Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    THU, JUL 10, 2025

    2:25:32 PM

  • punjab school teacher girls

    ਪੰਜਾਬ ਦੇ ਸਰਕਾਰੀ ਸਕੂਲ 'ਚ ਸ਼ਰਮਨਾਕ ਘਟਨਾ, ਅਧਿਆਪਕ...

  • big revelation in the case of youth committing suicide due to love affairs

    Punjab: ਪ੍ਰੇਮ ਸੰਬੰਧਾਂ 'ਚ ਨੌਜਵਾਨ ਵੱਲੋਂ...

  • train accident in punjab

    ਪੰਜਾਬ 'ਚ ਰੇਲ ਹਾਦਸਾ, ਲੀਹੋਂ ਲਹਿ ਗਈ ਗੱਡੀ

  • big news gold medal winning punjab athlete fails dope test suspended

    ਵੱਡੀ ਖ਼ਬਰ: Gold Medal ਜਿੱਤਣ ਵਾਲੀ ਪੰਜਾਬ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • BBC News Punjabi News
  • ਅਪਾਹਜ ਔਰਤਾਂ ਦੀ ਮਜ਼ਬੂਤ ਕ੍ਰਿਕਟ ਟੀਮ: ‘ਉਹ ਤਾਨੇ ਕੱਸਦੇ ਹਨ ਕਿ ਜਿਹੜੀ ਔਰਤ ਠੀਕ ਤਰ੍ਹਾਂ ਤੁਰ ਨਹੀਂ ਸਕਦੀ, ਉਹ ਕਿਵੇਂ ਖੇਡੇਗੀ’

ਅਪਾਹਜ ਔਰਤਾਂ ਦੀ ਮਜ਼ਬੂਤ ਕ੍ਰਿਕਟ ਟੀਮ: ‘ਉਹ ਤਾਨੇ ਕੱਸਦੇ ਹਨ ਕਿ ਜਿਹੜੀ ਔਰਤ ਠੀਕ ਤਰ੍ਹਾਂ ਤੁਰ ਨਹੀਂ ਸਕਦੀ, ਉਹ ਕਿਵੇਂ ਖੇਡੇਗੀ’

  • Updated: 17 Mar, 2023 07:46 AM
BBC News Punjabi
bbc news
  • Share
    • Facebook
    • Tumblr
    • Linkedin
    • Twitter
  • Comment

ਡਿਸਏਬਲਡ ਕ੍ਰਿਕਟ ਟੀਮ
BBC
ਵਡੋਦਰਾ ਵਿੱਚ ਇੱਕ ਕ੍ਰਿਕਟ ਕੈਂਪ ਦੌਰਾਨ ਤਸਨੀਮ (ਖੱਬਿਓ ਤੀਜੇ ਨਬੰਰ ''ਤੇ) ਅਤੇ ਲਲਿਤਾ (ਇੱਕ ਕਮ ਸੱਜੇ ਪਾਸੇ)

ਜ਼ਰਾ ਸੋਚੋ, ਕ੍ਰਿਕਟ ਦੇ ਮੈਦਾਨ ਵਿੱਚ ਕੋਈ ਸੋਟੀ ਨਾਲ ਥਰਡ ਮੈਨ ''ਤੇ ਫੀਲਡਰ ਨੂੰ ਤੈਨਾਤ ਕਰ ਰਿਹਾ ਹੋਵੇ।

ਜਾਂ ਫਿਰ ਕੋਈ ਬੈਕਫੁੱਟ ''ਤੇ ਜਾ ਕੇ ਕੱਟ ਸ਼ਾਟ ਮਾਰਨਾ ਚਾਹ ਰਿਹਾ ਹੋਵੇ, ਪਰ ਫਿਰ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਪੈਰ ਤਾਂ ਹਿਲਦੇ ਨਹੀਂ। ਅਸੰਭਵ ਜਿਹਾ ਜਾਪਦਾ ਹੈ ਨਾ?

ਪਰ ਇਹ ਉਨ੍ਹਾਂ ਸੁਪਰ-ਵੂਮੈਨ ਲਈ ਅਸੰਭਵ ਨਹੀਂ ਹੈ, ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

26 ਸਾਲਾ ਤਸਨੀਮ, ਝਾਰਖੰਡ ਦੇ ਉਸ ਬਦਨਾਮ ਵਾਸੇਪੁਰ ਕਸਬੇ ਵਿੱਚ ਵੱਡੀ ਹੋਈ ਹੈ, ਜਿੱਥੇ ਕਿਸੇ ਕੁੜੀ ਲਈ ਆਪਣੇ ਘਰ ਤੋਂ ਬਾਹਰ ਪੈਰ ਰੱਖਣਾ ਵੀ ਸੁਰੱਖਿਅਤ ਨਹੀਂ ਮੰਨਿਆ ਜਾਂਦਾ ਸੀ।

ਬਾਹਰ ਖੁੱਲ੍ਹੇ ਮੈਦਾਨ ਵਿੱਚ ਖੇਡਣ ਦੀ ਕਲਪਨਾ ਤਾਂ ਕੋਈ ਕੁੜੀ ਕਰ ਵੀ ਨਹੀਂ ਸਕਦੀ ਸੀ। ਪਰ, ਅੱਜ ਤਸਨੀਮ ਇੱਕ ਅਜਿਹੀ ਸਕੂਲ ਅਧਿਆਪਕਾ ਹੈ, ਜਿਸ ਵੱਲ ਹਰ ਕੋਈ ਵੱਡੀ ਆਸ ਨਾਲ ਦੇਖਦਾ ਹੈ।

ਦੂਜੇ ਪਾਸੇ, ਗੁਜਰਾਤ ਦੇ ਇੱਕ ਆਦਿਵਾਸੀ ਪਿੰਡ ਵਿੱਚ ਵੱਡੀ ਹੋਈ 26 ਸਾਲਾ ਲਲਿਤਾ ਕੋਲ ਸਿਰਫ਼ ਇੰਨੇ ਹੀ ਸਾਧਨ ਸਨ ਕਿ ਕਿਸੇ ਤਰ੍ਹਾਂ ਗੁਜ਼ਾਰਾ ਹੋ ਜਾਂਦਾ ਸੀ।

ਹੁਣ ਲਲਿਤਾ ਦੀ ਇੱਕ ਨਵਜੰਮੀ ਬੱਚੀ ਹੈ, ਜਿਸ ਦੀ ਦੇਖਭਾਲ ਉਨ੍ਹਾਂ ਨੂੰ ਕਰਨੀ ਪੈਂਦੀ ਹੈ। ਪਰ ਅੱਜ ਵੀ ਲਲਿਤਾ ਦੇ ਘਰ ਟੈਲੀਵਿਜ਼ਨ ਨਹੀਂ ਹੈ ਅਤੇ ਬਿਜਲੀ ਕਦੇ-ਕਦਾਈਂ ਹੀ ਆਉਂਦੀ ਹੈ।

ਤਸਨੀਮ ਅਤੇ ਲਲਿਤਾ ਦਾ ਜਨਮ ਅਤੇ ਪਾਲਣ ਪੋਸ਼ਣ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਇਆ ਸੀ।

ਇੱਕ ਦਾ ਪਾਲਣ-ਪੋਸ਼ਣ ਹਰ ਦਿਨ ਕ੍ਰਿਕਟ ਮੈਚ ਦੇਖਦਿਆਂ ਹੋਇਆਂ। ਉਧਰ, ਦੂਜੀ ਨੂੰ ਕਦੇ ਵੀ ਇਹ ਖੇਡ ਦੇਖਣ ਦਾ ਮੌਕਾ ਨਹੀਂ ਮਿਲਿਆ ਸੀ।

ਪਰ, ਅੱਜ ਦੋਵੇਂ ਔਰਤਾਂ ਸੂਬਾ ਪੱਧਰੀ ਕ੍ਰਿਕਟਰ ਹਨ, ਜੋ ਭਾਰਤ ਦੀ ਪਹਿਲੀ ਮਹਿਲਾ ਡਿਸਏਬਲਡ ਕ੍ਰਿਕਟ ਟੀਮ ਲਈ ਖੇਡ ਚੁੱਕੀਆਂ ਹਨ।

ਇਨ੍ਹਾਂ ਦੋਵਾਂ ਨੂੰ ਆਪਸ ਵਿੱਚ ਜੋੜਨ ਵਾਲੀ ਇੱਕ ਹੋਰ ਗੱਲ ਪੋਲਿਓ ਦੀ ਬਿਮਾਰੀ ਹੈ।

BBCShe ਪ੍ਰੋਜੈਕਟ ਦੇ ਲਈ ਇਹ ਦਿ ਬ੍ਰਿਜ ਨੇ ਬੀਬੀਸੀ ਦੇ ਨਾਲ ਮਿਲ ਕੇ ਲਿਖਿਆ ਹੈ, ਤਾਂ ਜੋ ਅਸੀਂ ਆਪਣੀ ਪੱਤਰਕਾਰਿਤਾ ਵਿੱਚ ਖ਼ਾਸ ਔਰਤਾਂ ਦੇ ਸਰੋਕਾਰਾਂ ਨੂੰ ਬਿਹਤਰ ਢੰਗ ਨਾਲ ਪੇਸ਼ ਕਰ ਸਕੀਏ।

BBCShe ਪ੍ਰੋਜੈਕਟ ਦੇ ਬਾਰੇ ਵਧੇਰੇ ਜਣਕਾਰੀ ਲਈ ਇੱਥੇ ਕਲਿੱਕ https://www.bbc.com/punjabi/articles/cxx7257k83jo ਕਰੋ

ਬੀਬੀਸੀ
BBC

ਤਸਨੀਮ ਕਹਿੰਦੀ ਹੈ, "ਮੈਂ ਬਚਪਨ ਤੋਂ ਹੀ ਇਰਫਾਨ ਪਠਾਨ ਦੀ ਬਹੁਤ ਵੱਡੀ ਫੈਨ ਸੀ। ਮੈਂ ਉਨ੍ਹਾਂ ਦਾ ਇੱਕ ਵੀ ਮੈਚ ਦੇਖਣਾ ਨਹੀਂ ਛੱਡਦੀ ਸੀ। ਪਰ ਮੈਂ ਆਪਣੀਆਂ ਕਮੀਆਂ ਤੋਂ ਜਾਣੂ ਸੀ।"

"ਮੈਂ ਸੋਚਦੀ ਸੀ ਕਿ ਸਟੇਡੀਅਮ ਵਿੱਚ ਮੈਚ ਖੇਡਣ ਜਾਣਾ ਤਾਂ ਦੂਰ ਦੀ ਗੱਲ ਹੈ, ਪੋਲੀਓ ਦੀ ਬਿਮਾਰੀ ਕਾਰਨ ਮੈਂ ਕਦੇ ਉੱਥੇ ਮੈਚ ਦੇਖਣ ਵੀ ਨਹੀਂ ਜਾ ਸਕਾਂਗੀ। ਮੈਨੂੰ ਜ਼ਿੰਦਗੀ ਤੋਂ ਸ਼ਾਇਦ ਹੀ ਕੋਈ ਉਮੀਦ ਸੀ। ਮੈਂ ਬਹੁਤ ਨਿਰਾਸ਼ ਸੀ।"

ਉਹ ਕਹਿੰਦੀ ਹੈ, "ਪਰ, ਅੱਜ ਮੈਨੂੰ ਇੱਕ ਨਵਾਂ ਆਤਮਵਿਸ਼ਵਾਸ ਮਿਲਿਆ ਹੈ। ਲੋਕ ਮੈਨੂੰ ਜਾਣਨ ਲੱਗੇ ਹਨ।"

ਭਾਰਤ ਵਿੱਚ ਤਸਨੀਮ ਅਤੇ ਲਲਿਤਾ ਵਰਗੀਆਂ ਦਰਜਨਾਂ ਕੁੜੀਆਂ ਹਨ ਜੋ ਆਪਣੀ ਸਰੀਰਕ ਕਮਜ਼ੋਰੀਆਂ ਦੇ ਬਾਵਜੂਦ ਕ੍ਰਿਕੇਟ ਖੇਡ ਰਹੀਆਂ ਹਨ, ਜਿਸ ਨੂੰ ਅੱਜ ਵੀ ਮਰਦ ਪ੍ਰਧਾਨ ਖੇਡ ਮੰਨਿਆ ਜਾਂਦਾ ਹੈ।

ਭਾਰਤ ਵਿੱਚ 1.2 ਕਰੋੜ ਡਿਸਏਬਲਡ ਔਰਤਾਂ ਹਨ। ਇਨ੍ਹਾਂ ਵਿੱਚੋਂ 70 ਫੀਸਦੀ ਔਰਤਾਂ ਪਿੰਡਾਂ ਵਿੱਚ ਰਹਿੰਦੀਆਂ ਹਨ। ਉਨ੍ਹਾਂ ਕੋਲ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਮੌਕੇ ਨਹੀਂ ਹਨ, ਅਤੇ ਇੱਥੋਂ ਤੱਕ ਕਿ ਉਨ੍ਹਾਂ ਦੀ ਵੱਖ-ਵੱਖ ਯੋਗਤਾਵਾਂ ਮੁਤਾਬਕ ਉਨ੍ਹਾਂ ਦੀ ਮਦਦ ਕਰਨ ਲਈ ਬੁਨਿਆਦੀ ਸਾਧਨ ਵੀ ਨਹੀਂ ਹਨ।

ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਅੱਜ ਇਨ੍ਹਾਂ ਖਿਡਾਰਨਾਂ ਨੇ ਇੰਨੀ ਤਾਕਤ ਇਕੱਠੀ ਕਰ ਲਈ ਹੈ ਕਿ ਕ੍ਰਿਕਟ ਪ੍ਰਤੀ ਆਪਣੇ ਜਜ਼ਬੇ ਨੂੰ ਜੀਅ ਸਕਣ।

ਸਮਾਜ ਦੀਆਂ ਬੰਦਿਸ਼ਾਂ ਦਾ ਮੁਕਾਬਲਾ ਕਰਦੇ ਹੋਏ ਆਪਣੇ ਖੇਡਣ ਦੇ ਸ਼ੌਕ ਨੂੰ ਪੂਰਾ ਕਰਨ ਲਈ ਲੋੜੀਂਦੀ ਸਮੱਗਰੀ ਇਕੱਠੀ ਕਰ ਸਕਣ। ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੀ ਯਾਤਰਾ ਕਰ ਸਕਣ ਅਤੇ, ਸਭ ਤੋਂ ਮਹੱਤਵਪੂਰਨ, ਉਹ ਸਾਰੀਆਂ ਚੁਣੌਤੀਆਂ ਦੇ ਬਾਵਜੂਦ ਸਮਾਜ ਦੇ ਇੱਕ ਵਰਗ ਨੂੰ ਆਪਣੇ ਲਈ ਸੁਪਨੇ ਦੇਖਣ ਲਈ ਉਤਸ਼ਾਹਿਤ ਕਰ ਸਕਣ।

ਬੀਬੀਸੀ
BBC

ਡਿਸਏਬਲਡ ਕ੍ਰਿਕਟ ਟੀਮ

  • 2019 ਵਿੱਚ, ਭਾਰਤ ਦੀ ਪਹਿਲੀ ਮਹਿਲਾ ਡਿਸਏਬਲ ਕ੍ਰਿਕਟ ਟੀਮ ਦਾ ਲਗਾਇਆ ਗਿਆ ਸੀ।
  • ਇਹ ਕੈਂਪ ਗੁਜਰਾਤ ਦੇ ਬੜੌਦਾ ਕ੍ਰਿਕਟ ਐਸੋਸੀਏਸ਼ਨ ਦੀ ਮਦਦ ਨਾਲ ਲਗਾਇਆ ਗਿਆ ਸੀ।
  • ਇਸ ਕੋਸ਼ਿਸ਼ ਪਿੱਛੇ ਕੋਚ ਨਿਤੇਂਦਰ ਸਿੰਘ ਦਾ ਹੱਥ ਸੀ।
  • ਕ੍ਰਿਕਟ ਕੈਂਪ ਨੇ ਮੁੱਠੀ ਭਰ ਔਰਤਾਂ ਨੂੰ ਨਵਾਂ ਰਾਹ ਦਿਖਾਇਆ ਸੀ।
  • ਭਾਰਤ ਵਿੱਚ 1.2 ਕਰੋੜ ਡਿਸਏਬਲ ਔਰਤਾਂ ਹਨ।
  • ਇਨ੍ਹਾਂ ਵਿੱਚੋਂ 70 ਫੀਸਦੀ ਔਰਤਾਂ ਪਿੰਡਾਂ ਵਿੱਚ ਰਹਿੰਦੀਆਂ ਹਨ।
  • ਇਨ੍ਹਾਂ ਚੁਣੌਤੀਆਂ ਦੇ ਬਾਵਜੂਦ ਅੱਜ ਇਨ੍ਹਾਂ ਖਿਡਾਰਨਾਂ ਨੇ ਇੰਨੀ ਤਾਕਤ ਇਕੱਠੀ ਕੀਤੀ ਹੈ
ਬੀਬੀਸੀ
BBC

ਡਿਸਏਬਲਡ ਔਰਤਾਂ ਦੀ ਪਹਿਲੀ ਕ੍ਰਿਕਟ ਟੀਮ

2019 ਵਿੱਚ, ਭਾਰਤ ਦੀ ਪਹਿਲੀ ਮਹਿਲਾ ਡਿਸਏਬਲਡ ਕ੍ਰਿਕਟ ਟੀਮ ਦਾ ਕੈਂਪ ਗੁਜਰਾਤ ਦੇ ਬੜੌਦਾ ਕ੍ਰਿਕਟ ਐਸੋਸੀਏਸ਼ਨ ਦੀ ਮਦਦ ਨਾਲ ਲਗਾਇਆ ਗਿਆ ਸੀ।

ਇਸ ਕੋਸ਼ਿਸ਼ ਪਿੱਛੇ ਕੋਚ ਨਿਤੇਂਦਰ ਸਿੰਘ ਦਾ ਹੱਥ ਸੀ।

ਉਹ ਕਹਿੰਦੇ ਹਨ, “ਸਰੀਰਕ ਕਮਜ਼ੋਰੀ ਵਾਲੀਆਂ ਕੁੜੀਆਂ ਦੀ ਇੱਛਾ ਸ਼ਕਤੀ ਜ਼ਿਆਦਾ ਹੁੰਦੀ ਹੈ। ਅਤੇ, ਉਹ ਆਪਣੇ ਆਪ ਨੂੰ ਕਿਸੇ ਵੀ ਆਮ ਵਿਅਕਤੀ ਨਾਲੋਂ ਬਹੁਤ ਜ਼ਿਆਦਾ ਸ਼ਿੱਦਤ ਨਾਲ ਸਾਬਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।"

"ਉਹ ਲਗਾਤਾਰ ਕੁਝ ਵੱਖਰਾ ਕਰਕੇ ਸਮਾਜ ਦੇ ਤਾਣੇ-ਬਾਣੇ ਵਿੱਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ ਅਤੇ ਇਸ ਕੋਸ਼ਿਸ਼ ਵਿੱਚ ਆਪਣੀ ਜ਼ਿੰਦਗੀ ਦਾਅ ''ਤੇ ਲਾ ਦਿੰਦੀਆਂ ਹਨ।"

ਉਸ ਕ੍ਰਿਕਟ ਕੈਂਪ ਨੇ ਮੁੱਠੀ ਭਰ ਔਰਤਾਂ ਨੂੰ ਨਵਾਂ ਰਾਹ ਦਿਖਾਇਆ ਸੀ। ਕੈਂਪ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਕੁੜੀਆਂ ਦੀ ਪਛਾਣ ਕਰਨ ਵਿੱਚ ਮਦਦ ਕੀਤੀ, ਅਤੇ ਅੰਤ ਵਿੱਚ ਭਾਰਤ ਦੀ ਪਹਿਲੀ ਮਹਿਲਾ ਡਿਸਏਬਲਡ ਕ੍ਰਿਕਟ ਟੀਮ ਦੀ ਸਿਰਜਣਾ ਹੋਈ।

ਆਲੀਆ
BBC
ਆਲੀਆ ਖ਼ਾਨ, ਭਾਰਤ ਦੀ ਪਹਿਲੀ ਮਹਿਲਾ ਡਿਸਏਬਲਡ ਕ੍ਰਿਕਟ ਟੀਮ ਦੀ ਕਪਤਾਨ ਅਤੇ ਆਲਰਾਊਂਡਰ ਬੱਲੇਬਾਜ਼

ਹਾਲਾਂਕਿ, ਉਸ ਤੋਂ ਬਾਅਦ ਸ਼ਾਇਦ ਹੀ ਕੁਝ ਗੱਲ ਅੱਗੇ ਵਧੀ ਹੋਵੇ।। ਅੱਜ ਜ਼ਿਆਦਾਤਰ ਸੂਬੇ ਆਪਣੀ ਮਹਿਲਾ ਡਿਸਏਬਲਡ ਕ੍ਰਿਕਟ ਟੀਮ ਤਿਆਰ ਕਰਨ ਲਈ ਸੰਘਰਸ਼ ਕਰ ਰਹੇ ਹਨ।

2021 ਵਿੱਚ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਡਿਸਏਬਲਡ ਕ੍ਰਿਕਟਰਾਂ ਲਈ ਇੱਕ ਕਮੇਟੀ ਬਣਾਈ ਸੀ। ਪਰ ਅਜੇ ਤੱਕ ਇਸ ਕਮੇਟੀ ਲਈ ਕੋਈ ਫੰਡ ਅਲਾਟ ਨਹੀਂ ਕੀਤਾ ਗਿਆ।

ਸਰਕਾਰ ਕੋਲ ਅਜਿਹੀ ਇੱਕ ਵੀ ਨੀਤੀ ਨਹੀਂ ਹੈ, ਜੋ ਡਿਸਏਬਲਡ ਕ੍ਰਿਕਟਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਾਲੀ ਹੋਵੇ। ਇਨ੍ਹਾਂ ਡਿਸਏਬਲਡ ਖਿਡਾਰੀਆਂ ਲਈ ਨੌਕਰੀਆਂ ਹਾਸਿਲ ਕਰਨ ਦਾ ਕੋਈ ਸਪਸ਼ਟ ਰਸਤਾ ਨਹੀਂ ਹੈ।

ਜਦਕਿ ਪੈਰਾ ਬੈਡਮਿੰਟਨ ਅਤੇ ਪੈਰਾ ਅਥਲੈਟਿਕਸ ਦੇ ਖਿਡਾਰੀਆਂ ਲਈ ਬਿਹਤਰ ਮੌਕੇ ਹਨ ਕਿਉਂਕਿ ਉਨ੍ਹਾਂ ਦੇ ਆਪਣੇ ਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਹੁੰਦੇ ਹਨ।

ਇਹ ਖੇਡਾਂ ਪੈਰਾ ਓਲੰਪਿਕ ਦਾ ਹਿੱਸਾ ਹਨ ਅਤੇ ਇਨ੍ਹਾਂ ਖੇਡਾਂ ਦੇ ਖਿਡਾਰੀ ਉੱਥੇ ਦੇਸ਼ ਦੀ ਨੁਮਾਇੰਦਗੀ ਕਰ ਸਕਦੇ ਹਨ। ਉਹ ਖੇਡ ਕੋਟੇ ਰਾਹੀਂ ਨੌਕਰੀਆਂ ਵੀ ਹਾਸਿਲ ਕਰ ਸਕਦੇ ਹਨ।

ਆਪਣੇ ਕਰੀਅਰ ਵਿੱਚ ਅੱਗੇ ਵਧਣ ਦਾ ਕੋਈ ਸਿੱਧਾ ਰਸਤਾ ਨਾ ਹੋਣ ਦੇ ਬਾਵਜੂਦ ਇਨ੍ਹਾਂ ਵਿੱਚੋਂ ਕੁਝ ਔਰਤਾਂ ਨੇ ਆਪਣੇ ਦ੍ਰਿੜ ਇਰਾਦੇ ਅਤੇ ਲਗਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਅੱਜ ਵੀ, ਹਰ ਐਤਵਾਰ, ਗੁਜਰਾਤ ਦੇ ਵੱਖ-ਵੱਖ ਖੇਤਰਾਂ ਤੋਂ 15-20 ਕੁੜੀਆਂ ਇੱਕ ਟੀਮ ਲਈ ਅਭਿਆਸ ਕਰਨ ਲਈ ਇਕੱਠੇ ਹੁੰਦੀਆਂ ਹਨ, ਜਿਸ ਦਾ ਭਵਿੱਖ ਇਸ ਸਮੇਂ ਬਹੁਤ ਧੁੰਦਲਾ ਨਜ਼ਰ ਆ ਰਿਹਾ ਹੈ।

ਇਨ੍ਹਾਂ ਕੁੜੀਆਂ ਵਿੱਚੋਂ ਇੱਕ ਲਲਿਤਾ ਵੀ ਹੈ, ਜੋ ਗੁਜਰਾਤ ਦੇ ਦਾਹੌਦ ਜ਼ਿਲ੍ਹੇ ਜੇ ਉਮਰੀਆ ਪਿੰਡ ਦੀ ਰਹਿਣ ਵਾਲੀ ਹੈ। ਉਹ ਵਡੋਦਰਾ ਵਿੱਚ ਸਿਖਲਾਈ ਕਰਨ ਆਉਣ ਲਈ ਲਗਾਤਾਰ 150 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ।

ਲਲਿਤਾ
BBC
ਵਡੋਦਰਾ ਕੈਂਪ ਵਿੱਚ ਇੰਟਰਵਿਈ ਦੌਰਾਨ ਲਲਿਤਾ (ਖੱਬੇ) ਉਮਰੀਆ ਪਿੰਡ ਦੇ ਆਪਣੇ ਘਰ ਵਿੱਚ ਲਲਿਤਾ (ਸੱਜੇ)

ਲਲਿਤਾ ਨੂੰ ਦੋ ਸਾਲ ਦੀ ਉਮਰ ਵਿੱਚ ਪੋਲੀਓ ਹੋ ਗਿਆ ਸੀ। ਉਸ ਦਾ ਖੱਬਾ ਪੈਰ ਸ਼ਾਇਦ ਹੀ ਕਿਸੇ ਕੰਮ ਲਾਇਕ ਬਚਿਆ ਹੋਵੇ। ਪਰ, ਇਹ ਕਮੀ ਉਸ ਨੂੰ ਬੱਲੇਬਾਜ਼ੀ ਦੌਰਾਨ ਸ਼ਾਨਦਾਰ ਫੁਟਵਰਕ ਦਿਖਾਉਣ ਤੋਂ ਨਹੀਂ ਰੋਕਦੀ।

ਉਹ ਸੋਟੀ ਦੇ ਸਹਾਰੇ ਖੜ੍ਹੀ ਹੁੰਦੀ ਹੈ। ਪਰ, ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਦਾ ਸਟਾਂਸ ਅਤੇ ਬੱਲੇ ਨਾਲ ਸ਼ਾਟ ਮਾਰਨਾ, ਕਿਸੇ ਪੇਸ਼ੇਵਰ ਖਿਡਾਰੀ ਵਾਂਗ ਹੈ।

ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆ ਕੇ ਬਹੁਤ ਖੁਸ਼ ਹੋਣ ਵਾਲੀ ਲਲਿਤਾ ਕਹਿੰਦੀ ਹੈ, “ਮੈਂ 2018 ਵਿੱਚ ਪਹਿਲੀ ਵਾਰ ਆਪਣੇ ਮੋਬਾਈਲ ''ਤੇ ਕ੍ਰਿਕਟ ਮੈਚ ਦੇਖਿਆ ਸੀ। ਇਸ ਦੇ ਨਾਲ ਹੀ ਮੈਨੂੰ ਕ੍ਰਿਕਟ ਖੇਡਣ ਦਾ ਵੀ ਮਨ ਕੀਤਾ।"

"ਅੱਜ ਵੀ ਮੈਚ ਦੇਖਣ ਲਈ ਮੇਰੇ ਘਰ ਕੋਈ ਟੀਵੀ ਨਹੀਂ ਹੈ। ਫਿਰ ਵੀ ਮੈਂ ਕੌਮਾਂਤਰੀ ਪੱਧਰ ''ਤੇ ਆਪਣੇ ਦੇਸ਼ ਲਈ ਖੇਡਣ ਦਾ ਸੁਪਨਾ ਦੇਖਦਾ ਹਾਂ।"

ਇਸ ਸੁਪਨੇ ਨੂੰ ਪੂਰਾ ਕਰਨ ਵਿੱਚ ਅੱਜ ਲਲਿਤਾ ਨੂੰ ਜੋ ਮਦਦ ਮਿਲ ਰਹੀ ਹੈ, ਉਹ ਬਹੁਤਿਆਂ ਨੂੰ ਨਹੀਂ ਨਸੀਬ ਹੁੰਦੀ।

ਲਲਿਤਾ ਦਾ ਪਤੀ ਪ੍ਰਵੀਨ, ਇੱਕ ਦਿਹਾੜੀਦਾਰ ਮਜ਼ਦੂਰ ਹਨ, ਜੋ ਲਲਿਤਾ ਨੂੰ ਅਭਿਆਸ ਕਰਵਾਉਣ ਲੈ ਕੇ ਜਾਣ ਲਈ ਅੱਠ ਘੰਟੇ ਦਾ ਸਫ਼ਰ ਤੈਅ ਕਰਦੇ ਹਨ ਅਤੇ ਜਦੋਂ ਲਲਿਤਾ ਮੈਦਾਨ ਵਿੱਚ ਪਸੀਨਾ ਡੋਲ ਰਹੀ ਹੁੰਦੀ ਹੈ, ਤਾਂ ਪ੍ਰਵੀਨ ਆਪਣੀ ਪੰਜ ਮਹੀਨਿਆਂ ਦੀ ਧੀ ਦੀ ਦੇਖਭਾਲ ਕਰਦੇ ਹਨ।

ਪ੍ਰਵੀਨ ਕਹਿੰਦੇ ਹਨ, “ਜਦੋਂ ਅਸੀਂ ਟ੍ਰੇਨਿੰਗ ਲਈ ਘਰੋਂ ਨਿਕਲਦੇ ਹਾਂ ਤਾਂ ਲੋਕ ਅਕਸਰ ਲਲਿਤਾ ਦੇ ਕੱਪੜਿਆਂ ਬਾਰੇ ਟਿੱਪਣੀਆਂ ਕਰਦੇ ਹਨ। ਕਿਉਂਕਿ ਸਾਡੇ ਪਿੰਡ ਵਿੱਚ ਕੋਈ ਵੀ ਔਰਤ ਟੀ-ਸ਼ਰਟ ਅਤੇ ਟਰਾਊਜ਼ਰ ਨਹੀਂ ਪਹਿਨਦੀ।"

"ਉਹ ਤਾਨੇ ਕੱਸਦੇ ਹਨ ਕਿ ਜਿਹੜੀ ਔਰਤ ਠੀਕ ਤਰ੍ਹਾਂ ਤੁਰ ਨਹੀਂ ਸਕਦੀ, ਉਹ ਕਿਵੇਂ ਖੇਡੇਗੀ। ਪਰ, ਮੈਂ ਉਨ੍ਹਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੇਰੀ ਪਤਨੀ ਇਸੇ ਤਰ੍ਹਾਂ ਅੱਗੇ ਵਧਦੀ ਰਹੇ ਅਤੇ ਸਾਡਾ ਮਾਣ ਵਧਾਏ।"

ਲਲਿਤਾ ਅਤੇ ਪ੍ਰਵੀਨ
BBC
ਆਪਣੇ ਘਰ ਵਿੱਚ ਮੋਬਾਈਲ ''ਤੇ ਪੁਰਾਣੇ ਕ੍ਰਿਕਟ ਮੈਚ ਦੇ ਵੀਡੀਓ ਦੇਖਦੇ ਹੋਏ ਲਲਿਤਾ

ਪ੍ਰਵੀਨ ਵਰਗੇ ਲੋਕ ਇਸ ਗੱਲ ਦੀ ਉਦਾਹਰਨ ਹਨ ਕਿ ਖੇਡਾਂ ਪੁਰਸ਼ਾਂ ਅਤੇ ਔਰਤਾਂ ਵਿੱਚ ਵਿਤਕਰਾ ਨਹੀਂ ਕਰਦੀਆਂ ਹਨ ਅਤੇ ਸਫ਼ਲ ਹੋਣ ਲਈ ਇੱਕ ਸੱਚਾ ਸਹਿਯੋਗ ਅਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਖਿਡਾਰਨਾਂ ਵੀ ਬਹੁਤ ਕੁਝ ਹਾਸਿਲ ਕਰ ਸਕਦੀਆਂ ਹਨ।

ਭਾਰਤ ਦੀ ਇਸ ਪਸੰਦੀਦਾ ਖੇਡ ਵਿੱਚ ਪੁਰਸ਼ਾਂ ਅਤੇ ਔਰਤਾਂ ਵਿੱਚ ਭੇਦਭਾਵ ਨੂੰ ਲੈ ਕੇ ਕਾਫੀ ਚਰਚਾ ਹੋਈ ਹੈ। ਪਰ ਤਸਨੀਮ ਅਤੇ ਲਲਿਤਾ ਵਰਗੀਆਂ ਔਰਤਾਂ ਨੂੰ ਕਈ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਨੂੰ ਜਾਂ ਤਾਂ ਅਣਡਿੱਠ ਕੀਤਾ ਜਾਂਦਾ ਹੈ ਜਾਂ ਮਾਮੂਲੀ ਸਮਝਿਆਂ ਜਾਂਦਾ ਹੈ।

ਮਦਦ ਦੀ ਕਮੀ

ਡਿਸਏਬਲਡ ਕ੍ਰਿਕਟ ਨੂੰ ਸਾਧਨਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਚਾਹੀਦਾ ਹੈ। ਇਸਦੇ ਲਈ, ਮੈਦਾਨ ਵਿੱਚ ਇੱਕ ਖ਼ਾਸ ਸੈਟਿੰਗ ਦੀ ਲੋੜ ਹੁੰਦੀ ਹੈ।

ਲੱਤਾਂ ਦੀ ਕਮਜ਼ੋਰੀ ਵਾਲੇ ਬੱਲੇਬਾਜ਼ਾਂ ਨੂੰ ਦੌੜਾਕਾਂ ਦੀ ਲੋੜ ਹੁੰਦੀ ਹੈ ਅਤੇ ਖਿਡਾਰੀਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪਾਵਰਪਲੇ ਪਹੁੰਚ ਦੀ ਵੀ ਲੋੜ ਹੁੰਦੀ ਹੈ।

ਇਨ੍ਹਾਂ ਚੁਣੌਤੀਆਂ ਵੱਲ ਇਸ਼ਾਰਾ ਕਰਦੇ ਹੋਏ, ਭਾਰਤ ਦੀ ਪਹਿਲੀ ਮਹਿਲਾ ਡਿਸਏਬਲਡ ਕ੍ਰਿਕਟ ਟੀਮ ਦੀ ਕਪਤਾਨ ਆਲੀਆ ਖਾਨ ਕਹਿੰਦੀ ਹੈ, “ਘੱਟੋ-ਘੱਟ ਅੱਜ ਦੇਸ਼ ਦੇ ਲੋਕ ਮਹਿਲਾ ਪ੍ਰੀਮੀਅਰ ਲੀਗ ਵਰਗੀਆਂ ਪਹਿਲਕਦਮੀਆਂ ਕਾਰਨ ਕੁਝ ਮਹਿਲਾ ਖਿਡਾਰੀਆਂ ਨੂੰ ਜਾਣਦੇ ਤਾਂ ਹਨ। ਪਰ ਸਾਡੇ ਕੋਲ ਟੂਰਨਾਮੈਂਟ ਖੇਡਣ ਲਾਇਕ ਸਹੂਲਤਾਂ ਵੀ ਨਹੀਂ ਹਨ।

ਆਲੀਆ ਨੇ ਕਿਹਾ ਕਿ ਕ੍ਰਿਕਟ ਖੇਡਣ ਦੀ ਕੋਸ਼ਿਸ਼ ਕਰਨ ''ਤੇ ਉਨ੍ਹਾਂ ਨੂੰ ਨੀਵਾਂ ਸਮਝਿਆ ਜਾਂਦਾ ਹੈ।

ਆਲੀਆ ਨੇ ਕਿਹਾ, "ਮੈਂ ਕਈ ਵਾਰ ਸੁਣਿਆ ਹੈ ਕਿ ਆਮ ਕੁੜੀਆਂ ਵੀ ਕ੍ਰਿਕਟ ਨਹੀਂ ਖੇਡ ਸਕਦੀਆਂ ਅਤੇ ਤੁਸੀਂ ਇਕ ਹੱਥ ਨਾਲ ਕ੍ਰਿਕਟ ਖੇਡਣਾ ਚਾਹੁੰਦੇ ਹੋ?"

ਉਹ ਕਹਿੰਦੀ ਹੈ, “ਤੁਸੀਂ ਜਾਣਦੇ ਹੋ ਕਿ ਸਮਾਜ ਵਿੱਚ ਔਰਤਾਂ ਦੀ ਕੀ ਸਥਿਤੀ ਹੈ। ਮੈਂ ਅਕਸਰ ਸੁਣਦੀ ਹਾਂ ਕਿ ਮੈਨੂੰ ਘਰ ਵਿੱਚ ਰਹਿ ਕੇ ਬੱਚਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਬਾਹਰ ਖੇਡ ਕੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ।"

ਡਿਸਏਬਲਡਡ ਕ੍ਰਿਕੇਟ ਕੰਟਰੋਲ ਬੋਰਡ ਆਫ਼ ਇੰਡੀਆ (ਡੀਸੀਸੀਬੀਆਈ) ਨੇ ਹਾਲ ਹੀ ਵਿੱਚ ਔਰਤਾਂ ਲਈ ਇੱਕ ਵੱਖਰੀ ਕਮੇਟੀ ਬਣਾਈ ਹੈ। ਇਸ ਦੇ ਬਾਵਜੂਦ ਡਿਸਏਬਲਡਡ ਮਹਿਲਾ ਕ੍ਰਿਕਟਰਾਂ ਦੀ ਇਸ ਸੰਸਥਾ ਨੂੰ ਚਲਾਉਣ ਲਈ ਮਹਿਲਾ ਪ੍ਰਬੰਧਕਾਂ ਦੀ ਘਾਟ ਸਾਫ਼ ਨਜ਼ਰ ਆ ਰਹੀ ਹੈ।

ਵੈਸੇ, ਦੇਸ਼ ਵਿੱਚ ਨੇਤਰਹੀਣ ਮਹਿਲਾ ਕ੍ਰਿਕਟਰਾਂ ਦੀ ਹਾਲਤ ਕੁਝ ਬਿਹਤਰ ਹੈ ਕਿਉਂਕਿ, ਉਨ੍ਹਾਂ ਨੂੰ ਕਾਰਪੋਰੇਟ ਸਮਾਜਿਕ ਰਿਸਪੌਂਸੀਬਿਲਿਟੀ ਅਤੇ ਭਾਰਤ ਵਿੱਚ ਨੇਤਰਹੀਣ ਕ੍ਰਿਕਟ ਐਸੋਸੀਏਸ਼ਨ (ਸੀਏਬੀਆਈ) ਤੋਂ ਸਹਾਇਤਾ ਅਤੇ ਵਿੱਤੀ ਮਦਦ ਮਿਲ ਜਾਂਦੀ ਹੈ।

ਆਸਟ੍ਰੇਲੀਆ ਤੋਂ ਫੋਨ ''ਤੇ ਗੱਲ ਕਰਦੇ ਹੋਏ, ਨਿਤੇਂਦਰ ਸਿੰਘ ਪੁੱਛਦੇ ਹਨ, "ਹੋਣਾ ਤਾਂ ਇਹ ਚਾਹੀਦਾ ਹੈ ਕਿ ਡਿਸਏਬਲਡਡ ਕ੍ਰਿਕਟ ਬੋਰਡ, ਨੇਤਰਹੀਣ ਖਿਡਾਰੀਆਂ ਦੀ ਐਸੋਸੀਏਸ਼ਨ ਅਤੇ ਬੀਸੀਸੀਆਈ ਨੂੰ ਮਿਲ ਕੇ ਇੱਕ ਢਾਂਚਾ ਬਣਾਉਣ ਜੋ ਇਸ ਖੇਡ ਵਿੱਚ ਮਦਦਗਾਰ ਹੋਵੇ।"

"ਖਿਡਾਰੀ ਆਉਂਦੇ ਹਨ, ਖੇਡਦੇ ਹਨ ਅਤੇ ਜਿੱਤਦੇ ਹਨ। ਪਰ, ਉਨ੍ਹਾਂ ਦੀ ਖੇਡ ਦੇਖਣ ਤੱਕ ਕੋਈ ਨਹੀਂ ਆਉਂਦਾ। ਅਜਿਹੇ ''ਚ ਕੋਈ ਕਿਵੇਂ ਸਮਝੇਗਾ ਕਿ ਉਹ ਵੀ ਖੇਡ ਸਕਦੇ ਹਨ ਅਤੇ ਸ਼ਾਨਦਾਰ ਪ੍ਰਦਰਸ਼ਨ ਵੀ ਕਰ ਸਕਦੇ ਹਨ ਹੈ?"

ਅੱਜ ਦੇ ਦੌਰ ਵਿੱਚ ਜਦੋਂ ਆਮ ਖਿਡਾਰੀਆਂ ਨੂੰ ਲੀਗ ਖੇਡਣ ਦੇ ਕਰੋੜਾਂ ਰੁਪਏ ਮਿਲ ਰਹੇ ਹਨ। ਇਸ਼ਤਿਹਾਰ ਦੇਣ ਵਾਲੇ ਮੈਚਾਂ ਦੌਰਾਨ ਆਪਣੇ ਇਸ਼ਤਿਹਾਰ ਦਿਖਾਉਣ ਲਈ ਵੱਡੀ ਰਕਮ ਖਰਚ ਕਰ ਰਹੇ ਹਨ ਅਤੇ ਲੋਕ ਉਨ੍ਹਾਂ ਨੂੰ ਖੇਡਦੇ ਦੇਖਣ ਲਈ ਟਿਕਟਾਂ ਖਰੀਦ ਰਹੇ ਹਨ।

ਦੂਜੇ ਪਾਸੇ ਇਹ ਗੁੰਮਨਾਮ ਕ੍ਰਿਕਟ ਟੀਮ ਅਜਿਹੀ ਮਾਨਤਾ ਮਿਲਣ ਦੀ ਉਮੀਦ ਤੋਂ ਬਿਨਾਂ ਹੀ ਸਿਖਲਾਈ ਲੈ ਰਹੀ ਹੈ।

ਆਪਣੇ ਜ਼ਬਰਦਸਤ ਜਜ਼ਬੇ ਨਾਲ, ਉਹ ਇਹ ਅਭਿਆਸ ਆਪਣੇ ਲਈ ਕਰ ਰਹੀਆਂ ਹਨ ਤਾਂ ਜੋ ਉਹ ਸਮਾਜ ਵਿੱਚ ਆਪਣੇ ਲਈ ਇੱਕ ਮੁਕਾਮ ਹਾਸਲ ਕਰ ਸਕਣ ਅਤੇ ਉਨ੍ਹਾਂ ਔਰਤਾਂ ਨੂੰ ਵੀ ਉਤਸ਼ਾਹਿਤ ਕਰ ਸਕਣ, ਜੋ ਸੰਗਲਾਂ ਤੋੜਨ ਲਈ ਹੁਣ ਤੱਕ ਹਿੰਮਤ ਅਤੇ ਸਹਾਰਾ ਇਕੱਠਾ ਨਹੀਂ ਕਰ ਸਕੀਆਂ।

(BBCShe ਸੀਰੀਜ਼ ਨਿਰਮਾਤਾ: ਦਿਵਿਆ ਆਰੀਆ, ਬੀਬੀਸੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)


  • bbc news punjabi

''ਪਿਤਾ ਜੀ ਫਿਰ ਕਦੇ ਨਹੀਂ ਮੁੜੇ, ਅਸੀਂ ਵੀ ਬਦਲੇ ਦੀ ਰਾਹ ''ਤੇ ਤੁਰ ਸਕਦੇ ਸੀ ਪਰ...''

NEXT STORY

Stories You May Like

  • bbc news
    ਬਾਦਲ ਪਿੰਡ ਤੋ ਉੱਠ ਕੇ ਕਾਰੋਬਾਰੀ ਬਣੇ ਨਰੋਤਮ ਢਿੱਲੋਂ ਦੇ ਕਤਲ ਬਾਰੇ ਹੁਣ ਤੱਕ ਕੀ ਖੁਲਾਸੇ ਹੋਏ
  • bbc news
    ਬ੍ਰਿਟੇਨ ਦਾ ਸ਼ਾਹੀ ਪਰਿਵਾਰ: ਕਿੰਗ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਹਨ
  • bbc news
    ਹੀਰਾਮੰਡੀ: ਲਾਹੌਰ ਦੇ ਇਸ ‘ਸ਼ਾਹੀ ਮੁੱਹਲੇ’ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਮਗਰੋਂ ਕਿਵੇਂ ਬਦਲਿਆ ਨਾਮ
  • bbc news
    ਚੰਡੀਗੜ੍ਹ ਮੇਅਰ ਦੀ ਚੋਣ ’ਤੇ ਸੁਪਰੀਮ ਕੋਰਟ ਨੇ ਕਿਹਾ, ‘ਇਹ ਲੋਕਤੰਤਰ ਦਾ ਮਜ਼ਾਕ ਹੈ, ਲੋਕਤੰਤਰ ਦਾ ਕਤਲ ਹੈ’
  • bbc news
    ਕਿੰਗ ਚਾਰਲਸ ਨੂੰ ਕੈਂਸਰ: ਹੁਣ ਤੱਕ ਜੋ ਗੱਲਾਂ ਸਾਨੂੰ ਪਤਾ ਹਨ
  • bbc news
    ਪਾਕਿਸਤਾਨ ਦਾ ਉਹ ਇਲਾਕਾ ਜਿੱਥੇ ਔਰਤਾਂ ਨੂੰ ਵੋਟ ਪਾਉਣ ਲਈ ਮਰਦਾਂ ਦੀ ਇਜਾਜ਼ਤ ਲੈਣੀ ਪੈਂਦੀ ਹੈ
  • bbc news
    ਐੱਗ ਫਰੀਜ਼ਿੰਗ ਕੀ ਹੈ ਜਿਸ ਰਾਹੀਂ ਤੁਸੀਂ ਵੱਡੀ ਉਮਰੇ ਮਾਂ ਬਣ ਸਕਦੇ ਹੋ ਤੇ ਇਹ ਕਿਵੇਂ ਆਈਵੀਐੱਫ ਤੋਂ ਬਿਹਤਰ ਹੈ
  • bbc news
    ਜਾਅਲੀ ਮਾਰਕਸ਼ੀਟ ਨਾਲ ਲਿਆ ਐੱਮਬੀਬੀਐੱਸ ''ਚ ਦਾਖ਼ਲਾ ਤੇ 43 ਸਾਲ ਕੀਤੀ ਡਾਕਟਰੀ
  • big revelation in the case of youth committing suicide due to love affairs
    Punjab: ਪ੍ਰੇਮ ਸੰਬੰਧਾਂ 'ਚ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਵੱਡਾ...
  • heartbreaking accident verna car overturns on jalandhar pathankot highway
    ਰੂਹ ਕੰਬਾਊ ਹਾਦਸਾ! ਜਲੰਧਰ-ਪਠਾਨਕੋਟ ਹਾਈਵੇਅ 'ਤੇ ਪਲਟੀ ਵਰਨਾ ਕਾਰ, ਇਕ ਦੀ ਮੌਤ
  • case registered against punjab police employee
    ਪੰਜਾਬ ਪੁਲਸ ਮੁਲਾਜ਼ਮ 'ਤੇ ਕੇਸ ਹੋਇਆ ਦਰਜ, ਹੈਰਾਨ ਕਰੇਗਾ ਪੂਰਾ ਮਾਮਲਾ
  • pratap bajwa s big statement on adjournment of vidhan sabha session
    ਵਿਧਾਨ ਸਭਾ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ
  • punjab weather update
    ਪੰਜਾਬ ਦੇ 14 ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ! ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
  • ed raids in dunki root cases
    ‘ਡੰਕੀ ਰੂਟ’ ਮਾਮਲੇ ’ਚ ED ਨੇ ਪੰਜਾਬ ਤੇ ਹਰਿਆਣਾ ’ਚ 11 ਥਾਵਾਂ ’ਤੇ ਮਾਰੇ ਛਾਪੇ
  • cp jalandhar holds special meeting with vdc members
    ਸੀਪੀ ਜਲੰਧਰ ਵੱਲੋਂ ਵੀਡੀਸੀ ਮੈਂਬਰਾਂ ਨਾਲ ਵਿਸ਼ੇਸ਼ ਮੀਟਿੰਗ, ਨਸ਼ਿਆਂ ਨਾਲ ਨਜਿੱਠਣ...
  • alert issued for 14 districts of punjab
    ਪੰਜਾਬ ਦੇ 14 ਜ਼ਿਲ੍ਹਿਆਂ ਲਈ Alert ਜਾਰੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 2...
Trending
Ek Nazar
eat curd in rainy season

ਕੀ ਬਰਸਾਤ ਦੇ ਮੌਸਮ 'ਚ ਕਰਨਾ ਚਾਹੀਦੈ 'ਦਹੀਂ' ਦਾ ਸੇਵਨ? ਜਾਣ ਲਓ ਮੁੱਖ ਕਾਰਨ

alert issued for 14 districts of punjab

ਪੰਜਾਬ ਦੇ 14 ਜ਼ਿਲ੍ਹਿਆਂ ਲਈ Alert ਜਾਰੀ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, 2...

sgpc president harjinder singh dhami s big statement

SGPC ਦੇ ਪ੍ਰਧਾਨ ਧਾਮੀ ਦਾ ਵੱਡਾ ਬਿਆਨ, ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਹੋਣੀ...

flood occurred in this area of punjab

ਪੰਜਾਬ ਦੇ ਇਸ ਇਲਾਕੇ 'ਚ ਆਇਆ ਹੜ੍ਹ! ਫ਼ੌਜ ਤੇ ਪ੍ਰਸ਼ਾਸਨ ਨੇ ਸਾਂਭਿਆ ਮੋਰਚਾ, DC ਨੇ...

connecting flights to amsterdam and manchester started from adampur airport

ਪੰਜਾਬੀਆਂ ਲਈ Good News, ਹੁਣ ਆਦਮਪੁਰ ਏਅਰਪੋਰਟ ਤੋਂ ਹੋਰ ਫਲਾਈਟਾਂ ਹੋਈਆਂ ਸ਼ੁਰੂ

strict orders in force in punjab till january 8 2026

ਪੰਜਾਬ 'ਚ 8 ਜਨਵਰੀ ਤੱਕ ਲਾਗੂ ਹੋਏ ਸਖ਼ਤ ਹੁਕਮ, ਸਵੇਰੇ 7 ਵਜੇ ਤੋਂ ਰਾਤ 9 ਵਜੇ...

pm modi receives warm welcome in namibia  talks with president

ਪ੍ਰਧਾਨ ਮੰਤਰੀ ਮੋਦੀ ਦਾ ਨਾਮੀਬੀਆ 'ਚ ਨਿੱਘਾ ਸਵਾਗਤ, ਰਾਸ਼ਟਰਪਤੀ ਨੰਦੀ-ਨਡੈਤਵ...

israeli air strikes in gaza strip

ਗਾਜ਼ਾ ਪੱਟੀ 'ਚ ਇਜ਼ਰਾਇਲੀ ਹਮਲੇ, ਮਾਰੇ ਗਏ 40 ਫਲਸਤੀਨੀ

forest fire in france

ਫਰਾਂਸ 'ਚ ਜੰਗਲ ਦੀ ਅੱਗ ਹੋਈ ਤੇਜ਼, ਹਵਾਈ ਆਵਾਜਾਈ ਠੱਪ

what makes a good ai prompt  here are 4 expert tips

AI ਨਾਲ ਕਰਨਾ ਚਾਹੁੰਦੇ ਹੋ ਕਮਾਲ! ਪੱਲੇ ਬੰਨ੍ਹ ਲਓ ਇਹ 4 ਗੱਲਾਂ

australian pm to visit china

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਇਸ ਹਫ਼ਤੇ ਕਰਨਗੇ ਚੀਨ ਦਾ ਦੌਰਾ

russia attack with drone and missiles on ukraine

ਰੂਸ ਨੇ ਯੂਕ੍ਰੇਨ 'ਤੇ ਮੁੜ ਦਾਗੇ 728 ਡਰੋਨ ਅਤੇ 13 ਮਿਜ਼ਾਈਲਾਂ

pakistan government  pia

ਪਾਕਿਸਤਾਨ ਸਰਕਾਰ ਵੱਲੋਂ PIA ਨੂੰ ਵੇਚਣ ਦੀਆਂ ਕੋਸ਼ਿਸ਼ਾਂ ਤੇਜ਼!

grandson grandmother police arrested

ਸ਼ਰਮਨਾਕ! ਪੋਤੇ ਨੇ 65 ਸਾਲਾ ਦਾਦੀ ਨੂੰ ਬਣਾਇਆ ਹਵਸ ਦਾ ਸ਼ਿਕਾਰ

heart breaking incident in phillaur

ਫਿਲੌਰ 'ਚ ਰੂਹ ਕੰਬਾਊ ਘਟਨਾ! ਔਰਤ ਤੇ ਮਰਦ ਨੂੰ ਰੇਲਵੇ ਲਾਈਨਾਂ 'ਤੇ ਇਸ ਹਾਲ 'ਚ...

famous indian origin news anchor resigns in canada

Canada 'ਚ ਭਾਰਤੀ ਮੂਲ ਦੇ ਮਸ਼ਹੂਰ ਨਿਊਜ਼ ਐਂਕਰ ਨੇ ਦਿੱਤਾ ਅਸਤੀਫ਼ਾ

meteorological department warns these districts

ਪੰਜਾਬ 'ਚ ਸਾਉਣ ਤੋਂ ਪਹਿਲਾਂ ਹੀ ਭਾਰੀ ਮੀਂਹ, ਮੌਸਮ ਵਿਭਾਗ ਵੱਲੋਂ ਇਨ੍ਹਾਂ...

cannabis and opium crops destroyed

ਪੁਲਸ ਦੀ ਵੱਡੀ ਕਾਰਵਾਈ, ਭੰਗ ਅਤੇ ਅਫੀਮ ਦੀਆਂ ਫਸਲਾਂ ਕੀਤੀਆਂ ਤਬਾਹ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • australia study permit apply
      ਆਸਟ੍ਰੇਲੀਆ ਨੇ ਵਿਦਿਆਰਥੀਆਂ ਲਈ ਖੋਲ੍ਹੇ ਦਰਵਾਜ਼ੇ, ਸਿੱਧਾ ਮਿਲੇਗਾ ਸਟੱਡੀ ਪਰਮਿਟ
    • aap announces new in charges
      'ਆਪ' ਨੇ ਪੰਜਾਬ ਦੇ ਦੋ ਵਿਧਾਨ ਸਭਾ ਹਲਕਿਆਂ ਲਈ ਨਵੇਂ ਇੰਚਾਰਜਾਂ ਦਾ ਕੀਤਾ ਐਲਾਨ
    • big relief for old vehicle owners
      ਪੁਰਾਣੇ ਵਾਹਨਾਂ ਦੇ ਮਾਲਕਾਂ ਨੂੰ ਵੱਡੀ ਰਾਹਤ, 1 ਨਵੰਬਰ ਤੋਂ ਨਵਾਂ ਨਿਯਮ ਆਵੇਗਾ
    • who is nimisha priya
      ਕੌਣ ਹੈ ਨਿਮਿਸ਼ਾ ਪ੍ਰਿਆ? ਯਮਨ 'ਚ 16 ਜੁਲਾਈ ਨੂੰ ਦਿੱਤੀ ਜਾਵੇਗੀ ਫਾਂਸੀ
    • corona
      ਕੋਰੋਨਾ ਨਾਲ ’ਚ 48 ਘੰਟਿਆਂ ’ਚ 3 ਔਰਤਾਂ ਦੀ ਮੌਤ
    • numerology
      ਸਾਰੀ ਉਮਰ ਪੈਸੇ ਨਾਲ ਖੇਡਦੇ ਹਨ ਇਨ੍ਹਾਂ 4 ਤਾਰੀਖਾਂ ਨੂੰ ਜੰਮੇ ਲੋਕ
    • good news for seven crore members
      7 ਕਰੋੜ ਲੋਕਾਂ ਲਈ ਖੁਸ਼ਖਬਰੀ, PF ਖਾਤੇ 'ਚ ਆ ਗਿਆ ਵਿਆਜ ਦਾ ਪੈਸਾ, ਇੰਝ ਕਰੋ ਚੈੱਕ
    • indian government blocked 2335 accounts
      X ਦਾ ਦਾਅਵਾ, ਭਾਰਤ ਸਰਕਾਰ ਨੇ 2335 ਖਾਤੇ ਕਰਵਾਏ ਬਲੌਕ
    • big news about property tax
      ਪ੍ਰਾਪਰਟੀ ਟੈਕਸ ਨੂੰ ਲੈ ਕੇ ਵੱਡੀ ਖ਼ਬਰ: ਨੁਕਸਾਨ ਤੋਂ ਬਚਣਾ ਹੈ ਤਾਂ ਜਲਦ ਕਰ ਲਓ...
    • pm modi honored with brazil  s highest honor
      PM ਮੋਦੀ ਨੂੰ ਬ੍ਰਾਜ਼ੀਲ ਦਾ ਸਰਵਉੱਚ ਸਨਮਾਨ, 'ਨੈਸ਼ਨਲ ਆਰਡਰ ਆਫ ਸਾਊਦਰਨ ਕਰਾਸ'...
    • rss sets stage for next bjp president
      RSS ਨੇ ਅਗਲੇ ਭਾਜਪਾ ਪ੍ਰਧਾਨ ਲਈ ਮੰਚ ਤਿਆਰ ਕੀਤਾ
    • BBC News Punjabi ਦੀਆਂ ਖਬਰਾਂ
    • bbc news
      ਔਰਤਾਂ ''ਤੇ ''ਪ੍ਰੀ-ਪ੍ਰੈਗਨੈਂਸੀ'' ਸ਼ੇਪ ’ਚ ਆਉਣ ਦਾ ਦਬਾਅ: ‘ਲੋਕਾਂ ਨੂੰ...
    • bbc news
      ਉਹ ਸ਼ਹਿਰ, ਜਿਸ ਦਾ ਪੂਰੀ ਦੁਨੀਆਂ ਨਾਲ ਸੰਪਰਕ ਟੁੱਟ ਗਿਆ, ਭੁੱਖ ਨਾਲ ਲੋਕ ਤੜਪਦੇ...
    • bbc news
      ਤਿੰਨ ਸਾਲਾਂ ਤੋਂ ਮੰਜੇ ’ਤੇ ਪਏ ਹਰਪਾਲ ਲਈ ਰੋਪੜ ਆਈ ਵਿਦੇਸ਼ੀ ਪਤਨੀ, ਇੱਕ ਹਾਦਸੇ ਨੇ...
    • bbc news
      ਪਾਕਿਸਤਾਨ ਚੋਣਾਂ : ''ਮਿਰਜ਼ਾ ਯਾਰ ਇਮਰਾਨ ਖ਼ਾਨ ਜੇਲ੍ਹ ਵਿੱਚ ਅਤੇ ਗੁਆਂਢਣਾ ਜ਼ਿੰਦਾ...
    • bbc news
      ਪੰਜਾਬ ਜਿਸ ਸਿੰਧੂ ਘਾਟੀ ਦੀ ਸੱਭਿਅਤਾ ਦਾ ਹਿੱਸਾ ਸੀ, ਉੱਥੇ ਲੋਕਾਂ ਦੀ ਬੋਲੀ ਤੇ...
    • bbc news
      ਭਾਨਾ ਸਿੱਧੂ : ਧਰਨਾ ਚੁੱਕਣ ਸਮੇਂ ਆਗੂਆਂ ਨੇ ਪੰਜਾਬ ਸਰਕਾਰ ਦਾ ਕਿਹੜਾ ''ਭਰਮ...
    • bbc news
      ਫੇਸਬੁੱਕ ਦੇ 20 ਸਾਲ: ਉਹ ਚਾਰ ਅਹਿਮ ਗੱਲਾਂ ਜਿਨ੍ਹਾਂ ਜ਼ਰੀਏ ਇਸ ਨੇ ਦੁਨੀਆ ਬਦਲੀ
    • bbc news
      ਕਮਰ ਦਰਦ ਦੇ ਕਿਹੜੇ ਇਲਾਜ ਫ਼ਾਇਦਿਆਂ ਨਾਲੋਂ ਵੱਧ ਨੁਕਸਾਨ ਕਰ ਸਕਦੇ ਹਨ
    • bbc news
      ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਪਰਫਿਊਮ ਫੈਕਟਰੀ ਵਿੱਚ ਲੱਗੀ ਅੱਗ, ਇੱਕ ਦੀ ਮੌਤ 9...
    • bbc news
      ਜਦੋਂ 80 ਸਾਲ ਬਾਅਦ ਦਲਿਤ ਭਾਈਚਾਰਾ ਮੰਦਰ ’ਚ ਦਾਖਲ ਹੋਇਆ ਤਾਂ ਹੋਰਾਂ ਜਾਤ ਵਾਲਿਆਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +