Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, NOV 27, 2026

    4:56:30 PM

  • sri ganganagar rail track blast case

    ਸ੍ਰੀ ਗੰਗਾਨਗਰ ਰੇਲਵੇ ਟਰੈਕ ਧਮਾਕਾ: ਗੁਰਦਾਸਪੁਰ ਤੋਂ...

  • police release ravinder singh  who was arrested from gurdaspur

    ਸ੍ਰੀ ਗੰਗਾਨਗਰ ਰੇਲਵੇ ਟਰੈਕ ਧਮਾਕਾ: ਗੁਰਦਾਸਪੁਰ ਤੋਂ...

  • union cabinet women s reservation bill approval lok sabha

    ਮਹਿਲਾ ਰਾਖਵਾਂਕਰਨ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ,...

  • gursikh woman attempts to attack employees sitting on a dharna outside ocm

    ਅੰਮ੍ਰਿਤਸਰ: ਧਰਨੇ 'ਤੇ ਬੈਠੇ ਮੁਲਾਜ਼ਮਾਂ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਇਹ ਹੈ ਭਾਰਤ ਦੇਸ਼ ਅਸਾਡਾ: ਭੈਣਾਂ-ਧੀਆਂ ’ਤੇ ਜ਼ੁਲਮ ਅਤੇ ਜਬਰ-ਜ਼ਨਾਹ ਨਸ਼ੇ ਅਤੇ ਜ਼ਮੀਨ-ਜਾਇਦਾਦ ਦੇ ਲਈ ਹੱਤਿਆਵਾਂ

ARTICLE News Punjabi(ਸੰਪਾਦਕੀ)

ਇਹ ਹੈ ਭਾਰਤ ਦੇਸ਼ ਅਸਾਡਾ: ਭੈਣਾਂ-ਧੀਆਂ ’ਤੇ ਜ਼ੁਲਮ ਅਤੇ ਜਬਰ-ਜ਼ਨਾਹ ਨਸ਼ੇ ਅਤੇ ਜ਼ਮੀਨ-ਜਾਇਦਾਦ ਦੇ ਲਈ ਹੱਤਿਆਵਾਂ

  • Edited By Anmol Tagra,
  • Updated: 08 Feb, 2023 01:16 AM
Article
crime against women
  • Share
    • Facebook
    • Tumblr
    • Linkedin
    • Twitter
  • Comment

ਜਿੰਨੀ ਤੇਜ਼ੀ ਨਾਲ ਸਾਡਾ ਦੇਸ਼ ਵੱਖ-ਵੱਖ ਖੇਤਰਾਂ ’ਚ ਤਰੱਕੀ ਦੀਆਂ ਪੌੜ੍ਹੀਆਂ ਚੜ੍ਹ ਰਿਹਾ ਹੈ, ਓਨੀ ਹੀ ਤੇਜ਼ੀ ਨਾਲ ਇਸ ਦਾ ਨੈਤਿਕ ਪਤਨ ਵੀ ਹੋ ਰਿਹਾ ਹੈ। ਅੱਜ ਅਸੀਂ ਆਪਣੇ ਉੱਚ ਸੰਸਕਾਰਾਂ, ਮਾਨਤਾਵਾਂ ਅਤੇ ਮਰਿਆਦਾਵਾਂ ਤੋਂ ਕਿਸ ਕਦਰ ਦੂਰ ਹੋ ਗਏ ਹਾਂ, ਇਹ ਸਿਰਫ ਪਿਛਲੇ 15 ਦਿਨਾਂ ਦੀਆਂ ਹੇਠਲੀਆਂ ਦਿਲ-ਕੰਬਾਊ ਘਟਨਾਵਾਂ ਤੋਂ ਸਪੱਸ਼ਟ ਹੈ :

* 23 ਜਨਵਰੀ ਨੂੰ ਹਲਦਵਾਨੀ (ਉੱਤਰਾਖੰਡ) ’ਚ ਇਕ ਨੌਜਵਾਨ ਨੂੰ ਆਪਣੀ ਭੈਣ ਨਾਲ ਜਬਰ-ਜ਼ਨਾਹ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 26 ਜਨਵਰੀ ਨੂੰ ਗਵਾਲੀਅਰ (ਮੱਧ ਪ੍ਰਦੇਸ਼) ’ਚ ਇਕ ਵਿਆਹ ਸਮਾਗਮ ’ਚ ‘ਮੁਰੈਨਾ’ ਤੋਂ ਆਏ ਨੌਜਵਾਨ ਨੇ ਆਪਣੀ ਫੁਫੇਰੀ ਨਾਬਾਲਗ ਭੈਣ ਨੂੰ ਡਰਾ-ਧਮਕਾ ਕੇ ਕਮਰੇ ’ਚ ਸੱਦ ਕੇ ਉਸ ਨਾਲ ਜਬਰ-ਜ਼ਨਾਹ ਕਰ ਦਿੱਤਾ।

* 28 ਜਨਵਰੀ ਨੂੰ ਮੁਕੇਰੀਆਂ (ਪੰਜਾਬ) ਦੇ ਪਿੰਡ ‘ਨੌਸ਼ਹਿਰਾ ਪੱਤਣ’ ’ਚ ਨਸ਼ੇ ਦੇ ਲਈ ਪੈਸੇ ਨਾ ਦੇਣ ’ਤੇ ਇਕ ਨੌਜਵਾਨ ਨੇ ਕੁਹਾੜੀ ਮਾਰ ਕੇ ਆਪਣੀ ਮਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਦੀ ਹਸਪਤਾਲ ’ਚ ਇਲਾਜ ਦੇ ਦੌਰਾਨ ਮੌਤ ਹੋ ਗਈ।

* 31 ਜਨਵਰੀ ਨੂੰ ਏਟਾ (ਉੱਤਰ ਪ੍ਰਦੇਸ਼) ਦੇ ‘ਸ਼੍ਰੀਕਰਾ’ ਪਿੰਡ ’ਚ ਜ਼ਮੀਨ ਦੇ ਲਾਲਚ ’ਚ ਇਕ ਨੌਜਵਾਨ ਨੇ ਆਪਣੇ ਸਕੇ ਭਰਾ ਅਤੇ ਭਾਬੀ ਦੀ ਚਾਕੂ ਨਾਲ ਤਾਬੜਤੋੜ ਵਾਰ ਕਰ ਕੇ ਹੱਤਿਆ ਕਰ ਦਿੱਤੀ।

* 2 ਫਰਵਰੀ ਨੂੰ ਫਤਿਹਾਬਾਦ (ਹਰਿਆਣਾ) ਦੇ ‘ਕਾਠਮੰਡੀ’ ਇਲਾਕੇ ’ਚ ਇਕ ਨਜ਼ਦੀਕੀ ਰਿਸ਼ਤੇਦਾਰ ਦੇ ਨਾਲ ਪ੍ਰਾਪਰਟੀ ਵਿਵਾਦ ਦੇ ਕਾਰਨ ਡਿਪ੍ਰੈਸ਼ਨ ’ਚ ਆਏ ਨੌਜਵਾਨ ਨੇ ਪਹਿਲਾਂ ਆਪਣੀ ਭੈਣ ਨੂੰ ਜ਼ਹਿਰੀਲਾ ਪਦਾਰਥ ਖਵਾਇਆ ਤੇ ਫਿਰ ਖੁਦ ਵੀ ਜ਼ਹਿਰ ਨਿਗਲ ਲਿਆ ਤਾਂ ਕਿ ਉਸ ਦੇ ਮਰਨ ਦੇ ਬਾਅਦ ਭੈਣ ਨੂੰ ਕਿਸੇ ’ਤੇ ਨਿਰਭਰ ਨਾ ਹੋਣਾ ਪਵੇ।

* 3 ਫਰਵਰੀ ਨੂੰ ਸੋਨੀਪਤ (ਹਰਿਆਣਾ) ਦੇ ‘ਸਿਟਾਵਾਲੀ’ ਪਿੰਡ ’ਚ ਨਸ਼ਾ ਕਰਨ ਤੋਂ ਮਨ੍ਹਾ ਕਰਨ ’ਤੇ ਇਕ ਨੌਜਵਾਨ ਨੇ ਆਪਣੇ ਵੱਡੇ ਭਰਾ ਦੀ ਛਾਤੀ ’ਚ ਚਾਕੂ ਨਾਲ ਤਾਬੜਤੋੜ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।

* 3 ਫਰਵਰੀ ਨੂੰ ਹੀ ਮੁੰਬਈ ’ਚ ਨਸ਼ੇ ਦੀ ਹਾਲਤ ’ਚ ਆਪਣੀ ਪਤਨੀ ਨੂੰ ਕੁੱਟਣ ਅਤੇ ਅਪਸ਼ਬਦ ਬੋਲਣ ਦੇ ਦੋਸ਼ ’ਚ ਪ੍ਰਸਿੱਧ ਕ੍ਰਿਕਟ ਖਿਡਾਰੀ ਵਿਨੋਦ ਕਾਂਬਲੀ ਦੇ ਵਿਰੁੱਧ ਬਾਂਦਰਾ ਦੀ ਪੁਲਸ ਨੇ ਕੇਸ ਦਰਜ ਕੀਤਾ।

* 3 ਫਰਵਰੀ ਨੂੰ ਹੀ ਨਵੀਂ ਦਿੱਲੀ ’ਚ ਇਕ 20 ਸਾਲਾ ਨੌਜਵਾਨ ਨੇ ਪਹਿਲਾਂ ਤਾਂ ਲਕਵੇ ਦੇ ਸ਼ਿਕਾਰ ਆਪਣੇ ਪਿਤਾ ਦੇ ਨਾਲ ਬੈਠ ਕੇ ਸ਼ਰਾਬ ਪੀਤੀ ਅਤੇ ਫਿਰ ਜਦੋਂ ਪਿਤਾ ਨੇ ਬਿਸਤਰੇ ’ਤੇ ਪਿਸ਼ਾਬ ਕਰ ਦਿੱਤਾ ਤਾਂ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ।

* 3 ਫਰਵਰੀ ਨੂੰ ਹੀ ਸੰਭਲ (ਉੱਤਰ ਪ੍ਰਦੇਸ਼) ਦੇ ‘ਅਸਮੋਲੀ’ ਪਿੰਡ ’ਚ ਆਪਣੇ ਚਚੇਰੇ ਭਰਾ ਵੱਲੋਂ ਜਬਰ-ਜ਼ਨਾਹ ਦੀ ਸ਼ਿਕਾਰ ਪੀੜਤਾ ਨੇ ਬੱਚੇ ਨੂੰ ਜਨਮ ਦਿੱਤਾ ਜਿਸ ਦੀ ਬਾਅਦ ’ਚ ਮੌਤ ਹੋ ਗਈ। ਇਸ ਸਿਲਸਿਲੇ ’ਚ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੋ ਪਹਿਲਾਂ ਹੀ 2 ਬੱਚਿਆਂ ਦਾ ਪਿਤਾ ਹੈ।

* 3 ਫਰਵਰੀ ਨੂੰ ਹੀ ਹੈਦਰਾਬਾਦ (ਤੇਲੰਗਾਨਾ) ਦੇ ‘ਪਹਾੜੀ ਸ਼ਰੀਫ’ ਇਲਾਕੇ ’ਚ ਇਕ ਨੌਜਵਾਨ ਨੂੰ ਆਪਣੀ ਭੈਣ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 4 ਫਰਵਰੀ ਨੂੰ ਬੇਂਗਲੁਰੂ ’ਚ ਇਕ ਬੇਔਲਾਦ ਜੋੜੇ ਦੇ ਗੋਦ ਲਏ ਕਲਯੁਗੀ ਬੇਟੇ ਨੇ ਆਪਣੀ ਪਾਲਕ ਮਾਂ ਨੂੰ ਜ਼ਿੰਦਾ ਸਾੜ ਕੇ ਮਾਰ ਦਿੱਤਾ।

* 4 ਫਰਵਰੀ ਨੂੰ ਹੀ 24 ਪਰਗਨਾ (ਪੱਛਮੀ ਬੰਗਾਲ) ਜ਼ਿਲੇ ਦੇ ਭਾਟਪਾੜਾ ਇਲਾਕੇ ’ਚ ਮਨੁੱਖਤਾ ਨੂੰ ਸ਼ਰਮਸਾਰ ਕਰਦੇ ਹੋਏ 2 ਕਲਯੁਗੀ ਪੁੱਤਰ ਆਪਣੀ ਬੁੱਢੀ ਮਾਂ ਨੂੰ ਨੀਂਦ ਦੀਆਂ ਗੋਲੀਆਂ ਖਵਾ ਕੇ ਅੱਧੀ ਰਾਤ ਦੇ ਸਮੇਂ ਗੰਗਾ ਕੰਢੇ ਇਕ ਸਕੂਲ ਦੇ ਸਾਹਮਣੇ ਫੁੱਟਪਾਥ ’ਤੇ ਇਕੱਲੀ ਛੱਡ ਕੇ ਫਰਾਰ ਹੋ ਗਏ।

* 5 ਫਰਵਰੀ ਨੂੰ ਗੋਰਖਪੁਰ (ਉੱਤਰ ਪ੍ਰਦੇਸ਼) ਜ਼ਿਲੇ ਦੇ ‘ਦੇਵਕਲੀ’ ਪਿੰਡ ’ਚ ਕਰਜ਼ ਦੇ ਬੋਝ ਹੇਠ ਦੱਬੇ ਅਤੇ ਨਸ਼ੇ ਦੀ ਆਦਤ ਦੇ ਸ਼ਿਕਾਰ ਇਕ ਵਿਅਕਤੀ ਨੇ ਆਪਣੀ ਪਤਨੀ ਤੇ 2 ਬੱਚਿਆਂ ਦੀ ਹੱਤਿਆ ਕਰਨ ਦੇ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ।

* 5 ਫਰਵਰੀ ਨੂੰ ਬਾਰਾਂ (ਰਾਜਸਥਾਨ) ’ਚ ਇਕ ਵਿਅਕਤੀ ’ਤੇ ਆਪਣੀ 13 ਸਾਲਾ ਮਤਰੇਈ ਧੀ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਦੇ ਦੋਸ਼ ’ਚ ਪੀੜਤਾ ਦੇ ਮਾਮੇ ਨੇ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ।

* 6 ਫਰਵਰੀ ਨੂੰ ਸਮਸਤੀਪੁਰ (ਬਿਹਾਰ) ’ਚ 6 ਸਾਲ ਦੀ ਬੱਚੀ ਵੱਲੋਂ ਘਰ ’ਚ ਰੱਖੇ 5 ਰੁਪਏ ਚੁੱਕ ਕੇ ਬਿਸਕੁਟ ਲੈਣ ’ਤੇ ਗੁੱਸੇ ’ਚ ਆਏ ਬੱਚੀ ਦੇ ਪਿਤਾ ਨੇ ਉਸ ਨੂੰ ਜ਼ੰਜੀਰ ਦੇ ਨਾਲ ਟੰਗ ਕੇ ਕੁੱਟਿਆ। ਉਸ ਦਾ ਕੰਨ ਪੁੱਟ ਦਿੱਤਾ ਅਤੇ ਪੈਰ ਤੋੜ ਦਿੱਤਾ ਅਤੇ ਜਦੋਂ ਇੰਨੇ ’ਤੇ ਵੀ ਗੁੱਸਾ ਠੰਡਾ ਨਾ ਹੋਇਆ ਤਾਂ ਗਰਮ ਸੀਖ ਨਾਲ ਕੁੱਟ ਦਿੱਤਾ।

* 6 ਫਰਵਰੀ ਨੂੰ ਹੀ ਮੋਹਾਲੀ (ਪੰਜਾਬ) ਦੇ ਪਿੰਡ ‘ਬੜੀ ਕਰੋਰਾਂ’ ’ਚ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਇਕ ਔਰਤ ਨੇ ਆਪਣੀ 3 ਦਿਨਾਂ ਦੀ ਨਵਜੰਮੀ ਧੀ ਨੂੰ ਜ਼ਿੰਦਾ ਦਫਨਾ ਦਿੱਤਾ। ਬੱਚੀ ਦੇ ਪਿਤਾ ਨੇ ਉਸ ਨੂੰ ਪੁਲਸ ਦੀ ਸਹਾਇਤਾ ਨਾਲ ਬਾਹਰ ਕੱਢਿਆ ਪਰ ਇਲਾਜ ਦੇ ਦੌਰਾਨ ਬੱਚੀ ਦੀ ਮੌਤ ਹੋ ਗਈ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਲੋਕ ਕਿਸ ਕਦਰ ਨੈਤਿਕ ਪਤਨ ਦੇ ਖੱਡੇ ’ਚ ਡਿੱਗਦੇ ਜਾ ਰਹੇ ਹਨ ਅਤੇ ਉਨ੍ਹਾਂ ਦਾ ਖੂਨ ਕਿਸ ਕਦਰ ਸਫੈਦ ਹੁੰਦਾ ਜਾ ਰਿਹਾ ਹੈ।

ਇਸ ਨੂੰ ਰੋਕਣ ਲਈ ਧਾਰਮਿਕ, ਸਮਾਜਿਕ ਸੰਸਥਾਵਾਂ ਨੂੰ ਲੋਕਾਂ ’ਚ ਉੱਚ ਸੰਸਕਾਰ ਭਰਨ ਦੀ ਲੋੜ ਹੈ ਤਾਂ ਕਿ ਇਕ ਤੰਦਰੁਸਤ ਸਮਾਜ ਦਾ ਨਿਰਮਾਣ ਹੋ ਸਕੇ। ਅਜਿਹੇ ’ਚ ਕਾਸ਼ ਕੋਈ ਮਹਾਤਮਾ ਆਵੇ ਅਤੇ ਬੁੱਧੀ ਭ੍ਰਿਸ਼ਟ ਲੋਕਾਂ ਨੂੰ ਸੁਮੱਤ ਬਖਸ਼ੇ।

-ਵਿਜੇ ਕੁਮਾਰ

  • Crime
  • Women
  • Rape
  • Crime Against Women
  • ਜ਼ੁਲਮ
  • ਕੁੜੀਆਂ
  • ਜਬਰ ਜ਼ਿਨਾਹ

ਜੋਸ਼ੀ ਮੱਠ (ਉੱਤਰਾਖੰਡ) ਤੋਂ ਬਾਅਦ ਹੁਣ ਡੋਡਾ ਅਤੇ ਰਾਮਬਨ (ਜੰਮੂ) ਦੇ ਮਕਾਨਾਂ ’ਚ ਤਰੇੜਾਂ

NEXT STORY

Stories You May Like

  • the cycle of violence  sexual abuse  and suicides among prisoners
    ‘ਜੇਲ੍ਹਾਂ ’ਚ ਕੈਦੀਆਂ ਵਿਚਾਲੇ ਮਾਰਕੁੱਟ, ਜਿਨਸੀ ਸ਼ੋਸ਼ਣ’ ਖ਼ੁਦਕੁਸ਼ੀਆਂ ਆਦਿ ਦਾ ਸਿਲਸਿਲਾ ਜਾਰੀ!
  • deaths and illnesses occurring due to food poisoning at certain parties
    ‘ਕੁਝ ਪਾਰਟੀਆਂ, ਵਿਆਹ ਸਮਾਰੋਹਾਂ, ਸਕੂਲਾਂ ਆਦਿ ’ਚ’ ਫੂਡ ਪੁਆਇਜ਼ਨਿੰਗ ਨਾਲ ਹੋ ਰਹੀਆਂ ਮੌਤਾਂ, ਬੀਮਾਰ ਹੋ ਰਹੇ ਲੋਕ!
  • smuggling of drugs and gold via aircraft
    ਜਹਾਜ਼ਾਂ ਰਾਹੀਂ ਨਸ਼ਿਆਂ ਅਤੇ ਸੋਨੇ ਦੀ ਸਮੱਗਲਿੰਗ!
  • some  illegal de addiction centers  are turning into hubs
    ‘ਕੁਝ ਨਾਜਾਇਜ਼ ਨਸ਼ਾ ਮੁਕਤੀ ਕੇਂਦਰ’ ਬਣਦੇ ਜਾ ਰਹੇ ਰੋਗੀਆਂ ਦੇ ਟਾਰਚਰ ਅਤੇ ਲੁੱਟ ਦੇ ਅੱਡੇ!
  • indian scientists  victims of neglect despite their talent
    ‘ਪ੍ਰਤਿਭਾ ਦੇ ਬਾਵਜੂਦ’ ਅਣਦੇਖੀ ਦੇ ਸ਼ਿਕਾਰ ਭਾਰਤੀ ਵਿਗਿਆਨੀ!
  • road accidents in hilly regions
    ‘ਪਹਾੜੀ ਖੇਤਰਾਂ ’ਚ ਸੜਕ ਹਾਦਸੇ’ ਕਿਤੇ ਖੱਡ ’ਚ ਡਿੱਗਣ ਤੇ ਕਿਤੇ ਪੱਥਰ ਡਿੱਗਣ ਨਾਲ ਮੌਤਾਂ!
  • bangladesh begins to scorch once again in the fire of political violence
    ‘ਸਿਆਸੀ ਹਿੰਸਾ ਦੀ ਅੱਗ ’ਚ’ ਝੁਲਸਣ ਲੱਗਾ ਮੁੜ ਬੰਗਲਾਦੇਸ਼!
  • fake doctors and officials are being caught
    ‘ਦੇਸ਼ ’ਚ ਫਰਜ਼ੀ ਦਾ ਬੋਲਬਾਲਾ’ ਫੜੇ ਜਾ ਰਹੇ ਨਕਲੀ ਡਾਕਟਰ ਅਤੇ ਅਧਿਕਾਰੀ!
  • malerkotla pork delivery controversy protest
    ਪੰਜਾਬ 'ਚ ਸੂਰ ਦੇ ਮਾਸ ਦੀ ਆਨਲਾਈਨ ਡਿਲਿਵਰੀ 'ਤੇ ਹੰਗਾਮਾ! ਇਹ ਸ਼ਹਿਰ ਜਾਮ ਕਰਨ ਦੀ...
  • led tricolor lights worth lakhs of rupees installed on 735 poles in jalandhar
    ਜਲੰਧਰ 'ਚ 735 ਖੰਭਿਆਂ 'ਤੇ ਲੱਗੀਆਂ ਲੱਖਾਂ ਰੁਪਏ ਦੀਆਂ LED ਤਿਰੰਗਾ ਲਾਈਟਾਂ,...
  • long traffic jam on jalandhar highway
    ਜਲੰਧਰ ਹਾਈਵੇਅ 'ਤੇ ਲੱਗਾ ਲੰਮਾ ਜਾਮ! ਤੇਜ਼ ਰਫ਼ਤਾਰ ਟਿੱਪਰ ਨੇ ਦੋ ਪਿਕਅੱਪ ਗੱਡੀਆਂ...
  • charanjit singh channi statement
    ਪੰਜਾਬ ਹਾਲਾਤ ਤਾਂ ਹੁਣ ਅੱਤਵਾਦ ਤੋਂ ਵੀ ਮਾੜੇ ਹੋ ਗਏ: ਚਰਨਜੀਤ ਸਿੰਘ ਚੰਨੀ
  • dubai drivers
    ਦੁਬਈ 'ਚ ਡਰਾਈਵਰਾਂ ਦੀ ਨਿਕਲੀ ਭਰਤੀ ! ਵਧੀਆ ਤਨਖ਼ਾਹ ਦੇ ਨਾਲ-ਨਾਲ ਫ੍ਰੀ ਰਿਹਾਇਸ਼...
  • robbers looted a car by firing in the air near liddhar village
    ਲੁਟੇਰਿਆਂ ਨੇ ਫਾਇਰਿੰਗ ਕਰ ਲੁੱਟੀ ਕਾਰ, ਮਾਲਕ ਨੇ GPS ਨਾਲ ਗੱਡੀ ਦਾ ਇੰਜਣ ਬੰਦ ਕਰ...
  • blackout in punjab
    ਪੰਜਾਬ 'ਚ ਅੱਜ ਹੋਵੇਗਾ BLACKOUT, ਮੁੜ ਤੋਂ ਵੱਜਣਗੇ ਖ਼ਤਰੇ ਦੇ ਘੁੱਗੂ, ਅਲਰਟ...
  • jalandhar transport department gets a new a r t o
    ਜਲੰਧਰ ਟਰਾਂਸਪੋਰਟ ਵਿਭਾਗ ਨੂੰ ਮਿਲਿਆ ਨਵਾਂ ਏ. ਆਰ. ਟੀ. ਓ., ਹੁਣ ਪੰਜਾਂ ਕੰਮਕਾਜੀ...
Trending
Ek Nazar
sri sahib in italy

ਇਟਲੀ 'ਚ ਫਿਰ ਸਿਰੀ ਸਾਹਿਬ ਕਾਰਨ ਹੋਇਆ ਪੁਲਸ ਕੇਸ , ਅੰਮ੍ਰਿਤਧਾਰੀ ਬੀਬੀ ਨਾਲ...

winter holidays announced schools reopen next year

ਹੋ ਗਿਆ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ! ਸਿੱਧਾ ਅਗਲੇ ਸਾਲ ਖੁੱਲ੍ਹਣਗੇ ਸਕੂਲ,...

gold price cross 3 lakh baba vanga prediction

3 ਲੱਖ ਤੋਂ ਪਾਰ ਹੋਵੇਗੀ ਸੋਨੇ ਦੀ ਕੀਮਤ! 2027 ਨੂੰ ਲੈ ਕੇ ਬਾਬਾ ਵੇਂਗਾ ਦੀ...

gold silver price

ਰਿਕਾਰਡ ਸਿਖਰ ਤੋਂ 55,000 ਰੁਪਏ ਸਸਤਾ ਹੋਇਆ Gold, ਜਾਣੋ MCX ’ਤੇ ਕੀ ਹਨ ਅੱਜ...

punjab origin man held in canada

ਕੈਨੇਡਾ 'ਚ ਫਿਰੌਤੀ ਮੰਗਣ ਦੇ ਦੋਸ਼ ਹੇਠ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

drug firms face shutdown

ਪਾਕਿਸਤਾਨ: ਆਰਥਿਕ ਸੰਕਟ ਵਿਚਾਲੇ ਦਵਾਈ ਕੰਪਨੀਆਂ 'ਬੰਦ' ਹੋਣ ਦੇ ਕੰਢੇ

court stayed deportation

ਪਾਕਿਸਤਾਨੀ ਅਦਾਲਤ ਨੇ ਅਫਗਾਨ ਵਿਦਿਆਰਥਣਾਂ ਦੇ ਦੇਸ਼ ਨਿਕਾਲੇ 'ਤੇ ਲਾਈ ਰੋਕ

the actor spoke about his childhood struggles

“ਕਦੇ ਐਕਟਿੰਗ ਕਰੀਅਰ ਚੁਣਨ ਕਾਰਨ ਮਾਰ ਦੇਣਾ ਚਾਹੁੰਦੇ ਸੀ ਪਿਤਾ…”; ਅੱਜ ਫਿਲਮ...

today this young man has become an example for youtubers all over the world

ਕਦੇ ਵਿਵਾਦਾਂ ’ਚ ਘਿਰਿਆ ਸੀ ਕਰੀਅਰ, ਅੱਜ ਦੁਨੀਆ ਭਰ ਦੇ ਯੂਟਿਊਬਰਾਂ ਲਈ ਮਿਸਾਲ...

insurance amount wife husband son police arrested

2 ਕਰੋੜ ਦੇ ਬੀਮੇ ਲਈ ਪਤੀ ਨੂੰ ਦੇ ਰਹੀ ਸੀ ਮੱਠਾ ਜ਼ਹਿਰ ! ਪੁਲਸ ਅੱਗੇ ਪਤਨੀ ਨੇ...

eu leaders divided

ਬਜਟ ਖਰਚ ਅਤੇ ਯੂਕਰੇਨ ਨੂੰ 49 ਬਿਲੀਅਨ ਡਾਲਰ ਦੇ ਕਰਜ਼ੇ ਦੇ ਮੁੱਦੇ 'ਤੇ ਯੂਰਪੀ...

rupee falls 24 paise against us dollar to 92 62 in early trade

ਇੱਕ ਦਿਨ ਦੀ ਤੇਜ਼ੀ ਮਗਰੋਂ ਮੁੜ ਟੁੱਟਿਆ ਰੁਪਿਆ, ਜਾਣੋ ਹੁਣ ਕਿੰਨੇ ਦਾ ਹੋਇਆ ਇੱਕ...

congress leader passed away

ਸੀਨੀਅਰ ਕਾਂਗਰਸੀ ਆਗੂ ਦਾ ਦਿਹਾਂਤ, ਅਨੰਤਨਾਗ ’ਚ ਸੋਗ ਦੀ ਲਹਿਰ

new zealand election

ਨਿਊਜ਼ੀਲੈਂਡ ਚੋਣਾਂ : ਵੋਟਾਂ ਦੀ ਅੰਤਿਮ ਗਿਣਤੀ 'ਚ ਕਿਸੇ ਵੀ ਪਾਰਟੀ ਨੂੰ...

famous actress gets married

ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ, ਸਾਹਮਣੇ ਆਈਆਂ ਖੂਬਸੂਰਤ...

big news central government calls a special session of parliament

ਵੱਡੀ ਖ਼ਬਰ: ਕੇਂਦਰ ਸਰਕਾਰ ਨੇ ਬੁਲਾਇਆ ਸੰਸਦ ਦਾ ਵਿਸ਼ੇਸ਼ ਸੈਸ਼ਨ, 30 ਨਵੰਬਰ ਨੂੰ...

migrant robbers held a tailor hostage and looted goods worth lakhs

ਪੰਜਾਬ 'ਚ ਪ੍ਰਵਾਸੀ ਲੁਟੇਰਿਆਂ ਦੀ ਦਹਿਸ਼ਤ! ਹਾਈਵੇਅ 'ਤੇ ਦਰਜੀ ਨੂੰ ਬੰਧਕ ਬਣਾ ਕੇ...

oil facility in bangkok

ਬੈਂਕਾਕ ਦੇ ਮੁੱਖ ਤੇਲ ਪਲਾਂਟ 'ਚ ਵੱਡੇ ਧਮਾਕਾ,  ਅੱਗ ਲੱਗਣ ਨਾਲ ਘੱਟੋ-ਘੱਟ ਸੱਤ...

Daily Horoscope
    Previous Next
    • ਸੰਪਾਦਕੀ ਦੀਆਂ ਖਬਰਾਂ
    • deaths caused by accidents involving stray animals roaming on the roads
      ‘ਸੜਕਾਂ ’ਤੇ ਘੁੰਮਦੇ ਬੇਸਹਾਰਾ ਜਾਨਵਰ’ ਹਾਦਸਿਆਂ ਕਾਰਨ ਹੋ ਰਹੀਆਂ ਮੌਤਾਂ!
    • security personnel involved in treason
      ਦੇਸ਼ਧ੍ਰੋਹ ’ਚ ਸ਼ਾਮਲ ਕੁਝ ਸੁਰੱਖਿਆ ਮੁਲਾਜ਼ਮ!
    • some government hospitals in india where rats and dogs rule
      ‘ਭਾਰਤ ਦੇ ਕੁਝ ਸਰਕਾਰੀ ਹਸਪਤਾਲ’ ਜਿੱਥੇ ਚੂਹਿਆਂ ਤੇ ਕੁੱਤਿਆਂ ਦਾ ਰਾਜ ਹੈ!
    • what impact will jensen huang s scandals have on china us talks
      ‘ਜੈਨਸੇਨ ਹੁਆਂਗ ਦੇ ਸਕੈਂਡਲਾਂ ਦਾ’ ਚੀਨ-ਅਮਰੀਕਾ ਵਾਰਤਾ ’ਤੇ ਕੀ ਪ੍ਰਭਾਵ ਪਵੇਗਾ!
    • fathers and brothers are destroying relationships committing rape against
      ‘ਧੀਆਂ-ਭੈਣਾਂ ਨਾਲ ਜਬਰ-ਜ਼ਨਾਹ ਰਾਹੀਂ’ ਪਿਓ-ਭਰਾ ਤਬਾਹ ਕਰ ਰਹੇ ਰਿਸ਼ਤਿਆਂ ਨੂੰ!
    • isolated train accidents that serve as a warning
      ‘ਖ਼ਤਰੇ ਦੀ ਚਿਤਾਵਨੀ ਦੇ ਰਹੀਆਂ’ ਇੱਕਾ-ਦੁੱਕਾ ਰੇਲ ਦੁਰਘਟਨਾਵਾਂ!
    • girls who  do not marry at a young age  deserve praise
      ‘ਛੋਟੀ ਉਮਰ ’ਚ ਵਿਆਹ ਨਾ ਕਰਨ’ ਵਾਲੀਆਂ ਕੁੜੀਆਂ ਪ੍ਰਸ਼ੰਸਾ ਦੀਆਂ ਪਾਤਰ!
    • rising incidents of fires in buses
      ‘ਬੱਸਾਂ ’ਚ ਵਧ ਰਹੀਆਂ’ ਅੱਗ ਲੱਗਣ ਦੀਆਂ ਘਟਨਾਵਾਂ!
    • gangs of looteri dulhan active in the country
      ਦੇਸ਼ ’ਚ ਸਰਗਰਮ ਹੋ ਰਹੇ ਲੁਟੇਰੀਆਂ ਦੁਲਹਨਾਂ ਦੇ ਗਿਰੋਹ!
    • deaths caused by fire incidents amidst the festivities of diwali
      ‘ਦੀਵਾਲੀ ਦੇ ਉਲਾਸ ’ਚ’ ਅਗਨੀਕਾਂਡਾਂ ਕਾਰਨ ਹੋਈਆਂ ਮੌਤਾਂ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +