ਸਪੋਰਟਸ ਡੈਸਕ- ਟੀ-20 ਵਰਲਡ ਕੱਪ 2026 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮਹਾਂ-ਮੁਕਾਬਲੇ ਵਿੱਚ ਹੁਣ ਮਹਿਜ਼ 24 ਘੰਟੇ ਦਾ ਸਮਾਂ ਬਾਕੀ ਰਹਿ ਗਿਆ ਹੈ। ਇਸ ਹਾਈ-ਵੋਲਟੇਜ ਮੈਚ ਤੋਂ ਪਹਿਲਾਂ ਭਾਰਤੀ ਪ੍ਰਸ਼ੰਸਕਾਂ ਲਈ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਟੀਮ ਇੰਡੀਆ ਦੇ ਸਟਾਰ ਓਪਨਰ ਅਭਿਸ਼ੇਕ ਸ਼ਰਮਾ, ਜੋ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ, ਹੁਣ ਪੂਰੀ ਤਰ੍ਹਾਂ ਫਿੱਟ ਹਨ ਅਤੇ ਪਾਕਿਸਤਾਨ ਵਿਰੁੱਧ ਮੈਦਾਨ ਵਿੱਚ ਉਤਰਨ ਲਈ ਤਿਆਰ ਹਨ।
ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਮੈਚ ਤੋਂ ਇੱਕ ਦਿਨ ਪਹਿਲਾਂ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਪਾਕਿਸਤਾਨੀ ਕਪਤਾਨ ਸਲਮਾਨ ਅਲੀ ਆਗਾ ਨੇ ਅਭਿਸ਼ੇਕ ਸ਼ਰਮਾ ਬਾਰੇ ਇੱਕ ਦਿਲਚਸਪ ਗੱਲ ਕਹੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਅਭਿਸ਼ੇਕ ਦੇ ਨਾ ਖੇਡਣ ਨਾਲ ਪਾਕਿਸਤਾਨ ਨੂੰ ਫਾਇਦਾ ਹੋਵੇਗਾ, ਤਾਂ ਆਗਾ ਨੇ ਕਿਹਾ, "ਅਸੀਂ ਸਰਵੋਤਮ ਖਿਡਾਰੀਆਂ ਵਿਰੁੱਧ ਖੇਡਣਾ ਚਾਹੁੰਦੇ ਹਾਂ। ਮੈਂ ਉਮੀਦ ਕਰਦਾ ਹਾਂ ਕਿ ਅਭਿਸ਼ੇਕ ਠੀਕ ਹੋ ਜਾਵੇ ਅਤੇ ਕੱਲ੍ਹ ਦਾ ਮੈਚ ਖੇਡੇ"।
ਇਹ ਵੀ ਪੜ੍ਹੋ- TEAM INDIA ਨਾਲ ਹੋਇਆ ਵੱਡਾ ਉਲਟਫੇਰ, UAE ਹੱਥੋਂ ਹਾਰੀ T20 ਮੈਚ
ਇਸ ਦੇ ਤੁਰੰਤ ਬਾਅਦ ਜਦੋਂ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਮੀਡੀਆ ਸਾਹਮਣੇ ਆਏ, ਤਾਂ ਉਨ੍ਹਾਂ ਨੇ ਮੁਸਕਰਾਉਂਦੇ ਹੋਏ ਪਾਕਿਸਤਾਨੀ ਕਪਤਾਨ ਨੂੰ ਜਵਾਬ ਦਿੱਤਾ, "ਜੇਕਰ ਪਾਕਿਸਤਾਨੀ ਕਪਤਾਨ ਚਾਹੁੰਦੇ ਹਨ ਕਿ ਅਭਿਸ਼ੇਕ ਸ਼ਰਮਾ ਖੇਡਣ, ਤਾਂ ਉਹ ਜ਼ਰੂਰ ਖੇਡਣਗੇ"। ਇਸ ਬਿਆਨ ਨਾਲ ਅਭਿਸ਼ੇਕ ਦੇ ਖੇਡਣ 'ਤੇ ਬਣਿਆ ਸਾਰਾ ਸਸਪੈਂਸ ਖਤਮ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਖਿਲਾਫ ਪਹਿਲੇ ਮੈਚ ਦੌਰਾਨ ਅਭਿਸ਼ੇਕ ਸ਼ਰਮਾ ਦੀ ਤਬੀਅਤ ਵਿਗੜ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਦੋ ਦਿਨ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਰਹਿਣਾ ਪਿਆ ਸੀ। ਇਸੇ ਕਾਰਨ ਉਹ ਨਾਮੀਬੀਆ ਵਿਰੁੱਧ ਮੈਚ ਨਹੀਂ ਖੇਡ ਸਕੇ ਸਨ। ਹੁਣ ਉਨ੍ਹਾਂ ਦੀ ਵਾਪਸੀ ਨਾਲ ਭਾਰਤੀ ਬੱਲੇਬਾਜ਼ੀ ਕ੍ਰਮ ਨੂੰ ਮਜ਼ਬੂਤੀ ਮਿਲੇਗੀ।
ਇਹ ਵੀ ਪੜ੍ਹੋ- T20 World Cup 'ਚ ਟੀਮ ਨੂੰ ਵੱਡਾ ਝਟਕਾ, ਕਪਤਾਨ ਹੀ ਟੂਰਨਾਮੈਂਟ 'ਚੋਂ ਹੋ ਗਿਆ ਬਾਹਰ
ਕਪਤਾਨ ਸੂਰਿਆਕੁਮਾਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਸਪਿਨ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਪੂਰੀ ਤਰ੍ਹਾਂ ਫਿੱਟ ਹਨ ਅਤੇ ਖੇਡਣ ਲਈ ਤਿਆਰ ਹਨ। ਹਾਲਾਂਕਿ, ਅਭਿਸ਼ੇਕ ਦੀ ਵਾਪਸੀ ਕਾਰਨ ਸੰਜੂ ਸੈਮਸਨ ਨੂੰ ਪਲੇਇੰਗ-11 ਵਿੱਚੋਂ ਬਾਹਰ ਬੈਠਣਾ ਪੈ ਸਕਦਾ ਹੈ। ਸੈਮਸਨ ਨੇ ਨਾਮੀਬੀਆ ਖਿਲਾਫ ਆਪਣੇ ਡੈਬਿਊ ਮੈਚ ਵਿੱਚ 8 ਗੇਂਦਾਂ ਵਿੱਚ 22 ਦੌੜਾਂ ਬਣਾਈਆਂ ਸਨ। ਦੂਜੇ ਪਾਸੇ, ਈਸ਼ਾਨ ਕਿਸ਼ਨ ਨੇ ਪਿਛਲੇ ਮੈਚ ਵਿੱਚ ਸ਼ਾਨਦਾਰ ਅਰਧ ਸੈਂਕੜਾ ਜੜ ਕੇ ਆਪਣੀ ਜਗ੍ਹਾ ਪੱਕੀ ਕਰ ਲਈ ਹੈ।
ਭਾਰਤ ਦੀ ਸੰਭਾਵਿਤ ਪਲੇਇੰਗ-11: ਸੂਰਿਆਕੁਮਾਰ ਯਾਦਵ (ਕਪਤਾਨ), ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੁਬੇ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ ਅਤੇ ਵਰੁਣ ਚੱਕਰਵਰਤੀ।
ਇਹ ਵੀ ਪੜ੍ਹੋ- IND vs PAK ਮੈਚ ਤੋਂ ਪਹਿਲਾਂ ਪਾਕਿ ਕਪਤਾਨ ਦਾ ਹੈਰਾਨੀਜਨਕ ਬਿਆਨ
IND vs PAK ਮੈਚ ਤੋਂ ਪਹਿਲਾਂ ਪਾਕਿ ਕਪਤਾਨ ਦਾ ਹੈਰਾਨੀਜਨਕ ਬਿਆਨ, ਅਭਿਸ਼ੇਕ ਸ਼ਰਮਾ ਲਈ ਆਖੀ ਇਹ ਗੱਲ
NEXT STORY