ਤੁਰਕੀ ਅਤੇ ਸੀਰੀਆ ਵਿਚ ਆਏ ਭੂਚਾਲ ਕਾਰਨ ਹਜ਼ਾਰਾਂ ਲੋਕ ਮਾਰੇ ਗਏ ਹਨ ਅਤੇ ਲੱਖਾਂ ਦਾ ਉਜਾੜਾ ਹੋਇਆ ਹੈ।
ਕੁਦਰਤੀ ਆਫ਼ਤ ਨਾਲ ਹੋਈ ਤਬਾਹੀ ਦੇ ਮੰਜ਼ਰ ਦੀਆਂ ਦਰਦਨਾਕ ਤਸਵੀਰਾਂ ਤੇ ਰਿਪੋਰਟਾਂ ਦਰਮਿਆਨ ਅਸੀਂ ਜਾਣਦੇ ਹਾਂ ਕਿ ਭਾਰਤ ਅਤੇ ਖਾਸਕਰ ਉੱਤਰੀ ਖਿੱਤੇ ਵਿੱਚ ਕਿਹੜੇ ਇਲਾਕੇ ਸੰਭਾਵਿਤ ਭੂਚਾਲਾਂ ਦੇ ਖ਼ਤਰਿਆਂ ਦੀ ਮਾਰ ਹੇਠ ਹਨ।
ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ (ਐੱਨਸੀਐੱਸ) ਦੇ ਮੁਤਾਬਕ ਭਾਰਤ ਦੇ 29 ਸ਼ਹਿਰਾਂ ''ਚ ਭੂਚਾਲ ਦਾ ਬੇਹੱਦ ਖ਼ਤਰਾ ਹੈ।
ਜਿਸ ਦਿੱਲੀ ਸਮੇਤ 9 ਸੂਬਿਆਂ ਦੀਆਂ ਰਾਜਧਾਨੀਆਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਹਿਰ ਹਿਮਾਲਿਆ ਜ਼ੋਨ ਨਾਲ ਲੱਗੇ ਹੋਏ ਹਨ। ਇਹ ਸ਼ਹਿਰ ਦੁਨੀਆਂ ਦੇ ਉਨ੍ਹਾਂ ਸ਼ਹਿਰਾਂ ਵਿੱਚ ਸ਼ਾਮਲ ਹਨ, ਜਿੱਥੇ ਭੂਚਾਲ ਦਾ ਸਭ ਤੋਂ ਵੱਧ ਖ਼ਤਰਾ ਰਹਿੰਦਾ ਹੈ।
ਦਿੱਲੀ, ਪਟਨਾ, ਸ੍ਰੀਨਗਰ, ਕੋਹਿਮਾ, ਪੁਡੂਚੇਰੀ, ਗੁਹਾਟੀ, ਗੰਗਟੋਕ, ਸ਼ਿਮਲਾ, ਦੇਹਰਾਦੂਨ, ਇੰਫਾਲ ਅਤੇ ਚੰਡੀਗੜ੍ਹ ਭੁਚਾਲਿਕ ਜ਼ੋਨ ਚਾਰ ਅਤੇ ਪੰਜ ''ਚ ਹਨ।
ਦਿ ਬਿਊਰੋ ਆਫ ਇੰਡੀਅਨ ਸਟੈਂਡਰਡਜ਼ (ਬੀਆਈਐੱਸ) ਨੇ ਭਾਰਤ ਦੇ ਭੂਚਾਲ ਖੇਤਰ ਦੇ ਜ਼ੋਨ ਦੋ ਤੋਂ ਪੰਜ ਵਿਚਾਲਾ ਅੰਤਰ ਦੱਸਿਆ ਹੈ।
ਐੱਨਸੀਐੱਸ ਭੂਚਾਲ ਦਾ ਅਧਿਐਨ ਕਰਦਾ ਹੈ ਅਤੇ ਇਸ ਦੇ ਰਿਕਾਰਡ ਨੂੰ ਸੰਭਾਲਦਾ ਹੈ। ਇਹ ਉਹਨਾਂ ਖੇਤਰਾਂ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਵਧੇਰੇ ਖ਼ਤਰਾ ਹੁੰਦਾ ਹੈ।
ਜਿੱਥੇ ਜ਼ੋਨ 2 ਵਿੱਚ ਭੂਚਾਲ ਦਾ ਖ਼ਤਰਾ ਘੱਟ ਹੁੰਦਾ ਹੈ ਉੱਥੇ ਹੀ ਜ਼ੋਨ 5 ''ਚ ਤਬਾਹੀ ਦੀ ਸੰਭਾਵਨਾ ਸਭ ਤੋਂ ਵੱਧ ਹੈ। ਜ਼ੋਨ 4 ਅਤੇ 5 ਭੂਚਾਲ ਦੇ ਸਭ ਤੋਂ ਵੱਧ ਖਤਰੇ ਵਾਲੇ ਇਲਾਕੇ ਹਨ।
ਜ਼ੋਨ 5 ਵਿੱਚ ਭਾਰਤ ਦਾ ਪੂਰਾ ਪੂਰਬੀ-ਉੱਤਰ ਇਲਾਕਾ ਹੈ। ਇਸ ''ਚ ਜੰਮੂ-ਕਸ਼ਮੀਰ ਦਾ ਕੁਝ ਹਿੱਸਾ, ਹਿਮਾਚਲ ਪ੍ਰਦੇਸ਼, ਉਤਰਾਖੰਡ, ਗੁਜਰਾਤ ਦੇ ਨਾਲ ਨਾਲ ਉੱਤਰੀ ਬਿਹਾਰ ਦੇ ਕੁਝ ਹਿੱਸੇ ਅਤੇ ਅੰਡੇਮਾਨ ਨਿਕੋਬਾਰ ਸ਼ਾਮਲ ਹਨ।
ਉੱਥੇ ਹੀ ਜੰਮੂ-ਕਸ਼ਮੀਰ ਦਾ ਕੁਝ ਹਿੱਸਾ ਦਿੱਲੀ, ਸਿੱਕਮ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਗੁਜਰਾਤ ਕੁਝ ਹਿੱਸੇ ਅਤੇ ਮਹਾਰਾਸ਼ਟਰ ਦੇ ਕੁਝ ਹਿੱਸੇ ਜ਼ੋਨ 4 ''ਚ ਆਉਂਦੇ ਹਨ।
ਚੰਡੀਗੜ੍ਹ, ਅੰਬਾਲਾ, ਅੰਮ੍ਰਿਤਸਰ, ਲੁਧਿਆਣਾ ਅਤੇ ਰੁੜਕੀ ਵੀ ਭੂਚਾਲ ਦੇ ਖਤਰਿਆਂ ਮੁਤਾਬਕ ਜ਼ੋਨ 4 ਅਤੇ 5 ਵਿੱਚ ਆਉਂਦੇ ਹਨ।
ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦੇ ਪ੍ਰੋਫੈਸਰ ਕੁਸ਼ਲ ਰਾਜੇਂਦਰਣ ਨੇ ਕਿਹਾ ਕਿ ਇਹ ਉਹ ਸ਼ਹਿਰ ਹਨ ਜਿੱਥੇ ਜਨਸੰਖਿਆ ਬਹੁਤ ਸੰਘਣੀ ਹੈ ਅਤੇ ਇਹ ਗੰਗਾ ਦੇ ਮੈਦਾਨੀ ਭਾਗ ਹਨ।
ਸਾਲ 2001 ''ਚ ਗੁਜਰਾਤ ਦਾ ਭੁੱਜ ਇਲਾਕਾ ਭੂਚਾਲ ਦੀ ਮਾਰ ਹੇਠ ਆ ਗਿਆ ਸੀ। ਇਸ ''ਚ 20 ਹਜ਼ਾਰ ਲੋਕ ਮਾਰੇ ਗਏ ਸਨ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਇਸੇ ਤਰ੍ਹਾਂ ਲਿੰਕ ਉੱਤੇ ਪੰਨਾ ਦੇਖੋ।)

ਤੁਰਕੀ ਭੂਚਾਲ: ਭੂਚਾਲ ਨੇ ਇੰਨਾ ਵਿਨਾਸ਼ਕਾਰੀ ਅਤੇ ਤਬਾਹੀ ਮਚਾਉਣ ਵਾਲਾ ਕਿਵੇਂ ਬਣ ਗਿਆ
NEXT STORY