Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, NOV 21, 2026

    3:28:05 AM

  • summons issued to punjab chief secretary k a p  sinha

    ਭ੍ਰਿਸ਼ਟਾਚਾਰ ਮਾਮਲੇ 'ਚ ED ਦਾ ਸ਼ਿਕੰਜਾ: ਪੰਜਾਬ...

  • team india defeating nepal

    Team India ਨੇ 26 ਦੌੜਾਂ 'ਤੇ ਢੇਰ ਕਰ'ਤੀ ਪੂਰੀ...

  • pseb releases schedule for 2027 examinations for classes 8 10 and 12

    PSEB ਵੱਲੋਂ 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ...

  • major incident in punjab shots fired at dussehra ground

    ਪੰਜਾਬ: ਦੁਸਹਿਰਾ ਗਰਾਊਂਡ ਨੇੜੇ ਨੌਜਵਾਨ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਫਾਰੂਕ ਅਬਦੁੱਲਾ ਦੀ ਰਿਹਾਈ ਲੋਕਤੰਤਰੀ ਪ੍ਰਕਿਰਿਆ ਸ਼ੁਰੂ ਕਰਨ ਦੀ ਦਿਸ਼ਾ 'ਚ ਕਦਮ

ARTICLE News Punjabi(ਸੰਪਾਦਕੀ)

ਫਾਰੂਕ ਅਬਦੁੱਲਾ ਦੀ ਰਿਹਾਈ ਲੋਕਤੰਤਰੀ ਪ੍ਰਕਿਰਿਆ ਸ਼ੁਰੂ ਕਰਨ ਦੀ ਦਿਸ਼ਾ 'ਚ ਕਦਮ

  • Updated: 13 Mar, 2020 11:36 PM
Article
farooq abdullah releases steps to begin democratic process
  • Share
    • Facebook
    • Tumblr
    • Linkedin
    • Twitter
  • Comment

ਆਖੀਰ: ਕੇਂਦਰੀ ਸਰਕਾਰ ਨੇ ਪਬਲਿਕ ਸਕਿਉਰਿਟੀ ਐਕਟ (ਪੀ.ਐੱਸ.ਏ.) ਦੇ ਅਧੀਨ 7 ਮਹੀਨਿਆਂ ਤੋਂ ਵੱਧ ਸਮੇਂ ਤੋਂ ਆਪਣੇ ਘਰ ਵਿਚ ਨਜ਼ਰਬੰਦ ਜੰਮੂ ਕਸ਼ਮੀਰ ਦੇ ਸਾਬਕਾ ਮੁਖ ਮੰਤਰੀ ਡਾ. ਫਾਰੂਕ ਅਬਦੁੱਲਾ ਨੂੰ 13 ਮਾਰਚ ਨੂੰ ਰਿਹਾਅ ਕਰ ਦਿੱਤਾ ਜਿਸ ਨੂੰ ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ 'ਚ ਮੁਲਤਵੀ ਪਈ ਲੋਕਤੰਤਰੀ ਪ੍ਰਕਿਰਿਆ ਦੀ ਬਹਾਲਦੀਦਿਸ਼ਾ 'ਚ ਇਕ ਕਦਮ ਮੰਨਿਆ ਜਾ ਰਿਹਾ ਹੈ।
ਵਰਨਣਯੋਗ ਹੈ ਕਿ ਜੰਮੂ ਕਸ਼ਮੀਰ 'ਤੇ ਸਭ ਤੋਂ ਵੱਧ ਸਮੇਂ ਤਕ ਅਬਦੁੱਲਾ ਪਰਿਵਾਰ ਅਤੇ ਉਨ੍ਹਾਂ ਦੀ ਪਾਰਟੀ ਨੈਸ਼ਨਲ ਕਾਨਫਰੰਸ ਦਾ ਹੀ ਸ਼ਾਸਨ ਰਿਹਾ। ਅਬਦੁੱਲਾ ਪਰਿਵਾਰ ਦੇ 3 ਪੀੜੀਆਂ ਦੇ ਮੈਂਬਰ ਖੁਦ ਸ਼ੇਖ ਅਬਦੁੱਲਾ, ਉਨ੍ਹਾਂ ਦੇ ਪੁੱਤਰ ਫਾਰੂਕ ਅਬਦੁੱਲਾ ਦੇ ਪੁੱਤਰ ਉਮਰ ਅਬਦੁੱਲਾ ਸੂਬੇ ਦੇ ਮੁਖ ਮੰਤਰੀ ਰਹਿ ਚੁੱਕੇ ਹਨ।
ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਦੋਵਾਂ ਦੇ ਹੀ ਭਾਜਪਾ 'ਤੇ ਕਾਂਗਰਸ ਨਾਲ ਸਬੰਧ ਰਹੇ ਹਨ ਜਿਥੇ ਵਾਜਪਾਈ ਸਰਕਾਰ ਵਿਚ ਉਮਰ ਅਬਦੁੱਲਾ ਵਿਦੇਸ਼ ਰਾਜ ਮੰਤਰੀ ਰਹਿ ਚੁੱਕੇ ਹਨ ਉੱਥੇ ਮਨਮੋਹਨ ਸਿੰਘ ਦੀ ਕਾਂਗਰਸ ਸਰਕਾਰ ਵਿਚ ਫਾਰੂਕ ਅਬਦੁੱਲਾ ਅਕਸ਼ੈ ਊਰਜਾ ਮੰਤਰੀ ਰਹੇ ।
ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਵਿਚ ਕੁਝ ਸਮਾਂ ਵੱਖਵਾਦੀ ਸੰਗਠਨ ਜੇ.ਕੇ.ਐੱਲ.ਐੱਫ ਨਾਲ ਜੁੜੇ ਰਹੇ ਡਾ. ਫਾਰੂਕ ਅਬਦੁੱਲਾ 'ਤੇ ਇਹਦੋਸ਼ ਵੀ ਲੱਗਦੇ ਰਹੇ ਹਨ ਕਿ ਉਹ ਦੋਹਰੀ ਸਖਸੀਅਤ ਵਾਲੇ ਸਿਆਸੀ ਆਗੂ ਹਨ ਜੋ ਕਦੇ ਪੂਰੀ ਤਰ੍ਹਾਂ ਰਾਸ਼ਟਰਵਾਦੀ ਦਿਖਾਈ ਦਿੰਦੇ ਹਨ ਤੇ ਕਦੇ ਆਪਣੇ ਵਿਵਾਦਿਤ ਬਿਆਨਾਂ ਤੋਂ ਭਿੰਨ ਨਜ਼ਰ ਆਉਂਦੇ ਹਨ ਉਨ੍ਹਾਂ ਬਾਰੇ ਇਹ ਵੀ ਕਿਹਾਜਾਂਦਾ ਹੈ ਕਿ ਉਹ ਕਸ਼ਮੀਰ 'ਚ ਕੁਝ ਬੋਲਦੇ ਰਹੇ ਹਨ, ਜੰਮੂ 'ਚ ਕੁਝ ਅਤੇ ਦਿੱਲੀ 'ਚ ਕੁਝ ਹੋਰ ਹੀ ਬੋਲਦੇ ਰਹੇ ਹਨ।
ਕੁਝ ਸਾਲ ਪਹਿਲਾਂ ਪੀ.ਓ.ਕੇ. ਨੂੰ ਪਾਕਿਸਤਾਨ ਦਾ ਹਿੱਸਾ ਦਸ ਚੁੱਕੇ ਡਾ. ਫਾਰੂਕ ਅਬਦੁੱਲਾ ਨੇ 25 ਨਵੰਬਰ , 2017 ਨੂੰ ਦੋਹਰਾਇਆ ਸੀ ਕਿ '' ਪਾਕਿ ਦੇ ਕਬਜ਼ੇ ਵਾਲਾ ਕਸ਼ਮੀਰ ਭਾਰਤ ਦੀ ਨਹੀਂ ਹੈ।'' ਇਸੇ ਤਰਾਂ 15 ਜਨਵਰੀ 2018 ਨੂੰ ਉਨ੍ਹਾਂ ਨੇ ਸ਼੍ਰੀਨਗਰ 'ਚ ਕਿਹਾ, ''ਪਾਕਿਸਤਾਨ ਦੀ ਬਰਬਾਦੀ ਲਈ ਭਾਰਤ ਹੀ ਜ਼ਿੰਮੇਵਾਰ ਹੈ।''
5 ਅਗਸਤ 2019 ਨੂੰ ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ 'ਚੋਂ ਧਾਰਾ 370 ਖਤਮ ਕਰਨ , ਸੂਬੇ ਦੇ ਮੁੜ ਗਠਨ ਅਤੇ ਇਸ ਨੂੰ ਕੇਂਦਰ ਸ਼ਾਸਤ ਇਲਾਕਾ ਬਣਾਉਣ ਦੇ ਇਕ ਦਿਨ ਪਹਿਲਾਂ 4 ਅਗਸਤ 2019 ਦੀ ਰਾਤ ਨੂੰ ਸੂਬੇ ਦੇ ਤਿੰਨ ਸਾਬਕਾ ਮੁਖ ਮੰਤਰੀਆਂ ਫਾਰੂਕ ਅਬਦੁੱਲਾ , ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਤੇ ਹੋਰਨਾਂ ਆਗੂਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਅਤੇ 17 ਸਤੰਬਰ 2019 ਤੋ ਉਨ੍ਹਾਂ ਨੂੰ ਪੀ.ਐੱਸ.ਏ. (ਪਬਲਿਕ ਸਕਿਉਰਿਟੀ ਐਕਟ) ਅਧੀਨ ਹਿਰਾਸਤ 'ਚ ਰੱਖਿਆ ਗਿਆ।
ਫਾਰੂਕ ਅਬਦੁੱਲਾ ਅਤੇ ਹੋਰਨਾਂ ਆਗੂਆਂ ਦੀ ਰਿਹਾਈ ਦਾ ਮਾਮਲਾ ਸੰਸਦ 'ਚ ਉੱਠਦਾ ਰਿਹਾ ਅਤੇ ਕਈ ਵਿਰੋਧੀ ਪਾਰਟੀਆਂ ਵਲੋਂ ਕੇਂਦਰੀ ਭਾਜਪਾ ਸਰਕਾਰ ਕੋਲ ਇੰਨਾਂ ਦੀ ਜਲਦ ਤੋਂ ਜਲਦ ਰਿਹਾਈ ਦੀ ਮੰਗ ਵੀ ਕੀਤੀ ਜਾ ਰਹੀ ਸੀ।
ਵਰਨਣਯੋਗ ਹੈ ਕਿ ਪਬਲਿਕ ਸਕਿਉਰਿਟੀ ਐਕਟ (ਪੀ.ਐੱਸ.ਏ.) ਜੰਮੂ-ਕਸ਼ਮੀਰ 'ਚ ਤਤਕਾਲੀਨ ਸ਼ੇਖ ਅਬਦੁੱਲਾ ਨੇ ਜੰਗਲਾਂ ਦੀ ਲੱਕੜੀ ਦੀ ਸਮੱਗਲਿੰਗ ਰੋਕਣ ਲਈ ਲਾਗੂ ਕੀਤਾ ਗਿਆ ਸੀ ਜਿਸ ਨੂੰ ਬਾਅਦ 'ਚ ਸੂਬੇ 'ਚ ਸਰਗਰਮ ਅੱਤਵਾਦੀਆਂ 'ਤੇ ਲਾਗੂ ਕੀਤਾ ਜਾਣ ਲੱਗਾ ਅਤੇ ਜਦੋਂ ਸੂਬੇ ਵਿਚ ਅੱਤਵਾਦ ਘਟਣ ਲੱਗਾ ਤਾਂ ਇਹ ਕਾਨੂੰਨ ਨਸ਼ਾ ਸਮੱਗਲਰਾਂ ਦੇ ਵਿਰੁੱਧ ਵਰਤਿਆ ਜਾਣ ਲੱਗਾ ਅਤੇ ਇਸੇ ਕਾਨੂੰਨ ਅਧੀਨ ਫਾਰੂਕ ਅਤੇ ਉਮਰ ਅਬਦੁੱਲਾ ਦੀ ਗ੍ਰਿਫਤਾਰੀ ਹੋਈ।
ਵਿਰੋਧੀ ਪਾਰਟੀਆਂ ਵਲੋਂ ਭੇਜੇ ਗਏ ਸਾਂਝੇ ਮਤਾ ਵਿਚ ਕਿਹਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਲੋਕਤੰਤਰੀ ਸਹਿਮਤੀ ਨੂੰ ਹਮਲਾਵਰ ਪ੍ਰਸ਼ਾਸਨਿਕ ਕਾਰਵਾਈ ਰਾਹੀਂ ਦਬਾਇਆ ਜਾ ਰਿਹਾਹੈ।''
'' ਇਸਨੇ ਸੰਵਿਧਾਨ 'ਚ ਨਿਹਿੱਤ ਨਿਆਂ, ਅਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਮੁੱਢਲੇ ਸਿਧਾਂਤਾਂ ਨੂੰ ਜ਼ੋਖਿਮ 'ਚ ਪਾ ਦਿੱਤਾ ਹੈ ਅਤੇ ਲੋਕਤੰਤਰੀ ਮਾਪਦੰਡਾਂ, ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਅਤੇ ਉਨ੍ਹਾਂ ਦੀ ਆਜ਼ਾਦੀ 'ਤੇ ਹਮਲੇ ਵੱਧ ਰਹੇ ਹਨ। ''
ਕੁਝ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਹੁਣ ਕਿਉਂਕਿ ਜੰਮੂ-ਕਸ਼ਮੀਰ 'ਚ ਹਾਲਾਤ ਆਮ ਵਰਗੇ ਹੋ ਰਹੇ ਹਨ ਇਸ ਲਈ ਸਾਬਕਾ ਮੁਖ ਮੰਤਰੀਆਂ ਸਮੇਤ ਹਿਰਾਸਤ 'ਚ ਲਏ ਗਏ ਸਾਰੇ ਨੇਤਾਵਾਂ ਨੂੰ ਰਿਹਾਅ ਕਰ ਦਿੱਤਾ ਜਾਵੇਗਾ ਅਤੇ ਇਸੇ ਲੜੀ 'ਚ 13 ਮਾਰਚ ਨੂੰ ਡਾ. ਫਾਰੂਕ ਅਬਦੁੱਲਾ ਨੂੰ ਰਿਹਾਅ ਕਰਨ ਦਾ ਹੁਕਮ ਜਾਰੀ ਕੀਤੇ ਗਏ।
ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਕੇਂਦਰਸਰਕਾਰ ਵਲੋਂ ਡਾ. ਫਾਰੂਕ ਦੀ ਰਿਹਾਈ ਦਾ ਇਕ ਕਾਰਨ ਸੂਬੇ ਵਿਚ ਖੱਪ ਪਈ ਲੋਕਤੰਤਰੀ ਪ੍ਰਕਿਰਿਆ ਨੂੰ ਬਹਾਲ ਕਰਨਾ ਵੀ ਹੈ ਜਿਸ ਲਈ ਇਸ ਨੇ ਹਿਰਾਸਤ 'ਚ ਲਏ ਗਏ ਸਿਆਸੀ ਆਗੂਆਂ ਨੂੰ ਰਿਹਾਅ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਸਮਝਿਆ ਜਾਂਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਜੰਮੂ-ਕਸ਼ਮੀਰ 'ਚ ਨਜ਼ਰਬੰਦ ਕੀਤੇ ਗਏ ਹੋਰ ਆਗੂ ਵੀ ਰਿਹਾਅ ਕੀਤੇ ਜਾਣਗੇ।
ਮਹਿਬੂਬਾ ਮੁਫਤੀ ਦੇ ਭਰੋਸੇਯੋਗ ਸਾਥੀ ਪੀ.ਡੀ.ਪੀ. 'ਚੋਂ ਬਗਾਵਤ ਕਰਕੇ 'ਜੰਮੂ-ਕਸ਼ਮੀਰ ਆਪਣੀ ਪਾਰਟੀ ' ਨਾਂ ਨਾਲ ਇਕ ਨਵੀਂ ਸਿਆਸੀ ਪਾਰਟੀ ਦੇ ਗਠਨ ਨੂੰ ਵੀ ਫਾਰੂਕ ਦੀ ਰਿਹਾਈ ਦਾ ਇਕ ਕਾਰਨ ਮੰਨਿਆ ਜਾ ਰਿਹਾ ਹੈ ਜੋ ਸੂਬੇ ਦੀ ਸਿਆਸਤ 'ਚ ਸਰਗਰਮ ਹੋਣ ਜਾ ਰਹੀ ਹੈ।

                                                                                           —ਵਿਜੇ ਕੁਮਾਰ

  • ਫਾਰੂਕ ਅਬਦੁੱਲਾ
  • ਲੋਕਤੰਤਰੀ ਪ੍ਰਕਿਰਿਆ
  • Farooq Abdullah
  • Democratic Process

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਗਿਣਾਏ ਦੇਸ਼ ਦੇ ਸਨਮੁੱਖ 3 ਸੰਕਟ

NEXT STORY

Stories You May Like

  • bangladesh begins to scorch once again in the fire of political violence
    ‘ਸਿਆਸੀ ਹਿੰਸਾ ਦੀ ਅੱਗ ’ਚ’ ਝੁਲਸਣ ਲੱਗਾ ਮੁੜ ਬੰਗਲਾਦੇਸ਼!
  • fake doctors and officials are being caught
    ‘ਦੇਸ਼ ’ਚ ਫਰਜ਼ੀ ਦਾ ਬੋਲਬਾਲਾ’ ਫੜੇ ਜਾ ਰਹੇ ਨਕਲੀ ਡਾਕਟਰ ਅਤੇ ਅਧਿਕਾਰੀ!
  • deaths caused by accidents involving stray animals roaming on the roads
    ‘ਸੜਕਾਂ ’ਤੇ ਘੁੰਮਦੇ ਬੇਸਹਾਰਾ ਜਾਨਵਰ’ ਹਾਦਸਿਆਂ ਕਾਰਨ ਹੋ ਰਹੀਆਂ ਮੌਤਾਂ!
  • security personnel involved in treason
    ਦੇਸ਼ਧ੍ਰੋਹ ’ਚ ਸ਼ਾਮਲ ਕੁਝ ਸੁਰੱਖਿਆ ਮੁਲਾਜ਼ਮ!
  • some government hospitals in india where rats and dogs rule
    ‘ਭਾਰਤ ਦੇ ਕੁਝ ਸਰਕਾਰੀ ਹਸਪਤਾਲ’ ਜਿੱਥੇ ਚੂਹਿਆਂ ਤੇ ਕੁੱਤਿਆਂ ਦਾ ਰਾਜ ਹੈ!
  • what impact will jensen huang s scandals have on china us talks
    ‘ਜੈਨਸੇਨ ਹੁਆਂਗ ਦੇ ਸਕੈਂਡਲਾਂ ਦਾ’ ਚੀਨ-ਅਮਰੀਕਾ ਵਾਰਤਾ ’ਤੇ ਕੀ ਪ੍ਰਭਾਵ ਪਵੇਗਾ!
  • fathers and brothers are destroying relationships committing rape against
    ‘ਧੀਆਂ-ਭੈਣਾਂ ਨਾਲ ਜਬਰ-ਜ਼ਨਾਹ ਰਾਹੀਂ’ ਪਿਓ-ਭਰਾ ਤਬਾਹ ਕਰ ਰਹੇ ਰਿਸ਼ਤਿਆਂ ਨੂੰ!
  • isolated train accidents that serve as a warning
    ‘ਖ਼ਤਰੇ ਦੀ ਚਿਤਾਵਨੀ ਦੇ ਰਹੀਆਂ’ ਇੱਕਾ-ਦੁੱਕਾ ਰੇਲ ਦੁਰਘਟਨਾਵਾਂ!
  • special camps to be held at all polling booths in punjab on november 22
    ਪੰਜਾਬ ਦੇ ਸਾਰੇ ਪੋਲਿੰਗ ਬੂਥਾਂ ’ਤੇ 22 ਨਵੰਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ :...
  • punjab s  drug de addiction   becomes a focal point of discussion
    ਪੰਜਾਬ ਦਾ ‘ਨਸ਼ਾ ਮੁਕਤੀ ਮਾਡਲ’ ਕੌਮੀ ਮੰਚ ’ਤੇ ਬਣਿਆ ਚਰਚਾ ਦਾ ਕੇਂਦਰ : ਬਲਜੀਤ ਕੌਰ
  • man dies under suspicious circumstances
    ਸ਼ੱਕੀ ਹਾਲਾਤ 'ਚ ਵਿਅਕਤੀ ਦੀ ਮੌਤ
  • nagar kirtan to be held in jalandhar tomorrow routes diverted
    ਜਲੰਧਰ 'ਚ ਭਲਕੇ ਸਜਾਇਆ ਜਾਵੇਗਾ ਨਗਰ ਕੀਰਤਨ! ਰਸਤੇ ਰਹਿਣਗੇ ਡਾਇਵਰਟ, ਰੂਟ ਪਲਾਨ...
  • missing boy deadbody or 2 days recovered
    ਜਲੰਧਰ ਵਿਖੇ ਦੋ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਮਿਲੀ ਲਾਸ਼, ਪਰਿਵਾਰ ਨੇ ਲਾਏ ਗੰਭੀਰ...
  • deadbody found near khojewal railway track
    ਖੋਜੇਵਾਲ ਰੇਲ ਟਰੈਕ ਨੇੜਿਓਂ ਮਿਲੀ ਅਣਪਛਾਤੀ ਲਾਸ਼
  • robbery in jalandhar  snatch gold chain from woman  s neck
    ਜਲੰਧਰ 'ਚ ਬੇਖ਼ੌਫ਼ ਹੋਏ ਲੁਟੇਰੇ, ਘਰ ਦੇ ਬਾਹਰ ਬੈਠੀ ਔਰਤ ਦੇ ਗਲੇ 'ਚੋਂ ਸੋਨੇ...
  • a reserved special train will run between amritsar and saharsa starting today
    ਅੰਮ੍ਰਿਤਸਰ-ਸਹਰਸਾ ਵਿਚਾਲੇ ਅੱਜ ਤੋਂ ਚੱਲੇਗੀ ਰਾਖਵੀਂ ਵਿਸ਼ੇਸ਼ ਟਰੇਨ
Trending
Ek Nazar
nagar kirtan to be held in jalandhar tomorrow routes diverted

ਜਲੰਧਰ 'ਚ ਭਲਕੇ ਸਜਾਇਆ ਜਾਵੇਗਾ ਨਗਰ ਕੀਰਤਨ! ਰਸਤੇ ਰਹਿਣਗੇ ਡਾਇਵਰਟ, ਰੂਟ ਪਲਾਨ...

summons issued regarding former nvidia ceo

ਚੀਨੀ ਜਾਸੂਸ ਨਾਲ ਸਬੰਧਾਂ ਦੇ ਮਾਮਲੇ 'ਚ  Nvidia ਦੇ ਸਾਬਕਾ ਸੀਈਓ ਨੂੰ ਸੰਮਨ

the trophy was awarded to pakistan without the final being played

IND vs PAK: ਕ੍ਰਿਕਟ 'ਚ INDIA ਨਾਲ ਹੋ ਗਈ Cheating! ਬਿਨਾਂ ਖੇਡੇ ਚੈਂਪੀਅਨ...

earthquake tremors hit california

ਅਮਰੀਕਾ  : ਕੈਲੀਫੋਰਨੀਆ ਦੇ ਮੋਂਟੇਰੀ ਅਤੇ ਸੈਨ ਬੇਨੀਟੋ ਕਾਉਂਟੀਆਂ 'ਚ ਭੂਚਾਲ ਦੇ...

team announced for odi and t20 international series

ODI ਤੇ T20 ਸੀਰੀਜ਼ ਲਈ Team ਦਾ ਐਲਾਨ ! ਬਦਲੇ ਕਪਤਾਨਾਂ ਨਾਲ ਮੈਦਾਨ 'ਚ ਉਤਰੇਗੀ...

russian attack on kyiv

ਕੀਵ 'ਤੇ ਰੂਸੀ ਹਵਾਈ ਹਮਲੇ ਜਾਰੀ; ਤਿੰਨ ਮੌਤਾਂ, ਨੌਂ ਜ਼ਖਮੀ

 old library in rome reopens

ਰੋਮ 'ਚ ਸਦੀਆਂ ਪੁਰਾਣੀ ਲਾਇਬ੍ਰੇਰੀ ਮੁਰੰਮਤ ਤੋਂ ਬਾਅਦ ਦੁਬਾਰਾ ਖੁੱਲ੍ਹੀ

suspicious drone activity on the india pakistan border

ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਸ਼ੱਕੀ ਹਲਚਲ, BSF ਨੇ ਫਾਇਰਿੰਗ ਕਰ ਹੇਠਾਂ...

us senate rejects move

ਅਮਰੀਕੀ ਸੈਨੇਟ ਨੇ ਈਰਾਨ 'ਚ ਟਰੰਪ ਦੀਆਂ ਜੰਗੀ ਸ਼ਕਤੀਆਂ ਨੂੰ ਰੋਕਣ ਦੀ ਕੋਸ਼ਿਸ਼...

famous actress becomes a mother at the age of 39

39 ਸਾਲ ਦੀ ਉਮਰ 'ਚ ਮਾਂ ਬਣੀ ਮਸ਼ਹੂਰ ਅਦਾਕਾਰਾ; ਦਿਖਾਈ ਪੁੱਤਰ ਦੀ ਪਹਿਲੀ ਝਲਕ,...

prime minister rahman target hasina party

ਹਸੀਨਾ ਦੀ ਪਾਰਟੀ ਬੰਗਲਾਦੇਸ਼ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚ ਰਹੀ: ਪ੍ਰਧਾਨ...

girls in pakistan

ਟੌਪ-ਜੀਨਸ ਵਾਲੀਆਂ ਤਸਵੀਰਾਂ 'ਤੇ ਕੁੜੀਆਂ ਹੋ ਰਹੀਆਂ ਬਲੈਕਮੇਲ, ਆਨਰ ਕਿਲਿੰਗ ਦਾ...

this famous actor has been walking barefoot for 3 years

3 ਸਾਲਾਂ ਤੋਂ ਨੰਗੇ ਪੈਰ ਘੁੰਮ ਰਿਹੈ ਇਹ ਮਸ਼ਹੂਰ ਅਦਾਕਾਰ, ਵਜ੍ਹਾ ਜਾਣ ਹੋ ਜਾਓਗੇ...

actor ayush shah duped of rs 4 44 crore on promise of assured returns

'ਮਹਾਭਾਰਤ' ਫੇਮ ਅਦਾਕਾਰ ਨਾਲ 4.44 ਕਰੋੜ ਰੁਪਏ ਦੀ ਵੱਡੀ ਠੱਗੀ; ਮਿਲਿਆ ਸੀ ਮੋਟੇ...

veteran bollywood actor rents 3 luxurious apartments

ਬਾਲੀਵੁੱਡ ਦੇ ਦਿੱਗਜ Actor ਨੇ ਕਿਰਾਏ 'ਤੇ ਲਏ 3 ਆਲੀਸ਼ਾਨ ਅਪਾਰਟਮੈਂਟ, 38 ਲੱਖ...

big on the health of bollywood  s legendary singer

ਬਾਲੀਵੁੱਡ ਦੀ ਦਿੱਗਜ ਗਾਇਕਾ ਦੀ ਸਿਹਤ ਨੂੰ ਲੈ ਕੇ ਆਈ ਵੱਡੀ ਅਪਡੇਟ, 2 ਸਾਲਾਂ ਤੋਂ...

the captain himself is out of the team

ਕਪਤਾਨ ਹੀ ਹੋ ਗਿਆ Team 'ਚੋਂ ਬਾਹਰ ! ਸੱਟ ਕਾਰਨ ਨਹੀਂ ਖੇਡੇਗਾ ਅਗਲਾ ਟੈਸਟ ਮੈਚ

good news no more hassle of frequent recharges

Good News : ਹੁਣ ਵਾਰ-ਵਾਰ ਰੀਚਾਰਜ ਦਾ ਝੰਜਟ ਖ਼ਤਮ ! ਆ ਗਿਆ 380 ਦਿਨ ਚੱਲਣ ਵਾਲਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • girls who  do not marry at a young age  deserve praise
      ‘ਛੋਟੀ ਉਮਰ ’ਚ ਵਿਆਹ ਨਾ ਕਰਨ’ ਵਾਲੀਆਂ ਕੁੜੀਆਂ ਪ੍ਰਸ਼ੰਸਾ ਦੀਆਂ ਪਾਤਰ!
    • rising incidents of fires in buses
      ‘ਬੱਸਾਂ ’ਚ ਵਧ ਰਹੀਆਂ’ ਅੱਗ ਲੱਗਣ ਦੀਆਂ ਘਟਨਾਵਾਂ!
    • gangs of looteri dulhan active in the country
      ਦੇਸ਼ ’ਚ ਸਰਗਰਮ ਹੋ ਰਹੇ ਲੁਟੇਰੀਆਂ ਦੁਲਹਨਾਂ ਦੇ ਗਿਰੋਹ!
    • deaths caused by fire incidents amidst the festivities of diwali
      ‘ਦੀਵਾਲੀ ਦੇ ਉਲਾਸ ’ਚ’ ਅਗਨੀਕਾਂਡਾਂ ਕਾਰਨ ਹੋਈਆਂ ਮੌਤਾਂ!
    • may a blessed diwali come into everyone s life
      ‘ਸਭ ਦੇ ਜੀਵਨ ’ਚ ਸਦਾ-ਹਮੇਸ਼ਾ’ ਸ਼ੁੱਭ ਦੀਵਾਲੀ ਆਏ!
    • use of minors and women started taking place in drug
      ‘ਨਸ਼ਾ ਅਤੇ ਹਥਿਆਰਾਂ ਦੀ ਸਮੱਗਲਿੰਗ ’ਚ ਹੋਣ ਲੱਗੀ’ ਨਾਬਾਲਗਾਂ ਅਤੇ ਔਰਤਾਂ ਦੀ...
    • sexual exploitation of female students in educational institutions
      ‘ਵਿੱਦਿਅਕ ਅਦਾਰਿਆਂ ’ਚ’ ਵਿਦਿਆਰਥਣਾਂ ਦਾ ਸੈਕਸ ਸ਼ੋਸ਼ਣ!
    • donald trump  s defeat in the us elections
      ‘ਅਮਰੀਕੀ ਚੋਣਾਂ ’ਚ ਡੋਨਾਲਡ ਟਰੰਪ ਦੀ ਹਾਰ’ ਦੋਵਾਂ ਹਾਊਸਾਂ 'ਚ ਡੈਮੋਕ੍ਰੇਟਿਕ...
    • now fake coins are also being produced
      ਨਕਲੀ ਕਰੰਸੀ ਨੋਟਾਂ ਤੋਂ ਬਾਅਦ ਹੁਣ ਨਕਲੀ ਸਿੱਕੇ ਵੀ ਬਣਨ ਲੱਗੇ!
    • unrest across the globe  protests  demonstrations
      ‘ਵਿਸ਼ਵ ’ਚ ਚਾਰੇ ਪਾਸੇ ਅਸ਼ਾਂਤੀ’ ਧਰਨੇ, ਵਿਖਾਵੇ, ਲੋਕ ਮਹਿੰਗਾਈ ਤੋਂ ਦੁਖੀ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +