Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, NOV 08, 2026

    4:21:58 AM

  • indiscriminate shooting in krakow  poland

    ਪੋਲੈਂਡ ਦੇ ਕ੍ਰਾਕੋ 'ਚ ਅੰਨ੍ਹੇਵਾਹ ਗੋਲੀਬਾਰੀ, 5...

  • ipl punjab kings trade

    IPL ਤੋਂ ਪਹਿਲਾਂ ਵੱਡਾ ਉਲਟਫ਼ੇਰ, ਪੰਜਾਬ 'ਚ...

  • transfers in punjab

    ਪੰਜਾਬ 'ਚ 7 ਵੱਡੇ ਅਫ਼ਸਰਾਂ ਦੇ ਤਬਾਦਲੇ! ਪੜ੍ਹੋ...

  • ayodhya illuminated with lights ahead of diwali

    ਦੀਵਾਲੀ ਤੋਂ ਪਹਿਲਾਂ ਰੌਸ਼ਨੀ ਨਾਲ ਜਗਮਗਾਇਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਜਾਰੀ ਹੈ- ਇਕ ਪਾਰਟੀ ਤੋਂ ਦੂਸਰੀ ਪਾਰਟੀ ’ਚ ‘ਜਾਣ-ਆਉਣ’ ਦਾ ਸਿਲਸਿਲਾ

ARTICLE News Punjabi(ਸੰਪਾਦਕੀ)

ਜਾਰੀ ਹੈ- ਇਕ ਪਾਰਟੀ ਤੋਂ ਦੂਸਰੀ ਪਾਰਟੀ ’ਚ ‘ਜਾਣ-ਆਉਣ’ ਦਾ ਸਿਲਸਿਲਾ

  • Updated: 13 Oct, 2021 03:30 AM
Article
continues   going back and forth   from one party to another
  • Share
    • Facebook
    • Tumblr
    • Linkedin
    • Twitter
  • Comment

ਅਜਿਹੀਆਂ ਕਈ ਉਦਾਹਰਣਾਂ ਹਨ ਜਿਨ੍ਹਾਂ ’ਚ ਵੱਖ-ਵੱਖ ਨੇਤਾ ਆਪਣੀ ਮੂਲ ਪਾਰਟੀ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ’ਚ ਗਏ ਪਰ ਉੱਥੇ ਅਣਡਿੱਠ ਕੀਤੇ ਜਾਣ ’ਤੇ ਵਾਪਸ ਮੂਲ ਪਾਰਟੀ ’ਚ ਪਰਤ ਆਏ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਤੋਂ ਦਲਬਦਲੀ ਕਰ ਕੇ ਵੱਡੀ ਗਿਣਤੀ ’ਚ ਨੇਤਾ ਭਾਜਪਾ ’ਚ ਸ਼ਾਮਲ ਹੋਏ।

ਇਨ੍ਹਾਂ ’ਚੋਂ 13 ਵਿਧਾਇਕਾਂ ਨੂੰ ਭਾਜਪਾ ਨੇ ਟਿਕਟਾਂ ਦਿੱਤੀਆਂ ਪਰ ਉਨ੍ਹਾਂ ’ਚੋਂ 4 ਹੀ ਜਿੱਤ ਸਕੇ ਅਤੇ ਉਸ ਦੇ ਬਾਅਦ ਭਾਜਪਾ ਤੋਂ ਵਾਪਸ ਤ੍ਰਿਣਮੂਲ ਕਾਂਗਰਸ ’ਚ ਦਲਬਦਲੂਆਂ ਦੀ ਵਾਪਸੀ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪੱਛਮੀ ਬੰਗਾਲ ਤੋਂ ਸ਼ੁਰੂ ਹੋਇਆ ਦਲਬਦਲੀ ਦਾ ਇਹ ਸਿਲਸਿਲਾ ਹੋਰਨਾਂ ਪਾਰਟੀਆਂ ’ਚ ਵੀ ਜਾਰੀ ਹੈ ਜੋ ਸਿਰਫ 14 ਦਿਨਾਂ ਦੀਆਂ ਹੇਠਲੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :

* 29 ਸਤੰਬਰ ਨੂੰ ਗੋਆ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ‘ਲਈਜਿਨਹੋ ਫਲੇਰੀਓ’ 10 ਸਾਥੀਆਂ ਸਮੇਤ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਗਏ।

* 1 ਅਕਤੂਬਰ ਨੂੰ ਪੱਛਮੀ ਬੰਗਾਲ ’ਚ ਰਾਏਗੰਜ ਤੋਂ ਭਾਜਪਾ ਵਿਧਾਇਕ ਕ੍ਰਿਸ਼ਨ ਕਲਿਆਣੀ ਨੇ ਪਾਰਟੀ ਦੀ ਮੈਂਬਰੀ ਤੋਂ ਅਸਤੀਫਾ ਦੇ ਿਦੱਤਾ। ਉਨ੍ਹਾਂ ਨੇ ਰਾਏਗੰਜ ਤੋਂ ਭਾਜਪਾ ਸੰਸਦ ਮੈਂਬਰ ਦੇਵਾਸ਼੍ਰੀ ਚੌਧਰੀ ’ਤੇ ਆਪਣੇ ਵਿਰੁੱਧ ਸਾਜ਼ਿਸ਼ ਰਚਨ ਦਾ ਦੋਸ਼ ਲਗਾਇਆ। ਇਸ ਤੋਂ ਕੁਝ ਹੀ ਦਿਨ ਪਹਿਲਾਂ ਕਲਿਆਗੰਜ ਤੋਂ ਭਾਜਪਾ ਵਿਧਾਇਕ ‘ਸੋਮਨ ਰੇ’ ਪਾਰਟੀ ਛੱਡ ਕੇ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋਏ।

* 1 ਅਕਤੂਬਰ ਨੂੰ ਉੱਤਰ ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ ਗਿਆਸਦੀਨ ਅਨੁਰਾਗੀ ਨੇ ਸਮਾਜਵਾਦੀ ਪਾਰਟੀ ਦਾ ਪੱਲਾ ਫੜ ਲਿਆ। ਉਨ੍ਹਾਂ ਨੇ ਕਿਹਾ ਕਿ ਗ੍ਰੈਂਡ ਓਲਡ ਪਾਰਟੀ ’ਚ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ ਸੀ। ਇਸ ਤੋਂ ਪਹਿਲਾਂ ਸੀਨੀਅਰ ਕਾਂਗਰਸ ਨੇਤਾ ਸਵਰਗੀ ਕਮਲਾਪਤੀ ਤ੍ਰਿਪਾਠੀ ਦੇ ਪੋਤੇ ਲਲਿਤੇਸ਼ ਤ੍ਰਿਪਾਠੀ ਵੀ ਕਾਂਗਰਸ ਛੱਡ ਚੁੱਕੇ ਹਨ।

* 5 ਅਕਤੂਬਰ ਨੂੰ ਕੇਰਲ ਦੇ ਵਾਇਨਾਡ ’ਚ ਰਾਹੁਲ ਦੇ ਕਰੀਬੀ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪੀ. ਵੀ. ਬਾਲਾਚੰਦਰਨ ਨੇ ਪਾਰਟੀ ਛੱਡ ਦਿੱਤੀ। ਬਾਲਾਚੰਦਰਨ ਨੇ ਪਾਰਟੀ ਦੇ ਨਾਲ ਆਪਣੇ 52 ਸਾਲ ਦੇ ਲੰਬੇ ਸਬੰਧ ਖਤਮ ਕਰਦੇ ਹੋਏ ਕਿਹਾ ਕਿ ਕਾਂਗਰਸ ਦੇਸ਼ ’ਚ ਭਾਜਪਾ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨ ’ਚ ਅਸਫਲ ਰਹੀ ਹੈ। ਬਹੁਗਿਣਤੀ ਅਤੇ ਘੱਟਗਿਣਤੀ ਦੋਵੇਂ ਹੀ ਭਾਈਚਾਰੇ ਇਸ ਤੋਂ ਦੂਰ ਜਾ ਰਹੇ ਹਨ। ਲੋਕ ਉਸ ਪਾਰਟੀ ਦੇ ਨਾਲ ਖੜ੍ਹੇ ਨਹੀਂ ਹੋਣਗੇ ਜਿਸ ਨੇ ਆਪਣੀ ਦਿਸ਼ਾ ਗੁਆ ਦਿੱਤੀ ਹੈ।

ਇਸ ਤੋਂ ਪਹਿਲਾਂ ਹਾਲ ਹੀ ’ਚ ਪਾਰਟੀ ਦੇ ਇਕ ਹੋਰ ਸਾਬਕਾ ਵਿਧਾਇਕ ਕੇ. ਸੀ. ਤਿਆਗੀ ਰੋਸਾਕੁੱਟੀ, ਕੇਰਲ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸੀ. ਐੱਸ. ਵਿਸ਼ਵਨਾਥਨ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਨਿਲ ਕੁਮਾਰ ਪਾਰਟੀ ਛੱਡ ਚੁੱਕੇ ਹਨ।

* 6 ਅਕਤੂਬਰ ਨੂੰ ਤ੍ਰਿਪੁਰਾ ਤੋਂ ਭਾਜਪਾ ਦੇ ਵਿਧਾਇਕ ਆਸ਼ੀਸ਼ ਦਾਸ ਨੇ ਕੋਲਕਾਤਾ ਦੇ ਕਾਲੀਘਾਟ ਮੰਦਰ ’ਚ ਪੂਜਾ-ਅਰਚਨਾ ਦੇ ਬਾਅਦ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਿਦੱਤਾ।

* 10 ਅਕਤੂਬਰ ਨੂੰ ਜੰਮੂ-ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਇਸ ਦੇ ਦੋ ਪ੍ਰਮੁੱਖ ਨੇਤਾਵਾਂ ਦਵਿੰਦਰ ਰਾਣਾ ਅਤੇ ਸੁਰਜੀਤ ਸਿੰਘ ਸਲਾਥਿਆ ਨੇ ਪਾਰਟੀ ’ਚੋਂ ਅਸਤੀਫਾ ਦੇ ਦਿੱਤਾ ਅਤੇ 11 ਅਕਤੂਬਰ ਨੂੰ ਭਾਜਪਾ ’ਚ ਸ਼ਾਮਲ ਹੋ ਗਏ। ਵਰਨਣਯੋਗ ਹੈ ਕਿ ਦਵਿੰਦਰ ਰਾਣਾ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੇ ਛੋਟੇ ਭਰਾ ਹਨ ਅਤੇ 2011 ਤੋਂ ਹੀ ਨੈਸ਼ਨਲ ਕਾਨਫਰੰਸ ਦੇ ਸੂਬਾਈ ਪ੍ਰਧਾਨ ਸਨ।

ਕੁਝ ਹੀ ਸਮੇਂ ਦੇ ਵਕਫੇ ’ਚ ਨੈਸ਼ਨਲ ਕਾਨਫਰੰਸ ਦੇ 30 ਤੋਂ ਵੱਧ ਮੈਂਬਰ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ।

* 11 ਅਕਤੂਬਰ ਨੂੰ ਹੀ ਉੱਤਰਾਖੰਡ ’ਚ ਭਾਰਤੀ ਜਨਤਾ ਪਾਰਟੀ ਨੂੰ ਝਟਕਾ ਲੱਗਾ, ਜਦੋਂ ਸੂਬੇ ’ਚ ਭਾਜਪਾ ਸਰਕਾਰ ਦੇ ਟਰਾਂਸਪੋਰਟ ਮੰਤਰੀ ਯਸ਼ਪਾਲ ਆਰੀਆ ਆਪਣੇ ਬੇਟੇ ਸੰਜੀਵ ਆਰੀਆ ਦੇ ਨਾਲ ਕਾਂਗਰਸ ’ਚ ਸ਼ਾਮਲ ਹੋ ਗਏ।

ਇਹ ਦੋਵੇਂ 2017 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ’ਚ ਚਲੇ ਗਏ ਸਨ। ਇਸ ਮੌਕੇ ’ਤੇ ਯਸ਼ਪਾਲ ਆਰੀਆ ਨੇ ਕਿਹਾ, ‘‘ਇਹ ਮੇਰੇ ਲਈ ਇਕ ਮਹੱਤਵਪੂਰਨ ਦਿਨ ਹੈ ਕਿਉਂਕਿ ਮੈਂ ਆਪਣੇ ਪਰਿਵਾਰ ’ਚ ਪਰਤ ਆਇਆ ਹਾਂ। ਇਹ ਮੇਰੀ ਘਰ ਵਾਪਸੀ ਹੈ। ਮੇਰੇ ਲਈ ਇਸ ਤੋਂ ਵੱਧ ਕੇ ਖੁਸ਼ੀ ਦਾ ਦਿਨ ਕੋਈ ਹੋ ਨਹੀਂ ਸਕਦਾ।’’

* 11 ਅਕਤੂਬਰ ਨੂੰ ਹੀ ਮੱਧ ਪ੍ਰਦੇਸ਼ ਦੇ ਰੈਗਾਂਵ ਵਿਧਾਨ ਸਭਾ ਹਲਕੇ ਦੇ ਸੀਨੀਅਰ ਬਸਪਾ ਨੇਤਾ ਰਾਮ ਨਿਵਾਸ ਚੌਧਰੀ ਆਪਣੇ ਸਮਰਥਕਾਂ ਦੇ ਨਾਲ ਬਸਪਾ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ।

ਅਸਲ ’ਚ ਮੂਲ ਪਾਰਟੀ ’ਚ ਅਣਦੇਖੀ ਹੋਣ ਦੇ ਕਾਰਨ ਹੀ ਕੋਈ ਵਿਅਕਤੀ ਉਸ ਨੂੰ ਛੱਡ ਕੇ ਦੂਸਰੀ ਪਾਰਟੀ ’ਚ ਜਾਂਦਾ ਹੈ ਪਰ ਦੂਸਰੀ ਪਾਰਟੀ ’ਚ ਜਾਣ ਨਾਲ ਉਸ ਦੀ ਵਿਚਾਰਕ ਪ੍ਰਤੀਬੱਧਤਾ ਅਤੇ ਭਰੋਸੇਯੋਗਤਾ ’ਤੇ ਸਵਾਲੀਆ ਚਿੰਨ੍ਹ ਲੱਗ ਜਾਂਦਾ ਹੈ।

ਇਹੀ ਨਹੀਂ, ਦੂਸਰੀ ਪਾਰਟੀ ਦੇ ਨਾਲ ਪਹਿਲਾਂ ਤੋਂ ਜੁੜੇ ਲੋਕ ਉਸ ਦੀ ਉਸੇ ਤਰ੍ਹਾਂ ਥਾਂ ਨਹੀਂ ਬਣਨ ਦਿੰਦੇ ਜਿਸ ਤਰ੍ਹਾਂ ਮੁਸਾਫਰਾਂ ਨਾਲ ਭਰੀ ਬੱਸ ’ਚ ਸਵਾਰ ਹੋਣ ਵਾਲੇ ਵਿਅਕਤੀ ਦੇ ਲਈ ਪਹਿਲਾਂ ਤੋਂ ਸੀਟ ’ਤੇ ਬੈਠਾ ਕੋਈ ਵਿਅਕਤੀ ਆਪਣੀ ਸੀਟ ਨਹੀਂ ਛੱਡਦਾ।

ਲਿਹਾਜ਼ਾ ਦੂਸਰੀ ਪਾਰਟੀ ’ਚ ਅਣਡਿੱਠਤਾ ਮਹਿਸੂਸ ਕਰਨ ’ਤੇ ਵਿਅਕਤੀ ਵਾਪਸ ਆਪਣੀ ਮੂਲ ਪਾਰਟੀ ’ਚ ਜਦੋਂ ਪਰਤਦਾ ਹੈ ਤਾਂ ਉਸ ਨੂੰ ਪਹਿਲਾਂ ਵਾਲਾ ਸਨਮਾਨ ਹਾਸਲ ਨਹੀਂ ਹੁੰਦਾ ਅਤੇ ਉਸ ਦੇ ਕਰੀਅਰ ’ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਇਸ ਲਈ ਵਿਅਕਤੀ ਨੇ ਜਿਸ ਪਾਰਟੀ ’ਚ ਰਹਿ ਕੇ ਆਪਣਾ ਸਥਾਨ ਬਣਾਇਆ ਹੈ ਉਸ ਨੂੰ ਛੱਡ ਕੇ ਜਾਣ ਦੀ ਬਜਾਏ ਉਸੇ ਪਾਰਟੀ ’ਚ ਰਹਿ ਕੇ ਸੰਘਰਸ਼ ਕਰਨਾ ਚਾਹੀਦਾ ਹੈ।

ਇਸੇ ਤਰ੍ਹਾਂ ਪਾਰਟੀ ਦੇ ਨੇਤਾਵਾਂ ਦਾ ਵੀ ਫਰਜ਼ ਹੈ ਕਿ ਉਹ ਯਕੀਨੀ ਬਣਾਉਣ ਕਿ ਕਰਮਸ਼ੀਲ ਵਰਕਰਾਂ ਦੀ ਅਣਦੇਖੀ ਨਾ ਹੋਵੇ, ਉਨ੍ਹਾਂ ਦੀ ਆਵਾਜ਼ ਸੁਣੀ ਜਾਵੇ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਅਧਿਕਾਰ ਿਦੱਤਾ ਜਾਵੇ ਤਾਂ ਕਿ ਦਲਬਦਲੀ ਦੀ ਨੌਬਤ ਨਾ ਆਵੇ।

-ਵਿਜੇ ਕੁਮਾਰ

  • going
  • another party
  • ਸਿਲਸਿਲਾ
  • ਪਾਰਟੀ

ਸ਼ਿਲਾਂਗ (ਮੇਘਾਲਿਆ) ਸਰਕਾਰ ਵਲੋਂ ਪੰਜਾਬੀਆਂ ਨੂੰ ਉਨ੍ਹਾਂ ਦੀ ਕਾਲੋਨੀ ’ਚੋਂ ਕੱਢਣ ਦੀਆਂ ਕੋਸ਼ਿਸ਼ਾਂ

NEXT STORY

Stories You May Like

  • virat kohli birthday special
    Virat Kohli Birthday Spl: 18 ਸਾਲਾਂ ਤੋਂ ਜਾਰੀ ਹੈ ਰਿਕਾਰਡ ਬਣਾਉਣ ਦਾ ਸਿਲਸਿਲਾ
  • aam aadmi party will form the government in punjab again  baltej pannu
    ਪੰਜਾਬ ’ਚ ਫਿਰ ਸਰਕਾਰ ਬਣਾਏਗੀ ਆਮ ਆਦਮੀ ਪਾਰਟੀ : ਬਲਤੇਜ ਪੰਨੂ
  • musk spent   445 million for the republican party
    ਮਸਕ ਨੇ ਰਿਪਬਲਿਕਨ ਪਾਰਟੀ ਲਈ ਖਰਚ ਕੀਤੇ 44.5 ਕਰੋੜ ਡਾਲਰ
  • indian american voters l
    ਭਾਰਤੀ-ਅਮਰੀਕੀ ਵੋਟਰਾਂ ਦਾ ਡੈਮੋਕ੍ਰੇਟਿਕ ਪਾਰਟੀ ਵੱਲ ਝੁਕਾਅ , ਸਰਵੇਖਣ 'ਚ ਦਿਖਾਇਆ 62 ਪ੍ਰਤੀਸ਼ਤ ਸਮਰਥਨ
  • musk spent  445 million on the republican party
    ਮਸਕ ਨੇ ਰਿਪਬਲਿਕਨ ਪਾਰਟੀ ਲਈ ਖ਼ਰਚ ਕੀਤੇ 44.5 ਕਰੋੜ ਡਾਲਰ
  • chinese communist party discipline
    ਚੀਨੀ ਕਮਿਊਨਿਸਟ ਪਾਰਟੀ ਨੇ ਅਨੁਸ਼ਾਸਨ ਤੇ ਵਫ਼ਾਦਾਰੀ 'ਤੇ ਅਪਣਾਇਆ ਸਖ਼ਤ ਰੁਖ਼
  • dhanteras  cow  buffalo  samajwadi party
    ਸਮਾਜਵਾਦੀ ਪਾਰਟੀ ਦੇ ਨੇਤਾ ਨੇ ਧਨਤੇਰਸ 'ਤੇ ਖਰੀਦੀ 3 ਲੱਖ ਦੀ ਗਾਂ ਤੇ ਮੱਝ
  • akali dal waris punjab has expelled five leaders from the party
    Big Breaking : ਅਕਾਲੀ ਦਲ ਵਾਰਸ ਪੰਜਾਬ ਦੇ ਨੇ ਪੰਜ ਆਗੂਆਂ ਨੂੰ ਪਾਰਟੀ 'ਚੋਂ ਕੱਢਿਆ
  • cbi probe should be conducted into the pcs examination matter
    ਪੀ. ਸੀ. ਐੱਸ. ਪ੍ਰੀਖਿਆ ਮਾਮਲੇ ਦੀ ਹੋਵੇ ਸੀ. ਬੀ. ਆਈ. ਜਾਂਚ : ਚੰਨੀ
  • senior congress leader charanjit singh channi statement
    MP ਚਰਨਜੀਤ ਸਿੰਘ ਚੰਨੀ ਦਾ ਵੱਡਾ ਦਾਅਵਾ! 2027 'ਚ ਪੰਜਾਬ ਦੀ ਸੱਤਾ 'ਚ ਪਰਤੇਗੀ...
  • jalandhar road accident sewer pipe collision
    ਪੰਜਾਬ: ਮਾਤਮ 'ਚ ਬਦਲੀਆਂ ਦੀਵਾਲੀ ਦੀਆਂ ਖ਼ੁਸ਼ੀਆਂ! ਚੜ੍ਹਦੀ ਜਵਾਨੀ ਜਹਾਨੋਂ ਤੁਰ...
  • pungrain manager and inspector arrested for demanding bribe of rs 50 thousand
    ਪੰਜਾਬ 'ਚ ਪਨਗ੍ਰੇਨ ਮੈਨੇਜਰ ਤੇ ਇੰਸਪੈਕਟਰ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ...
  • big decision of railway department 15 pairs of special trains will run
    ਦੀਵਾਲੀ ਤੇ ਛੱਠ ਪੂਜਾ ਨੂੰ ਲੈ ਕੇ ਰੇਲਵੇ ਵਿਭਾਗ ਦਾ ਵੱਡਾ ਫ਼ੈਸਲਾ,ਚੱਲਣਗੀਆਂ 15...
  • action of jalandhar ed in punjab
    ਪੰਜਾਬ 'ਚ ED ਦਾ ਵੱਡਾ ਐਕਸ਼ਨ! 14 ਟਿਕਾਣਿਆਂ 'ਤੇ ਛਾਪੇਮਾਰੀ, ਸਾਬਕਾ ਮੰਤਰੀ...
  • weather pattern to change in punjab after november 10
    ਪੰਜਾਬ 'ਚ 10 ਨਵੰਬਰ ਤੋਂ ਬਾਅਦ ਬਦਲੇਗਾ ਮੌਸਮ ਦਾ ਮਿਜਾਜ਼, ਪੜ੍ਹੋ ਵਿਭਾਗ ਦੀ...
  • typewriter found outside sub tehsil  along with a love letter packed in a box
    ਡੱਬੇ 'ਚ ਪੈਕ ਲਵ ਲੈਟਰ ਸਣੇ ਮਿਲੀ ਸਬ ਤਹਿਸੀਲ ਦੇ ਬਾਹਰ ਟਾਈਪਿੰਗ ਮਸ਼ੀਨ, ਪੂਰਾ...
Trending
Ek Nazar
rain will spoil the fun of diwali tomorrow

ਭਲਕੇ ਦੀਵਾਲੀ ਦਾ ਮਜ਼ਾ ਖ਼ਰਾਬ ਕਰੇਗੀ ਬਾਰਿਸ਼ ! ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦਾ...

major restrictions in hoshiarpur district until january 7

ਹੁਸ਼ਿਆਰਪੁਰ ਜ਼ਿਲ੍ਹੇ 'ਚ 7 ਜਨਵਰੀ ਤੱਕ ਵੱਡੀਆਂ ਪਾਬੰਦੀਆਂ! DC ਆਸ਼ਿਕਾ ਜੈਨ ਨੇ...

girl  accused  life imprisonment  sentence  court

ਕੁੜੀ ਨਾਲ ਜਬਰ-ਜ਼ਿਨਾਹ ਦੇ ਮੁਲਜ਼ਮ ਨੂੰ ਮੌਤ ਤੱਕ ਉਮਰ ਕੈਦ ਦੀ ਸਜ਼ਾ

mridangam player sridhar parthasarathy dies during diwali concert in pune

ਲਾਈਵ ਦੌਰਾਨ ਦਿੱਗਜ ਕਲਾਕਾਰ ਨੂੰ ਆਇਆ ਹਾਰਟ ਅਟੈਕ ! ਸੰਗੀਤ ਜਗਤ 'ਚ ਪਸਰਿਆ ਮਾਤਮ

bigg boss 20 kaashvi hiranandani hints at breakup with scoutop

BB 20: Scout ਤੇ Love Gill ਦੀ ਨੇੜਤਾ ਵੇਖ ਪ੍ਰੇਮਿਕਾ Kaashvi ਨੇ ਕਰ'ਤਾ...

thieves target a home

ਦੀਵਾਲੀ ਤੋਂ ਪਹਿਲਾਂ ਨਿਕਲਿਆ ਦੀਵਾਲਾ, ਚੋਰਾਂ ਨੇ ਘਰ ਨੂੰ ਬਣਾਇਆ ਨਿਸ਼ਾਨਾ, 5.30...

orders issued to arrest the   comedy king   who makes everyone laugh

ਸਭ ਨੂੰ ਹਸਾਉਣ ਵਾਲੇ 'ਕਾਮੇਡੀ ਕਿੰਗ' ਨੂੰ ਗ੍ਰਿਫਤਾਰ ਕਰਨ ਦੇ ਹੁਕਮ

jio launches a new recharge plan

10,000 ਰੁਪਏ ਦਾ ਰੀਚਾਰਜ ਤੇ 3 ਸਾਲਾਂ ਤੱਕ ਨੋ ਟੈਂਸ਼ਨ, Jio ਨੇ ਲਾਂਚ ਕੀਤਾ ਨਵਾਂ...

ajay jadeja on arshdeep singh

'ਅਰਸ਼ਦੀਪ ਸਿੰਘ ਲਾਲਚੀ ਹੋ ਗਿਆ...', ਜਾਣੋ ਸਾਬਕਾ ਕ੍ਰਿਕਟਰ ਨੇ ਕਿਉਂ ਆਖ਼ੀ ਇਹ...

workers in italy

ਇਟਲੀ ਦੇ ਮਿੰਨੀ ਪੰਜਾਬ 'ਚ 17 ਗ਼ੈਰਕਾਨੂੰਨੀ ਕਾਮੇ ਪੁਲਸ ਸ਼ਿੰਕਜੇ,  ਮਾਲਕ ਨੂੰ 2...

diwali celebrations

ਅਮਰੀਕੀ ਰਾਜਾਂ ਦੇ ਰਾਜਪਾਲਾਂ ਨੇ ਮਨਾਏ ਦੀਵਾਲੀ ਦੇ ਜਸ਼ਨ

incident in pakistan

ਪਾਕਿਸਤਾਨ ਦੇ ਪੰਜਾਬ 'ਚ ਬੱਸ-ਟਰੱਕ ਦੀ ਭਿਆਨਕ ਟੱਕਰ ; 12 ਲੋਕਾਂ ਦੀ ਮੌਤ, 30...

son of a former team india opener makes a big impact

4 4 4 6 6..! Team India ਦੇ ਸਾਬਕਾ ਓਪਨਰ ਦੇ ਪੁੱਤ ਨੇ ਪਾਈ ਧੱਕ, ਇੰਨੀਆਂ...

pakistan s most famous prisoner

ਪਾਕਿਸਤਾਨ ਦਾ ਸਭ ਤੋਂ ਮਸ਼ਹੂਰ ਕੈਦੀ ਇਮਰਾਨ ਖਾਨ ਅਤੇ ਸੁਲਹ-ਸਫਾਈ ਦੀ ਸਿਆਸਤ

trilateral defense agreement

ਤੁਰਕੀ ਦੀ ਸੰਸਦ ਨੇ ਸਾਊਦੀ ਅਰਬ ਅਤੇ ਪਾਕਿਸਤਾਨ ਨਾਲ ਤਿੰਨ-ਪੱਖੀ ਰੱਖਿਆ ਸਮਝੌਤੇ...

ibrahim ali khan calls kareena kapoor the coolest stepmother ever

"ਸਭ ਤੋਂ ਕੂਲ ਮਤਰੇਈ ਮਾਂ"; ਇਬ੍ਰਾਹਿਮ ਅਲੀ ਖਾਨ ਨੇ ਕਰੀਨਾ ਕਪੂਰ 'ਤੇ ਲੁਟਾਇਆ ਪਿਆਰ

photocopies of aadhaar card is over    uidai  s new  implemented

ਆਧਾਰ ਕਾਰਡ ਦੀਆਂ ਫੋਟੋਕਾਪੀਆਂ ਜਮ੍ਹਾਂ ਕਰਵਾਉਣ ਦੀ ਪਰੇਸ਼ਾਨੀ ਖਤਮ... UIDAI ਦਾ...

11 lakh rupee prize won in a 20 rupee lottery

ਪੰਜਾਬ: 20 ਰੁਪਏ ਨੇ ਬਦਲੀ ਕਿਸਮਤ, ਬਣਿਆ ਲੱਖਪਤੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • atrocities against minorities continue in pakistan
      ‘ਪਾਕਿਸਤਾਨ ’ਚ’ ਘੱਟ ਗਿਣਤੀਆਂ ’ਤੇ ਅੱਤਿਆਚਾਰ ਜਾਰੀ!
    • misdeeds of some police personnel are bringing bad name to department
      ‘ਕੁਝ ਪੁਲਸ ਮੁਲਾਜ਼ਮਾਂ ਦੀਆਂ ਕਰਤੂਤਾਂ ਕਰ ਰਹੀਆਂ’ ਵਿਭਾਗ ਨੂੰ ਬਦਨਾਮ!
    • escape of prisoners from jail complexes
      ਜੇਲ ਕੰਪਲੈਕਸਾਂ ’ਚੋਂ ਕੈਦੀਆਂ ਦੀ ਫ਼ਰਾਰੀ ਅਧਿਕਾਰੀਆਂ ਦੀ ਲਾਪ੍ਰਵਾਹੀ ਜਾਂ...
    • growing trend of minors driving at high speeds
      ਤੇਜ਼ ਵਾਹਨ ਚਲਾਉਣ ਦਾ ਵਧ ਰਿਹਾ ਨਾਬਾਲਗਾਂ ’ਚ ਰੁਝਾਨ!
    • precious lives are lost due to explosions in illegal firecracker factories
      ‘ਨਾਜਾਇਜ਼ ਪਟਾਕਾ ਫੈਕਟਰੀਆਂ ’ਚ ਧਮਾਕਿਆਂ ਨਾਲ’ ਜਾ ਰਹੀਆਂ ਅਨਮੋਲ ਜਾਨਾਂ!
    • the movements underway in europe are a symbol of the crisis
      ‘ਰਾਜਨੀਤਿਕ ਜਵਾਬਦੇਹੀ ਦੇ ਸੰਕਟ ਦਾ ਪ੍ਰਤੀਕ ਹਨ’ ਯੂਰਪ ’ਚ ਚੱਲ ਰਹੇ ਅੰਦੋਲਨ!
    • public interest and positive decisions by the judiciary
      ‘ਨਿਆਂਪਾਲਿਕਾ ਵਲੋਂ’ ਜਨ-ਹਿੱਤ ਅਤੇ ਸਕਾਰਾਤਮਕ ਫ਼ੈਸਲੇ!
    • need to take steps to address the stress being experienced by members
      ‘ਸੁਰੱਖਿਆ ਬਲਾਂ ਦੇ ਮੈਂਬਰਾਂ ’ਚ ਪਾਇਆ ਜਾ ਰਿਹਾ ਤਣਾਅ’ ਦੂਰ ਕਰਨ ਲਈ ਕਦਮ ਚੁੱਕਣ...
    • young people dying from drug overdoses families being devastated
      ‘ਨਸ਼ੇ ਦੀ ਓਵਰਡੋਜ਼ ਨਾਲ’ ਮਰ ਰਹੇ ਨੌਜਵਾਨ-ਉੱਜੜ ਰਹੇ ਪਰਿਵਾਰ!
    • the influx of counterfeit currency  weapons  and drugs from pakistan
      ‘ਪਾਕਿਸਤਾਨ ਤੋਂ ਡਰੋਨਾਂ ਰਾਹੀਂ’ ਨਕਲੀ ਕਰੰਸੀ, ਹਥਿਆਰ ਅਤੇ ਨਸ਼ੇ ਆਉਣਾ ਲਗਾਤਾਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +