Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, NOV 06, 2026

    4:28:10 AM

  • major road accident in pakistan

    ਪਾਕਿਸਤਾਨ 'ਚ ਵੱਡਾ ਸੜਕ ਹਾਦਸਾ, ਬੱਸ ਅਤੇ ਟਰੱਕ ਦੀ...

  • strong earthquake tremors felt late at night

    ਦੇਰ ਰਾਤ ਲੱਗੇ ਭੂਚਾਲ ਦੇ ਤੇਜ਼ ਝਟਕੇ, ਘਰਾਂ ਤੋਂ...

  • parvinder singh jhota family makes a major announcement

    ਝੋਟੇ ਦੇ ਪੋਸਟਮਾਰਟਮ ਨੂੰ ਲੈ ਕੇ ਫਿਰ ਅੜ ਗਿਆ ਪੇਚ,...

  • team india won the asian champions trophy

    Team India ਨੇ ਜਿੱਤੀ ਏਸ਼ੀਅਨ ਚੈਂਪੀਅਨਜ਼ ਟਰਾਫੀ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ‘ਰਕਸ਼ਕਾਂ’ ਦੀ ਵਰਦੀ ’ਚ ਲੁਕੇ ਚੰਦ ‘ਭਕਸ਼ਕ’ ‘ਧੁੰਦਲਾ ਕਰ ਰਹੇ ਹਨ ਪੁਲਸ ਦਾ ਅਕਸ’

ARTICLE News Punjabi(ਸੰਪਾਦਕੀ)

‘ਰਕਸ਼ਕਾਂ’ ਦੀ ਵਰਦੀ ’ਚ ਲੁਕੇ ਚੰਦ ‘ਭਕਸ਼ਕ’ ‘ਧੁੰਦਲਾ ਕਰ ਰਹੇ ਹਨ ਪੁਲਸ ਦਾ ਅਕਸ’

  • Updated: 06 Jan, 2021 03:10 AM
Article
chand bhakshak hiding in rakshak uniform
  • Share
    • Facebook
    • Tumblr
    • Linkedin
    • Twitter
  • Comment

ਸਮਾਜ ’ਚ ਅਮਨ-ਕਾਨੂੰਨ ਬਣਾਈ ਰੱਖਣ ਦੀ ਜ਼ਿੰਮੇਵਾਰੀ ਪੁਲਸ ਦੀ ਹੈ ਪਰ ਇਸ ’ਚ ਦਾਖਲ ਹੋ ਗਈਆਂ ਚੰਦ ਕਾਲੀਆਂ ਭੇਡਾਂ ਆਪਣੇ ਫਰਜ਼ਾਂ ਪ੍ਰਤੀ ਬੇਮੁਖਤਾ ਅਤੇ ਗੈਰ-ਮਨੁੱਖੀ ਕੰਮਾਂ ਕਾਰਨ ਪੁਲਸ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੀਆਂ ਹਨ।

ਮਹਾਤਮਾ ਗਾਂਧੀ ਨੇ ਇਕ ਵਾਰ ਕਿਹਾ ਸੀ, ‘‘ਜੇ ਪੁਲਸ ’ਚ ਦੁਰਭਾਵਨਾ ਆ ਜਾਵੇਗੀ ਤਾਂ ਦੇਸ਼ ਦਾ ਭਵਿੱਖ ਸੱਚਮੁੱਚ ਹਨੇਰੇ ਭਰਿਆ ਹੋ ਜਾਵੇਗਾ।’’ ਅੱਜ ਕੁਝ-ਕੁਝ ਉਹੋ ਜਿਹਾ ਹੀ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਦੀਆਂ 11 ਦਿਨਾਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 24 ਦਸੰਬਰ ਨੂੰ ਸ਼ਾਹਜਹਾਂਪੁਰ ਦੇ ਜਲਾਲਾਬਾਦ ਥਾਣੇ ਦੇ ਇਕ ਸਬ-ਇੰਸਪੈਕਟਰ ’ਤੇ ਇਕ ਔਰਤ ਨੇ ਜਬਰ-ਜ਼ਨਾਹ ਦਾ ਦੋਸ਼ ਲਾਇਆ। ਔਰਤ ਮੁਤਾਬਕ ਜਦੋਂ ਉਹ ਆਪਣੇ ਨਾਲ ਕੁਝ ਲੋਕਾਂ ਵੱਲੋਂ ਸਮੂਹਿਕ ਜਬਰ-ਜ਼ਨਾਹ ਕੀਤੇ ਜਾਣ ਦੀ ਰਿਪੋਰਟ ਲਿਖਵਾਉਣ ਲਈ ਉਕਤ ਥਾਣੇ ’ਚ ਗਈ ਤਾਂ ਉੱਥੇ ਮੌਜੂਦ ਸਬ-ਇੰਸਪੈਕਟਰ ਵਿਨੋਦ ਕੁਮਾਰ ਨੇ ਉਸ ਨਾਲ ਜਬਰ-ਜ਼ਨਾਹ ਕੀਤਾ।

* 24 ਦਸੰਬਰ ਨੂੰ ਹੀ ਹਰਿਆਣਾ ਰਾਜ ਨਸ਼ਾ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਇਕ ਨਸ਼ਾ ਸਮੱਗਲਰ ਕੋਲੋਂ ਜ਼ਬਤ ਕੀਤੇ ਗਏ 812 ਕਿਲੋ ਡੋਡਾ-ਚੂਰਾ ਦੀ ਬਜਾਏ ਸਿਰਫ 400 ਕਿਲੋ ਡੋਡਾ-ਚੂਰਾ ਦੀ ਬਰਾਮਦਗੀ ਵਿਖਾਏ ਜਾਣ ਦੇ ਦੋਸ਼ ਹੇਠ 8 ਪੁਲਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ।

* 26 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਬਿਜਨੌਰ ਵਿਖੇ ਇਕ ਔਰਤ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਦੀ ਬੇਟੀ ਨਾਲ ਛੇੜਛਾੜ ਕਰਨ ਦੇ ਮਾਮਲੇ ’ਚ ਫਰਾਰ ਚੱਲ ਰਹੇ ਸਿਪਾਹੀ ਮਨੋਜ ਰਸਤੋਗੀ ਨੂੰ ਗ੍ਰਿਫਤਾਰ ਕੀਤਾ ਗਿਆ।

* 30 ਦਸੰਬਰ ਨੂੰ ਮੋਹਾਲੀ ’ਚ ਤਾਇਨਾਤ ਇਕ ਸਿਪਾਹੀ ਗਗਨਦੀਪ ਸਿੰਘ ਵਿਰੁੱਧ ਇਕ ਮੁਟਿਆਰ ਨੂੰ ਆਪਣੇ ਪ੍ਰੇਮ ਜਾਲ ’ਚ ਫਸਾ ਕੇ ਗਰਭਵਤੀ ਕਰਨ, ਗਰਭਪਾਤ ਕਰਵਾਉਣ ਅਤੇ ਵਾਅਦਾ ਕਰਕੇ ਵਿਆਹ ਤੋਂ ਮੁੱਕਰ ਜਾਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ।

* 30 ਦਸੰਬਰ ਨੂੰ ਹੀ ਜਲੰਧਰ ਦੇ ਥਾਣਾ 8 ਦੀ ਪੁਲਸ ਨੇ ਹੈਰੋਇਨ ਸਪਲਾਈ ਕਰਦੇ ਹੋਏ ਪੰਜਾਬ ਪੁਲਸ ਦੇ ਡਿਸਮਿਸ ਹੈੱਡ ਕਾਂਸਟੇਬਲ ਰਾਕੇਸ਼ ਕੁਮਾਰ ਅਤੇ ਉਸ ਦੇ 3 ਸਾਥੀਆਂ ਨੂੰ ਗ੍ਰਿਫਤਾਰ ਕੀਤਾ। ਇਹ ਹੈੱਡ ਕਾਂਸਟੇਬਲ 2018 ’ਚ ਸ਼ਰਾਬ ਦੀ ਸਪਲਾਈ ਕਰਦਾ ਫੜੇ ਜਾਣ ਪਿੱਛੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।

* 1 ਜਨਵਰੀ ਨੂੰ ਨਸ਼ਾ ਸਮੱਗਲਰਾਂ ਨੂੰ ਫੜਨ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਮੋਗਾ ਨਾਲ ਸਬੰਧਤ ਇਕ ਏ. ਐੱਸ. ਆਈ. ਬਲਜੀਤ ਸਿੰਘ ਨੂੰ ਪੁਲਸ ਨੇ ਚਿੱਟੇ ਦੀ ਸਮੱਗਲਿੰਗ ਕਰਨ ਦੇ ਦੋਸ਼ ਹੇਠ ਉਸ ਦੀ ਮਹਿਲਾ ਮਿੱਤਰ ਕਰਮਬੀਰ ਕੌਰ ਅਤੇ ਡਰਾਈਵਰ ਜੱਗੀ ਨਾਲ ਗ੍ਰਿਫਤਾਰ ਕੀਤਾ। ਕਰਮਬੀਰ ਕੌਰ ਨੂੰ ਉਸ ਦੇ ਪਤੀ ਬਲਤੇਜ ਸਿੰਘ ਨੇ ਕੁਝ ਸਮਾਂ ਪਹਿਲਾਂ ਬਲਜੀਤ ਸਿੰਘ ਨਾਲ ਰੰਗਰਲੀਆਂ ਮਨਾਉਂਦੇ ਸਮੇਂ ਫੜਿਆ ਸੀ।

* 1 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਹਮੀਰਪੁਰ ’ਚ ਨਵੇਂ ਸਾਲ ਦੀ ਖੁਸ਼ੀ ’ਚ ਇਕ ਢਾਬੇ ’ਤੇ ਕੁਝ ਸਿਪਾਹੀਆਂ ਨੇ ਦਾਅਵਤ ਉਡਾਉਣ ਪਿੱਛੋਂ ਢਾਬੇ ਵਾਲੇ ਵੱਲੋਂ ਪੈਸੇ ਮੰਗਣ ’ਤੇ ਨਾ ਸਿਰਫ ਉਸ ਦੀ ਸਕੂਟੀ ਅਤੇ ਮੋਬਾਇਲ ਤੋੜ ਦਿੱਤੇ ਸਗੋਂ ਗੋਲਕ ’ਚ ਰੱਖੇ 4 ਹਜ਼ਾਰ ਰੁਪਏ ਅਤੇ ਜੇਬ ’ਚ ਪਏ 2 ਹਜ਼ਾਰ ਰੁਪਏ ਵੀ ਕੱਢ ਲਏ ਅਤੇ ਧਮਕਾਇਆ ਕਿ ਹੋਟਲ ਚਲਾਉਣਾ ਹੈ ਤਾਂ ਉਨ੍ਹਾਂ ਨੂੰ ਮੁਫਤ ਖਾਣਾ ਖਵਾਉਣਾ ਹੋਵੇਗਾ।

ਪੀੜਤ ਦੁਕਾਨਦਾਰ ਨੇ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਤਾਂ 3 ਜਨਵਰੀ ਦੀ ਰਾਤ ਨੂੰ ਲਗਭਗ 12.30 ਵਜੇ 4 ਨਕਾਬਪੋਸ਼ਾਂ ਨੇ ਆ ਕੇ ਪਹਿਲਾਂ ਤਾਂ ਉਸ ਨਾਲ ਗਾਲੀ-ਗਲੋਚ ਕੀਤਾ ਅਤੇ ਫਿਰ ਉਸ ਦਾ ਢਾਬਾ ਤਹਿਸ-ਨਹਿਸ ਕਰ ਦਿੱਤਾ।

* 1 ਜਨਵਰੀ ਨੂੰ ਹੀ ਉੱਤਰ ਪ੍ਰਦੇਸ਼ ’ਚ ਬਿਠੂਰ (ਕਾਨਪੁਰ) ਪੁਲਸ ਥਾਣੇ ਦੇ ਐੱਸ. ਐੱਚ. ਓ. ਕੌਸ਼ਲੇਂਦਰ ਪ੍ਰਤਾਪ ਨੂੰ 2018 ’ਚ ਚੋਰੀ ਹੋਈ ਕਾਰ ਦੀ ਵਰਤੋਂ ਕਰਦੇ ਪਾਇਆ ਗਿਆ।

* 2 ਜਨਵਰੀ ਨੂੰ ਫਤਿਹਗੜ੍ਹ ਸਾਹਿਬ ਦੇ ਖਮਾਣੋਂ ਵਿਖੇ ਇਕ ਚਿਕਨ ਕਾਰਨਰ ਦੇ ਮਾਲਕ ਦੀ ਮੌਤ ਪਿੱਛੋਂ ਉਸ ਦੇ ਕਮਰੇ ’ਚੋਂ ਮਿਲੀ 8 ਲੱਖ ਰੁਪਏ ਦੀ ਨਕਦੀ ਅਤੇ ਕੁਝ ਕੀਮਤੀ ਸਾਮਾਨ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਐੱਸ. ਐੱਚ. ਓ. ਹਰਵਿੰਦਰ ਸਿੰਘ ਅਤੇ ਏ. ਐੱਸ. ਆਈ. ਜਸਪਾਲ ਸਿੰਘ ਨੂੰ ਮੁਅੱਤਲ ਕਰ ਕੇ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ।

* 4 ਜਨਵਰੀ ਨੂੰ ਕੈਥਲ ਪੁਲਸ ਨੇ ਰਾਜਸਥਾਨ ਦੇ ਨਸੀਰਾਬਾਦ ਕੈਂਟ ਤੋਂ ਇਕ ਨਾਇਬ ਸੂਬੇਦਾਰ ਅਤੇ 2 ਫੌਜੀਆਂ ਨੂੰ ਅਫੀਮ ਦੀ ਸਮੱਗਲਿੰਗ ਦੇ ਦੋਸ਼ ਹੇਠ ਫੜਿਆ।

* 4 ਜਨਵਰੀ ਨੂੰ ਹੀ ਲੁਧਿਆਣਾ ਦੀ ਚੌਕੀ ਮੁੰਡੀਆਂ ਦੇ ਹੈੱਡ ਕਾਂਸਟੇਬਲ ਰਾਕੇਸ਼ ਕੁਮਾਰ ਵਿਰੁੱਧ ਇਕ ਔਰਤ ਨਾਲ ਹੋਏ ਜਬਰ-ਜ਼ਨਾਹ ਦੇ ਮਾਮਲੇ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਜਦੋਂ ਕਿ ਏ. ਐੱਸ. ਆਈ. ਸੁਖਵਿੰਦਰ ਸਿੰਘ ਅਤੇ ਹੋਮਗਾਰਡ ਦੇ ਜਵਾਨ ਹਰਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਪੁਲਸ ਦੀਆਂ ਵਧੀਕੀਆਂ ਕਿਸੇ ਇਕ ਖੇਤਰ ਤੱਕ ਸੀਮਤ ਨਾ ਰਹਿ ਕੇ ਦੇਸ਼ ਪੱਧਰੀ ਬਣ ਚੁੱਕੀਆਂ ਹਨ ਅਤੇ ਕਾਨੂੰਨ ਦੇ ਰਕਸ਼ਕ ਕਹਾਉਣ ਵਾਲੇ ਚੰਦ ਪੁਲਸ ਮੁਲਾਜ਼ਮਾਂ ਦਾ ਇਸ ਤਰ੍ਹਾਂ ਨਾਲ ਭਕਸ਼ਕ ਬਣਨਾ ਸਮੁੱਚੇ ਪੁਲਸ ਵਿਭਾਗ ਦੇ ਅਕਸ ਨੂੰ ਧੁੰਦਲਾ ਕਰ ਰਿਹਾ ਹੈ। ਇਸ ਲਈ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਦੂਜਿਆਂ ਨੂੰ ਵੀ ਨਸੀਹਤ ਮਿਲੇ ਅਤੇ ਉਹ ਅਜਿਹੀ ਕੋਈ ਕਰਤੂਤ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ।

- ਵਿਜੇ ਕੁਮਾਰ

  • Bhakshak
  • Rakshak uniform
  • ਰਕਸ਼ਕਾਂ
  • ਭਕਸ਼ਕ

‘ਮਿਲਾਵਟ ਕਰਨ ਵਾਲੇ ਵਪਾਰੀਆਂ ਨੂੰ’ ‘ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ’

NEXT STORY

Stories You May Like

  • new directives issued to punjab police
    ਪੰਜਾਬ ਪੁਲਸ ਨੂੰ ਨਵੇਂ ਫਰਮਾਨ ਜਾਰੀ, ਸਰਦੀਆਂ ਦੀ ਵਰਦੀ ਨੂੰ ਲੈ ਕੇ ਜਾਰੀ ਹੋਏ ਹੁਕਮ
  • security personnel
    ਪਾਕਿਸਤਾਨ: ਪੋਲੀਓ ਕਰਮਚਾਰੀਆਂ ਦੀ ਸੁਰੱਖਿਆ ਕਰ ਰਹੇ ਦੋ ਪੁਲਸ ਕਰਮਚਾਰੀ ਹਮਲੇ 'ਚ ਢੇਰ
  • jammu police
    ਜੰਮੂ-ਕਸ਼ਮੀਰ ਪੁਲਸ ਲੁਕੇ ਅੱਤਵਾਦੀਆਂ ਨੂੰ ਲੱਭ ਕੇ ਖ਼ਤਮ ਕਰੇਗੀ ਜੰਮੂ ਪੁਲਸ, ‘ਨਾਰਕੋ-ਟੈਰਰ’ ’ਤੇ ਕੱਸੇਗੀ ਸ਼ਿਕੰਜਾ
  • the movements underway in europe are a symbol of the crisis
    ‘ਰਾਜਨੀਤਿਕ ਜਵਾਬਦੇਹੀ ਦੇ ਸੰਕਟ ਦਾ ਪ੍ਰਤੀਕ ਹਨ’ ਯੂਰਪ ’ਚ ਚੱਲ ਰਹੇ ਅੰਦੋਲਨ!
  • pistol  magazine  police
    ਪਿੰਡ ਛੀਨਾ ਬਿਧੀ ਚੰਦ ਦੀ ਡਰੇਨ ਤੋਂ ਇਕ ਪਿਸਟਲ ਤੇ ਮੈਗਜ਼ੀਨ ਬਰਾਮਦ
  • bse starts search for new md ceo  know conditions to apply
    BSE ਨੇ ਨਵੇਂ MD-CEO ਦੀ ਭਾਲ ਸ਼ੁਰੂ, ਜਾਣੋ ਅਪਲਾਈ ਕਰਨ ਲਈ ਕੀ ਹਨ ਸ਼ਰਤਾਂ
  • items kept in the kitchen can become a cause of financial ruin
    ਰਸੋਈ 'ਚ ਰੱਖੀਆਂ ਚੀਜ਼ਾਂ ਬਣ ਸਕਦੀਆਂ ਹਨ 'ਕੰਗਾਲੀ' ਦਾ ਕਾਰਨ ! ਅੱਜ ਹੀ ਕਰ ਲਓ ਇਹ ਕੰਮ
  • jee student
    JEE ਦੀ ਤਿਆਰੀ ਕਰ ਰਹੇ ਵਿਦਿਆਰਥੀ ਦੀ ਭੇਤਭਰੇ ਹਾਲਾਤ 'ਚ ਮੌਤ ! PG 'ਚੋਂ ਮਿਲੀ ਲਾਸ਼
  • jalandhar police action
    ਜਲੰਧਰ ਪੁਲਸ ਗੁੰਮ ਹੋਏ ਬੱਚੇ ਨੂੰ ਲੱਭ ਕੇ ਕੀਤਾ ਮਾਪਿਆਂ ਹਵਾਲੇ
  • singer preet harpal gets emotional remembering divit auluck
    Divit Auluck ਨੂੰ ਯਾਦ ਕਰ ਭਾਵੁਕ ਹੋਏ ਗਾਇਕ ਪ੍ਰੀਤ ਹਰਪਾਲ, ਕਿਹਾ-"ਜਵਾਨ ਪੁੱਤ...
  • antim ardaas divit auluck
    ਦਿਵਿਤ ਔਲਕ ਦੀ ਅੰਤਿਮ ਅਰਦਾਸ 'ਚ ਪੁੱਜੇ ਮਨਕੀਰਤ ਔਲਖ, ਇੰਦਰਜੀਤ ਨਿੱਕੂ ਤੇ ਬੀ....
  • cold weather to arrive in punjab in the coming days
    ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਠੰਡ ਦੀ ਦਸਤਕ, ਕਈ ਇਲਾਕਿਆਂ 'ਚ ਪਵੇਗੀ ਧੁੰਦ
  • tractor trolley full of straw caught in high voltage wires  caught fire
    ਹਾਈ ਵੋਲਟੇਜ਼ ਤਾਰਾਂ ਦੀ ਲਪੇਟ 'ਚ ਆਈ ਪਰਾਲੀ ਨਾਲ ਭਰੀ ਟਰੈਕਟਰ-ਟਰਾਲੀ, ਲੱਗੀ...
  • politics punjab shiromani akali dal
    ਪੰਜਾਬ ਦੀ ਸਿਆਸਤ 'ਚ ਹੋਣ ਜਾ ਰਿਹਾ ਵੱਡਾ ਧਮਾਕਾ, ਬਦਲਣਗੇ ਸਮੀਕਰਣ
  • divit aulack antim ardaas
    ਦਿਵਿਤ ਓਲਕ ਦੀ ਅੰਤਿਮ ਅਰਦਾਸ 'ਚ ਅਮਰਿੰਦਰ ਗਿੱਲ ਸਣੇ ਪੁੱਜੇ ਕਈ ਪੰਜਾਬੀ ਕਲਾਕਾਰ !...
  • nit jalandhar qs asia university rankings 2027 4th position among all nits
    NIT ਜਲੰਧਰ ਨੇ ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2027 'ਚ ਸਾਰੇ NIT 'ਚ...
Trending
Ek Nazar
sheikh hasina statement

ਮੈਂ ਹਰ ਹਾਲ 'ਚ ਦੇਸ਼ ਵਾਪਸ ਆਵਾਂਗੀ: ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਹਸੀਨਾ

indian national sentenced

ਅਮਰੀਕਾ: ਧੋਖਾਧੜੀ ਕਰਨ ਦੇ ਦੋਸ਼ 'ਚ ਭਾਰਤੀ ਨਾਗਰਿਕ ਨੂੰ ਅੱਠ ਸਾਲ ਦੀ ਸਜ਼ਾ

pope leo xiv visit

ਪੋਪ ਲੀਓ XIV ਕਰਨਗੇ 31 ਹਜ਼ਾਰ km ਦੀ ਯਾਤਰਾ , ਜਾਣਗੇ ਪੇਰੂ ਅਤੇ ਲਾਤੀਨੀ ਅਮਰੀਕਾ

joshua wong sentenced

ਹਾਂਗ ਕਾਂਗ ਦੇ ਕਾਰਕੁਨ ਜੋਸ਼ੂਆ ਵੋਂਗ ਨੂੰ ਸੁਣਾਈ ਗਈ 10 ਸਾਲ ਦੀ ਸਜ਼ਾ

indian national in riyadh

10 ਅਕਤੂਬਰ ਨੂੰ ਰਿਆਧ ਹਵਾਈ ਅੱਡੇ 'ਤੇ ਹੋਏ ਹਮਲੇ 'ਚ ਜ਼ਖਮੀ ਦੂਜੇ ਭਾਰਤੀ...

after tiger and tushar  now this actor has received a threat

ਬਾਲੀਵੁੱਡ 'ਚ ਦਹਿਸ਼ਤ ਦਾ ਮਾਹੌਲ ; ਟਾਈਗਰ ਤੇ ਤੁਸ਼ਾਰ ਤੋਂ ਬਾਅਦ ਹੁਣ ਇਸ ਅਦਾਕਾਰ...

debbie wasserman won  election

ਅਮਰੀਕਾ: ਡੈਮੋਕ੍ਰੇਟਿਕ ਪਾਰਟੀ ਦੀ ਡੈਬੀ ਵਾਸਰਮੈਨ ਨੇ ਪ੍ਰਤੀਨਿਧੀ ਸਭਾ ਦੀ ਜਿੱਤੀ...

big b reveals jaya bachchan called him lambu ji after marriage

ਅਮਿਤਾਭ ਨੂੰ 'ਲੰਬੂ ਜੀ' ਕਹਿ ਕੇ ਬੁਲਾਉਂਦੀ ਸੀ ਪਤਨੀ ਜਯਾ ! Big B ਨੇ ਸੁਣਾਇਆ...

ami bera won election

ਭਾਰਤੀ-ਅਮਰੀਕੀ ਕਾਂਗਰਸਮੈਨ ਅਮੀ ਬੇਰਾ ਕੈਲੀਫੋਰਨੀਆ ਤੋਂ ਦੁਬਾਰਾ ਜਿੱਤੇ

lpg prices increase

ਪਾਕਿਸਤਾਨ 'ਚ LPG ਦੀਆਂ ਕੀਮਤਾਂ 'ਚ ਭਾਰੀ ਉਛਾਲ, ਆਮ ਜਨਤਾ ਭੁੱਖੇ ਰਹਿਣ ਲਈ...

crpf  personnel  narendra modi  historic year

CRPF ਦਾ ਇਤਿਹਾਸਕ ਸਾਲ ! ਇਕ ਵੀ ਜਵਾਨ ਨਹੀਂ ਹੋਇਆ ਸ਼ਹੀਦ

student agreement uk india

ਯੂਕੇ 'ਚ ਭਾਰਤੀ ਵਿਦਿਆਰਥੀਆਂ ਲਈ ਵਧਣਗੇ ਰੁਜ਼ਗਾਰ ਦੇ ਮੌਕੇ !  ਹੋਇਆ ਨਵਾਂ ਸਮਝੌਤਾ

man cleaning teeth toothbrush stomach

ਦੰਦ ਸਾਫ਼ ਕਰਦਾ-ਕਰਦਾ ਬੁਰਸ਼ ਹੀ ਖਾ ਗਿਆ ਬੰਦਾ ! ਡਾਕਟਰਾਂ ਨੇ ਇੰਝ ਕੱਢਿਆ ਬਾਹਰ

nihang singhs beat up drunkards

ਪੰਜਾਬ: ਸ਼ਰਾਬੀਆਂ ਖ਼ਿਲਾਫ਼ ਨਿਹੰਗ ਸਿੰਘਾਂ ਨੇ ਖੋਲ੍ਹਿਆ ਮੋਰਚਾ! ਕੀਤੀ ਵੱਡੀ ਕਾਰਵਾਈ

akhilesh yadav  dhirendra shastri  lord ram  lord krishna

'ਨਹੀਂ ਹੋਵੇਗਾ ਸੁਆਗਤ, ਨਾ ਬ੍ਰਜ 'ਚ, ਨਾ ਅਵਧ 'ਚ..!' ਅਖਿਲੇਸ਼ ਯਾਦਵ ਨੇ...

ragging complaints against 12 colleges  allegations against 100 students

12 ਕਾਲਜਾਂ ਵਿਰੁੱਧ ਰੈਗਿੰਗ ਦੀਆਂ ਸ਼ਿਕਾਇਤਾਂ, ਲਗਭਗ 100 ਵਿਦਿਆਰਥੀਆਂ 'ਤੇ ਲੱਗੇ...

famous singer loses battle against breast cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ; 35 ਸਾਲ ਦੀ ਉਮਰ 'ਚ ਅਮਰੀਕਾ 'ਚ ਲਏ ਆਖਰੀ...

famous bollywood singer announces separation from husband

ਮਸ਼ਹੂਰ ਬਾਲੀਵੁੱਡ ਗਾਇਕਾ ਨੇ ਪਤੀ ਤੋਂ ਵੱਖ ਹੋਣ ਦਾ ਕੀਤਾ ਐਲਾਨ ! ਵਿਆਹ ਦੇ 4...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • escape of prisoners from jail complexes
      ਜੇਲ ਕੰਪਲੈਕਸਾਂ ’ਚੋਂ ਕੈਦੀਆਂ ਦੀ ਫ਼ਰਾਰੀ ਅਧਿਕਾਰੀਆਂ ਦੀ ਲਾਪ੍ਰਵਾਹੀ ਜਾਂ...
    • growing trend of minors driving at high speeds
      ਤੇਜ਼ ਵਾਹਨ ਚਲਾਉਣ ਦਾ ਵਧ ਰਿਹਾ ਨਾਬਾਲਗਾਂ ’ਚ ਰੁਝਾਨ!
    • precious lives are lost due to explosions in illegal firecracker factories
      ‘ਨਾਜਾਇਜ਼ ਪਟਾਕਾ ਫੈਕਟਰੀਆਂ ’ਚ ਧਮਾਕਿਆਂ ਨਾਲ’ ਜਾ ਰਹੀਆਂ ਅਨਮੋਲ ਜਾਨਾਂ!
    • the movements underway in europe are a symbol of the crisis
      ‘ਰਾਜਨੀਤਿਕ ਜਵਾਬਦੇਹੀ ਦੇ ਸੰਕਟ ਦਾ ਪ੍ਰਤੀਕ ਹਨ’ ਯੂਰਪ ’ਚ ਚੱਲ ਰਹੇ ਅੰਦੋਲਨ!
    • public interest and positive decisions by the judiciary
      ‘ਨਿਆਂਪਾਲਿਕਾ ਵਲੋਂ’ ਜਨ-ਹਿੱਤ ਅਤੇ ਸਕਾਰਾਤਮਕ ਫ਼ੈਸਲੇ!
    • need to take steps to address the stress being experienced by members
      ‘ਸੁਰੱਖਿਆ ਬਲਾਂ ਦੇ ਮੈਂਬਰਾਂ ’ਚ ਪਾਇਆ ਜਾ ਰਿਹਾ ਤਣਾਅ’ ਦੂਰ ਕਰਨ ਲਈ ਕਦਮ ਚੁੱਕਣ...
    • young people dying from drug overdoses families being devastated
      ‘ਨਸ਼ੇ ਦੀ ਓਵਰਡੋਜ਼ ਨਾਲ’ ਮਰ ਰਹੇ ਨੌਜਵਾਨ-ਉੱਜੜ ਰਹੇ ਪਰਿਵਾਰ!
    • the influx of counterfeit currency  weapons  and drugs from pakistan
      ‘ਪਾਕਿਸਤਾਨ ਤੋਂ ਡਰੋਨਾਂ ਰਾਹੀਂ’ ਨਕਲੀ ਕਰੰਸੀ, ਹਥਿਆਰ ਅਤੇ ਨਸ਼ੇ ਆਉਣਾ ਲਗਾਤਾਰ...
    • 75 years of the jana sangh
      ਇਕ ਦੀਵੇ ਤੋਂ ਕਮਲ ਤੱਕ, ਰਾਸ਼ਟਰਵਾਦ ਦੀ ਅਖੰਡ ਯਾਤਰਾ: ਤਰੁਣ ਚੁੱਘ
    • some traitors are putting india s security at risk
      ‘ਭਾਰਤ ਦੀ ਸੁਰੱਖਿਆ ਨੂੰ’ ਖਤਰੇ ’ਚ ਪਾ ਰਹੇ ਕੁਝ ਗੱਦਾਰ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +