Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 26, 2026

    6:48:36 PM

  • police raid on jalandhar s famous spa center a one spa and salon

    ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪੁਲਸ ਦੀ ਰੇਡ!...

  • raja warring detained

    ਵੱਡੀ ਖ਼ਬਰ: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ...

  • father son punjab police

    ਪੰਜਾਬ ਵਿਚ ਦੁੱਖਦ ਘਟਨਾ, ਪਿਓ-ਪੁੱਤ ਦੀ ਇਕੱਠਿਆਂ ਮੌਤ

  • amritsar highway route diversion punjab police

    ਜਲੰਧਰ, ਅੰਮ੍ਰਿਤਸਰ ਤੇ ਬਟਾਲਾ ਜਾਣ ਵਾਲੇ ਰੂਟ ਬਦਲੇ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਕੁਝ ਦਿਲਚਸਪੀਆਂ... ‘ਕੋਰੋਨਾ’ ਦੇ ਮਹਾਮਾਰੀ ਦੌਰ ’ਚ

ARTICLE News Punjabi(ਸੰਪਾਦਕੀ)

ਕੁਝ ਦਿਲਚਸਪੀਆਂ... ‘ਕੋਰੋਨਾ’ ਦੇ ਮਹਾਮਾਰੀ ਦੌਰ ’ਚ

  • Updated: 12 Apr, 2020 02:18 AM
Article
something interesting     during the epidemic of   corona
  • Share
    • Facebook
    • Tumblr
    • Linkedin
    • Twitter
  • Comment

ਅੱਜ ਜਦਕਿ ਸਮੁੱਚਾ ਵਿਸ਼ਵ ‘ਕੋਰੋਨਾ’ ਦੇ ਪ੍ਰਕੋਪ ਤੋਂ ਪੀੜਤ ਹੈ, ਲਾਕਡਾਊਨ ਕਾਰਣ ਘਰਾਂ ’ਚ ਬੰਦ ਲੋਕ ਇਕ ਹੀ ਤਰ੍ਹਾਂ ਦੀਆਂ ‘ਕੋਰੋਨਾ’ ਪ੍ਰਕੋਪ ਨੂੰ ਡਰਾਉਣ ਵਾਲੀਆਂ ਖਬਰਾਂ ਪੜ੍ਹ-ਸੁਣ ਕੇ ਬੋਰ ਹੋ ਗਏ ਹੋਣਗੇ, ਅਜਿਹੀ ਹਾਲਤ ’ਚ ਪਾਠਕਾਂ ਦਾ ਧਿਆਨ ਹਟਾਉਣ ਲਈ ਅਸੀਂ ਕੁਝ ਵੱਖਰੀ ਹੀ ਕਿਸਮ ਦੀਆਂ ਦਿਲਚਸਪ ਖਬਰਾਂ ਇਥੇ ਪੇਸ਼ ਕਰ ਰਹੇ ਹਾਂ :

* ‘ਲਾਕਡਾਊਨ’ ਕਾਰਣ ਇਨ੍ਹੀਂ ਦਿਨੀਂ ਅਨੇਕਾਂ ਵੱਡੇ ਅਦਾਰਿਆਂ ਨੇ ਆਪਣੇ ਕੁਝ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਘਰ ਬੈਠ ਕੇ ਇੰਟਰਨੈੱਟ ਰਾਹੀਂ ਕੰਮ ਕਰਨ ਦੀ ਸਹੂਲਤ ਮੁਹੱਈਆ ਕੀਤੀ ਹੈ। ਇਸ ਨਾਲ ਨਾ ਸਿਰਫ ਇੰਟਰਨੈੱਟ ’ਤੇ ਬੋਝ ਬਹੁਤ ਵਧ ਗਿਆ ਹੈ ਸਗੋਂ ਕੁਝ ਅਜੀਬ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ।

ਨਵੀਂ ਦਿੱਲੀ ’ਚ ਇਕ ਵੱਡੇ ਅਦਾਰੇ ਦੇ ਉੱਚ ਅਧਿਕਾਰੀ ਆਪਣੀ ਚੋਟੀ ਦੀ ਮੈਨੇਜਮੈਂਟ ਦੇ ਮੈਂਬਰਾਂ ਨਾਲ ਵੀਡੀਓ ਕਾਨਫਰੰਸਿੰਗ ਕਰ ਰਹੇ ਸਨ। ਮੀਟਿੰਗ ਸ਼ੁਰੂ ਹੋਣ ਦੇ ਕੁਝ ਹੀ ਮਿੰਟ ਬੀਤੇ ਹੋਣਗੇ ਕਿ ਵੀਡੀਓ ਕਾਨਫਰੰਸ ’ਚ ਸ਼ਾਮਲ ਲੋਕਾਂ ਦੇ ਕੰਪਿਊਟਰਾਂ ਦੀ ਸਕ੍ਰੀਨ ਤੋਂ ਉੱਚ ਅਧਿਕਾਰੀ ਦਾ ਚਿਹਰਾ ਗਾਇਬ ਹੋ ਗਿਆ ਅਤੇ PORN (ਅਸ਼ਲੀਲ ਸਮੱਗਰੀ) ਦਿਖਾਈ ਦੇਣ ਲੱਗੀ, ਜਿਸ ਨਾਲ ਬੜੀ ਦੁਚਿੱਤੀ ਵਾਲੀ ਸਥਿਤੀ ਬਣ ਗਈ ਅਤੇ ਸਾਰੇ ਲੋਕਾਂ ਨੂੰ ਫਟਾਫਟ ਆਪਣੇ ਕੰਪਿਊਟਰ ਬੰਦ ਕਰਨੇ ਪਏ।

* ਸੋਸ਼ਲ ਡਿਸਟੈਂਸਿੰਗ ਬਾਰੇ ਸਰਕਾਰ ਦੀ ਅਪੀਲ ਦਾ ਉੱਤਰ ਪ੍ਰਦੇਸ਼ ’ਚ ਹਾਪੁੜ ਦੇ ਅਸੋਧਾ ਪਿੰਡ ਦੇ ਮੁਕੁਲ ਤਿਆਗੀ ’ਤੇ ਕੁਝ ਅਜਿਹਾ ਅਸਰ ਹੋਇਆ ਕਿ ਉਸ ਨੇ ‘ਕੋਰੋਨਾ’ ਵਾਇਰਸ ਦੀ ਇਨਫੈਕਸ਼ਨ ਤੋਂ ਬਚਣ ਲਈ ਇਕ ਰੁੱਖ ’ਤੇ ਆਪਣਾ ਘਰ ਬਣਾ ਲਿਆ।

* ਜਿਸ ਤਰ੍ਹਾਂ ਐਮਰਜੈਂਸੀ ਅੰਦਰੂਨੀ ਸੁਰੱਖਿਆ ਕਾਨੂੰਨ ‘ਮੀਸਾ’ ਦੇ ਅਧੀਨ ਜੇਲ ’ਚ ਬੰਦ ਲਾਲੂ ਯਾਦਵ ਨੇ ਉਨ੍ਹੀਂ ਦਿਨੀਂ ਜਨਮੀ ਆਪਣੀ ਬੇਟੀ ਦਾ ਨਾਂ ‘ਮੀਸਾ’ (ਭਾਰਤੀ) ਰੱਖ ਦਿੱਤਾ ਸੀ, ਉਸੇ ਤਰ੍ਹਾਂ ਕੁਝ ਜੋੜੇ ਕੋਰੋਨਾ ਇਨਫੈਕਸ਼ਨ ਦੇ ਇਸ ਦੌਰ ’ਚ ਜਨਮੇ ਆਪਣੇ ਬੱਚਿਆਂ ਦੇ ਨਾਂ ‘ਕੋਰੋਨਾ’ ਅਤੇ ‘ਕੋਵਿਡ’ ਰੱਖ ਰਹੇ ਹਨ ਤਾਂ ਕਿ ਉਲਟ ਹਾਲਤਾਂ ’ਚ ਮਿਲੀ ਖੁਸ਼ੀ ਨੂੰ ਯਾਦਗਾਰ ਬਣਾਇਆ ਜਾ ਸਕੇ।

ਬਿਹਾਰ ’ਚ ਗਯਾ ਦੇ ਬਿਗਹਾ ਪਿੰਡ ਅਤੇ ਛੱਤੀਸਗੜ੍ਹ ’ਚ ਰਾਏਪੁਰ ਦੀ ਪੁਰਾਣੀ ਬਸਤੀ ’ਚ 2 ਜੋੜਿਆਂ ਨੇ ਆਪਣੇ ਜੌੜੇ ਬੱਚਿਆਂ (ਦੋਵਾਂ ਦਾ ਹੀ ਇਕ ਬੇਟਾ ਅਤੇ ਇਕ ਬੇਟੀ ਹੈ) ਦੇ ਨਾਂ ‘ਕੋਵਿਡ’ ਅਤੇ ‘ਕੋਰੋਨਾ ਰੱਖੇ ਹਨ। ਇਸ ਤੋਂ ਪਹਿਲਾਂ ਵੀ ਗਯਾ ’ਚ ਇਕ ਵਿਅਕਤੀ ਨੇ ਆਪਣੇ ਬੇਟੇ ਦਾ ਨਾਂ ‘ਕੋਵਿਡ’ ਰੱਖਿਆ ਸੀ।

* 10 ਅਪ੍ਰੈਲ ਨੂੰ ਕਰਨਾਟਕ ਦੇ ਟੁਮਕੁਰ ਜ਼ਿਲੇ ਦੇ ਤੁਰੂਵੇਕੇਰ ’ਚ ਭਾਜਪਾ ਵਿਧਾਇਕ ਐੱਮ. ਜੈਰਾਮ ਨੇ ਆਪਣਾ ਜਨਮ ਦਿਨ ਮਨਾਇਆ, ਜਿਸ ’ਚ ਵੱਡੀ ਗਿਣਤੀ ’ਚ ਸਮਾਜਿਕ ਦੂਰੀ ਬਣਾਈ ਰੱਖਣ ਦੇ ਹੁਕਮ ਦੀਆਂ ਧੱਜੀਆਂ ਉਡਾਉਂਦੇ ਹੋਏ ਉਨ੍ਹਾਂ ਦੇ ਸਮਰਥਕ ਸ਼ਾਮਲ ਹੋਏ। ਇਸ ’ਤੇ ਅਭਿਨੇਤਰੀ ਰਵੀਨਾ ਟੰਡਨ ਨੇ ਆਪਣੇ ਟਵੀਟ ਜ਼ਰੀਏ ਜੈਰਾਮ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਹੈ, ‘‘ਬਹੁਤ ਵਧੀਆ। ਮਹਾਰਾਜ ਕੀ ਜੈ ਹੋ। ਕੋਵਿਡ ਈਡੀਅਟਸ।’’

* ‘ਕੋਰੋਨਾ’ ਦੇ ਪ੍ਰਕੋਪ ਨਾਲ ਲੋਕਾਂ ਲਈ ਤਾਂ ਮਾਸਕ ਪਹਿਨਣਾ ਜ਼ਰੂਰੀ ਹੈ ਹੀ ਪਰ ਤੇਲੰਗਾਨਾ ਦੇ ਖੱਮਾਮ ਜ਼ਿਲੇ ’ਚ ਪੇਰੂਵਾਨਾਚਾ ਪਿੰਡ ਦੇ ਵੈਂਕਟੇਸ਼ਵਰ ਰਾਵ ਨਾਂ ਦੇ ਇਕ ਕਿਸਾਨ ਨੇ ਆਪਣੀਆਂ ਪਾਲ਼ੀਆਂ ਹੋਈਆਂ ਸਾਰੀਆਂ ਬੱਕਰੀਆਂ ਨੂੰ ਸੁਰੱਖਿਆਤਮਕ ਮਾਸਕ ਪਹਿਨਾ ਦਿੱਤੇ ਹਨ। ਰਾਵ ਦਾ ਕਹਿਣਾ ਹੈ ਕਿ ਬੱਕਰੀਆਂ ਹੀ ਉਸ ਦੀ ਆਮਦਨ ਦਾ ਇਕੋ-ਇਕ ਸਾਧਨ ਹਨ। ਇਸ ਲਈ ਉਸ ਨੇ ਸੁਰੱਖਿਆ ਲਈ ਇਨ੍ਹਾਂ ਨੂੰ ਮਾਸਕ ਪਹਿਨਾ ਦੇਣਾ ਹੀ ਉਚਿਤ ਸਮਝਿਆ।

* 08 ਅਪ੍ਰੈਲ ਨੂੰ ਹਿਸਾਰ ਪੁਲਸ ਨੇ 6 ਲੋਕਾਂ ਨੂੰ ਐਂਬੂਲੈਂਸ ਵੈਨ ਰਾਹੀਂ ਹੈਰੋਇਨ ਸਮੱਗਲ ਕਰਨ ਦੀ ਕੋਸ਼ਿਸ਼ ਕਰਦਿਆਂ ਫੜਿਆ। ਇਨ੍ਹਾਂ ’ਚੋਂ ਇਕ ਵਿਅਕਤੀ ਰੋਗੀ ਬਣ ਕੇ ਐਂਬੂਲੈਂਸ ’ਚ ਲੇਟਿਆ ਸੀ, ਦੂਜਾ ਡਰਾਈਵਰ ਬਣਿਆ ਹੋਇਆ ਸੀ ਅਤੇ ਹੋਰ 4 ਸਮੱਗਲਰ ਬੀਮਾਰ ਹੋਣ ਦਾ ਨਾਟਕ ਕਰਨ ਵਾਲੇ ਸਮੱਗਲਰ ਦੀ ਦੇਖਭਾਲ ਕਰਨ ਵਾਲੇ ਬਣੇ ਹੋਏ ਸਨ।

* 09 ਅਪ੍ਰੈਲ ਨੂੰ ਯੈੱਸ ਬੈਂਕ ਅਤੇ ਡੀ. ਐੱਚ. ਐੱਲ. ਐੱਫ. ਧੋਖਾਦੇਹੀ ਮਾਮਲੇ ’ਚ ਦੋਸ਼ੀ ਕਪਿਲ ਅਤੇ ਧੀਰਜ ਵਧਾਵਨ ਆਪਣੀ ਉੱਚੀ ਪਹੁੰਚ ਦੇ ਦਮ ’ਤੇ ਮਹਾਰਾਸ਼ਟਰ ਦੇ ਗ੍ਰਹਿ ਵਿਭਾਗ ਦੇ ਮੁੱਖ ਸਕੱਤਰ (ਵਿਸ਼ੇਸ਼) ਅਤੇ ਏ. ਡੀ. ਜੀ. ਪੀ. ਅਮਿਤਾਭ ਗੁਪਤਾ ਦੀ ਸਹਿਮਤੀ ਨਾਲ ਲਾਕਡਾਊਨ ਤੋੜ ਕੇ ਪਿਕਨਿਕ ਮਨਾਉਣ ਮਹਾਬਲੇਸ਼ਵਰ ਚਲੇ ਗਏ। ਹੁਣ ਕਪਿਲ ਸਮੇਤ 23 ਲੋਕਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਇਕਾਂਤਵਾਸ ’ਚ ਅਤੇ ਇਨ੍ਹਾਂ ਦੇ ਮਦਦਗਾਰ ਅਮਿਤਾਭ ਗੁਪਤਾ ਨੂੰ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ।

* ਲਖਨਊ ’ਚ ਦੋ ਨੌਜਵਾਨ ਆਪਣੀ ਨਸ਼ੇ ਦੀ ਤਲਬ ਪੂਰੀ ਕਰਨ ਲਈ ‘ਡਾਕਟਰਾਂ ਦੀ ਪੋਸ਼ਾਕ’ ਵਿਚ ਘਰ ’ਚੋਂ ਬਾਹਰ ਨਿਕਲੇ ਅਤੇ ਜਦੋਂ ਉਹ ਸਮੈਕ ਲੈ ਕੇ ਪਰਤ ਰਹੇ ਸਨ ਤਾਂ ਪੁਲਸ ਦੀ ਪਕੜ ’ਚ ਆ ਗਏ ਅਤੇ ਤਲਾਸ਼ੀ ਲੈਣ ’ਤੇ ਉਨ੍ਹਾਂ ਦੀ ਪੋਲ ਖੁੱਲ੍ਹ ਗਈ।

* 10 ਅਪ੍ਰੈਲ ਨੂੰ ਪੰਜਾਬ ਦੇ ਫਾਜ਼ਿਲਕਾ ’ਚ ਇਕ ਸ਼ਰਾਬ ਕਾਰੋਬਾਰੀ ਦੇ ਕਰਮਚਾਰੀ ਅਤੇ ਉਸ ਦੇ ਸਾਥੀਆਂ ਨੂੰ ‘ਪੁਲਸ ਦੀ ਵਰਦੀ’ ਵਿਚ ਗਰੁੱਪ ਬਣਾ ਕੇ ਨਾਕਾਬੰਦੀ ਕਰ ਕੇ ਲੋਕਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਗਿਆ ਹੈ।

ਅੱਜ ਜਦਕਿ ਵਿਸ਼ਵ ਇਸ ਬਿਨ ਬੁਲਾਈ ਆਫਤ ਕਾਰਣ ਮਹਾਸੰਕਟ ਦੇ ਦੌਰ ’ਚੋਂ ਲੰਘ ਰਿਹਾ ਹੈ, ਇਸ ਤਰ੍ਹਾਂ ਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਜਿਥੇ ਜ਼ਿਆਦਾਤਰ ਲੋਕ ਇਸ ਆਫਤ ਦਾ ਸਾਹਮਣਾ ਕਰਨ ਦੇ ਮਾਮਲੇ ’ਚ ਪੂਰੀ ਤਰ੍ਹਾਂ ਸਾਵਧਾਨ ਅਤੇ ਸੁਚੇਤ ਹਨ, ਉਥੇ ਹੀ ਕੁਝ ਲੋਕ ਆਪਣੇ ਮੂਰਖਤਾ ਭਰੇ ਕਾਰਿਆਂ ਨਾਲ ਹਾਲਾਤ ਖਰਾਬ ਕਰ ਰਹੇ ਹਨ, ਜੋ ਕਿਸੇ ਵੀ ਤਰ੍ਹਾਂ ਠੀਕ ਨਹੀਂ।

–ਵਿਜੇ ਕੁਮਾਰ\\\

  • ਕੋਰੋਨਾ
  • ਮਹਾਮਾਰੀ
  • Corona

ਵਿਸ਼ਵ-ਪੱਧਰੀ ਆਫਤ ਦੀ ਘੜੀ ’ਚ ਵੀ ਧੋਖੇਬਾਜ਼ੀ ਤੋਂ ਬਾਜ਼ ਨਹੀਂ ਆ ਰਿਹਾ ਚੀਨ

NEXT STORY

Stories You May Like

    • 23 candidates in fray for gymkhana club elections jalandhar
      ਜਿਮਖਾਨਾ ਕਲੱਬ ਚੋਣਾਂ ਲਈ 23 ਉਮੀਦਵਾਰ ਚੋਣ ਮੈਦਾਨ ’ਚ, 13 ਚੁਣੇ ਜਾਣਗੇ, 4078...
    • police raid on jalandhar s famous spa center a one spa and salon
      ਜਲੰਧਰ ਦੇ ਮਸ਼ਹੂਰ ਸਪਾ ਸੈਂਟਰ 'ਚ ਪੁਲਸ ਦੀ ਰੇਡ! ਇਤਰਾਜ਼ਯੋਗ ਹਾਲਾਤ 'ਚ ਫੜੇ...
    • punjab weather raining imd alert
      ਬਦਲੇਗਾ ਪੰਜਾਬ ਦਾ ਮੌਸਮ! 29 ਤਾਰੀਖ਼ ਤੱਕ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ...
    • thieves flee with pickup from outside showroom in hoshiarpur
      ਚੋਰ ਸ਼ੋਅਰੂਮ ਦੇ ਬਾਹਰੋਂ ਪਿਕਅੱਪ ਗੱਡੀ ਲੈ ਕੇ ਹੋਏ ਫਰਾਰ, ਘਟਨਾ CCTV 'ਚ ਕੈਦ
    • burnt deadbody found in vacant plot near fish market in jalandhar
      ਜਲੰਧਰ ਵਿਖੇ ਮੱਛੀ ਮਾਰਕਿਟ ਨੇੜੇ ਖਾਲੀ ਪਲਾਟ 'ਚੋਂ ਮਿਲੀ ਸੜੀ ਹੋਈ ਲਾਸ਼, ਫੈਲੀ...
    • speeding scorpio runs over woman and child
      ਤੇਜ਼ ਰਫ਼ਤਾਰ ਸਕਾਰਪੀਓ ਨੇ ਮਹਿਲਾ ਤੇ ਬੱਚੀ ਨੂੰ ਕੁਚਲਿਆ, ਡਰਾਈਵਰ ਗੱਡੀ ਛੱਡ ਕੇ...
    • man deadbody recovered
      ਚਿੱਟੀ ਕਾਲੀ ਦੂਸ਼ਿਤ ਵੇਈਂ 'ਚੋਂ ਇਕ ਵਿਅਕਤੀ ਦੀ ਗਲੀ-ਸੜੀ ਲਾਸ਼ ਬਰਾਮਦ
    • acp special branch gurpreet singh s strictness strict orders issued officers
      ਜਲੰਧਰ ਪੁਲਸ ਨੇ ਬਣਾਈ ਵਿਸ਼ੇਸ਼ ਰਣਨੀਤੀ! ਅਧਿਕਾਰੀਆਂ ਨੂੰ ਜਾਰੀ ਕੀਤੇ ਸਖ਼ਤ ਹੁਕਮ
    Trending
    Ek Nazar
    russia ukraine conflict

    ਰੂਸ 'ਤੇ ਯੂਕਰੇਨੀ ਹਮਲਾ, ਵਾਈਲਡਬੇਰੀਜ਼ ਦਾ ਗੋਦਾਮ ਸੜ ਕੇ ਹੋਇਆ ਸੁਆਹ

    actress jatinder kaur shared moments from her personal life

    ਜਤਿੰਦਰ ਕੌਰ ਦੀ ਕਹਾਣੀ : ਜੱਬਲ ਨਾਲ ਜੋੜੀ ਨੇ ਬਣਾਇਆ ਸਟਾਰ, ਦੇਖੋ ਦਿਲਚਸਪ ਇੰਟਰਵਿਊ

    punjabi man in canada

    ਕੈਨੇਡਾ 'ਚ ਪੰਜਾਬੀ ਵਿਅਕਤੀ ਦਾ ਕਤਲ, ਜਾਂਚ 'ਚ ਜੁਟੀ ਪੁਲਸ

    rohingya refugees

    ਬੰਗਲਾਦੇਸ਼ 'ਚ ਰਹਿ ਰਹੇ ਰੋਹਿੰਗਿਆ ਸ਼ਰਨਾਰਥੀਆਂ ਨੇ ਕੱਢੀਆਂ ਰੈਲੀਆਂ

    landslide on tchina nepal border

    ਚੀਨ-ਨੇਪਾਲ ਸਰਹੱਦ 'ਤੇ ਖਿਸਕੀ ਜ਼ਮੀਨ,  ਸ਼ੀ ਜਿਨਪਿੰਗ ਨੇ ਬਚਾਅ ਕਾਰਜਾਂ ਦੇ...

    us issues security alert

    ਅਮਰੀਕਾ ਨੇ ਮੈਕਸੀਕਨ ਸਰਹੱਦੀ ਸ਼ਹਿਰ 'ਚ ਸੁਰੱਖਿਆ ਚੇਤਾਵਨੀ ਕੀਤੀ ਜਾਰੀ, ਕੌਂਸਲੇਟ...

    emotional aruna irani bids final goodbye to husband kuku kohli

    5 ਤੱਤਾਂ 'ਚ ਵਿਲੀਨ ਹੋਏ ਮਸ਼ਹੂਰ ਫਿਲਮ ਨਿਰਮਾਤਾ ਕੁੱਕੂ ਕੋਹਲੀ, ਪਤਨੀ ਅਰੁਣਾ...

    us iran conflict

    ਈਰਾਨੀ ਹਮਲਿਆਂ ਨਾਲ ਅਮਰੀਕੀ ਜਾਸੂਸੀ ਨੈੱਟਵਰਕ ਨੂੰ ਅਰਬਾਂ ਡਾਲਰ ਦਾ ਨੁਕਸਾਨ

    punjabi arrested in canada

    ਕੈਨੇਡਾ 'ਚ ਲੁੱਟ-ਖੋਹ ਦੇ ਮਾਮਲੇ 'ਚ 2 ਪੰਜਾਬੀ ਗ੍ਰਿਫ਼ਤਾਰ

    famous youtuber

    ਮਹਾਕਾਲ ਦੇ ਦਰਸ਼ਨ ਲਈ ਗਈ ਮਸ਼ਹੂਰ YouTuber ਦੀ ਹਾਦਸੇ 'ਚ ਮੌਤ, ਮਾਂ ਨੇ ਵੀ ਤੋੜਿਆ...

    robots serving food

    ਪਾਕਿਸਤਾਨ : ਰੈਸਟੋਰੈਂਟਾਂ 'ਚ 'ਰੋਬੋਟ' ਸਰਵ ਕਰ ਰਹੇ ਫੂਡ, ਗਾਹਕਾਂ ਦੀ ਵਧੀ...

    famous punjabi social media influencer manjit kaur passes away

    ਮਸ਼ਹੂਰ ਪੰਜਾਬੀ ਸੋਸ਼ਲ ਮੀਡੀਆ ਇੰਫਲੂਐਂਸਰ ਮਨਜੀਤ ਕੌਰ ਦੀ ਮੌਤ

    h 1b fee hike

    H-1B ਫੀਸਾਂ 'ਚ ਵਾਧੇ ਨਾਲ ਉੱਚ-ਮੁੱਲ ਵਾਲੀਆਂ ਨੌਕਰੀਆਂ ਵਿਦੇਸ਼ਾਂ 'ਚ ਤਬਦੀਲ ਹੋਣ...

    famous singer loses battle with cancer

    ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਗਾਇਕਾ, ਅਮਰੀਕਾ 'ਚ ਇਲਾਜ ਦੌਰਾਨ ਤੋੜਿਆ ਦਮ

    heavy rain next 5 days imd

    26, 27, 28, 29, 30 ਅਗਸਤ ਨੂੰ ਪਵੇਗਾ ਬਹੁਤ ਭਾਰੀ ਮੀਂਹ! IMD ਵਲੋਂ...

    rahul gandhi comes out in support of kriti sanon amid rakhi ad backlash

    "ਔਰਤਾਂ ਨੂੰ ਉਨ੍ਹਾਂ ਦੀ ਆਜ਼ਾਦੀ ਲਈ ਟ੍ਰੋਲ ਕਰਨਾ ਬੰਦ ਕਰੋ"; ਅਦਾਕਾਰਾ ਕ੍ਰਿਤੀ...

    fbi warns pannu

    FBI ਅਤੇ RCMP ਨੇ ਜਾਨ ਨੂੰ ਨਵੇਂ ਖ਼ਤਰੇ ਦੀ ਦਿੱਤੀ ਚੇਤਾਵਨੀ : ਪੰਨੂ

    director kuku kohli passes away at 77

    ਦਿੱਗਜ ਅਦਾਕਾਰਾ ਅਰੁਣਾ ਈਰਾਨੀ ਦੇ ਘਰ ਪਸਰਿਆ ਮਾਤਮ, ਪਤੀ ਦੀ ਹਾਰਟ ਅਟੈਕ ਨਾਲ ਮੌਤ

    Daily Horoscope
      Previous Next
      • ਬਹੁਤ-ਚਰਚਿਤ ਖ਼ਬਰਾਂ
      • ਸੰਪਾਦਕੀ ਦੀਆਂ ਖਬਰਾਂ
      • suicides increasing due to various reasons families
        ‘ਵੱਖ-ਵੱਖ ਕਾਰਨਾਂ ਨਾਲ ਵਧ ਰਹੀਆਂ ਖੁਦਕੁਸ਼ੀਆਂ’ ਉਜੜ ਰਹੇ ਪਰਿਵਾਰ!
      • the need to protect ancient heritage sites of archaeological importance
        ਪੁਰਾਤੱਤਵ ਮਹੱਤਵ ਦੀਆਂ ਸਾਡੀਆਂ ਪੁਰਾਤਨ ਵਿਰਾਸਤਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ...
      • inspiring good news on independence day
        ‘ਆਜ਼ਾਦੀ ਦਿਵਸ ’ਤੇ’ ਪ੍ਰੇਰਣਾ ਦੇਣ ਵਾਲੀਆਂ ਚੰਗੀਆਂ ਖ਼ਬਰਾਂ!
      • the growing trend of climbing
        ‘ਮੰਗਾਂ ਮਨਵਾਉਣ ਲਈ ਟਾਵਰਾਂ ਆਦਿ’ ’ਤੇ ਚੜ੍ਹਨ ਦਾ ਵਧਦਾ ਰੁਝਾਨ!
      • increasing defects in planes putting passengers lives at risk
        ‘ਜਹਾਜ਼ਾਂ ’ਚ ਵਧ ਰਹੀਆਂ ਖ਼ਾਮੀਆਂ’ ਯਾਤਰੀਆਂ ਦੀਆਂ ਜਾਨਾਂ ਪੈ ਰਹੀਆਂ ਖ਼ਤਰੇ ’ਚ!
      • some police personnel involved in crimes is a matter of concern
        ਕੁਝ ਪੁਲਸ ਕਰਮਚਾਰੀਆਂ ਦਾ ਅਪਰਾਧਾਂ ’ਚ ਸ਼ਾਮਲ ਹੋਣਾ ਚਿੰਤਾ ਦਾ ਵਿਸ਼ਾ!
      • some indian security personnel trapping pakistani women
        ‘ਪਾਕਿ ਔਰਤਾਂ ਦੇ ਰੂਪ ਜਾਲ ’ਚ ਫਸ ਕੇ’ ਦੇਸ਼ ਨਾਲ ਗੱਦਾਰੀ ਕਰਦੇ ਕੁਝ ਭਾਰਤੀ...
      • arunachal again in china  s target
        ਅਰੁਣਾਚਲ ਫਿਰ ਚੀਨ ਦੇ ਨਿਸ਼ਾਨੇ ’ਤੇ
      • increasing cases of fraud in the name of providing jobs
        ‘ਨੌਕਰੀ ਦਿਵਾਉਣ ਦੇ ਨਾਂ ’ਤੇ’ ਠੱਗੀ ਦੇ ਵਧ ਰਹੇ ਮਾਮਲੇ!
      • tippers and tractors   running at high speed
        ‘ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਦੌੜਦੇ’ ਟਿੱਪਰ ਅਤੇ ਟ੍ਰੈਕਟਰ ਲੈ ਰਹੇ ਲੋਕਾਂ ਦੀਆਂ...
      • google play
      • apple store

      Main Menu

      • ਪੰਜਾਬ
      • ਦੇਸ਼
      • ਵਿਦੇਸ਼
      • ਦੋਆਬਾ
      • ਮਾਝਾ
      • ਮਾਲਵਾ
      • ਤੜਕਾ ਪੰਜਾਬੀ
      • ਖੇਡ
      • ਵਪਾਰ
      • ਅੱਜ ਦਾ ਹੁਕਮਨਾਮਾ
      • ਗੈਜੇਟ

      For Advertisement Query

      Email ID

      advt@punjabkesari.in


      TOLL FREE

      1800 137 6200
      Punjab Kesari Head Office

      Jalandhar

      Address : Civil Lines, Pucca Bagh Jalandhar Punjab

      Ph. : 0181-5067200, 2280104-107

      Email : support@punjabkesari.in

      • Navodaya Times
      • Nari
      • Yum
      • Jugaad
      • Health+
      • Bollywood Tadka
      • Punjab Kesari
      • Hind Samachar
      Offices :
      • New Delhi
      • Chandigarh
      • Ludhiana
      • Bombay
      • Amritsar
      • Jalandhar
      • Contact Us
      • Feedback
      • Advertisement Rate
      • Mobile Website
      • Sitemap
      • Privacy Policy

      Copyright @ 2023 PUNJABKESARI.IN All Rights Reserved.

      SUBSCRIBE NOW!
      • Google Play Store
      • Apple Store

      Subscribe Now!

      • Facebook
      • twitter
      • google +