ਜਲੰਧਰ - ਜਾਪਾਨੀ ਵਾਹਨ ਨਿਰਮਾਤਾ ਕੰਪਨੀ ਸੁਜ਼ੂਕੀ ਭਾਰਤ 'ਚ ਆਪਣੀ ਇਕ ਨਵੀਂ ਕਰੂਜ਼ਰ ਬਾਈਕ ਨੂੰ ਲਾਂਚ ਕਰਨ ਵਾਲੀ ਹੈ। ਕੰਪਨੀ ਦੀ ਇਸ ਨਵੀਂ ਬਾਈਕ ਦਾ ਨਾਂ Suzuki GZ150 ਹੋਵੇਗਾ ਅਤੇ ਇਸ ਨੂੰ 7 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਸੁਜ਼ੂਕੀ ਦੀ ਇਸ ਨਵੀਂ ਬਾਈਕ ਦਾ ਮੁਕਾਬਲਾ ਬਜਾਜ਼ ਅਵੇਂਜਰ 150 ਨਾਲ ਹੋਵੇਗਾ।
ਇੰਜਣ
ਸੁਜ਼ੂਕੀ ਨਵੀਂ ਕਰੂਜ਼ਰ 'ਚ ਜਿਕਸਰ ਦੀ 155ਸੀ. ਸੀ. ਬਾਈਕ ਵਾਲਾ ਇੰਜਣ ਦਿੱਤਾ ਜਾ ਸਕਦਾ ਹੈ। ਇਹ ਇੰਜਣ 5 ਸਪੀਡ ਟਰਾਂਸਮਿਸ਼ਨ ਦੇ ਨਾਲ ਆਵੇਗਾ। ਹਾਲਾਂਕਿ ਸੁਜ਼ੂਕੀ ਨੇ ਨਵੀਂ ਕਰੂਜ਼ਰ ਬਾਈਕ ਨਾਲ ਜੁੜੇ ਫੀਚਰਸ ਦੇ ਬਾਰੇ ਚ ਜ਼ਿਆਦਾ ਖੁਲਾਸਾ ਨਹੀਂ ਕੀਤਾ ਹੈ।
ਫੀਚਰਸ
ਸੁਜ਼ੂਕੀ ਦੀ ਨਵੀਂ 150 ਸੀ. ਸੀ ਕਰੂਜ਼ਰ 'ਚ ਲੰਬੇ ਹੈਂਡਲਬਾਰਸ, ਰਿਲੈਕਸਡ ਸੀਟਿੰਗ ਪੋਜੀਸ਼ਨ ਆਦਿ ਕਰੂਜ਼ਰ ਬਾਇਕਸ ਫੀਚਰਸ ਹੋਣਗੇ। ਇਹ ਵੇਖਣਾ ਦਿਲਚਸਪ ਹੋਵੇਗਾ ਕਿ ਭਾਰਤ 'ਚ ਕੰਪਨੀ ਆਪਣੀ ਪਹਿਲੀ 150 ਸੀ. ਸੀ. ਕਰੂਜ਼ਰ ਬਾਈਕ ਨੂੰ ਰੈਟਰੋ ਲੁੱਕ 'ਚ ਲਾਂਚ ਕਰੇਗੀ ਜਾਂ ਫਿਰ ਮਾਡਰਨ ਲੁੱਕ 'ਚ।
ਕੀਮਤ
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨਵੀਂ ਬਾਈਕ ਦੀ ਅਨੁਮਾਨਿਤ ਕੀਮਤ 75,000 ਰੁਪਏ ਤੋਂ 80,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ ਅਤੇ ਉਥੇ ਹੀ ਇਸ ਦੇ ਫਿਊਲ ਟੈਂਕ ਸਮਰਥਾ 11.5 ਲਿਟਰ ਹੋ ਸਕਦੀ ਹੈ।
ਭਾਰਤ 'ਚ 2018 ਤੱਕ ਲਾਂਚ ਹੋ ਸਕਦੇ ਹਨ ਇਹ ਇਲੈਕਟ੍ਰਿਕ ਸਕੂਟਰਸ
NEXT STORY