ਜਲੰਧਰ (ਵੈੱਬ ਡੈਸਕ)- ਕੇਂਦਰ ਸਰਕਾਰ ਨੇ ਪੰਜਾਬ 'ਚ ਰੇਲ ਯਾਤਰੀਆਂ ਨੂੰ ਇਕ ਵੱਡੀ ਸੌਗਾਤ ਦਿੱਤੀ ਹੈ। ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵਿਚਕਾਰ ਚੱਲਣ ਵਾਲੀ ਹਾਈ ਸਪੀਡ 'ਵੰਦੇ ਭਾਰਤ ਐਕਸਪ੍ਰੈਸ' ਹੁਣ ਜਲੰਧਰ ਕੈਂਟ ਰੇਲਵੇ ਸਟੇਸ਼ਨ 'ਤੇ ਵੀ ਰੁਕੇਗੀ। ਰੇਲਵੇ ਵਿਭਾਗ ਨੇ ਇਸ ਠਹਿਰਾਅ ਨੂੰ ਆਪਣੀ ਅਧਿਕਾਰਤ ਮਨਜ਼ੂਰੀ ਦੇ ਦਿੱਤੀ ਹੈ, ਜੋਕਿ 2 ਅਪ੍ਰੈਲ ਤੋਂ ਲਾਗੂ ਹੋਵੇਗੀ।
ਯਾਤਰੀਆਂ ਅਤੇ ਵਪਾਰੀਆਂ ਲਈ ਵੱਡੀ ਸਹੂਲਤ
ਇਸ ਫ਼ੈਸਲੇ ਨਾਲ ਨਾ ਸਿਰਫ਼ ਜਲੰਧਰ ਦੇ ਵਪਾਰੀਆਂ ਅਤੇ ਆਮ ਯਾਤਰੀਆਂ ਨੂੰ ਸਹੂਲਤ ਮਿਲੇਗੀ ਸਗੋਂ ਜੰਮੂ ਅਤੇ ਕਟੜਾ ਜਾਣ ਵਾਲੇ ਸ਼ਰਧਾਲੂਆਂ ਲਈ ਵੀ ਸਫ਼ਰ ਬਹੁਤ ਸੌਖਾਲਾ ਹੋ ਜਾਵੇਗਾ। ਜਲੰਧਰ ਦੇ ਖੇਡ ਉਦਯੋਗ ਅਤੇ ਸਰਜੀਕਲ ਉਦਯੋਗ ਨਾਲ ਜੁੜੇ ਵਪਾਰੀਆਂ ਲਈ ਦਿੱਲੀ ਤੱਕ ਦਾ ਸਫ਼ਰ ਹੁਣ ਹੋਰ ਵੀ ਆਰਾਮਦਾਇਕ ਅਤੇ ਸਮਾਂ ਬਚਾਉਣ ਵਾਲਾ ਹੋਵੇਗਾ। ਇਸ ਤੋਂ ਇਲਾਵਾ ਫਗਵਾੜਾ, ਹੁਸ਼ਿਆਰਪੁਰ ਅਤੇ ਕਪੂਰਥਲਾ ਵਰਗੇ ਨੇੜਲੇ ਕਸਬਿਆਂ ਦੇ ਯਾਤਰੀਆਂ ਨੂੰ ਵੀ ਇਸ ਦਾ ਸਿੱਧਾ ਫਾਇਦਾ ਮਿਲੇਗਾ।
ਇਹ ਵੀ ਪੜ੍ਹੋ: 5 ਮਿੰਟ 'ਚ ਹੁੰਦੀ ਹੈ ਨਸ਼ੇ ਦੀ Home Delivery! MP ਚੰਨੀ ਨੇ ਸਾਂਝੀ ਕੀਤੀ ਵੀਡੀਓ ਨੇ ਮਚਾਇਆ ਤਹਿਲਕਾ
ਇਹ ਹੋਵੇਗਾ ਟ੍ਰੇਨ ਦਾ ਸਮਾਂ
ਨਵੀਂ ਦਿੱਲੀ ਤੋਂ ਰਵਾਨਗੀ ਦਾ ਸਮਾਂ ਸਵੇਰੇ 6:00 ਵਜੇ ਹੋਵੋਗਾ ਅਤੇ ਜਲੰਧਰ ਕੈਂਟ ਵਿਚ ਸਵੇਰੇ 10:00 ਵਜੇ (ਅੰਬਾਲਾ ਕੈਂਟ ਅਤੇ ਲੁਧਿਆਣਾ ਤੋਂ ਬਾਅਦ) ਪਹੁੰਚੀ। ਇਥੇ 2 ਮਿੰਟ ਰੁਕਣ ਤੋਂ ਬਾਅਦ ਇਹ ਟਰੇਨ 10:02 ਵਜੇ ਪਠਾਨਕੋਟ ਲਈ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ: ਮੂਸੇਵਾਲਾ ਵਾਂਗ ਲੱਕੀ ਓਬਰਾਏ ਨੂੰ ਥਾਰ 'ਚ ਬਣਾਇਆ ਨਿਸ਼ਾਨਾ! 44 ਦਿਨ ਪਹਿਲਾਂ ਰਚੀ ਸਾਜਿਸ਼, ਦੁਸ਼ਮਣੀ 'ਚ ਇੰਝ ਬਦਲੀ ਦੋਸਤੀ
ਵਾਪਸੀ ਦਾ ਸਮਾਂ
ਇਹ ਟ੍ਰੇਨ ਪਠਾਨਕੋਟ ਤੋਂ ਸ਼ਾਮ 5:29 ਵਜੇ ਚੱਲੇਗੀ ਅਤੇ ਸ਼ਾਮ 6:51 ਵਜੇ ਜਲੰਧਰ ਕੈਂਟ ਪਹੁੰਚੇਗੀ। ਇਥੋਂ 6:53 ਵਜੇ ਇਹ ਟਰੇਨ ਲੁਧਿਆਣਾ ਲਈ ਰਵਾਨਾ ਹੋਵੇਗੀ।
ਜਲੰਧਰ ਬਣਿਆ ਪੰਜਾਬ ਦਾ ਪ੍ਰਮੁੱਖ ਰੇਲਵੇ ਹੱਬ
ਇਸ ਨਵੇਂ ਸਟਾਪੇਜ ਦੇ ਨਾਲ ਜਲੰਧਰ ਹੁਣ ਪੰਜਾਬ ਦਾ ਇਕ ਪ੍ਰਮੁੱਖ ਰੇਲਵੇ ਹੱਬ ਬਣ ਗਿਆ ਹੈ, ਜਿਸ ਨੂੰ ਤਿੰਨ ਵੰਦੇ ਭਾਰਤ ਟ੍ਰੇਨਾਂ ਦੀ ਸਹੂਲਤ ਮਿਲ ਗਈ ਹੈ। ਮੌਜੂਦਾ ਸਮੇਂ ਵਿਚ ਪਹਿਲੀ ਵੰਦੇ ਭਾਰਤ ਅੰਮ੍ਰਿਤਸਰ ਤੋਂ ਦਿੱਲੀ ਵਿਚਕਾਰ ਚੱਲਦੀ ਹੈ, ਜਦਕਿ ਦੂਜੀ ਅੰਮ੍ਰਿਤਸਰ ਤੋਂ ਕਟੜਾ ਦੇ ਰੂਟ 'ਤੇ ਸੇਵਾਵਾਂ ਦੇ ਰਹੀ ਹੈ। ਹੁਣ ਦਿੱਲੀ-ਕਟੜਾ ਵਾਇਆ ਜਲੰਧਰ ਕੈਂਟ ਤੀਜੀ ਮਹੱਤਵਪੂਰਨ ਕੜੀ ਬਣ ਗਈ ਹੈ। ਫਿਲਹਾਲ ਇਹ ਠਹਿਰਾਅ ਪ੍ਰਯੋਗ ਦੇ ਤੌਰ 'ਤੇ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਨੂੰ ਯਾਤਰੀਆਂ ਦੇ ਹੁੰਗਾਰੇ ਦੇ ਆਧਾਰ 'ਤੇ ਸਥਾਈ ਕੀਤਾ ਜਾ ਸਕਦਾ ਹੈ। ਰੇਲਵੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਨਾਲ ਮਾਲੀਏ 'ਚ ਵਾਧਾ ਹੋਵੇਗਾ ਅਤੇ ਯਾਤਰੀਆਂ ਦੀ ਗਿਣਤੀ 'ਚ ਵੀ ਇਜ਼ਾਫਾ ਹੋਵੇਗਾ।
ਇਹ ਵੀ ਪੜ੍ਹੋ: ਜਲੰਧਰ: Lucky ਓਬਰਾਏ ਕਤਲ ਕਾਂਡ 'ਚ ਇਕ ਹੋਰ CCTV ਆਈ ਸਾਹਮਣੇ! ਖੁੱਲ੍ਹੇ ਵੱਡੇ ਰਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਹਿਲਾਂ ਕਰਵਾਓ ਰੀਚਾਰਜ, ਫਿਰ ਆਊ ਬਿਜਲੀ, ਪੰਜਾਬ ਵਿਚ ਨਵੇਂ ਹੁਕਮ ਜਾਰੀ
NEXT STORY