Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, OCT 18, 2026

    4:54:48 PM

  • long power cut in punjab tomorrow

    ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT, ਇਨ੍ਹਾਂ...

  • canada s unity

    ਕੈਨੇਡਾ ਦੀ ਏਕਤਾ ’ਤੇ ਛਾਏ ਸੰਕਟ ਦੇ ਬੱਦਲ ! ਤੇਲ...

  • iran us escalation

    'ਗੱਲਬਾਤ ਲਈ ਤਿਆਰ ਹਾਂ..!' ਇਰਾਨੀ ਵਿਦੇਸ਼ ਮੰਤਰੀ...

  • air india schedule

    AIR INDIA ਵੱਲੋਂ ਲੁਧਿਆਣਾ-ਦਿੱਲੀ ਫ਼ਲਾਈਟਾਂ ਲਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਕੋਰੋਨਾ ਵਿਰੁੱਧ ਡਟੇ ਸਿਹਤ ਕਰਮਚਾਰੀਆਂ ’ਚ ਵਧ ਰਹੀ ਇਨਫੈਕਸ਼ਨ

ARTICLE News Punjabi(ਸੰਪਾਦਕੀ)

ਕੋਰੋਨਾ ਵਿਰੁੱਧ ਡਟੇ ਸਿਹਤ ਕਰਮਚਾਰੀਆਂ ’ਚ ਵਧ ਰਹੀ ਇਨਫੈਕਸ਼ਨ

  • Updated: 13 Apr, 2020 02:00 AM
Article
increased infection in health workers against corona
  • Share
    • Facebook
    • Tumblr
    • Linkedin
    • Twitter
  • Comment

ਮੇਨ ਆਰਟੀਕਲ

ਕੋਰੋਨਾ ਵਾਇਰਸ ਦੀ ਲੜਾਈ ’ਚ ਸਭ ਤੋਂ ਅੱਗੇ ਡਾਕਟਰ ਅਤੇ ਸਿਹਤ ਕਰਮਚਾਰੀ ਖੜ੍ਹੇ ਹਨ, ਜੋ ਇਨਫੈਕਸ਼ਨ ਦੇ ਖਤਰੇ ਦੇ ਦਰਮਿਆਨ ਦਿਨ-ਰਾਤ ਰੋਗੀਆਂ ਦਾ ਇਲਾਜ ਕਰਨ ’ਚ ਡਟੇ ਹਨ। ਦੁਨੀਆ ਭਰ ’ਚ ਕਿੰਨੇ ਹੀ ਸਿਹਤ ਕਰਮਚਾਰੀਆਂ ਦੀ ਜਾਨ ਕੋਰੋਨਾ ਇਨਫੈਕਸ਼ਨ ਨਾਲ ਜਾ ਚੁੱਕੀ ਹੈ, ਫਿਰ ਵੀ ਉਹ ਦਲੇਰੀ ਨਾਲ ਇਸ ਦਾ ਸਾਹਮਣਾ ਕਰ ਰਹੇ ਹਨ। ਿਕੰਨੇ ਹੀ ਡਾਕਟਰ ਕੋਰੋਨਾ ਨਾਲ ਇਨਫੈਕਟਿਡ ਹੋਣ ਤੋਂ ਬਾਅਦ ਠੀਕ ਹੁੰਦੇ ਹੀ ਮੁੜ ਤੋਂ ਆਪਣੀ ਡਿਊਟੀ ਜੁਆਇਨ ਕਰ ਕੇ ਮੋਰਚਾ ਸੰਭਾਲ ਰਹੇ ਹਨ। ਇਕ ਪ੍ਰੇਰਨਾਦਾਇਕ ਉਦਾਹਰਣ ਫਰਾਂਸ ਦੀ ਰਾਜਧਾਨੀ ਪੈਰਿਸ ਦੀ ਡਾਕਟਰ ਓਰੇਲੀ ਗੋਊਏਲ ਦੀ ਹੈ। 4 ਅਤੇ 6 ਸਾਲ ਦੇ ਬੱਚਿਆਂ ਦੀ ਇਹ 38 ਸਾਲਾ ਮਾਂ ਕਹਿੰਦੀ ਹੈ, ‘‘ਇਹ ਦੇਖਦੇ ਹੋਏ ਕਿ ਹਸਪਤਾਲਾਂ ਨੂੰ ਕਿੰਨੀ ਮਦਦ ਦੀ ਲੋੜ ਹੈ, ਬੀਮਾਰੀ ਦੇ ਦੌਰਾਨ ਘਰ ’ਚ ਰਹਿਣਾ ਕਾਫੀ ਨਿਰਾਸ਼ਾਜਨਕ ਸੀ। ਸਾਨੂੰ ਅਜਿਹੇ ਹੀ ਪਲਾਂ ਲਈ ਸਿਖਲਾਈ ਦਿੱਤੀ ਜਾਂਦੀ ਹੈ। ਅੱਜ ਦੁਨੀਆ ਨੂੰ ਸਾਡੀ ਲੋੜ ਹੈ।’’ ਭਾਰਤ ’ਚ ਵੀ ਡਾਕਟਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਸਪਤਾਲਾਂ ’ਚ ਸਭ ਤੋਂ ਅੱਗੇ ਮੋਰਚਾ ਸੰਭਾਲ ਰਹੇ ਹਨ। ਹਾਲਾਂਕਿ ਸਭ ਤੋਂ ਜ਼ਿਆਦਾ ਚਿੰਤਾ ਇਸ ਗੱਲ ਨੂੰ ਲੈ ਕੇ ਪੈਦਾ ਹੋ ਗਈ ਹੈ ਕਿ ਦੇਸ਼ ਭਰ ’ਚ ਕੋਰੋਨਾ ਵਾਇਰਸ ਤੋਂ ਪੀੜਤ ਸਿਹਤ ਕਰਮਚਾਰੀਆਂ ਦੀ ਕੁਲ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਹ ਗਿਣਤੀ 200 ਤੋਂ ਪਾਰ ਹੋ ਚੁੱਕੀ ਹੈ ਅਤੇ ਹੁਣ ਤੱਕ 12 ਤੋਂ ਵੱਧ ਨਿੱਜੀ ਹਸਪਤਾਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਪਿਛਲੇ 2 ਹਫਤਿਆਂ ਦੌਰਾਨ ਮੁੰਬਈ ਵਿਚ ਹੀ ਘੱਟੋ-ਘੱਟ 90 ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੇ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਆਏ, ਜਿਨ੍ਹਾਂ ਨੇ ਇਸ ਭਿਆਨਕ ਮਹਾਮਾਰੀ ਨਾਲ ਨਜਿੱਠਣ ਲਈ ਹਸਪਤਾਲਾਂ ਤੋਂ ਲੈ ਕੇ ਸੂਬਾ ਸਰਕਾਰਾਂ ਦੀਆਂ ਤਿਆਰੀਆਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕੋਰੋਨਾ ਵਾਇਰਸ ਕਾਰਣ ਹੀ ਮੁੰਬਈ ’ਚ 1500 ਬੈੱਡਾਂ ਵਾਲੇ 8 ਨਿੱਜੀ ਸੁਪਰਸਪੈਸ਼ਲਿਟੀ ਹਸਪਤਾਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਮੁੰਬਈ ’ਚ ਸੀਲ ਕੀਤੇ ਗਏ ਹਸਪਤਾਲਾਂ ਅਤੇ ਕਲੀਨਿਕਾਂ ਦੀ ਸੂਚੀ ’ਚ ਸੈਫੀ, ਜਸਲੋਕ, ਬ੍ਰੀਚ ਕੈਂਡੀ ਅਤੇ ਵਾਕਹਾਰਟ ਵਰਗੇ ਪ੍ਰਮੁੱਖ ਮੈਡੀਕਲ ਸੈਂਟਰ ਸ਼ਾਮਲ ਹਨ। ਸ਼ੁੱਕਰਵਾਰ ਨੂੰ ਇਕ ਹੋਰ ਹਸਪਤਾਲ ਦਾਦਰ ਸਥਿਤ ਸੁਸ਼ਰੂਸ਼ਾ ਹਸਪਤਾਲ ਨੂੰ ਇਸ ਦੀਆਂ 2 ਨਰਸਾਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸੀਲ ਕਰ ਦਿੱਤਾ ਗਿਆ। 50 ਡਾਕਟਰਾਂ ਸਮੇਤ ਡਾਕਟਰੀ ਸਟਾਫ ਤੋਂ ਇਲਾਵਾ ਇਨ੍ਹਾਂ ਹਸਪਤਾਲਾਂ ’ਚ ਹੋਰ 200 ਸਿਹਤ ਕਰਮਚਾਰੀਆਂ ਨੂੰ 14 ਦਿਨਾਂ ਲਈ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਅਨੁਸਾਰ ਹੋਰ ਰੋਗੀਆਂ ਦੀ ਸੁਰੱਖਿਆ ਲਈ ਹਸਪਤਾਲ ਨੂੰ 14 ਦਿਨਾਂ ਲਈ ਬੰਦ ਰੱਖਣਾ ਜ਼ਰੂਰੀ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹੀ ਮਹਾਮਾਰੀ ਦੌਰਾਨ 14 ਦਿਨਾਂ ਲਈ ਹਸਪਤਾਲ ਨੂੰ ਸੀਲ ਕਰਨਾ ਚੰਗਾ ਵਿਚਾਰ ਨਹੀਂ ਹੈ। ‘ਇੰਡੀਅਨ ਐਸੋਸੀਏਸ਼ਨ ਆਫ ਗੈਸਟ੍ਰੋ-ਇੰਟੇਸਟਾਈਨਲ ਐਂਡੋ-ਸਰਜਨਜ਼’ ਦੇ ਪ੍ਰਧਾਨ ਡਾ. ਰਾਮੇਨ ਗੋਇਲ ਅਨੁਸਾਰ ਇਨਫੈਕਟਿਡ ਕਰਮਚਾਰੀਆਂ ਨੂੰ ਵੱਖ ਕਰਨ ਲਈ ਇਕ ਵਿਸ਼ੇਸ਼ ਯੋਜਨਾ ਅਤੇ 14 ਦਿਨਾਂ ਜਾਂ ਉਸ ਤੋਂ ਵੱਧ ਸਮੇਂ ਤੱਕ ਬੰਦ ਰਹਿਣ ਦੀ ਬਜਾਏ 24-48 ਘੰਟਿਆਂ ਦੌਰਾਨ ਹਸਪਤਾਲਾਂ ਨੂੰ ਖੋਲ੍ਹਣ ਲਈ ਕੰਪਲੈਕਸ ਦੀ ਸਫਾਈ ਦੀ ਯੋਜਨਾ ਬਣਾਈ ਜਾਣੀ ਚਾਹੀਦੀ ਹੈ।

ਰਾਜਸਥਾਨ ’ਚ ਇਸ ਖਤਰਨਾਕ ਵਾਇਰਸ ਤੋਂ ਪੀੜਤ ਸਿਹਤ ਕਰਮਚਾਰੀਆਂ ਦੀ ਕੁਲ ਗਿਣਤੀ ਵਧ ਕੇ ਲੱਗਭਗ 50 ਹੋ ਗਈ ਹੈ, ਜਿਨ੍ਹਾਂ ’ਚੋਂ ਕੁਝ ਠੀਕ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਭੀਲਵਾੜਾ ਦੇ ਇਕ ਨਿੱਜੀ ਹਸਪਤਾਲ ’ਚ 3 ਡਾਕਟਰਾਂ ਅਤੇ 14 ਹੈਲਥ ਕੇਅਰ ਸਟਾਫ ਦੇ ਪਾਜ਼ੇਟਿਵ ਪਾਏ ਜਾਣ ’ਤੇ ਉਸ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਹਰਿਆਣਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਵਰਗੇ ਹੋਰ ਸੂਬਿਆਂ ’ਚ ਵੀ ਸਿਹਤ ਕਰਮਚਾਰੀ ਕੋਰੋਨਾ ਪਾਜ਼ੇਟਿਵ ਮਿਲੇ ਹਨ ਅਤੇ ਸੈਨੇਟਾਈਜ਼ੇਸ਼ਨ ਦੇ ਲਈ ਹਸਪਤਾਲਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਮਹਾਰਾਸ਼ਟਰ, ਮੱਧ ਪ੍ਰਦੇਸ਼ ਸਮੇਤ ਲੱਗਭਗ ਸਾਰੇ ਸੂਬਿਆਂ ’ਚ ਸਿਹਤ ਕਰਮਚਾਰੀ ਸੰਘਾਂ ਨੇ ਅਣਉਚਿਤ ਮਾਸਕ, ਦਸਤਾਨੇ ਅਤੇ ਨਿੱਜੀ ਸੁਰੱਖਿਆ ਯੰਤਰਾਂ (ਪੀ. ਪੀ. ਈ.) ਦੀ ਸ਼ਿਕਾਇਤ ਕੀਤੀ ਹੈ। ਇਸ ਸਮੇਂ ਸਿਹਤ ਕਰਮਚਾਰੀਆਂ ਦੇ ਲਈ ਇਹ ਚੀਜ਼ਾਂ ਜੀਵਨ ਰੱਖਿਅਕ ਹਨ ਪਰ ਅਜੇ ਤਕ ਇਨ੍ਹਾਂ ਦੀ ਪੂਰੀ ਉਪਲੱਬਧਤਾ ਯਕੀਨੀ ਨਾ ਕਰਵਾ ਸਕਣ ਕਾਰਣ ਸੂਬਾ ਸਰਕਾਰਾਂ ਦੀ ਘੋਰ ਲਾਪਰਵਾਹੀ ਦਾ ਪਤਾ ਲੱਗਦਾ ਹੈ। ਇਕ ਨਵੇਂ ਅਧਿਅੈਨ ਦੇ ਅਨੁਸਾਰ ਵਾਇਰਸ ਪੀੜਤ ਭਾਵ ਰੋਗੀ ਤੋਂ 13 ਫੁੱਟ ਦੂਰ ਤਕ ਫੈਲ ਸਕਦਾ ਹੈ, ਜੋ ਸਰਕਾਰ ਦੇ ਸੋਸ਼ਲ ਡਿਸਟੈਂਸਿੰਗ ਨਿਯਮਾਂ ਨਾਲੋਂ ਲੱਗਭਗ ਦੁੱਗਣੀ ਦੂਰੀ ਹੈ। ਚੀਨੀ ਵਿਗਿਆਨੀਆਂ ਨੇ ਇੰਟੈਂਸਿਵ ਕੇਅਰ ਯੂਨਿਟ ਅਤੇ ਜਨਰਲ ਕੋਵਿਡ-19 ਵਾਰਡ ਦੋਵਾਂ ਤੋਂ ਜ਼ਮੀਨੀ ਅਤੇ ਹਵਾ ਦੇ ਸੈਂਪਲਾਂ ਦੀ ਜਾਂਚ ਕੀਤੀ ਅਤੇ ਪਤਾ ਲੱਗਾ ਕਿ ਤਰਲ ਤੱਤ ਫੈਲਾਉਣ ਵਾਲੇ, ਬਹੁਤ ਹੀ ਛੋਟੇ ਕਣ ਕਈ ਘੰਟਿਆਂ ਤਕ ਹਵਾ ’ਚ ਮੌਜੂਦ ਰਹਿੰਦੇ ਹਨ ਅਤੇ ਜਦੋਂ ਉਹ ਕੂੜੇ ਦੇ ਡੱਬਿਆਂ, ਬਿਸਤਰ, ਰੇਲਿੰਗ, ਦਰਵਾਜ਼ਿਆਂ ਦੀਆਂ ਕੁੰਡੀਆਂ, ਕਰਮਚਾਰੀਆਂ ਦੇ ਬੂਟਾਂ ’ਤੇ ਜਾ ਟਿਕਦੇ ਹਨ ਤਾਂ ਉਹ ਉੱਥੇ ਵੀ ਘੰਟਿਆਂ ਤਕ ਰਹਿੰਦੇ ਹਨ। ਤਾਂ ਡਾਕਟਰਾਂ ਨੂੰ ਪੀ. ਪੀ. ਈ. ਅਤੇ ਮਾਸਕ ਮੁਹੱਈਆ ਕਰਵਾਉਣ ਦੇ ਲਈ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਹਨ? ਅਸੀਂ ਸੁਣ ਰਹੇ ਹਾਂ ਕਿ ਇਹ ਬਣਾਏ ਜਾ ਰਹੇ ਹਨ ਪਰ ਕਦੋਂ ਇਹ ਡਾਕਟਰਾਂ ਅਤੇ ਸਟਾਫ ਨੂੰ ਦਿੱਤੇ ਜਾਣਗੇ? ਇਹ ਤਾਂ ਅਜਿਹਾ ਹੈ, ਜਿਵੇਂ ਉਨ੍ਹਾਂ ਨੂੰ ਬਿਨਾਂ ਬੰਦੂਕਾਂ ਦੇ ਲੜਨ ਨੂੰ ਕਿਹਾ ਜਾ ਰਿਹਾ ਹੈ। ਬੜੇ ਦੁੱਖ ਦੀ ਗੱਲ ਹੈ ਕਿ ਤ੍ਰਿਪੁਰਾ ਸਰਕਾਰ ਨੇ ਸਰਕਾਰੀ ਹਸਪਤਾਲਾਂ ਦੀਆਂ ਕੁਝ ਨਰਸਾਂ ਵਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮਾਸਕ ਅਤੇ ਹੋਰ ਸੁਰੱਖਿਆ ਯੰਤਰਾਂ ਦੀ ਕਮੀ ਬਾਰੇ ਸ਼ਿਕਾਇਤ ਕਰਨ ਤੋਂ ਬਾਅਦ ਜ਼ਰੂਰੀ ਸੇਵਾਵਾਂ ਨੂੰ ਬਣਾਏ ਰੱਖਣ ਦਾ ਕਾਨੂੰਨ (ਅੈਸਮਾ) ਲਾਗੂ ਕਰ ਦਿੱਤਾ। ਇਸ ਦੇ ਅਧੀਨ ਕਰਮਚਾਰੀਆਂ ਵਲੋਂ ਕੰਮ ਕਰਨ ਤੋਂ ਇਨਕਾਰ ਕਰਨ ’ਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਾਂ ਜਿਵੇਂ ਕਿ ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਵ ਨੇ ਚਿਤਾਵਨੀ ਦਿੱਤੀ ਕਿ ‘‘ਉਨ੍ਹਾਂ ਨਰਸਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ, ਜਿਨ੍ਹਾਂ ਨੇ ਮਾਸਕ ਅਤੇ ਹੋਰ ਸੁਰੱਖਿਆ ਯੰਤਰਾਂ ਦੀ ਕਮੀ ਬਾਰੇ ਮੀਡੀਆ ਨੂੰ ਸ਼ਿਕਾਇਤ ਕੀਤੀ ਹੈ।’’

ਮੱਧ ਪ੍ਰਦੇਸ਼ ਤੋਂ ਬਾਅਦ ਅਜਿਹਾ ਕਰਨ ਵਾਲਾ ਤ੍ਰਿਪੁਰਾ ਦੂਸਰਾ ਸੂਬਾ ਹੈ। ਅਸੀਂ ਸਾਰੇ ਡਾਕਟਰਾਂ ਨੂੰ ਆਪਣੀਆਂ ਗੱਡੀਆਂ ’ਚ ਸੌਂਦੇ ਹੋਏ ਦੇਖਿਆ ਹੈ ਤਾਂ ਕਿ ਉਹ ਘਰ ਨਾ ਜਾ ਕੇ ਆਪਣੇ ਪਰਿਵਾਰ ਨੂੰ ਇਨਫੈਕਸ਼ਨ ਤੋਂ ਬਚਾ ਸਕਣ। ਹੁਣ ਕੁਝ ਹਸਪਤਾਲਾਂ ਦੇ ਡਾਕਟਰਾਂ ਨੂੰ ਕਮਰੇ ਮੁਹੱਈਆ ਕਰਵਾ ਦਿੱਤੇ ਗਏ ਹਨ ਪਰ ਨਰਸਾਂ ਅਤੇ ਹੋਰ ਸਿਹਤ ਕਰਮਚਾਰੀਆਂ ਦੇ ਰਹਿਣ ਅਤੇ ਖਾਣੇ ਤਕ ਦਾ ਢੁੱਕਵਾਂ ਪ੍ਰਬੰਧ ਨਹੀਂ ਹੈ। ਕਈ ਹਫਤਿਆਂ ਦੀ ਮੰਗ ਤੋਂ ਬਾਅਦ ਆਖਿਰ ਉਨ੍ਹਾਂ ਨੂੰ ਵੀ ਵੱਖਰੀ ਰਿਹਾਇਸ਼ ਮੁਹੱਈਆ ਕਰਵਾ ਦਿੱਤੀ ਗਈ ਹੈ। ਹੁਣ 72 ਕਮਰਿਆਂ ’ਚ 144 ਨਰਸਾਂ ਰਹਿ ਸਕਦੀਆਂ ਹਨ। ਇਸ ਦਾ ਮਤਲਬ ਹੈ ਕਿ ਫਿਲਹਾਲ ਇਕ-ਇਕ ਕਮਰੇ ’ਚ ਦੋ-ਦੋ ਨਰਸਾਂ ਨੂੰ ਠਹਿਰਨਾ ਹੋਵੇਗਾ। ਹਾਲਾਂਕਿ ਉਨ੍ਹਾਂ ਨੂੰ ਹੋਰ 160 ਕਮਰਿਆਂ ਦੀ ਜਲਦ ਵਿਵਸਥਾ ਦਾ ਭਰੋਸਾ ਦਿੱਤਾ ਗਿਆ ਹੈ। ਇਸ ਦਰਮਿਆਨ ਮਾਸਕ, ਦਸਤਾਨੇ, ਪੀ. ਪੀ. ਈ. ਕਿੱਟ ਵਰਗੀਆਂ ਮੁੱਢਲੀਆਂ ਚੀਜ਼ਾਂ ਦੀ ਘਾਟ ਤੋਂ ਲੈ ਕੇ ਸਿਹਤ ਕਰਮਚਾਰੀਆਂ ਦੀ ਰਿਹਾਇਸ਼ ਸਬੰਧੀ ਹਫਤਿਆਂ ਪਹਿਲਾਂ ਪੂਰੀਆਂ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਅਜੇ ਵੀ ਅਧੂਰੀਆਂ ਰਹਿਣੀਆਂ ਬੇਹੱਦ ਚਿੰਤਾ ਦਾ ਵਿਸ਼ਾ ਹੈ। ਇਕ ਹੋਰ ਚਿੰਤਾਜਨਕ ਗੱਲ ਇਹ ਹੈ ਕਿ ਆਮ ਸਫਾਈ ਕਰਨ ਦੇ ਨਾਲ-ਨਾਲ ਜ਼ਹਿਰੀਲੇ ਮੈਡੀਕਲ ਕਚਰੇ ਨੂੰ ਚੁੱਕਣ ਵਾਲੇ ਵਧੇਰੇ ਕਰਮਚਾਰੀ ਆਪਣੀ ਜਾਨ ਨੂੰ ਜੋਖਿਮ ’ਚ ਪਾ ਕੇ ਬਿਨਾਂ ਸੁਰੱਖਿਆ ਕਵਚਾਂ ਦੇ ਹੀ ਇਹ ਕੰਮ ਕਰ ਰਹੇ ਹਨ, ਜੋ ਬਹੁਤ ਖਤਰਨਾਕ ਹੈ। ਇਸ ਲਈ ਸਰਕਾਰਾਂ ਨੂੰ ਇਨ੍ਹਾਂ ਨੂੰ ਸੁਰੱਖਿਆ ਯੰਤਰਾਂ ਨਾਲ ਲੈਸ ਕਰਨ ਬਾਰੇ ਤੱਤਕਾਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਦੇਸ਼ ਲਈ ਇਨ੍ਹਾਂ ਦੀ ਜ਼ਿੰਦਗੀ ਵੀ ਓਨੀ ਹੀ ਅਨਮੋਲ ਹੈ, ਜਿੰਨੀ ਹੋਰਨਾਂ ਦੀ!

  • ਕੋਰੋਨਾ ਵਿਰੁੱਧ
  • ਇਨਫੈਕਸ਼ਨ
  • Corona
  • Health

ਕੁਝ ਦਿਲਚਸਪੀਆਂ... ‘ਕੋਰੋਨਾ’ ਦੇ ਮਹਾਮਾਰੀ ਦੌਰ ’ਚ

NEXT STORY

Stories You May Like

  • netflix preparing for large scale layoffs  1 000 employees may lose their jobs
    Netflix 'ਚ ਵੱਡੇ ਪੱਧਰ ਤੇ ਛਾਂਟੀ ਦੀ ਤਿਆਰੀ, 1,000 ਕਰਮਚਾਰੀਆਂ ਦੀ ਜਾ ਸਕਦੀ ਹੈ ਨੌਕਰੀ
  • wholesale sales of passenger vehicles rise in september  siam
    ਯਾਤਰੀ ਵਾਹਨਾਂ ਦੀ ਥੋਕ ਵਿਕਰੀ ਸਤੰਬਰ ’ਚ 21.8 ਫੀਸਦੀ ਵਧ ਕੇ 4.55 ਲੱਖ ਇਕਾਈਆਂ : ਸਿਆਮ
  • 300 chinese nationals arrested for copper theft
    Copper ਚੋਰੀ ਕਰਨ ਦੇ ਦੋਸ਼ 'ਚ 300 ਤੋਂ ਵਧ ਚੀਨੀ ਨਾਗਰਿਕ ਗ੍ਰਿਫ਼ਤਾਰ
  • irregularities in scientific research on the rise
    ਵਿਗਿਆਨਕ ਖੋਜਾਂ 'ਚ ਵਧ ਰਹੀਆਂ ਬੇਨਿਯਮੀਆਂ! ਚੀਨ ਵੱਲੋਂ ਅਕਾਦਮਿਕ ਧੋਖਾਧੜੀ ਵਿਰੁੱਧ ਸਖ਼ਤੀ
  • medicine worth rs 200 being sold for rs 4 500 a big game in mrp
    ਹੈਂ! 4,500 ਰੁਪਏ 'ਚ ਵਿਕ ਰਹੀ 200 ਰੁਪਏ ਦੀ ਦਵਾਈ, MRP ਦੇ ਨਾਂ 'ਤੇ ਖੇਡੀ ਜਾ ਰਹੀ ਵੱਡੀ ਗੇਮ
  • india to be fastest growing major economy in 2026  imf
    2026 'ਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਹੋਵੇਗੀ ਭਾਰਤ : IMF
  • stock market gains momentum  sensex closes at 22 555
    ਸ਼ੇਅਰ ਬਾਜ਼ਾਰ 'ਚ ਭਰਿਆ ਜੋਸ਼, ਸੈਂਸੈਕਸ 472 ਅੰਕ ਵਧ ਕੇ 22,555 'ਤੇ ਹੋਇਆ ਬੰਦ
  • gold and silver prices may increase due to this government decision
    ਤਿਉਹਾਰੀ ਸੀਜ਼ਨ ਦਰਮਿਆਨ ਸਰਕਾਰ ਦੇ ਇਸ ਫ਼ੈਸਲੇ ਕਾਰਨ ਵਧ ਸਕਦੇ ਹਨ Gold-Silver ਦੇ ਭਾਅ
  • punjab congress in charge sachin pilot holds meeting with ludhiana leaders
    2027 ਦੀਆਂ ਚੋਣਾਂ ਲਈ ਕਾਂਗਰਸ ਨੇ ਖਿੱਚੀ ਤਿਆਰੀ! ਜਲੰਧਰ 'ਚ ਸਚਿਨ ਪਾਇਲਟ ਨੇ...
  • punjab congress incharge sachin pilot
    ਔਰਤਾਂ ਨੂੰ ਪੈਸਿਆਂ ਨਾਲੋਂ ਜ਼ਿਆਦਾ ਆਪਣੇ ਬੱਚਿਆਂ ਦੀ ਸੁਰੱਖਿਆ ਤੇ ਨੌਕਰੀ ਦੀ...
  • dgp strict to eliminate drugs from punjab special plan made for 60 days
    ਪੰਜਾਬ 'ਚੋਂ ਨਸ਼ੇ ਦੇ ਖ਼ਾਤਮੇ ਲਈ DGP ਸਖ਼ਤ! 60 ਦਿਨਾਂ ਦੀ ਬਣਾਈ ਇਹ ਸਪੈਸ਼ਲ ਯੋਜਨਾ
  • nia raid in jalandhar interrogated for three hours in two houses
    ਜਲੰਧਰ 'ਚ NIA ਦੀ ਰੇਡ! ਦੋ ਘਰਾਂ 'ਚ ਤਿੰਨ ਘੰਟੇ ਕੀਤੀ ਪੁੱਛਗਿੱਛ ਤੇ ਦਿੱਤੇ ਨੋਟਿਸ
  • sachin pilot on visit to jalandhar today
    ਸਚਿਨ ਪਾਇਲਟ ਅੱਜ ਜਲੰਧਰ ਦੌਰੇ 'ਤੇ, ਨੰਗਲ ਅੰਬੀਆਂ ਦੇ ਪਰਿਵਾਰ ਸਣੇ ਕਈ ਪੀੜਤਾਂ...
  • arrangements final meeting of shri mahakali mandir dussehra committee
    ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੀ ਅੰਤਿਮ ਮੀਟਿੰਗ ’ਚ ਪ੍ਰਬੰਧਾਂ ’ਤੇ ਹੋਈ...
  • drug control officer raids jholachap doctor  s clinic
    ਝੋਲਾਛਾਪ ਡਾਕਟਰ ਦੇ ਕਲੀਨਿਕ 'ਤੇ ਡਰੱਗ ਕੰਟਰੋਲ ਅਫ਼ਸਰ ਨੇ ਮਾਰਿਆ ਛਾਪਾ, 12...
  • gang stealing oil from transformers active in lohian
    ਲੋਹੀਆਂ ’ਚ ਟਰਾਂਸਫਾਰਮਰਾਂ ਦਾ ਤੇਲ ਚੋਰੀ ਕਰਨ ਵਾਲਾ ਗਿਰੋਹ ਸਰਗਰਮ, CCTV ’ਚ ਕੈਦ...
Trending
Ek Nazar
illicit affair of a married man leads to this situation

ਪੰਜਾਬ: ਵਿਆਹੁਤਾ ਨੌਜਵਾਨ ਦੇ ਨਾਜਾਇਜ਼ ਸੰਬੰਧਾਂ ਨੇ ਬਣਾਏ ਭਿਆਨਕ ਹਾਲਾਤ,...

famous actress wants to become a mother without getting married

ਕੁਆਰੀ ਮਾਂ ਬਣਨਾ ਚਾਹੁੰਦੀ ਹੈ ਮਸ਼ਹੂਰ ਅਦਾਕਾਰਾ, ਕਿਹਾ- 'ਮੈਂ ਕਿਸੇ 'ਤੇ ਭਰੋਸਾ...

heavy rain alert

18, 19, 20, 21, 22, 23 ਅਕਤੂਬਰ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ...

drug department raids the largest medicine market in punjab

ਪੰਜਾਬ 'ਚ ਸਭ ਤੋਂ ਵੱਡੀ ਦਵਾਈਆਂ ਵਾਲੀ ਮਾਰਕੀਟ 'ਚ ਡਰੱਗ ਵਿਭਾਗ ਦਾ ਛਾਪਾ,...

legendary music director who composed music for over 400 films has passed away

400 ਤੋਂ ਵੱਧ ਫ਼ਿਲਮਾਂ ਨੂੰ ਮਿਊਜ਼ਿਕ ਦੇਣ ਵਾਲੇ ਦਿੱਗਜ ਡਾਇਰੈਕਟਰ ਦਾ ਹੋਇਆ...

srh owner kavya maran will become the bride of the famous music director

It's Official..! ਮਸ਼ਹੂਰ ਮਿਊਜ਼ਿਕ ਡਾਇਰੈਕਟਰ ਦੀ ਲਾੜੀ ਬਣੇਗੀ SRH ਦੀ ਮਾਲਕਣ...

bollywood superstar rents out their super luxury apartment

4.63 ਲੱਖ ਰੁਪਏ ਮਹੀਨਾ ਕਿਰਾਇਆ ! ਬਾਲੀਵੁੱਡ ਸੁਪਰਸਟਾਰ ਨੇ Rent 'ਤੇ ਦਿੱਤਾ...

fast bowler suddenly announces retirement from cricket

ਤੇਜ਼ ਗੇਂਦਬਾਜ਼ ਨੇ ਅਚਾਨਕ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ ! ਇਸ ਵਜ੍ਹਾ...

reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • rising incidents of fire in buses are proving fatal for passengers
      ‘ਬੱਸਾਂ ’ਚ ਵਧਦੀਆਂ ਅੱਗ ਦੀਆਂ ਘਟਨਾਵਾਂ’ ਬਣ ਰਹੀਆਂ ਮੁਸਾਫਰਾਂ ਲਈ ਜਾਨਲੇਵਾ!
    • prevalence of adulterated food products
      ‘ਮਿਲਾਵਟੀ ਖੁਰਾਕ ਪਦਾਰਥਾਂ ਦਾ ਜ਼ੋਰ’ ਲੋਕਾਂ ਦੀ ਸਿਹਤ ਨੂੰ ਪਹੁੰਚ ਰਿਹਾ ਨੁਕਸਾਨ!
    • student suicides are becoming a serious problem
      ‘ਵਿਦਿਆਰਥੀ ਖੁਦਕੁਸ਼ੀਆਂ’ ਬਣਦੀਆਂ ਜਾ ਰਹੀਆਂ ਗੰਭੀਰ ਸਮੱਸਿਆ!
    • lack of security at atms
      ‘ਏ. ਟੀ. ਐੱਮ. ’ਚ ਸੁਰੱਖਿਆ ਦੀ ਕਮੀ’ ਲੁੱਟ ਦੀਆਂ ਘਟਨਾਵਾਂ ਵਧੀਆਂ!
    • deaths occurring from entering sewers and septic tanks without safety equipment
      ਬਿਨਾਂ ਸੁਰੱਖਿਆ ਉਪਕਰਣਾਂ ਦੇ ਸੀਵਰ ਅਤੇ ਸੈਪਟਿਕ ਟੈਂਕਾਂ ’ਚ ਉਤਰਨ ਨਾਲ ਹੋ ਰਹੀਆਂ...
    • materials of destruction are being seized
      ‘ਦੇਸ਼ ਦੇ ਇਕ ਸਿਰੇ ਤੋਂ ਦੂਜੇ ਤੱਕ’ ਬਰਾਮਦ ਹੋ ਰਿਹਾ ਤਬਾਹੀ ਦਾ ਸਾਮਾਨ!
    • china s belt and road initiative is becoming a headache for it
      ‘ਚੀਨ ਦੀ ਬੈਲਟ ਐਂਡ ਰੋਡ ਯੋਜਨਾ’ ਬਣਦੀ ਜਾ ਰਹੀ ਇਸਦੇ ਲਈ ਸਿਰਦਰਦ!
    • curbing social evils and extravagance
      ਸਮਾਜਿਕ ਕੁਰੀਤੀਆਂ ਅਤੇ ਫਿਜ਼ੂਲ-ਖਰਚੀ ’ਤੇ ਲਗਾਮ, ਕੁਝ ਪੰਚਾਇਤਾਂ ਦੇ ਸ਼ਲਾਘਾਯੋਗ...
    • women being ruined after falling into the trap of certain charlatan godmen
      ‘ਕੁਝ ਢੋਂਗੀ ਬਾਬਿਆਂ ਦੇ ਜਾਲ ’ਚ ਫਸ ਕੇ’ ਬਰਬਾਦ ਹੋ ਰਹੀਆਂ ਔਰਤਾਂ!
    • some government hospitals patients falling victim to negligence
      ‘ਕੁਝ ਸਰਕਾਰੀ ਹਸਪਤਾਲ’ ਲਾਪ੍ਰਵਾਹੀ ਦਾ ਸ਼ਿਕਾਰ ਹੁੰਦੇ ਮਰੀਜ਼!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +