Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, NOV 12, 2026

    12:44:19 PM

  • major incident in punjab

    ਪੰਜਾਬ 'ਚ ਵੱਡੀ ਵਾਰਦਾਤ! ਰਾਹ 'ਚ ਘੇਰ ਕੇ ਬੰਦੇ...

  • punjabi woman in australia

    ਵੱਡੀ ਖ਼ਬਰ : ਘਰੇਲੂ ਹਿੰਸਾ ਦੀ ਸ਼ਿਕਾਰ ਪੰਜਾਬਣ...

  • raid on the mining mafia in punjab major action taken against stone crushers

    ਪੰਜਾਬ 'ਚ ਮਾਈਨਿੰਗ ਮਾਫ਼ੀਆ 'ਤੇ ਰੇਡ! ਸਟੋਨ...

  • haldiram will launch an ipo of 10 000 crores foreign investors invested

    Snacks ਬਣਾਉਣ ਵਾਲੀ ਮਸ਼ਹੂਰ ਕੰਪਨੀ ਲਾਂਚ ਕਰੇਗੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Article News
  • ਹਿਰਾਸਤ ’ਚੋਂ ਹਵਾਲਾਤੀਆਂ ਦੀ ਫਰਾਰੀ ਲਾ ਰਹੀ ਪੁਲਸ ਦੀ ਕਾਰਜਪ੍ਰਣਾਲੀ ’ਤੇ ਪ੍ਰਸ਼ਨਚਿੰਨ੍ਹ

ARTICLE News Punjabi(ਸੰਪਾਦਕੀ)

ਹਿਰਾਸਤ ’ਚੋਂ ਹਵਾਲਾਤੀਆਂ ਦੀ ਫਰਾਰੀ ਲਾ ਰਹੀ ਪੁਲਸ ਦੀ ਕਾਰਜਪ੍ਰਣਾਲੀ ’ਤੇ ਪ੍ਰਸ਼ਨਚਿੰਨ੍ਹ

  • Updated: 04 Oct, 2022 01:19 AM
Article
question mark methodology of the police who  escaping from custody
  • Share
    • Facebook
    • Tumblr
    • Linkedin
    • Twitter
  • Comment

ਜੇਲ੍ਹਾਂ ’ਚੋਂ ਅਦਾਲਤਾਂ ’ਚ ਪੇਸ਼ੀ ਜਾਂ ਹਸਪਤਾਲਾਂ ’ਚ ਇਲਾਜ ਲਈ ਲਿਜਾਏ ਜਾਣ ਵਾਲੇ ਕੈਦੀਆਂ ਦੀ ਫਰਾਰੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਉਨ੍ਹਾਂ ਨੂੰ ਪੁਲਸ ਦੀ ਹਿਰਾਸਤ ’ਚੋਂ ਕੱਢ ਕੇ ਲਿਜਾਣ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਜੋ ਸਿਰਫ ਇਕ ਮਹੀਨੇ ਦੀਆਂ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 5 ਸਤੰਬਰ ਨੂੰ ਆਗਰਾ ਦੇ ਐੱਸ. ਐੱਨ. ਮੈਡੀਕਲ ਕਾਲਜ ਦੇ ਹੱਡੀ ਵਾਰਡ ’ਚ ਭਰਤੀ ਕਾਸਗੰਜ ਜ਼ਿਲ੍ਹਾ ਜੇਲ੍ਹ ਦਾ ਕੈਦੀ ਨੀਰੂ ਸੁਰੱਖਿਆ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਭੱਜ ਗਿਆ। ਵਰਣਨਯੋਗ ਹੈ ਕਿ ਉਹ ਖੁਦ ਨੂੰ ਲਾਚਾਰ ਦਿਖਾਉਣ ਲਈ ਬੈੱਡ ’ਤੇ ਪਿਆ ਰਹਿੰਦਾ ਸੀ। ਉਹ ਟਾਇਲਟ ਜਾਣ ਲਈ ਵ੍ਹੀਲਚੇਅਰ ਦੀ ਵਰਤੋਂ ਕਰਦਾ ਅਤੇ ਉੱਠਣ ਅਤੇ ਬੈੱਡ ’ਤੇ ਵਾਪਸ ਆਉਣ ਲਈ ਸੁਰੱਖਿਆ ਮੁਲਾਜ਼ਮਾਂ ਦੀ ਮਦਦ ਲੈਂਦਾ ਸੀ। ਇਸ ਕਾਰਨ ਸੁਰੱਖਿਆ ਮੁਲਾਜ਼ਮਾਂ ਨੂੰ ਗਲਤਫਹਿਮੀ ਹੋ ਗਈ ਸੀ ਕਿ ਉਹ ਭੱਜ ਨਹੀਂ ਸਕਦਾ ਪਰ ਉਸ ਦਿਨ ਉਹ ਨਹਾਉਣ ਦੇ ਬਹਾਨੇ ਵ੍ਹੀਲਚੇਅਰ ’ਤੇ ਬੈਠ ਕੇ ਟਾਇਲਟ ’ਚ ਗਿਆ ਅਤੇ ਬੰਦੀ ਰੱਖਿਅਕਾਂ ਦੀਆਂ ਨਜ਼ਰਾਂ ਬਚਾਅ ਕੇ ਵ੍ਹੀਲਚੇਅਰ ਛੱਡ ਕੇ ਦੌੜ ਗਿਆ।

* 8 ਸਤੰਬਰ ਨੂੰ ਪਟਨਾ ਦੇ ‘ਬਾੜ’ ਅਦਾਲਤ ਕੰਪਲੈਕਸ ਦੇ ਲਾਕਅੱਪ ’ਚੋਂ ਇਕ ਬੈਂਕ ਲੁੱਟ ਕਾਂਡ ’ਚ ਸ਼ਾਮਲ ਤਿੰਨ ਵਿਚਾਰ-ਅਧੀਨ ਕੈਦੀ ਜੋ ਰਿਸ਼ਤੇ ’ਚ ਸਕੇ ਭਰਾ ਲੱਗਦੇ ਸਨ, ਟਾਇਲਟ ਦੀ ਕੰਧ ਤੋੜ ਕੇ ਫਰਾਰ ਹੋ ਗਏ। ਇਨ੍ਹਾਂ ਤਿੰਨਾਂ ’ਤੇ ਬੀਤੇ ਸਮੇਂ ’ਚ ਦੋ ਪੁਲਸ ਮੁਲਾਜ਼ਮਾਂ ਦੀ ਹੱਤਿਆ ਦਾ ਵੀ ਦੋਸ਼ ਹੈ।

* 15 ਸਤੰਬਰ ਨੂੰ ਬਿਹਾਰ ਦੇ ‘ਬਾਂਕਾ’ ਵਿਚ ਅਦਾਲਤ ’ਚ ਪੇਸ਼ੀ ਲਈ ਲਿਆਂਦਾ ਗਿਆ ਗੈਰ-ਕਾਨੂੰਨੀ ਖਨਨ ਦਾ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।

* 15 ਸਤੰਬਰ ਨੂੰ ਹੀ ਬਿਹਾਰ ਦੇ ਨਵਾਦਾ ਸਿਵਲ ਹਸਪਤਾਲ ’ਚ ਮੈਡੀਕਲ ਜਾਂਚ ਲਈ ਲਿਆਂਦਾ ਗਿਆ ਸ਼ਰਾਬ ਪੀਣ ਦਾ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਹੱਥਕੜੀ ਖੋਲ੍ਹ ਕੇ ਫਰਾਰ ਹੋ ਗਿਆ।

* 29 ਸਤੰਬਰ ਨੂੰ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ‘ਸੁਭਾਈ’ ਪਿੰਡ ’ਚ ਨਕਲੀ ਸ਼ਰਾਬ ਬਣਾਉਣ ਵਾਲਾ ਇਕ ਕਥਿਤ ਡਾਕਟਰ ਸੁਰੇਸ਼ ਕੁਮਾਰ ਦੋ ਦਰਜਨ ਆਬਕਾਰੀ ਅਧਿਕਾਰੀਆਂ ਅਤੇ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।

* 1 ਅਕਤੂਬਰ ਨੂੰ ਸਵੇਰੇ ਰਾਜਿੰਦਰਾ ਹਸਪਤਾਲ, ਪਟਿਆਲਾ ’ਚ ਇਲਾਜ ਲਈ ਲਿਆਂਦਾ ਗਿਆ ਨਸ਼ਾ ਸਮੱਗਲਰ ਅਮਰੀਕ ਸਿੰਘ ਐਕਸਰੇ ਕਰਵਾਉਣ ਲਈ ਲਿਜਾਏ ਜਾਣ ਦੌਰਾਨ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।

* 1 ਅਕਤੂਬਰ ਨੂੰ ਹੀ ਦੇਰ ਰਾਤ ਕਠੂਆ ਜ਼ਿਲ੍ਹੇ ਦੇ ਅਤਿਅੰਤ ਨਾਜ਼ੁਕ ਰਾਜਬਾਗ ਪੁਲਸ ਥਾਣੇ ’ਚ ਬੰਦ ਇਕ ਨਸ਼ਾ ਸਮੱਗਲਰ ਮੁਰਾਦ ਅਲੀ ਉਰਫ ਮੁਰਦੂ ਪੁਲਸ ਹਿਰਾਸਤ ’ਚੋਂ ਫਰਾਰ ਹੋ ਗਿਆ। ਇਸ ਸੰਬੰਧੀ 2 ਪੁਲਸ ਮੁਲਾਜ਼ਮ ਮੁਅੱਤਲ ਕੀਤੇ ਗਏ ਹਨ। ਮੁਰਾਦ ਅਲੀ ਨੂੰ 28 ਸਤੰਬਰ ਨੂੰ 90 ਗ੍ਰਾਮ ਹੈਰੋਇਨ ਅਤੇ 1.49 ਲੱਖ ਰੁਪਏ ਨਕਦ ਰਕਮ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।

*  1 ਅਕਤੂਬਰ ਨੂੰ ਹੀ ਰਾਜਸਥਾਨ ’ਚ ‘ਰਾਮਗੜ੍ਹ ਪਚਵਾਰਾ’ ਥਾਣਾ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਚੋਰੀ ਦੇ 6 ਸ਼ਾਤਿਰ ਬਦਮਾਸ਼ਾਂ ’ਚੋਂ 2 ਅਦਾਲਤ ’ਚ ਪੇਸ਼ੀ ਪਿੱਛੋਂ ਟ੍ਰੈਫਿਕ ਜਾਮ ਦਾ ਲਾਭ ਉਠਾਉਂਦੇ ਹੋਏ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ।

* ਅਤੇ ਹੁਣ 2 ਅਕਤੂਬਰ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ’ਚ ਸ਼ਾਮਲ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸਾਥੀ ਗੈਂਗਸਟਰ ਦੀਪਕ ਉਰਫ ਟੀਨੂੰ ਮਾਨਸਾ ਪੁਲਸ ਦੀ ਹਿਰਾਸਤ ’ਚੋਂ ਫਰਾਰ ਹੋ ਗਿਆ।

ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਸੰਬੰਧਤ ਪੁੱਛਗਿੱਛ ਲਈ ਉਸ ਨੂੰ ਮਾਨਸਾ ਪੁਲਸ ਪ੍ਰੋਡਕਸ਼ਨ ਵਾਰੰਟ ’ਤੇ ਕਪੂਰਥਲਾ ਤੋਂ ਲੈ ਕੇ ਆਈ ਸੀ ਪਰ ਉਹ ਸੀ. ਆਈ. ਏ. ਟੀਮ ਦੀ ਹਿਰਾਸਤ ’ਚੋਂ ਉਸ ਸਮੇਂ ਫਰਾਰ ਹੋ ਗਿਆ, ਜਦੋਂ ਉਹ ਮਾਨਸਾ ਦੇ ਕਿਸੇ ਹੋਟਲ ’ਚ ਪਹੁੰਚੇ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਦੀਪਕ ਉਰਫ ਟੀਨੂੰ ਨੂੰ ਲੈ ਕੇ ਮਾਨਸਾ ਪੁਲਸ ਦੀ ਟੀਮ ਹੋਟਲ ’ਚ ਕਿਉਂ ਪਹੁੰਚੀ ਸੀ। ਦੀਪਕ ਉਰਫ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ’ਚ ਦੋਸ਼ੀ ਪੁਲਸ ਅਧਿਕਾਰੀਆਂ ਵਿਰੁੱਧ ਐੱਫ. ਆਈ. ਆਰ. ਦਰਜ  ਕਰ ਕੇ ਸੀ. ਆਈ. ਏ. ਇੰਚਾਰਜ ਐੱਸ.ਆਈ. ਪ੍ਰਿਤਪਾਲ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕਰ ਕੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਟੀਨੂੰ ਨੂੰ ਭਜਾਉਣ ਦੀ ਸਾਜ਼ਿਸ਼ ’ਚ ਸ਼ਾਮਲ ਪਾਏ ਜਾਣ ਵਾਲੇ ਹੋਰਨਾਂ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਕਹੀ ਗਈ ਹੈ।

ਹਾਲਾਂਕਿ ਹਮੇਸ਼ਾ ਵਾਂਗ ਉਕਤ ਮਾਮਲਿਆਂ ’ਚ ਵੀ ਦੋਸ਼ੀਆਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਪੁਲਸ ਦੀ ਹਿਰਾਸਤ ’ਚੋਂ ਅਪਰਾਧੀਆਂ ਦੇ ਫਰਾਰ ਹੋਣ ਦੇ ਇਹ ਕੋਈ ਇੱਕਾ-ਦੁੱਕਾ ਮਾਮਲੇ ਨਹੀਂ ਹਨ। ਬੰਦੀ ਅਪਰਾਧੀਆਂ ਦਾ ਹਸਪਤਾਲਾਂ, ਅਦਾਲਤਾਂ ਅਤੇ ਪੁਲਸ ਮੁਲਾਜ਼ਮਾਂ ਦੇ ਕਬਜ਼ੇ ’ਚੋਂ ਫਰਾਰ ਹੋਣਾ ਮੁੱਖ ਰੂਪ ’ਚ ਉਨ੍ਹਾਂ ਦੀ ਸੁਰੱਖਿਆ ’ਚ ਤਾਇਨਾਤ ਮੁਲਾਜ਼ਮਾਂ ਦੀ ਖੁੰਝ ਅਤੇ ਲਾਪਰਵਾਹੀ ਦਾ ਹੀ ਸਿੱਟਾ ਹੈ। ਇਸ ਲਈ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅਪਰਾਧੀਆਂ ਦੇ ਮਾਮਲਿਆਂ ਦੀ ਸੁਣਵਾਈ ਜਾਂ ਤਾਂ ਜੇਲ੍ਹਾਂ ਅੰਦਰ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇ ਜਾਂ ਮੂਵਮੈਂਟ ਦੌਰਾਨ ਉਨ੍ਹਾਂ ਨੂੰ ਫਰਾਰ ਹੋਣ ਤੋਂ ਰੋਕਣ ਲਈ ਪੱਕੇ ਅਤੇ ਬੇਜੋੜ ਪ੍ਰਬੰਧ ਕੀਤੇ ਜਾਣ। ਜੇ ਅਜਿਹਾ ਨਹੀਂ ਕੀਤਾ ਜਾਵੇਗਾ ਤਾਂ ਕੈਦੀ ਇਸੇ ਤਰ੍ਹਾਂ ਪੁਲਸ ਹਿਰਾਸਤ ’ਚੋਂ ਫਰਾਰ ਹੁੰਦੇ ਰਹਿਣਗੇ। ਕਾਨੂੰਨ ਵਿਵਸਥਾ ਦਾ ਮਜ਼ਾਕ ਉੱਡਦਾ ਰਹੇਗਾ ਅਤੇ ਅਪਰਾਧੀਆਂ ਦੇ ਹੌਸਲੇ ਬੁਲੰਦ ਹੁੰਦੇ ਰਹਿਣਗੇ।
–ਵਿਜੇ ਕੁਮਾਰ                  

  • Deportation
  • Custody
  • Police
  • Courts
  • Prisoners
  • Security Personnel
  • ਹਵਾਲਾਤੀ
  • ਹਿਰਾਸਤ
  • ਪੁਲਸ
  • ਅਦਾਲਤਾਂ
  • ਕੈਦੀ
  • ਸੁਰੱਖਿਆ ਮੁਲਾਜ਼ਮ

ਨਾਬਾਲਗਾਂ ’ਚ ਵਧ ਰਿਹਾ ਅਪਰਾਧਪੁਣਾ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ

NEXT STORY

Stories You May Like

  • accused escapes from police custody in amritsar
    ਅੰਮ੍ਰਿਤਸਰ 'ਚ ਪੁਲਸ ਹਿਰਾਸਤ ’ਚੋਂ ਮੁਲਜ਼ਮ ਫ਼ਰਾਰ
  • body of a young man found in a building
    ਇਮਾਰਤ 'ਚੋਂ ਮਿਲੀ ਨੌਜਵਾਨ ਦੀ ਲਾਸ਼, ਮੌਕੇ 'ਤੇ ਪੁੱਜੀ ਪੁਲਸ
  • man held in nanded kidnapping case jumps
    ਨਾਂਦੇੜ 'ਚ ਪੁਲਸ ਹਿਰਾਸਤ 'ਚੋਂ ਭੱਜਣ ਦੀ ਕੋਸ਼ਿਸ਼! ਅਗਵਾ ਦੇ ਮੁਲਜ਼ਮ ਨੇ ਥਾਣੇ ਦੀ ਇਮਾਰਤ ਤੋਂ ਮਾਰੀ ਛਾਲ
  • sun pharma are under suspicion the sale of this product has been stopped
    ਦਿੱਗਜ ਕੰਪਨੀ Sun Pharma ਦੀ ਕਾਰਜਪ੍ਰਣਾਲੀ ਸ਼ੱਕ ਦੇ ਘੇਰੇ 'ਚ, ਇਸ ਉਤਾਪਦ ਦੀ ਵਿਕਰੀ ਰੁਕੀ
  • boy caught with a packet of drugs in jalandhar
    ਜਲੰਧਰ 'ਚ ਨਸ਼ੇ ਦੀ ਪੁੜੀ ਸਣੇ ਰੰਗੇ ਹੱਥੀ ਨੌਜਵਾਨ ਫੜਿਆ! ਪੁਲਸ ਦੀ ਕਾਰਗੁਜ਼ਾਰੀ 'ਤੇ ਉੱਠੇ ਸਵਾਲ
  • tiger shroff shooting case  all 11 accused in police custody
    ਟਾਈਗਰ ਸ਼ਰਾਫ ਗੋਲੀਬਾਰੀ ਮਾਮਲਾ, ਸਾਰੇ 11 ਮੁਲਜ਼ਮ 6 ਨਵੰਬਰ ਤੱਕ ਪੁਲਸ ਹਿਰਾਸਤ ’ਚ
  • 4 mobile phones recovered from faridkot central jail
    ਕੇਂਦਰੀ ਜੇਲ੍ਹ ਫ਼ਰੀਦਕੋਟ ’ਚੋਂ 4 ਮੋਬਾਈਲ ਫ਼ੋਨ ਬਰਾਮਦ, 5 ਹਵਾਲਾਤੀਆਂ ਖ਼ਿਲਾਫ਼ ਮੁਕੱਦਮਾ ਦਰਜ
  • arvinder kaur who arrived at the protest site
    ਪੁਲਸ ਹਿਰਾਸਤ 'ਚੋਂ ਰਿਹਾਅ ਮਗਰੋਂ ਧਰਨੇ 'ਚ ਪੁੱਜੀ ਅਰਵਿੰਦਰ ਕੌਰ, ਝੋਟੇ ਦੇ ਪਰਿਵਾਰ ਵੱਲੋਂ ਨਕਦ ਰਾਸ਼ੀ ਨਾਲ ਸਨਮਾਨ
  • raid in amritsar in search of son in law who fired at father in law
    ਸਹੁਰੇ 'ਤੇ ਫਾਇਰਿੰਗ ਕਰਨ ਵਾਲੇ ਜਵਾਈ ਦੀ ਭਾਲ ’ਚ ਅੰਮ੍ਰਿਤਸਰ ’ਚ ਰੇਡ
  • jalandhar administrative reshuffle officers transfers
    ਵਿਧਾਨ ਸਭਾ ਚੋਣਾਂ-2027 ਤੋਂ ਪਹਿਲਾਂ ਜਲੰਧਰ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ...
  • jalandhar police action at true blend cafe
    ਜਲੰਧਰ ਦੇ ਇਸ ਮਸ਼ਹੂਰ ਕੈਫੇ 'ਤੇ ਪੁਲਸ ਨੇ ਕੀਤੀ ਵੱਡੀ ਕਾਰਵਾਈ
  • husband caught in a room with a girl
    ਪੰਜਾਬ: ਕਮਰੇ 'ਚ ਕੁੜੀ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਉਪਰੋਂ ਪਹੁੰਚੀ ਪਤਨੀ,...
  • power to be shut off in these areas of punjab tomorrow
    ਪੰਜਾਬ 'ਚ ਭਲਕੇ ਇਨ੍ਹਾਂ ਇਲਾਕਿਆਂ 'ਚ ਬਿਜਲੀ ਬੰਦ, ਲੱਗੇਗਾ ਲੰਬਾ POWER CUT
  • western disturbance active in punjab
    ਪੰਜਾਬ 'ਚ ਪੱਛਮੀ ਗੜਬੜੀ ਸਰਗਰਮ! 2 ਦਿਨ ਮੀਂਹ ਪੈਣ ਦੀ ਸੰਭਾਵਨਾ
  • sahil arrested in connection with firing incident in guru nanak nagar
    ਗੁਰੂ ਨਾਨਕ ਨਗਰ ਫਾਇਰਿੰਗ ਦੀ ਘਟਨਾ ਸਬੰਧੀ ਪੁਲਸ ਨੂੰ ਗੁੰਮਰਾਹ ਕਰਨ ਵਾਲਾ ਸਾਹਿਲ...
  • fire breaks out on second floor of house in bhargo camp  jalandhar
    ਜਲੰਧਰ ਦੇ ਭਾਰਗੋ ਕੈਂਪ 'ਚ ਘਰ ਦੀ ਦੂਜੀ ਮੰਜ਼ਿਲ 'ਤੇ ਲੱਗੀ ਅੱਗ, ਨਕਦੀ, ਸੋਨਾ...
Trending
Ek Nazar
tributes paid to soldiers

ਆਸਟ੍ਰੇਲੀਆ ਭਰ 'ਚ 'ਰੀਮੈਂਬਰੈਂਸ ਡੇਅ' ਮੌਕੇ ਸ਼ਹੀਦ ਸੈਨਿਕਾਂ ਨੂੰ...

punjab cricket team

ਪੰਜਾਬ ਦੀ ਕ੍ਰਿਕਟ ਟੀਮ ਦਾ ਐਲਾਨ: ਸਟਾਰ ਆਲਰਾਊਂਡਰ ਨੂੰ ਕਪਤਾਨੀ, ਪ੍ਰਭਸਿਮਰਨ ਸਿੰਘ...

husband caught in a room with a girl

ਪੰਜਾਬ: ਕਮਰੇ 'ਚ ਕੁੜੀ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਉਪਰੋਂ ਪਹੁੰਚੀ ਪਤਨੀ,...

ebola cases surpass

ਕਾਂਗੋ 'ਚ ਇਬੋਲਾ ਦੇ ਮਾਮਲੇ 11,000 ਤੋਂ ਪਾਰ, ਹੁਣ ਤੱਕ 5,387 ਮੌਤਾਂ

shameful act by a suspended punjab police asi woman s clothes

ਪੰਜਾਬ ਪੁਲਸ ਦੇ ਸਸਪੈਂਡ ASI ਦਾ ਸ਼ਰਮਨਾਕ ਕਾਰਾ! ਔਰਤ ਦੇ ਪਾੜੇ ਕੱਪੜੇ, ਵਿਦੇਸ਼...

imran khan taken to hospital

ਇਮਰਾਨ ਖਾਨ ਨੂੰ ਅੱਖਾਂ ਦੇ ਇਲਾਜ ਲਈ  ਲਿਜਾਇਆ ਗਿਆ ਹਸਪਤਾਲ

general strike in spain

ਸਪੇਨ 'ਚ 14 ਸਾਲਾਂ ਬਾਅਦ ਆਮ ਹੜਤਾਲ,  ਰਿਹਾਇਸ਼ੀ ਸੰਕਟ ਨੂੰ ਲੈ ਕੇ ਸਰਕਾਰ 'ਤੇ...

property dispute sons father brothers

ਠਾਣੇ 'ਚ ਜਾਇਦਾਦ ਦੇ ਵਿਵਾਦ ਨੇ ਧਾਰਿਆ ਖੂਨੀ ਰੂਪ: ਮੁੰਡੇ ਨੇ ਪਿਓ-ਭਰਾ 'ਤੇ ਚਲਾ...

garry sandhu furious at those bursting crackers on diwali

'ਅਕਲ ਨੂੰ ਹੱਥ ਮਾਰੋ..!' ਦੀਵਾਲੀ 'ਤੇ ਪਟਾਕੇ ਚਲਾਉਣ ਵਾਲਿਆਂ 'ਤੇ ਭੜਕੇ ਗੈਰੀ ਸੰਧੂ

diwali  fair for donkeys  chunky panday  72 000 rupees  price

ਲੱਗ ਗਿਆ ਗਧਿਆਂ ਦਾ ਮੇਲਾ ! 72 ਹਜ਼ਾਰ 'ਚ ਵਿਕਿਆ 'ਚੰਕੀ ਪਾਂਡੇ', ਜਾਣੋ...

wife  sister in law  tea  husband  hospital

ਪਤਨੀ ਨੇ ਭੈਣ ਨਾਲ ਮਿਲ 'ਚਾਹ' ਪਿਲਾ ਕੇ ਮਾਰ'ਤਾ ਘਰਵਾਲਾ ! 2 ਮਹੀਨੇ ਪਹਿਲਾਂ...

ranveer singh s maternal grandfather dies

ਬਾਲੀਵੁੱਡ ਸੁਪਰਸਟਾਰ ਦੇ ਘਰ ਪਸਰਿਆ ਮਾਤਮ ! ਸੋਸ਼ਲ ਮੀਡੀਆ ਪੋਸਟ ਤੋਂ ਸਾਹਮਣੇ ਆਈ...

power cut in punjab

ਪੰਜਾਬ 'ਚ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ 6 ਘੰਟੇ ਬੰਦ ਰਹੇਗੀ...

banks to remain closed in 5 states tomorrow

ਭਲਕੇ 5 ਸੂਬਿਆਂ 'ਚ ਬੈਂਕ ਰਹਿਣਗੇ ਬੰਦ ! ਜਾਣੋ RBI ਨੇ ਕਿਉਂ ਕੀਤਾ ਛੁੱਟੀ ਦਾ...

nitish bharadwaj says he is  deeply upset   with  ramayana

"ਤਾਰੀਫ਼ ਦੇ ਲਾਇਕ ਕੁਝ ਵੀ ਨਹੀਂ..!"; ਰਣਬੀਰ ਕਪੂਰ ਦੀ 'ਰਾਮਾਇਣ' ਵੇਖ ਬੇਹੱਦ...

talks between russia and ukraine

ਅਮਰੀਕਾ ਦੀ ਵਿਚੋਲਗੀ ਹੇਠ ਰੂਸ ਅਤੇ ਯੂਕਰੇਨ ਵਿਚਕਾਰ ਗੱਲਬਾਤ ਸ਼ੁਰੂ

imd weather 6 days strong winds storm

ਪੂਰਾ ਹਫ਼ਤਾ ਖੁਸ਼ਕ ਰਹੇਗਾ ਮੌਸਮ! ਇਨ੍ਹਾਂ ਸੂਬਿਆਂ ਨੂੰ ਲੈ ਕੇ IMD ਨੇ ਕਰ 'ਤੀ...

people rushed to buy this companys cars

ਇਸ ਕੰਪਨੀ ਦੀਆਂ ਕਾਰਾਂ ਨੂੰ ਖ਼ਰੀਦਣ ਲਈ ਟੁੱਟ ਕੇ ਪੈ ਗਏ ਲੋਕ! ਵਿਕਰੀ ਦੇ ਤੋੜੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਸੰਪਾਦਕੀ ਦੀਆਂ ਖਬਰਾਂ
    • unrest across the globe  protests  demonstrations
      ‘ਵਿਸ਼ਵ ’ਚ ਚਾਰੇ ਪਾਸੇ ਅਸ਼ਾਂਤੀ’ ਧਰਨੇ, ਵਿਖਾਵੇ, ਲੋਕ ਮਹਿੰਗਾਈ ਤੋਂ ਦੁਖੀ!
    • the  ability to control ai  will come to indian children only through education
      ‘ਏ. ਆਈ. ਨੂੰ ਕੰਟਰੋਲ ਕਰਨ ਦੀ ਸਮਰੱਥਾ’ ਭਾਰਤੀ ਬੱਚਿਆਂ ’ਚ ਸਿੱਖਿਆ ਨਾਲ ਹੀ ਆਵੇਗੀ!
    • some parents are selling their children out of desperation or greed for money
      ‘ਮਜਬੂਰੀ ਜਾਂ ਧਨ ਦੇ ਲਾਲਚ ’ਚ’ ਆਪਣੇ ਬੱਚਿਆਂ ਨੂੰ ਵੇਚ ਰਹੇ ਕੁਝ ਮਾਤਾ-ਪਿਤਾ!
    • atrocities against minorities continue in pakistan
      ‘ਪਾਕਿਸਤਾਨ ’ਚ’ ਘੱਟ ਗਿਣਤੀਆਂ ’ਤੇ ਅੱਤਿਆਚਾਰ ਜਾਰੀ!
    • misdeeds of some police personnel are bringing bad name to department
      ‘ਕੁਝ ਪੁਲਸ ਮੁਲਾਜ਼ਮਾਂ ਦੀਆਂ ਕਰਤੂਤਾਂ ਕਰ ਰਹੀਆਂ’ ਵਿਭਾਗ ਨੂੰ ਬਦਨਾਮ!
    • escape of prisoners from jail complexes
      ਜੇਲ ਕੰਪਲੈਕਸਾਂ ’ਚੋਂ ਕੈਦੀਆਂ ਦੀ ਫ਼ਰਾਰੀ ਅਧਿਕਾਰੀਆਂ ਦੀ ਲਾਪ੍ਰਵਾਹੀ ਜਾਂ...
    • growing trend of minors driving at high speeds
      ਤੇਜ਼ ਵਾਹਨ ਚਲਾਉਣ ਦਾ ਵਧ ਰਿਹਾ ਨਾਬਾਲਗਾਂ ’ਚ ਰੁਝਾਨ!
    • precious lives are lost due to explosions in illegal firecracker factories
      ‘ਨਾਜਾਇਜ਼ ਪਟਾਕਾ ਫੈਕਟਰੀਆਂ ’ਚ ਧਮਾਕਿਆਂ ਨਾਲ’ ਜਾ ਰਹੀਆਂ ਅਨਮੋਲ ਜਾਨਾਂ!
    • the movements underway in europe are a symbol of the crisis
      ‘ਰਾਜਨੀਤਿਕ ਜਵਾਬਦੇਹੀ ਦੇ ਸੰਕਟ ਦਾ ਪ੍ਰਤੀਕ ਹਨ’ ਯੂਰਪ ’ਚ ਚੱਲ ਰਹੇ ਅੰਦੋਲਨ!
    • public interest and positive decisions by the judiciary
      ‘ਨਿਆਂਪਾਲਿਕਾ ਵਲੋਂ’ ਜਨ-ਹਿੱਤ ਅਤੇ ਸਕਾਰਾਤਮਕ ਫ਼ੈਸਲੇ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +