ਪਹਿਲਾਂ ਧਮਕੀ ਤੇ ਫ਼ਿਰ ਆਪਣੇ ਬਿਆਨ ਤੋਂ ਪਲਟੇ ਡੌਨਲਡ ਟਰੰਪ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (WHO) ਨੂੰ ਹੋਰ ਪਹਿਲਾਂ ਚੇਤਾਵਨੀ ਜਾਰੀ ਕਰਨੀ ਚਾਹੀਦੀ ਸੀ।
ਹਾਲਾਂਕਿ WHO ਨੇ ਕੋਰੋਨਾਵਾਇਰਸ ਦੇ ਆਲਮੀ ਖ਼ਤਰੇ ਨੂੰ ਲੈ ਕੇ ਵੱਡੇ ਪੱਧਰ 'ਤੇ ਜਿਸ ਦਿਨ ਚੇਤਾਵਨੀ ਜਾਰੀ ਕੀਤੀ ਸੀ, ਉਸੇ ਦਿਨ ਰਾਸ਼ਟਰਪਤੀ ਟਰੰਪ ਨੇ ਇਸ ਵਾਇਰਸ ਨੂੰ ਫ਼ਰਜ਼ੀ ਕਰਾਰ ਦਿੱਤਾ ਸੀ।
ਟਰੰਪ ਨੇ ਕਿਹਾ, ''ਅਮਰੀਕਾ WHO ਨੂੰ ਦਿੱਤੇ ਜਾਣ ਵਾਲੇ ਪੈਸੇ 'ਤੇ ਰੋਕ ਲਗਾਉਣ ਜਾ ਰਿਹਾ ਹੈ।''
ਹਾਲਾਂਕਿ ਥੋੜ੍ਹੀ ਹੀ ਦੇਰ ਬਾਅਦ ਇਸ ਤੋਂ ਮੁੱਕਰ ਗਏ ਅਤੇ ਕਿਹਾ ਕਿ ''ਮੈਂ ਇਹ ਨਹੀਂ ਕਿਹਾ ਕਿ ਮੈਂ ਇਹ ਕਰਨ ਜਾ ਰਿਹਾ ਹਾਂ।''
ਅਮਰੀਕਾ 'ਚ ਕੋਰੋਨਾ ਟਾਸਕ ਫ਼ੋਰਸ ਦੇ ਮੁਖੀ ਡਾ. ਐਂਥਨੀ ਫਾਉਚੀ ਨੇ ਕਿਹਾ ਕਿ ਇਸ ਮਹਾਂਮਾਰੀ ਨੇ ਅਮਰੀਕਾ 'ਚ ਨਸਲੀ ਭੇਦਭਾਵ ਨੂੰ ਵਧਾਇਆ ਹੈ। ਕੁਝ ਸੂਬਿਆਂ ਅਤੇ ਸ਼ਹਿਰਾਂ ਦੇ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਇਹ ਮਹਾਂਮਾਰੀ ਕਾਲੇ ਅਮਰੀਕੀਆਂ ਨੂੰ ਮਾਰ ਰਹੀ ਹੈ।
ਪੰਜਾਬ ਦੀ 81 ਸਾਲਾ ਔਰਤ ਨੇ ਕਿਵੇਂ ਦਿੱਤੀ ਕੋਰਨਾਵਾਇਰਸ ਨੂੰ ਮਾਤ
ਇੱਕ ਪਾਸੇ, ਜਦੋਂ ਇਹ ਮੰਨਿਆ ਜਾਂਦਾ ਹੈ ਕਿ ਬਜ਼ੁਰਗਾਂ ਅਤੇ ਬਿਮਾਰ ਲੋਕਾਂ ਲਈ ਖ਼ਤਰਾ ਬਾਕੀ ਲੋਕਾਂ ਨਾਲੋਂ ਜ਼ਿਆਦਾ ਹੈ, ਤਾਂ ਪੰਜਾਬ ਦੀ 81 ਸਾਲਾ ਮਹਿਲਾ ਨੇ ਕੋਰੋਨਾਵਾਇਰਸ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕੀਤਾ ਹੈ।
ਕੋਰੋਨਾਵਾਇਰਸ ਨੂੰ ਹਰਾ ਕੇ ਪਰਤੀ ਇਹ ਮਹਿਲਾ ਮੁਹਾਲੀ ਸ਼ਹਿਰ ਦੀ ਰਹਿਣ ਵਾਲੀ ਹੈ।
ਕੋਰੋਨਾਵਾਇਰਸ ਨੂੰ ਬਜ਼ੁਰਗਾਂ ਲਈ ਵੱਡਾ ਖ਼ਤਰਾ ਸਮਝਿਆ ਜਾਂਦਾ ਹੈ (ਸੰਕੇਤਕ ਤਸਵੀਰ)
"ਇਹ ਸਭ ਵਾਹਿਗੁਰੂ ਦੀ ਮਿਹਰ ਅਤੇ ਮਾਤਾ ਜੀ ਦੀ ਮਜ਼ਬੂਤ ਇੱਛਾ ਸ਼ਕਤੀ ਦੁਆਰਾ ਸੰਭਵ ਹੋਇਆ ਹੈ।" ਇਹ ਕਹਿਣਾ ਹੈ ਉਨ੍ਹਾਂ ਦੇ ਬੇਟੇ ਦਾ।
ਹਾਲਾਂਕਿ, ਉਹ ਡਾਕਟਰਾਂ ਨੂੰ ਵੀ ਪੂਰਾ ਸਿਹਰਾ ਦਿੰਦੇ ਹਨ, "ਅਸੀਂ ਘਰ ਵਿੱਚ ਕੁਆਰੰਟੀਨ ਸੀ ਅਤੇ ਉਹ ਹਸਪਤਾਲ ਵਿੱਚ ਭਰਤੀ ਸਨ। ਇੱਕ ਦੂਜੇ ਨੂੰ ਮਿਲਣ ਦਾ ਕੋਈ ਸਾਧਨ ਨਹੀਂ ਸੀ। ਇੱਥੋਂ ਤਕ ਕਿ ਫ਼ੋਨ ਵੀ ਨਹੀਂ। ਡਾਕਟਰ ਦੀਪਕ ਭਸੀਨ ਉਨ੍ਹਾਂ ਦਾ ਇਲਾਜ ਕਰ ਰਹੇ ਸਨ, ਉਹ ਮਾਤਾ ਜੀ ਬਾਰੇ ਸਾਨੂੰ ਹਮੇਸ਼ਾ ਲਗਾਤਾਰ ਅਪਡੇਟ ਕਰਦੇ ਰਹਿੰਦੇ ਸੀ।"
ਖ਼ਬਰ ਨੂੰ ਤਫ਼ਸੀਲ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ
ਕੋਰੋਨਾਵਾਇਰਸ ਦੀ ਗ਼ੈਰ-ਪ੍ਰਮਾਣਿਤ ਦਵਾਈ ਬਾਰੇ ਜਾਣੋ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਕੋਵਿਡ-19 ਖਿਲਾਫ਼ ਜੰਗ ਵਿੱਚ 'ਗੇਮ ਚੇਂਜਰ' ਕਹੀ ਜਾਂਦੀ ਦਵਾਈ ਦਾ ਜੇਕਰ ਭਾਰਤ ਅਮਰੀਕਾ ਲਈ ਸਟਾਕ ਜਾਰੀ ਨਹੀਂ ਕਰਦਾ ਤਾਂ ਅਮਰੀਕਾ ਇਸ ਦਾ 'ਬਦਲਾ' ਲੈ ਸਕਦਾ ਹੈ।
ਭਾਰਤ ਵੱਲੋਂ ਵੱਡੀ ਮਾਤਰਾ ਵਿੱਚ ਬਣਾਈ ਜਾਂਦੀ ਦਵਾਈ 'ਹਾਈਡਰੌਕਸੀਕਲੋਰੋਕੁਆਇਨ' (Hydroxychloroquine) ਦਾ ਐਕਸਪੋਰਟ ਰੋਕਣ ਦੇ ਇੱਕ ਦਿਨ ਬਾਅਦ ਟਰੰਪ ਨੇ ਐਤਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ।
ਹਾਈਡਰੌਕਸੀਕਲੋਰੋਕੁਆਇਨ ਦਾ ਇਸਤੇਮਾਲ ਮਲੇਰੀਆ ਦੇ ਇਲਾਜ ਲਈ ਇਸਤੇਮਾਲ ਹੁੰਦੀ ਹੈ
ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਸਰਕਾਰ ਟਰੰਪ ਦੀ ਬੇਨਤੀ 'ਤੇ 'ਵਿਚਾਰ' ਕਰ ਰਹੀ ਹੈ ਅਤੇ ਮੰਗਲਵਾਰ ਨੂੰ ਇਸ ਦਾ ਫੈਸਲਾ ਹੋਣ ਦੀ ਉਮੀਦ ਹੈ।
ਹਾਈਡਰੌਕਸੀਕਲੋਰੋਕੁਆਇਨ, ਕਲੋਰੋਕੁਆਇਨ ਨਾਲ ਬਹੁਤ ਮਿਲਦੀ-ਜੁਲਦੀ ਹੈ, ਜੋ ਮਲੇਰੀਆ ਦੇ ਇਲਾਜ ਦੀ ਸਭ ਤੋਂ ਪੁਰਾਣੀ ਅਤੇ ਪ੍ਰਸਿੱਧ ਦਵਾਈਆਂ ਵਿੱਚੋਂ ਇੱਕ ਹੈ।
ਹਾਈਡਰੌਕਸੀਕਲੋਰੋਕੁਆਇਨ ਕੀ ਹੈ?- ਪੜ੍ਹਨ ਲਈ ਇੱਥੇ ਕਲਿੱਕ ਕਰੋ
ਬ੍ਰਿਟਿਸ਼ PM ਬੋਰਿਸ ਜੌਨਸਨ ICU 'ਚ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੇ ਸੋਮਵਾਰ ਰਾਤ ਲੰਡਨ ਦੇ ਹਸਪਤਾਲ ਦੇ ਇੰਟੈਨਸਿਵ ਕੇਅਰ ਯੂਨਿਟ 'ਚ ਬਿਤਾਈ ਹੈ।
ਬੋਰਿਸ ਜੌਨਸਨ
55 ਸਾਲਾ ਬੋਰਿਸ ਜੌਨਸਨ ਨੂੰ ਕਰੀਬ 10 ਦਿਨ ਪਹਿਲਾਂ ਕੋਵਿਡ-19 ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਰੁਟੀਨ ਚੈਕਅੱਪ ਲਈ ਸੇਂਟ ਥੋਮਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਜੌਨਸਨ ਨੇ ਫਰਸਟ ਸੈਕਰੇਟਰੀ ਆਫ ਸਟੇਟ ਡੌਮੀਨਿਕ ਰਾਬ ਨੂੰ ਜਿੱਥੇ ਲੋੜ ਪਵੇ ਉੱਥੇ ਜ਼ਿੰਮੇਵਾਰੀ ਚੁੱਕਣ ਲਈ ਕਿਹਾ ਹੈ।
ਕੈਬਨਿਟ ਮੰਤਰੀ ਮਾਈਕਲ ਗੋਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੈਂਟੀਲੇਟਰ 'ਤੇ ਨਹੀਂ ਹਨ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ
ਕੋਰੋਨਾਵਾਇਰਸ: ਬੈਂਕਾਂ ਨੇ ਕਿਸ਼ਤਾਂ ਮਾਫ ਕੀਤੀਆਂ ਜਾਂ ਕੋਈ ਹੋਰ ਭੰਬਲਭੂਸਾ
ਕੋਰੋਨਾਵਾਇਰਸ ਦੇ ਪਸਾਰ ਬਾਰੇ ਤੇ ਸਾਇੰਸ ਬਾਰੇ ਬਹੁਤ ਗੱਲਾਂ ਹੋਈਆਂ ਹਨ, ਜ਼ਰੂਰੀ ਵੀ ਹਨ।
ਪਰ ਸਾਡੀਆਂ-ਤੁਹਾਡੀਆਂ ਜੇਬਾਂ ਉੱਤੇ ਵੀ ਤਾਂ ਅਸਰ ਪਿਆ ਹੈ, ਆਓ ਅੱਜ ਕੋਰੋਨਾ ਦਾ ਆਪਣੀਆਂ ਮਹੀਨਾਵਾਰ ਕਿਸ਼ਤਾਂ ਜਾਂ EMIs ਉੱਤੇ ਪੈਂਦਾ ਅਸਰ ਵੇਖਦੇ ਹਾਂ।
ਕਿਸ਼ਤਾਂ ਮਾਫ਼ ਕਰਨ ਬਾਰੇ ਵੀਡੀਓ ਇੱਥੇ ਕਲਿੱਕ ਕਰ ਕੇ ਦੇਖੋ
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=NcqL0b2piRU
https://www.youtube.com/watch?v=IAXNbQrfSzE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਕੋਰੋਨਾਵਾਇਰਸ: ਲੌਕਡਾਊਨ ਕਦੋਂ ਅਤੇ ਕਿਵੇਂ ਖ਼ਤਮ ਹੋਵੇਗਾ
NEXT STORY