ਜਲੰਧਰ: ਅਮਰੀਕੀ ਮਲਟੀਨੈਸ਼ਨਲ ਟੈਕਨਾਲੌਜੀ ਕੰਪਨੀ ਗੂਗਲ ਦੇ ਕੋ-ਫਾਊਂਡਰ ਨੇ ਉੱਡਣ ਵਾਲੀ ਕਾਰ ਨੂੰ ਪੇਸ਼ ਕਰ ਦਿੱਤਾ ਹੈ। ਕੰਪਨੀ ਨੇ ਇਸ Flyer (ਫਲਾਇਰ) ਇਲੈਕਟ੍ਰਿਕ ਕਾਰ ਨੂੰ ਆਮ ਲੋਕਾਂ ਲਈ ਟੈਸਟਿੰਗ ਲਈ ਉਪਲੱਬਧ ਕਰਾ ਦਿੱਤੀ ਹੈ। Flyer(ਫਲਾਇਰ) ਦੀ ਇਹ ਕਾਰ 10 ਪ੍ਰੋਪੈਲਰ ਦੀ ਮਦਦ ਨਾਲ ਉੱਡਣ ਵਾਲੀ ਪਹਿਲੀ ਕਾਰ ਹੈ, ਜੋ 6 ਮੀਲ ਮਤਲਬ 9.65606 ਪ੍ਰਤੀ ਘੰਟੇ ਦੀ ਸਪੀਡ ਨਾਲ ਉੱਡ ਸਕਦੀ ਹੈ।
ਕੰਪਨੀ ਦੇ ਕੋ-ਫਾਊਂਡਰ ਕਿਟੀ ਹਾਕ ਦਾ ਦਾਅਵਾ ਹੈ ਕਿ ਇਸ ਕਾਰ ਲਈ ਨਾ ਹੀ ਪਾਇਲਟ ਲਾਇਸੈਂਸ ਤੇ ਨਾ ਕਿਸੇ ਹੋਰ ਕਿਸੇ ਤਰਾਂ ਦੇ ਲਾਇਸੈਂਸ ਦੀ ਜ਼ਰੂਰਤ ਹੈ। ਇਸ ਇਲੈਕਟ੍ਰਿਕ ਕਾਰ ਲਈ ਕਿਟੀ ਹਾਕ ਨੇ ਪ੍ਰੀ-ਆਰਡਰ ਅਤੇ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਕਾਰ ਨੂੰ 1 ਘੰਟੇ ਦੀ ਟ੍ਰੇਨਿੰਗ ਤੋਂ ਬਾਅਦ ਅਸਾਨੀ ਨਾਲ ਉਡਾਇਆ ਜਾ ਸਕਦਾ ਹੈ। Flyer (ਫਲਾਇਰ) ਦੀ ਇਲੈਕਟ੍ਰਿਕ ਕਾਰ ਨੂੰ ਲੈ ਕੇ ਕਿਟੀ ਹਾਕ ਦੇ ਸੀ. ਈ. ਓ ਸੇਬੇਸਟਨ ਥਰੂਨ ਦਾ ਕਹਿਣਾ ਹੈ ਕਿ ਇਹ ਕਾਰ 50 ਤੋਂਂ 100 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਡ ਸਕੇਗੀ। ਇਸ ਕਾਰ ਦਾ ਭਾਰ 100 ਕਿੱਲੋ ਹੈ। Flyer (ਫਲਾਇਰ) ਕਾਰ ਬਿਲਕੁਲ ਹੈਲੀਕਾਪਟਰ ਵਰਗੀ ਹੈ।
ਇਸ ਤੋਂ ਇਲਾਵਾ ਕੰਪਨੀ ਇਸ ਕਾਰ 'ਚ ਪੈਰਾਸ਼ੂਟ ਦੀ ਆਪ?ਸ਼ਨ ਦੇ ਸਕਦੀ ਹੈ। ਉਥੇ ਹੀ ਕੰਪਨੀ ਨੇ ਇਸ ਦੀ ਇਕ ਟੈਸ?ਟਿੰਗ ਵੀਡੀਓ ਵੀ ਜਾਰੀ ਕੀਤੀ ਹੈ। ਇਸ ਦੀ ਕਾਕਪਿਟ 'ਚ ਇਕ ਆਦਮੀ ਦੇ ਬੈਠਣ ਲਈ ਕਾਫ਼ੀ ਜਗ੍ਹਾ ਹੈ। ਕੰਪਨੀ ਦੀ ਵੈੱਬਸਾਈਟ 'ਤੇ ਦੱਸਿਆ ਗਿਆ ਹੈ ਕਿ ਫਲਾਇਰ ਨੂੰ ਅਸਾਨੀ ਨਾਲ ਉੱਡਣ ਅਤੇ ਪਾਣੀ ਦੇ ਉਪਰ ਅਤੇ ਘੱਟ ਭੀੜਭਾੜ ਵਾਲੀ ਥਾਵਾਂ ਲਈ ਡਿਜ਼ਾਇਨ ਕੀਤਾ ਗਿਆ ਹੈ। ਫਲਾਇਰ ਕਿਟੀ ਹਾਕ ਦਾ ਪਹਿਲਾ ਪਰਸਨਲ ਫਲਾਇੰਗ ਵ੍ਹੀਕਲ ਹੈ। ਧਿਆਨ ਯੋਗ ਹੈ ਕਿ ਉੱਡਣ ਵਾਲੀ ਕਾਰ ਦੇ ਹੋਰ ਵੀ ਕਈ ਕੰਸੈਪਟਸ 'ਤੇ ਕੰਮ ਕੀਤਾ ਜਾ ਰਿਹਾ ਹੈ।
ਸੰਦੀਪ ਸ਼ਰਮਾ ਨੇ ਪ੍ਰੇਮਿਕਾ ਨਾਲ ਕੀਤੀ ਮੰਗਣੀ, ਸਾਹਮਣੇ ਆਈਆਂ ਤਸਵੀਰਾਂ
NEXT STORY