ਸਾਲ 2017 ਵਿੱਚ ਕਥਿਤ ਗਊ ਰਖਿਅਕਾਂ ਹੱਥੋਂ ਕਤਲ ਕੀਤੇ ਗਏ ਪਹਿਲੂ ਖ਼ਾਨ ਦੇ ਮਾਮਲੇ ਵਿੱਚ ਰਾਜਸਥਾਨ ਦੀ ਇੱਕ ਹੇਠਲੀ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।
ਅਦਾਲਤ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਵਿਪਿਨ ਯਾਦਵ, ਰਵਿੰਦਰ ਕੁਮਾਰ, ਕਾਲੂ ਰਾਮ ਦਯਾ ਨੰਦ, ਯੋਗੇਸ਼ ਕੁਮਾਰ ਅਤੇ ਭੀਮ ਰਾਠੀ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕੀਤਾ ਹੈ।
ਹਰਿਆਣਾ ਦੇ ਨੂੰਹ ਦੇ ਰਹਿਣ ਵਾਲੇ ਪਹਿਲੂ ਖ਼ਾਨ ਨੂੰ ਸਾਲ 2017 ਵਿੱਚ ਕਥਿਤ ਤੌਰ 'ਤੇ ਗਊ ਰੱਖਿਅਕਾਂ ਦੀ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਉਸ ਹਮਲੇ ਵਿੱਚ ਪਹਿਲੂ ਖ਼ਾਨ ਦੀ ਜਾਨ ਚਲੀ ਗਈ ਸੀ ਜਦਕਿ ਉਨ੍ਹਾਂ ਦਾ ਪੁੱਤਰ ਤੇ ਕੁਝ ਹੋਰ ਜ਼ਖਮੀ ਹੋ ਗਏ ਸਨ। ਉਸ ਸਮੇਂ ਉਹ ਜੈਪੁਰ ਤੋਂ ਗਊ ਲੈ ਕੇ ਆਪਣੇ ਪਿੰਡ ਜਾ ਰਹੇ ਸਨ।
ਇਹ ਵੀ ਪੜ੍ਹੋ:
ਕੀ ਸੀ ਮਾਮਲਾ?
ਹਰਿਆਣਾ ਵਿੱਚ ਨੂੰਹ ਦੇ ਪਹਿਲੂ ਖ਼ਾਨ ਨੂੰ ਕਥਿਤ ਤੌਰ 'ਤੇ ਗਊ ਰੱਖਿਅਕਾਂ ਦੀ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਉਸ ਵੇਲੇ ਉਹ ਜੈਪੁਰ ਤੋਂ ਗਾਵਾਂ ਲੈ ਕੇ ਆਪਣੇ ਪਿੰਡ ਜਾ ਰਿਹਾ ਸੀ। ਪੁਲਿਸ ਨੇ ਪਹਿਲੂ ਖ਼ਾਨ ਦੇ ਕਤਲ 'ਤੇ ਕੇਸ ਦਰਜ ਕਰਕੇ ਅਦਾਲਤ 'ਚ ਮੁਕੱਦਮਾ ਦਾਖ਼ਲ ਕਰ ਦਿੱਤਾ ਸੀ।
ਇਸ ਦੇ ਨਾਲ ਹੀ ਪੁਲਿਸ ਨੇ ਪਹਿਲੂ ਖ਼ਾਨ ਦੇ ਨਾਲ ਗੱਡੀ 'ਚ ਸਵਾਰ ਅਜਮਤ ਅਤੇ ਰਫ਼ੀਕ ਦੇ ਖ਼ਿਲਾਫ਼ ਗਊ-ਤਸਕਰੀ ਦਾ ਮੁਕੱਦਮਾ ਵੀ ਦਰਜ ਕਰ ਲਿਆ।
ਅਜਮਤ ਅਤੇ ਰਫ਼ੀਕ ਤੋਂ ਇਲਾਵਾ ਡਰਾਈਵਰ ਅਰਜੁਨ ਯਾਦਵ ਅਤੇ ਉਨ੍ਹਾਂ ਦੇ ਪਿਤਾ ਜਗਦੀਸ਼ ਨੂੰ ਵੀ ਗਊ ਤਸਕਰੀ 'ਚ ਮੁਲਜ਼ਮ ਬਣਾਇਾ ਗਿਆ ਹੈ। ਅਰਜੁਨ ਗਊ ਲੈ ਕੇ ਆ ਰਹੀ ਗੱਡੀ ਦਾ ਡਰਾਈਵਰ ਸਨ ਅਤੇ ਜਗਦੀਸ਼ ਉਸ ਗੱਡੀ ਦੇ ਮਾਲਕ।
ਪੁਲਿਸ ਦਾ ਕਹਿਣਾ ਸੀ ਕਿ ਪਹਿਲੂ ਖ਼ਾਨ ਦੇ ਕੋਲ ਗਊ ਖਰੀਦ ਕੇ ਲੈ ਆਉਣ ਦੇ ਦਸਤਾਵੇਜ਼ ਨਹੀਂ ਸਨ। ਲਿਹਾਜ਼ਾ ਇਹ ਗਊ ਤਸਕਰੀ ਨਾਲ ਜੁੜਿਆ ਮਾਮਲਾ ਸੀ।
ਪਹਿਲੂ ਖ਼ਾਨ ਦੇ ਪਰਿਵਾਰ ਵਾਲੇ ਇਹ ਇਲਜ਼ਾਮ ਲਗਾਉਂਦੇ ਰਹੇ ਹਨ ਕਿ ਜਾਂਚ 'ਚ ਨਾਮਜ਼ਦ ਮੁੱਖ ਲੋਕਾਂ ਖ਼ਿਲਾਫ਼ ਸਬੂਤ ਨਾ ਮਿਲਣ ਦੀ ਗੱਲ ਕਹਿ ਕੇ ਕਲੀਨ ਚਿੱਟ ਦੇ ਦਿੱਤੀ ਗਈ ਹੈ ਅਤੇ ਪਹਿਲੂ ਖ਼ਾਨ ਨਾਲ ਆ ਰਹੇ ਲੋਕਾਂ ਨੂੰ ਗਊ ਤਸਕਰੀ ਦਾ ਦੋਸ਼ੀ ਬਣਾ ਦਿੱਤਾ ਗਿਆ ਹੈ।
ਮਨੁੱਖੀ ਅਧਿਕਾਰੀ ਸੰਗਠਨ ਪੀਯੂਸੀਐਲ ਦੀ ਮੁਖੀ ਕਵਿਤਾ ਸ਼੍ਰੀਵਾਸਤਵ ਨੇ ਇਸ ਵਾਰਦਾਤ 'ਤੇ ਚਿੰਤਾ ਜ਼ਾਹਿਰ ਕੀਤੀ ਹੈ।
ਇਹ ਵੀ ਪੜ੍ਹੋ:
ਉਹ ਕਹਿੰਦੇ ਹਨ, "ਇਹ ਘਟਨਾ ਬਹੁਤ ਗੰਭੀਰ ਹੈ। ਮੁਕੱਦਮੇ ਦਾ ਸੁਣਵਾਈ ਬਹਿਰੋੜ ਤੋਂ ਤਬਦੀਲ ਕੀਤੀ ਜਾਵੇ। ਪਹਿਲਾਂ ਵੀ ਬਹਿਰੋੜ ਵਿੱਚ ਸਮੱਸਿਆ ਰਹੀ ਹੈ। ਇੱਥੋਂ ਤੱਕ ਕਿ ਹਰਸ਼ ਮੰਦਰ ਜਦੋਂ ਕਾਂਰਵਾ ਏ ਮੁਹੱਬਤ ਲੈ ਕੇ ਬਹਿਰੋੜ ਤੋਂ ਨਿਕਲ ਰਹੇ ਸਨ ਤਾਂ ਉਨ੍ਹਾਂ 'ਤੇ ਹਮਲੇ ਦੀ ਧਮਕੀ ਦਿੱਤੀ ਗਈ ਸੀ।"
ਅਲਵਰ ਜ਼ਿਲ੍ਹੇ 'ਚ ਹੀ ਜੁਲਾਈ ਮਹੀਨੇ 'ਚ ਹਰਿਆਣਾ ਦੇ ਰਕਬਕ ਨੂੰ ਕਥਿਤ ਗਊ ਰੱਖਿਅਕਾਂ ਦੀ ਭੀੜ ਨੇ ਘੇਰ ਕੇ ਇੰਨਾ ਕੁੱਟਿਆ ਕਿ ਉਸ ਦੀ ਜਾਨ ਚਲੀ ਗਈ ਸੀ।
ਗਵਾਹਾਂ ’ਤੇ ਹੋਇਆ ਸੀ ਹਮਲਾ
31 ਅਗਸਤ 2018 ਨੂੰ ਇਸ ਮਾਮਲੇ ਦੇ ਗਵਾਹਾਂ ਉੱਪਰ ਹਮਲਾ ਵੀ ਕੀਤਾ ਗਿਆ ਸੀ। ਜਿਸ ਮਗਰੋਂ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਸੀ।
ਇਹ ਘਟਨਾ ਉਦੋਂ ਹੋਈ ਜਦੋਂ ਪਹਿਲੂ ਖ਼ਾਨ ਦੇ ਦੋ ਪੁੱਤਰ ਇਰਸ਼ਾਦ ਅਤੇ ਆਰਿਫ਼ ਗਵਾਹ ਅਜਮਤ ਅਤੇ ਰਫ਼ੀਕ ਦੇ ਨਾਲ ਇੱਕ ਗੱਡੀ ਵਿੱਚ ਸਵਾਰ ਹੋ ਕੇ ਬਹਿਰੋੜ ਜਾ ਰਹੇ ਸਨ।
ਬਹਿਰੋੜ ਦੀ ਸਥਾਨਕ ਅਦਾਲਤ 'ਚ ਇਨ੍ਹਾਂ ਗਵਾਹਾਂ ਦੇ ਬਿਆਨ ਹੋਣੇ ਸਨ। ਉਨ੍ਹਾਂ ਨਾਲ ਅਸਦ ਹਯਾਤ ਵੀ ਸਨ।
ਹਯਾਤ ਨੇ ਦੱਸਿਆ, "ਇੱਕ ਬਿਨਾਂ ਨੰਬਰ ਦੀ ਸਕਾਰਪੀਓ ਗੱਡੀ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਫੇਰ ਗੋਲੀ ਚਲਾਈ, ਬਾਅਦ ਵਿੱਚ ਅਹ ਸਕਾਰਪੀਓ ਬਹਿਰੋੜ ਵੱਲ ਚਲੀ ਗਈ।"
ਪਹਿਲੂ ਖ਼ਾਨ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਸੀ ਕਿ ਇਸ ਕੇਸ 'ਚ ਗਵਾਹੀ ਰੋਕਣ ਦੀ ਕੋਸ਼ਿਸ਼ ਸੀ। ਪਹਿਲੂ ਖ਼ਾਨ ਦੇ ਬੇਟੇ ਇਰਸ਼ਾਦ ਨੇ ਕੇਸ ਦੀ ਕਾਰਵਾਈ ਨੂੰ ਬਹਿਰੋੜ ਤੋਂ ਅਲਵਰ ਟਰਾਂਸਪਰ ਕਰਨ ਦੀ ਮੰਗ ਕੀਤੀ ।
ਪੁਲਿਸ ਅਧਿਕਾਰੀ ਰਾਜੇਂਦਰ ਸਿੰਘ ਨੇ ਬੀਬੀਸੀ ਨੂੰ ਦੱਸਿਆ ਕਿ ਪਹਿਲੂ ਖ਼ਾਨ ਦੇ ਪਰਿਵਾਰ ਵਾਲਿਆਂ ਅਤੇ ਗਵਾਹਾਂ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ।
ਉਨ੍ਹਾਂ ਨੇ ਕਿਹਾ, "ਗਵਾਹਾਂ ਨੂੰ ਮੁਕੰਮਲ ਸੁਰੱਖਿਆ ਦਿੱਤੀ ਜਾਵੇਗੀ ਅਤੇ ਇਸ ਮੁੱਦੇ ਦੀ ਜਾਂਚ ਕੀਤੀ ਜਾਵੇਗੀ ਕਿ ਨੇੜਲੇ ਥਾਣੇ ਜਾਣ ਦੀ ਬਜਾਇ ਸਿੱਧਾ ਅਲਵਰ ਆ ਕੇ ਹੀ ਰਿਪੋਰਟ ਕਿਉਂ ਕਰਵਾਈ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=bFQO6DevJ4s
https://www.youtube.com/watch?v=0X4zNmnaoYs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)
ਇਮਰਾਨ ਖ਼ਾਨ: ''ਜੇਕਰ ਜੰਗ ਹੋਈ ਤਾਂ ਉਸਦੀ ਜ਼ਿੰਮੇਵਾਰ ਦੁਨੀਆਂ ਹੋਵੇਗੀ''
NEXT STORY