ਜਲੰਧਰ (ਵੈੱਬ ਡੈਸਕ)- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੇਨਟੀਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਅਹਿਮ ਕਦਮ! ਹੁਣ ਇਨ੍ਹਾਂ ਕਾਲਜਾਂ ਦੇ ਵਿਦਿਆਰਥੀ ਵੀ ਲੈ ਸਕਣਗੇ ਸਕਾਲਰਸ਼ਿਪ ਦਾ ਲਾਭ
ਮੋਗਾ ਵਿਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ
ਮੋਗਾ (ਬਿੰਦਾ)- ਮਿਤੀ 8 ਨਵੰਬਰ ਦਿਨ ਸ਼ਨੀਵਾਰ ਨੂੰ 132 ਕੇ.ਵੀ ਮੋਗਾ-1 ਬਿਜਲੀ ਘਰ ਵਿਖੇ 11 ਕੇ. ਵੀ. ਇੰਡੋਰ ਬੱਸ ਬਾਰ ਨੰਬਰ 2 ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ 11 ਕੇ.ਵੀ ਅੰਮ੍ਰਿਤਸਰ ਰੋਡ ਫੀਡਰ, 11 ਕੇ.ਵੀ ਐੱਸ. ਏ. ਐੱਸ ਨਗਰ ਫੀਡਰ, 11 ਕੇ.ਵੀ ਐੱਫ.ਸੀ.ਆਈ ਫੀਡਰ ਅਤੇ 11 ਕੇ.ਵੀ ਅਕਾਲਸਰ ਰੋਡ ਫੀਡਰ ਸਵੇਰੇ 09.00 ਤੋਂ ਸ਼ਾਮ 05.00 ਵਜੇ ਤੱਕ ਬੰਦ ਰਹਿਣਗੇ। ਇਹ ਜਾਣਕਾਰੀ ਏ. ਈ. ਈ ਸੁਖਦੇਵ ਸਿੰਘ ਉੱਤਰੀ ਮੋਗਾ ਅਤੇ ਜੇ.ਈ ਰਜਿੰਦਰ ਸਿੰਘ ਵਿਰਦੀ ਉੱਤਰੀ ਮੋਗਾ ਦਿੰਦੇ ਹੋਏ ਦੱਸਿਆ ਕਿ ਇਸ ਨਾਲ ਕੈਂਪ ਕੱਪੜਾ ਮਾਰਕੀਟ, ਜ਼ੀਰਾ ਰੋਡ, ਸੋਢੀ ਨਗਰ, ਜੀ. ਟੀ. ਰੋਡ ਵੀ ਮਾਰਟ ਸਾਈਡ, ਚੱਕੀ ਵਾਲੀ ਗਲੀ ,ਅਜੀਤ ਨਗਰ, ਮਨਚੰਦਾ ਚੋਲੋਨੇ, ਭਗਤ ਸਿੰਘ ਚੋਲੋਨੇ, ਪੱਕਾ ਦੁਸਾਂਝ ਰੋਡ, ਧੀਰ ਕਲੋਨੀ, ਨਾਨਕਪੁਰਾ ਮੁਹੱਲਾ, ਬਸਤੀ ਗੋਬਿੰਦਗੜ੍ਹ, ਅਕਾਲਸਰ ਰੋਡ, ਨਾਨਕ ਨਗਰੀ, ਬਾਬਾ ਸੁਰਤ ਸਿੰਘ ਨਗਰ, ਜੁਝਾਰ ਨਗਰ, ਬਾਬਾ ਦੀਪ ਸਿੰਘ ਰੋਡ, ਲਾਲ ਸਿੰਘ ਵਾਲੀ ਗਲੀ, ਟਾਂਗੇ ਵਾਲੀ ਗਲੀ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ: ਸੰਤ ਸੀਚੇਵਾਲ ਸਦਕਾ ਮਲੇਸ਼ੀਆ ਤੋਂ ਨੌਜਵਾਨ ਦੀ ਘਰ ਵਾਪਸੀ, ਰੋ-ਰੋ ਸੁਣਾਇਆ ਜੇਲ੍ਹ 'ਚ ਬਿਤਾਇਆ ਭਿਆਨਕ ਮੰਜ਼ਰ
ਰੂਪਨਗਰ 'ਚ ਗਰਿੱਡ ਦੀ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਬੰਦ ਰਹੇਗੀ
ਰੂਪਨਗਰ (ਵਿਜੇ ਸ਼ਰਮਾ)- ਸਹਾਇਕ ਕਾਰਜਕਾਰੀ ਇੰਜੀਨੀਅਰ (ਸੰ) ਉਪ ਮੰਡਲ ਸੁਖਰਾਮਪੁਰ ਪ੍ਰਭਾਤ ਸ਼ਰਮਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 132 ਕੇਵੀ ਗਰਿੱਡ ਸ/ਸ ਰੂਪਨਗਰ ਤੋਂ ਚਲਦੇ 11 ਕੇ. ਵੀ. ਯੂ. ਪੀ. ਐੱਸ-2, ਯੂ. ਪੀ. ਐੱਸ-1, ਸੁਰਤਾਪੁਰ (ਘਨੌਲੀ), ਬਹਿਰਾਮਪੁਰ, ਸੰਗਤਪੁਰਾ ਅਤੇ ਪੀ. ਐੱਸ. ਟੀ. ਸੀ. ਫੀਡਰਾਂ ਦੀ ਬਿਜਲੀ ਸਪਲਾਈ 8 ਨਵੰਬਰ ਨੂੰ ਗਰਿੱਡ ਦੀ ਜ਼ਰੂਰੀ ਮੁਰੰਮਤ ਕੀਤੇ ਜਾਣ ਕਾਰਨ ਪਿੰਡ ਖੈਰਾਬਾਦ, ਹਵੇਲੀ, ਸੰਨ ਸਿਟੀ -2, ਸੰਨ ਇੰਨਕਲੇਵ, ਟੋਪ ਇੰਨਕਲੇਵ, ਰੈਲੋ ਰੋਡ, ਕ੍ਰਿਸ਼ਨਾ ਇੰਨਕਲੇਵ, ਹੇਮਕੁੰਟ ਇੰਨਕਲੇਵ, ਸ਼ਾਮਪੁਰਾ, ਬੇਲਾ ਰੋਡ, ਬੁੱਢਾ ਭਿਓਰਾ, ਮਨਸੂਹਾ, ਭੈਣੀ, ਚੋਤਾ, ਕਮਾਲਪੁਰ, ਪਾਵਰ ਕਾਲੋਨੀ, ਸੁਰਤਾਪੁਰ, ਪਪਰਾਲਾ, ਪੁਲਸ ਲਾਈਨ, ਬਾੜ੍ਹਾ-ਸਲੋਰ੍ਹਾ, ਬੰਦੇ ਮਾਹਲਾਂ, ਝੱਲੀਆ, ਬਾਲਸੰਡਾ, ਪਥਰੇਟੀ ਜੱਟਾਂ, ਪਥਰੇੜੀ ਰਾਜਪੂਤਾ, ਗੋਬਿੰਦਪੁਰ, ਸਾਲਾਪੁਰ ਅਤੇ ਪੱਥਰਮਾਜਰਾ ਪਿੰਡਾ ਦੀ ਘਰੇਲੂ ਅਤੇ ਖੇਤੀਬਾੜੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 05 ਵਜੇ ਤੱਕ ਬੰਦ ਰੱਖੀ ਜਾਵੇਗੀ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ! ਸ਼ਿਵ ਸੈਨਾ ਆਗੂ 'ਤੇ ਹਮਲਾ, ਇਕ ਦੀ ਮੌਤ
ਦਸੂਹਾ 'ਚ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ
ਦਸੂਹਾ (ਝਾਵਰ)-ਸ਼ਹਿਰੀ ਉੱਪ ਮੰਡਲ ਅਫ਼ਸਰ ਦਸੂਹਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ. ਵੀ. ਸਬ-ਸਟੇਸ਼ਨ ਦਸੂਹਾ ਅਤੇ ਪਾਵਰ ਟਰਾਂਸਫ਼ਾਰਮਰ ਟੀ-1 ਜ਼ਰੂਰੀ ਮੁਰੰਮਤ ਕਰਨ ਲਈ 8 ਨਵੰਬਰ ਨੂੰ ਬਿਜਲੀ ਸਵੇਰੇ 10 ਵਜੇ ਤੋਂ ਸ਼ਾਮ 5 ਤੱਕ ਬੰਦ ਰਹੇਗੀ । ਇਸ ਨਾਲ 11 ਕੇ. ਵੀ . ਫੀਡਰ ਆਰਮੀ ਗਰਾਂਉਡ, 11 ਕੇ. ਵੀ. ਫੀਡਰ ਦਸੂਹਾ ਨੰਬਰ 1, 11 ਕੇ. ਵੀ. ਫੀਡਰ ਮਿਲਕ ਪਲਾਂਟ, 11 ਕੇ. ਵੀ. ਫੀਡਰ ਕੇਰਟ ਕੰਮਪਲੌਕਸ (ਆਜ਼ਾਦ), 11 ਕੇ. ਵੀ. ਫੀਡਰ ਹਸਪਤਾਲ (ਆਜ਼ਾਦ), 11 ਕੇ. ਵੀ. ਫੀਡਰ ਕੈਥਾ, 11 ਕੇ. ਵੀ. ਫੀਡਰ ਉੱਚੀ ਬੱਸੀ (ਏ. ਪੀ.), 11 ਕੇ. ਵੀ. ਫੀਡਰ ਬੇਟ (ਏ. ਪੀ.), 11 ਕੇ. ਵੀ. ਫੀਡਰ ਸਵਿੱਚਿੰਗ ਸਚੇਸ਼ਨ ਅਤੇ 11 ਕੇ. ਵੀ. ਫੀਡਰ ਐੱਮ. ਈ. ਐੱਸ. (ਆਜ਼ਾਦ) ਅਦਿ ਫੀਡਰਾਂ ਅਧੀਨ ਆਉਦੇ ਦਸੂਹਾ ਸ਼ਹਿਰ ਅਤੇ ਨੇੜਲੇ ਪਿੰਡਾ ਦੀ ਬਿਜਲੀ ਸਪਲਾਈ ਬੰਦ ਰਹੇਗੀ । ਇਸ ਦੌਰਾਨ ਉੱਪ ਮੰਡਲ ਅਫ਼ਸਰ ਨੇ ਉਪਰੋਕਤ ਫੀਡਰਾਂ ਦੇ ਸਾਰੇ ਉਪਭੋਗਤਾਵਾਂ ਕੋਲੋਂ ਸਹਿਯੋਗ ਦੀ ਅਪੀਲ ਕੀਤੀ।
ਨਵਾਂਸ਼ਹਿਰ ਵਿਚ ਬਿਜਲੀ ਬੰਦ ਰਹੇਗੀ
ਨਵਾਂਸ਼ਹਿਰ (ਤ੍ਰਿਪਾਠੀ) -ਸਹਾਇਕ ਇੰਜੀ. ਉਪਮੰਡਲ ਨਵਾਂਸ਼ਹਿਰ ਨੇ ਪ੍ਰੈਸ ਜਾਣਕਾਰੀ ’ਚ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ 11 ਕੇ. ਵੀ. ਬਰਨਾਲਾ ਗੇਟ ਫੀਡਰ 11 ਕੇ.ਵੀ. ਸਿਵਲ ਹਸਪਤਾਲ ਫੀਡਰ ਅਤੇ 132 ਕੇ.ਵੀ. ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ 11 ਕੇ.ਵੀ. ਚੰਡੀਗੜ੍ਹ ਰੋਡ ਫੀਡਰ ਦੀ ਬਿਜਲੀ ਸਪਲਾਈ 9 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਿਸ ਕਰਕੇ ਸਿਵਲ ਹਸਪਤਾਲ, ਆਈ. ਵੀ. ਵਾਈ. ਹਸਪਤਾਲ, ਨਵੀ ਕੋਰਟ ਕੰਪਲੈਕਸ, ਡੀ. ਸੀ. ਕੰਪਲੈਕਸ, ਤਹਿਸੀਲ ਕੰਪਲੈਕਸ, ਸਿਵਲ ਸਰਜਨ ਕੰਪਲੈਕਸ, ਗੁਰੂ ਅੰਗਦ ਨਗਰ, ਸਿਵਾਲਿਕ ਇੰਕਲੇਵ , ਪ੍ਰਿੰਸ ਇੰਕਲੇਵ, ਰਣਜੀਤ ਨਗਰ , ਛੋਕਰਾ ਮੁਹੱਲਾ , ਮਹਿਲਾ ਕਾਲੋਨੀ , ਗੁਰੂ ਨਾਨਕ ਨਗਰ , ਜਲੰਧਰ ਕਾਲੋਨੀ , ਬਰਨਾਲਾ ਗੇਟ , ਸਬਜ਼ੀ ਮੰਡੀ ,ਰਣਜੀਤ ਨਗਰ , ਲਾਜਪਤ ਨਗਰ , ਲੱਖ ਦਾਤਾ ਪੀਰ ਵਾਲੀ ਗਲੀ, ਬੱਸ ਸਟੈਂਡ, ਚੰਡੀਗੜ੍ਹ ਚੌਕ, ਬਾਗ ਕਾਲੋਨੀ, ਗੜ੍ਹਸ਼ੰਕਰ ਰੋਡ, ਚੰਡੀਗੜ੍ਹ ਰੋਡ, ਕੁਲਾਮ ਰੋਡ ਆਦਿ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ: Punjab: ਰਜਿਸਟਰੀਆਂ ਬਣਵਾਉਣ ਵਾਲੇ ਦੇਣ ਧਿਆਨ! ਕੀਤੇ ਗਏ ਅਹਿਮ ਬਦਲਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣੇ ਦੇ 4,40,473 ਰਾਸ਼ਨ ਕਾਰਡ ਹੋਲਡਰਾਂ ਨੂੰ 3 ਮਹੀਨੇ ਦੀ ਕਣਕ ਦਾ ਲਾਭ ਮਿਲਣਾ ਸ਼ੁਰੂ
NEXT STORY