Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, SEP 13, 2026

    11:22:57 PM

  • tarn taran  sho of kacha pakka police station arrested

    ਤਰਨਤਾਰਨ: ਅਫ਼ੀਮ ਸਮੱਗਲਰ ਤੋਂ 7 ਲੱਖ ਰਿਸ਼ਵਤ ਦੇ...

  • ind vs afg afghanistan sets india a target of 157 runs

    IND vs AFG : ਅਫਗਾਨਿਸਤਾਨ ਨੇ ਭਾਰਤ ਨੂੰ 157...

  • jawaak drowned in standing rain water in the street

    ਗਲੀ 'ਚ ਖੜ੍ਹੇ ਮੀਂਹ ਦੇ ਪਾਣੀ 'ਚ ਡੁੱਬ ਗਿਆ ਜਵਾਕ...

  • punjab police

    BIG BREAKING: ਪੰਜਾਬ 'ਚ 2 ਗੈਂਗਸਟਰ ਪੁਲਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਜੋਸ਼ੀ ਮੱਠ (ਉੱਤਰਾਖੰਡ) ਤੋਂ ਬਾਅਦ ਹੁਣ ਡੋਡਾ ਅਤੇ ਰਾਮਬਨ (ਜੰਮੂ) ਦੇ ਮਕਾਨਾਂ ’ਚ ਤਰੇੜਾਂ

ARTICLE News Punjabi(ਸੰਪਾਦਕੀ)

ਜੋਸ਼ੀ ਮੱਠ (ਉੱਤਰਾਖੰਡ) ਤੋਂ ਬਾਅਦ ਹੁਣ ਡੋਡਾ ਅਤੇ ਰਾਮਬਨ (ਜੰਮੂ) ਦੇ ਮਕਾਨਾਂ ’ਚ ਤਰੇੜਾਂ

  • Edited By Anmol Tagra,
  • Updated: 07 Feb, 2023 03:58 AM
Article
cracks in the houses of doda and ramban
  • Share
    • Facebook
    • Tumblr
    • Linkedin
    • Twitter
  • Comment

ਕੁਝ ਸਮੇਂ ਤੋਂ ਭਾਰਤ ਸਮੇਤ ਦੁਨੀਆ ਦੇ ਹਰ ਪਾਸੇ ਭੂਚਾਲਾਂ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਜੋ ਚਿਤਾਵਨੀ ਦੇ ਰਿਹਾ ਹੈ ਕਿ ਚੌਗਿਰਦੇ ਨਾਲ ਛੇੜਛਾੜ ਕਦੇ ਵੀ ਵੱਡੀ ਤਬਾਹੀ ਲਿਆ ਸਕਦੀ ਹੈ। ਕੋਈ ਵੀ ਦਿਨ ਅਜਿਹਾ ਨਹੀਂ ਬੀਤਦਾ ਜਦੋਂ ਕਿਤੇ ਨਾ ਕਿਤੇ ਭੂਚਾਲ ਨਾ ਆ ਰਿਹਾ ਹੋਵੇ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ’ਚੋਂ ਵਧੇਰੇ ਭੂਚਾਲ ਭਾਰਤ ਦੇ ਹੀ ਵੱਖ-ਵੱਖ ਹਿੱਸਿਆਂ ’ਚ ਆ ਰਹੇ ਹਨ।

ਅੱਜਕਲ ਉੱਤਰਾਖੰਡ ਦਾ ਜੋਸ਼ੀਮੱਠ ਅਤੇ ਸੂਬੇ ਦੇ ਹੋਰ ਹਿੱਸੇ ਜ਼ਮੀਨ ਧਸਣ ਅਤੇ ਮਕਾਨਾਂ ’ਚ ਆ ਰਹੀਆਂ ਤਰੇੜਾਂ ਨੂੰ ਲੈ ਕੇ ਚਰਚਾ ’ਚ ਹਨ। ਇਸ ਲਈ ਇਸ ਖੇਤਰ ’ਚ ਭੂਚਾਲ, ਢਲਾਨ ਵਾਲੀਆਂ ਥਾਵਾਂ ’ਤੇ ਅੰਨ੍ਹੇਵਾਹ ਇਮਾਰਤਾਂ ਦੀ ਉਸਾਰੀ, ਡ੍ਰੇਨੇਜ ਅਤੇ ਸੀਵਰੇਜ ਵਿਵਸਥਾ, ਵੱਖ-ਵੱਖ ਯੋਜਨਾਵਾਂ ਲਈ ਉਸਾਰੀਆਂ ਅਤੇ ਬਲਾਸਟਿੰਗ ਜ਼ਿੰਮੇਵਾਰ ਮੰਨੇ ਜਾ ਰਹੇ ਹਨ।

ਇਸ ਦੌਰਾਨ ਦੇਸ਼ ਦੇ ਕਈ ਹਿੱਸਿਆਂ ’ਚ ਜੋਸ਼ੀਮੱਠ ਵਰਗੀ ਸਥਿਤੀ ਪੈਦਾ ਹੋਣ ਦੇ ਸੰਕੇਤ ਮਿਲ ਰਹੇ ਹਨ। ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਸ਼ਾਂਤਾ ਕੁਮਾਰ ਅਨੁਸਾਰ ਮੈਕਲੋਡਗੰਜ ਵੀ ਜੋਸ਼ੀਮੱਠ ਦੇ ਰਾਹ ’ਤੇ ਹੀ ਜਾਣ ਦੀ ਤਿਆਰੀ ਕਰ ਰਿਹਾ ਹੈ।

ਦਾਰਜਲਿੰਗ (ਪੱਛਮੀ ਬੰਗਾਲ) ਅਤੇ ਗੁਆਂਢੀ ਸਿੱਕਮ ਵਿਖੇ ਵੀ ਜੋਸ਼ੀਮੱਠ ਵਰਗੇ ਹਾਦਸੇ ਦਾ ਖਤਰਾ ਮੰਡਰਾ ਰਿਹਾ ਹੈ। ਦਾਰਜੀਲਿੰਗ ਦੇ ‘ਤਿੰਨਧਾਰੀਆ’ ਸ਼ਹਿਰ ਦੇ ਮਕਾਨਾਂ ’ਚ ਤਰੇੜਾਂ ਆਉਣ ਦਾ ਸਿਲਸਿਲਾ ਕੁਝ ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਅਤੇ ਇਸ ਇਲਾਕੇ ਨੂੰ ਵੀ ‘ਸਿੰਕਿੰਗ ਜ਼ੋਨ’ ਵਿਚ ਸ਼ਾਮਲ ਕੀਤਾ ਗਿਆ ਹੈ।

ਹੁਣ ਹਾਲ ਹੀ ’ਚ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਠਾਠਰੀ ਪਿੰਡ ’ਚ ਵੀ ਜ਼ਮੀਨ ਧਸਣ ਕਾਰਨ ਦਰਜਨਾਂ ਮਕਾਨਾਂ ’ਚ ਤਰੇੜਾਂ ਆ ਜਾਣ ਨਾਲ ਪੂਰੀ ਬਸਤੀ ’ਚ ਡਰ ਪਾਇਆ ਜਾਂਦਾ ਹੈ। ਕੁਝ ਮਕਾਨ ਡਿੱਗ ਵੀ ਗਏ ਹਨ। ਇਸ ਦੌਰਾਨ ਪ੍ਰਸ਼ਾਸਨ ਨੇ ਸਭ ਪ੍ਰਭਾਵਿਤ ਮਕਾਨ ਖਾਲੀ ਕਰਵਾ ਲਏ ਹਨ ਅਤੇ ਪ੍ਰਭਾਵਿਤ ਪਰਿਵਾਰਾਂ ਦੇ ਘੱਟੋ-ਘੱਟ 300 ਮੈਂਬਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਇਕ ਮਹੀਨਾ ਪਹਿਲਾਂ ਠਾਠਰੀ ਦੀ ਨਵੀਂ ਬਸਤੀ ਖੇਤਰ ’ਚ ਇਕ ਰਿਹਾਇਸ਼ੀ ਮਕਾਨ ’ਚ ਤਰੇੜ ਆਉਣ ਦੀ ਸ਼ਿਕਾਇਤ ਪ੍ਰਸ਼ਾਸਨ ਕੋਲ ਆਈ ਸੀ। ਹੌਲੀ-ਹੌਲੀ ਦੂਜੇ ਘਰਾਂ ’ਚ ਵੀ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ, ਜਦੋਂ ਕਿ ਬੀਤੇ 2-3 ਦਿਨਾਂ ’ਚ ਤਰੇੜਾਂ ਤੇਜ਼ੀ ਨਾਲ ਵਧਣੀਆਂ ਸ਼ੁਰੂ ਹੋ ਗਈਆਂ।

ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਜੋਸ਼ੀਮੱਠ ’ਚ ਪੈਦਾ ਹੋਈ ਸਥਿਤੀ ਨਾਲ ਮਿਲਦੀ-ਜੁਲਦੀ ਹੈ। ਡੋਡਾ ਖੇਤਰ ਭੂਕੰਪੀ ਖੇਤਰ-4 (SEISMIC ZONE-4) ’ਚ ਆਉਂਦਾ ਹੈ ਜਿਸ ਮੁਤਾਬਕ ਇਹ ਭੂਚਾਲਾਂ ਕਾਰਨ ਭਾਰੀ ਤਬਾਹੀ ਦੇ ਖਤਰੇ ’ਤੇ ਹੈ।

ਪਿਛਲੇ ਕੁਝ ਦਹਾਕਿਆਂ ਦੌਰਾਨ ਜੋਸ਼ੀਮੱਠ ਵਾਂਗ ਹੀ ਇਥੇ ਵੀ ਵੱਡੀ ਪੱਧਰ ’ਤੇ ਇਮਾਰਤਾਂ ਦੀ ਉਸਾਰੀ ਹੋਈ ਹੈ। ਇਸ ਖੇਤਰ ’ਚ ਇਕ ਸੜਕ ਦੀ ਉਸਾਰੀ ਨੂੰ ਵੀ ਜ਼ਮੀਨ ਦੇ ਧਸਣ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

ਭੂ-ਵਿਗਿਆਨੀਆਂ ਦੀ ਇਕ ਟੀਮ ਦਾ ਕਹਿਣਾ ਹੈ ਕਿ ਇਹ ਸਮੁੱਚਾ ਇਲਾਕਾ ਕਈ ਕਾਰਨਾਂ ਕਰ ਕੇ ਧਸ ਰਿਹਾ ਹੈ ਜਿਸ ’ਚ ਮੀਂਹ ਦੇ ਪਾਣੀ ਦੇ ਤਸੱਲੀਬਖਸ਼ ਡ੍ਰੇਨੇਜ ਸਿਸਟਮ ਤੋਂ ਬਿਨਾਂ ਢਲਾਣਾਂ ’ਤੇ ਨਵੇਂ ਮਕਾਨਾਂ ਅਤੇ ਇਮਾਰਤਾਂ ’ਤੇ ਆਧਾਰਿਤ ਬਸਤੀਆਂ ਦੀ ਉਸਾਰੀ ਅਤੇ ਜ਼ਮੀਨ ’ਚੋਂ ਪਾਣੀ ਦੀ ਲੀਕੇਜ ਵੀ ਸ਼ਾਮਿਲ ਹੋ ਸਕਦੀ ਹੈ।

ਇਸ ਦੌਰਾਨ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ ਦੇ ਬਸਤੀ ਇਲਾਕੇ ’ਚ ਰਾਜਮਾਰਗ ਪਸਾਰ ਕਾਰਜ ਦੌਰਾਨ 5 ਪਰਿਵਾਰਾਂ ਦੇ ਮਕਾਨਾਂ ’ਚ ਤਰੇੜ ਆ ਗਈ ਹੈ। ਇਹ ਉਦੋਂ ਨਜ਼ਰ ਆਈ ਜਦੋਂ ਰਾਜਮਾਰਗ ’ਤੇ ਇਕ ਸੜਕ ਬਣਾਉਣ ਵਾਲੀ ਕੰਪਨੀ ਵਲੋਂ ਬਸਤੀ ਇਲਾਕੇ ’ਚ ਪਹਾੜ ਦੀ ਕਟਾਈ ਅਤੇ ਮੀਂਹ ਕਾਰਨ ਪਹਾੜ ਖਿਸਕਣ ਲੱਗਾ ਅਤੇ ਹਾਲਾਤ ਵਿਗੜੇ।

‘ਨੇਚਰ ਜਿਓ ਸਾਇੰਸ’ ਦੀ ਤਾਜ਼ਾ ਰਿਪੋਰਟ ਅਨੁਸਾਰ 1995 ਤੋਂ 2021 ਦਰਮਿਆਨ ਇਕੱਠਾ ਕੀਤੇ ਗਿਆ ਭੂਚਾਲਾਂ ਦਾ ਡਾਟਾ ਸੰਕੇਤ ਦੇ ਰਿਹਾ ਹੈ ਕਿ ਧਰਤੀ ਦੇ ਅੰਦਰੂਨੀ ਕੋਰ ਨੇ ਧਰਤੀ ਦੀ ਆਪਣੀ ਰਫਤਾਰ ਤੋਂ ਤੇਜ਼ ਘੁੰਮਣਾ ਬੰਦ ਕਰ ਦਿੱਤਾ ਹੈ ਜਦੋਂ ਕਿ ਕੁਝ ਦਹਾਕੇ ਪਹਿਲਾਂ ਤਕ ਧਰਤੀ ਦੀ ਅੰਦਰੂਨੀ ਕੋਰ ਬਾਕੀ ਗ੍ਰਹਿ ਦੇ ਮੁਕਾਬਲੇ ਵਧੇਰੇ ਤੇਜ਼ੀ ਨਾਲ ਘੁੰਮ ਰਹੀ ਸੀ। ਹਾਲਾਂਕਿ ਸਭ ਭੂ-ਵਿਗਿਆਨੀ ਅਜੇ ਇਸ ਸਿੱਟੇ ’ਤੇ ਇਕ ਰਾਏ ਨਹੀਂ ਹਨ।

ਖੈਰ, ਹੁਣ ਜਦੋਂ ਕਿ ਦੇਸ਼ ਦੇ ਅਨੇਕਾਂ ਹਿੱਸਿਆਂ ’ਚ ਕੁਦਰਤੀ ਆਫਤਾਂ ਦੇ ਸੰਕੇਤ ਮਿਲਣ ਲੱਗੇ ਹਨ, ਇਸ ਤੋਂ ਪਹਿਲਾਂ ਕਿ ਦੇਸ਼ ਨੂੰ ਹੋਰ ਤਬਾਹੀ ਝੱਲਣੀ ਪਏ, ਮਿਲ ਰਹੀਆਂ ਚਿਤਾਵਨੀਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਨ੍ਹਾਂ ਦੇ ਨਿਵਾਰਨ ਲਈ ਕੇਂਦਰ ਅਤੇ ਸੂਬਾਈ ਸਰਕਾਰਾਂ ਜਿੰਨੀ ਤੇਜ਼ੀ ਨਾਲ ਕਦਮ ਚੁੱਕਣਗੀਆਂ, ਓਨਾ ਹੀ ਚੰਗਾ ਹੋਵੇਗਾ।

–ਵਿਜੇ ਕੁਮਾਰ

  • Doda
  • Ramban
  • Jammu
  • Joshimath
  • Uttarakhand
  • Cracks
  • ਡੋਡਾ
  • ਰਾਮਬਨ
  • ਜੰਮੂ
  • ਜੋਸ਼ੀ ਮੱਠ
  • ਉੱਤਰਾਖਡੰ
  • ਤਰੇੜਾਂ

ਕਾਰਗਿਲ ਜੰਗ ਦੇ ਸੂਤਰਧਾਰ ਪ੍ਰਵੇਜ਼ ਮੁਸ਼ੱਰਫ ਨਹੀਂ ਰਹੇ

NEXT STORY

Stories You May Like

  • jammu  forest  jaish  terrorist
    ਜੰਮੂ ਕਸ਼ਮੀਰ ਦੇ ਡੋਡਾ 'ਚ ਜੰਗਲ 'ਚੋਂ ਜੈਸ਼ ਨਾਲ ਜੁੜੇ ਅੱਤਵਾਦੀ ਦੀ ਲਾਸ਼ ਬਰਾਮਦ
  • crude oil crosses  100 per barrel after fresh attacks in west asia
    ਪੱਛਮੀ ਏਸ਼ੀਆ ’ਚ ਤਾਜ਼ਾ ਹਮਲਿਆਂ ਤੋਂ ਬਾਅਦ ਕੱਚਾ ਤੇਲ 100 ਡਾਲਰ ਪ੍ਰਤੀ ਬੈਰਲ ਤੋਂ ਪਾਰ
  • shares of jewellery companies fell
    PM ਮੋਦੀ ਦੇ ਬਿਆਨ ਤੋਂ ਬਾਅਦ ਡਿੱਗੇ Jewellery ਕੰਪਨੀਆਂ ਦੇ ਸ਼ੇਅਰ,
  • uttarakhand nikahnama
    ਉੱਤਰਾਖੰਡ 'ਚ ਆਵੇਗਾ ਨਵਾਂ ਨਿਕਾਹਨਾਮਾ ! ਹੁਣ ਸਿਰਫ਼ ਰਜਿਸਟਰਡ ਕਾਜ਼ੀ ਹੀ ਪੜ੍ਹਾ ਸਕਣਗੇ ਨਿਕਾਹ
  • pushkar singh dhami  uttarakhand  hanuman ansh  film  tax free
    CM ਧਾਮੀ ਨੇ 'ਹਨੂੰਮਾਨ ਅੰਸ਼' ਨੂੰ ਉੱਤਰਾਖੰਡ 'ਚ ਟੈਕਸ ਮੁਕਤ ਕਰਨ ਦਾ ਕੀਤਾ ਐਲਾਨ
  • jammu  weapons  exports  security forces
    ਜੰਮੂ ’ਚ ਹਥਿਆਰਾਂ ਦਾ ਜ਼ਖੀਰਾ ਬਰਾਮਦ
  • hindu girl in pakistan
    ਪਾਕਿ 'ਚ ਜ਼ਬਰੀ ਧਰਮ ਪਰਿਵਰਤਨ ਅਤੇ ਵਿਆਹ ਤੋਂ ਬਾਅਦ ਫੁੱਟ-ਫੁੱਟ ਕੇ ਰੋਈਆਂ 2 ਹਿੰਦੂ ਭੈਣਾਂ
  • akali dal waris punjab de punjab politics
    ਮਾਝਾ-ਮਾਲਵਾ ਤੋਂ ਬਾਅਦ ਦੋਆਬੇ 'ਚ ਆਧਾਰ ਮਜ਼ਬੂਤ ਕਰੇਗਾ 'ਅਕਾਲੀ ਦਲ ਵਾਰਿਸ ਪੰਜਾਬ ਦੇ'
  • the 1980s trend on social media everyone past era ai generated images
    ਲੋਕਾਂ ਦੇ ਸਿਰ ਚੜ੍ਹ ਕੇ ਬੋਲਿਆ 1980 ਦੇ ਦਹਾਕੇ ਦਾ ਟ੍ਰੈਂਡ! AI ਤਸਵੀਰਾਂ ’ਚ...
  • top congress leaders to appear on the same stage amidst infighting
    ਪੰਜਾਬ 'ਚ ਬਦਲਿਆ ਸਿਆਸੀ ਮਾਹੌਲ! ਕਾਟੋ-ਕਲੇਸ਼ ਵਿਚਾਲੇ ਇਕੋ ਮੰਚ 'ਤੇ ਨਜ਼ਰ ਆਉਣਗੇ...
  • heavy rain warning for 8 districts of punjab today
    ਪੰਜਾਬ ਦੇ 8 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੀ ਚੇਤਾਵਨੀ, ਮੌਸਮ ਵਿਭਾਗ ਵੱਲੋਂ ਵੱਡੀ...
  • horrific accident on jalandhar pathankot natonal highway
    ਜਲੰਧਰ-ਪਠਾਨਕੋਟ NH 'ਤੇ ਭਿਆਨਕ ਹਾਦਸਾ! ਮਾਤਾ ਵੈਸ਼ਨੋ ਦੇਵੀ ਤੋਂ ਪਰਤ ਰਹੇ ਦੋ...
  • deadbody found at dussehra ground in basti danishmanda
    ਬਸਤੀ ਦਾਨਿਸ਼ਮੰਦਾ ਸਥਿਤ ਦੁਸਹਿਰਾ ਗਰਾਊਂਡ 'ਚੋਂ ਮਿਲੀ ਨੌਜਵਾਨ ਦੀ ਲਾਸ਼
  • mp charanjit channi major statement
    ਭਾਜਪਾ 'ਚ ਜਾਣ ਦੀਆਂ ਚੱਲ ਰਹੀਆਂ ਚਰਚਾਵਾਂ 'ਤੇ MP ਚਰਨਜੀਤ ਚੰਨੀ ਦਾ ਵੱਡਾ ਬਿਆਨ
  • municipal commissioner surinder singh inspect sanitation
    ਸਫ਼ਾਈ ਵਿਵਸਥਾ ਦੀ ਜਾਂਚ ਕਰਨ ਖੁਦ ਸੜਕਾਂ ’ਤੇ ਉਤਰੇ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ
  • attempt to steal i20 car in jp nagar  incident captured on cctv camera
    JP ਨਗਰ 'ਚ ਆਈ-20 ਕਾਰ ਲਿਜਾਣ ਦਾ ਕੀਤਾ ਯਤਨ, CCTV ਕੈਮਰੇ 'ਚ ਕੈਦ ਹੋਈ ਘਟਨਾ
Trending
Ek Nazar
passenger ferry capsized

ਇੰਡੋਨੇਸ਼ੀਆਈ ਯਾਤਰੀ ਕਿਸ਼ਤੀ ਡੁੱਬੀ,  ਲਗਭਗ 130 ਲਾਪਤਾ ਲੋਕਾਂ ਦੀ ਭਾਲ ਜਾਰੀ

court rejects indian origin ceo  s bid

ਸਿੰਗਾਪੁਰ ਕੋਰਟ ਨੇ ਭਾਰਤੀ ਮੂਲ ਦੇ CEO ਦੀ ਅਰਜ਼ੀ ਕੀਤੀ ਖ਼ਾਰਜ !  ਸਾਬਕਾ...

rescue team in nepal

ਨੇਪਾਲ 'ਚ ਬਚਾਅ ਮੁਹਿੰਮ 'ਚ ਤੇਜ਼ੀ ; ਬਚਾਅ ਟੀਮਾਂ ਨੇ ਸੁਰੰਗ 'ਚੋਂ  ਸਾਫ਼...

satellite investigation

ਅਮਰੀਕੀ ਫ਼ੌਜੀਆਂ 'ਤੇ ਈਰਾਨੀ ਹਮਲੇ 'ਚ ਚੀਨ ਦਾ ਲਿੰਕ! ਸੈਟੇਲਾਈਟ ਜਾਂਚ ਸ਼ੁਰੂ

gold silver price

ਸੋਨਾ 3000 ਤੇ ਚਾਂਦੀ 6500 ਰੁਪਏ ਤੱਕ ਹੋਈ ਸਸਤੀ, ਜਾਣੋ 10 ਗ੍ਰਾਮ Gold ਦਾ ਭਾਅ

us help nepal

ਨੇਪਾਲ ਹੜ੍ਹ ਪੀੜਤਾਂ ਦੀ ਸ਼ਨਾਖਤ ਲਈ ਅਮਰੀਕਾ ਦੇਵੇਗਾ ਵਾਧੂ 10 ਲੱਖ ਡਾਲਰ, ਕੁੱਲ...

harman brar breaks silence on relationship with parmish verma

'ਮੈਂ ਕਿਸੇ ਦਾ ਘਰ ਨਹੀਂ ਤੋੜਿਆ...'; ਪਰਮੀਸ਼ ਵਰਮਾ ਨਾਲ ਰਿਸ਼ਤੇ 'ਤੇ ਹਰਮਨ ਬਰਾੜ...

father of famous punjabi female singer passes away

ਮਸ਼ਹੂਰ ਪੰਜਾਬੀ ਗਾਇਕਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਤਾ ਦਾ ਹੋਇਆ ਦਿਹਾਂਤ

rapid gunfire at the home of the former sarpanch s brother

ਗੁਰਦਾਸਪੁਰ: ਦੇਰ ਰਾਤ ਸਾਬਕਾ ਸਰਪੰਚ ਦੇ ਭਰਾ ਦੇ ਘਰ 'ਤੇ ਤਾੜ-ਤਾੜ ਫਾਇਰਿੰਗ

punjabi social media influencer manjit kaur

ਇੰਫਲੂਐਂਸਰ ਮਨਜੀਤ ਕੌਰ ਦੀ ਆਖਰੀ ਵੀਡੀਓ ਆਈ ਸਾਹਮਣੇ, ਦੱਸਿਆ ਪੂਰਾ ਸੱਚ

punjabi singer jass manak trolled after showering currency notes on his fiancée

'ਉਹ ਤੁਹਾਡੀ ਪਤਨੀ ਹੈ, ਬਾਰ ਡਾਂਸਰ ਨਹੀਂ...'; ਪੰਜਾਬੀ ਗਾਇਕ ਜੱਸ ਮਾਣਕ ਨੇ ਆਪਣੀ...

woman married eight months ago ends her life

ਅੱਠ ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਜੀਵਨਲੀਲਾ ਕੀਤੀ ਸਮਾਪਤ, ਪੇਕੇ ਪਰਿਵਾਰ ਨੇ...

world famous singer became a mother at the age of 40 without being married

40 ਸਾਲ ਦੀ ਉਮਰ 'ਚ ਬਿਨਾਂ ਵਿਆਹ ਦੇ ਮਾਂ ਬਣੀ ਦੁਨੀਆ ਦੀ ਮਸ਼ਹੂਰ ਗਾਇਕਾ

houthi rebels seized island

ਹੂਤੀ ਬਾਗੀਆਂ ਨੇ ਯਮਨ ਦੇ ਬਾਬ ਅਲ-ਮੰਡੇਬ 'ਚ ਇੱਕ ਟਾਪੂ 'ਤੇ ਕੀਤਾ ਕਬਜ਼ਾ

online fraud

ਬੰਗਲਾਦੇਸ਼: ਔਨਲਾਈਨ ਧੋਖਾਧੜੀ ਦੇ ਦੋਸ਼ 'ਚ 63 ਵਿਦੇਸ਼ੀ ਹਿਰਾਸਤ 'ਚ

flood in nepal

ਨੇਪਾਲ ਹੜ੍ਹ 'ਚ ਮ੍ਰਿਤਕਾਂ ਦੀ ਗਿਣਤੀ 1,385 ਹੋਈ

famous youtuber armaan malik

6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ...

heavy rain and hailstorm

ਜ਼ਿਲ੍ਹਾ ਲਾਤੀਨਾ 'ਚ ਤੇਜ਼ ਮੀਂਹ, ਝੱਖੜ ਹਨੇਰੀ ਤੇ ਹਲਕੀ ਗੜੇਮਾਰੀ, ਗੱਡੀਆਂ 'ਤੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • negligence in aircraft maintenance
      ‘ਹਵਾਈ ਜਹਾਜ਼ਾਂ ਦੀ ਸੇਵਾ ਸੰਭਾਲ ’ਚ ਲਾਪ੍ਰਵਾਹੀ’ ਮੁਸਾਫਰਾਂ ਦੀ ਜਾਨ ਨੂੰ ਬਣ ਰਿਹਾ...
    • passion for speed blood flowing on the roads
      ‘ਤੇਜ਼ ਰਫਤਾਰ ਦਾ ਜਨੂੰਨ’ ਸੜਕਾਂ ’ਤੇ ਵਹਿ ਰਿਹਾ ਖੂਨ!
    •   the coming flood of fake currency   is a threat to the country  s economy
      ‘ਨਕਲੀ ਕਰੰਸੀ ਦਾ ਆ ਰਿਹਾ ਹੜ੍ਹ’ ਦੇਸ਼ ਦੀ ਅਰਥਵਿਵਸਥਾ ਲਈ ਖ਼ਤਰਾ!
    • cases of rape and sexual harassment against women are increasing
      ਔਰਤਾਂ ਵਿਰੁੱਧ ਵਧ ਰਹੇ ਜਬਰ-ਜ਼ਨਾਹ ਅਤੇ ਜਿਨਸੀ ਸ਼ੋਸ਼ਣ ਦੇ ਮਾਮਲੇ!
    • murders for political and other reasons in a country plagued by mutual enmity
      ‘ਆਪਸੀ ਰੰਜਿਸ਼ ਨਾਲ ਹੋ ਰਹੇ ਦੇਸ਼ ’ਚ’ ਸਿਆਸੀ ਅਤੇ ਹੋਰ ਕਾਰਨਾਂ ਕਰ ਕੇ ਕਤਲ!
    • attacks on social media influencers
      ਸੋਸ਼ਲ ਮੀਡੀਆ ਇਨਫਲੂਐਂਸਰਾਂ ’ਤੇ ਹਮਲੇ
    • after sharp exchanges  a truce was reached between kangana and ramdev
      ‘ਤਿੱਖੀ ਨੋਕ-ਝੋਕ ਤੋਂ ਬਾਅਦ ਕੰਗਨਾ ਅਤੇ ਰਾਮਦੇਵ’ ਵਿਚਾਲੇ ਹੋਈ ‘ਜੰਗਬੰਦੀ’!
    • increasing cases of cancer
      ਕੈਂਸਰ ਦੇ ਲਗਾਤਾਰ ਵਧ ਰਹੇ ਮਾਮਲੇ, ਰਸਾਇਣਕ ਖਾਦਾਂ ਆਦਿ ਦੀ ਵਰਤੋਂ ਘਟਾਉਣ ਦੀ ਲੋੜ!
    • prostitution is happening in some spa centers
      ‘ਕੁਝ ਸਪਾ ਸੈਂਟਰਾਂ ਅਤੇ ਮਸਾਜ ਪਾਰਲਰਾਂ ਆਦਿ ’ਚ’ ਹੋ ਰਿਹਾ ਦੇਹ ਵਪਾਰ!
    • home delivery of weapons has started as criminals
      ‘ਅਪਰਾਧੀਆਂ ਦੇ ਵਧਦੇ ਹੌਸਲੇ’ ਹੋਣ ਲੱਗੀ ਹਥਿਆਰਾਂ ਦੀ ਹੋਮ ਡਲਿਵਰੀ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +