ਪਰਵੀਨ ਚੰਦਰ ਦਾ ਇੰਜੀਨੀਅਰ ਪੁੱਤਰ ਮਹਿਕਾਂਸ਼ ਸ਼ਰਮਾ ਕੈਨੇਡਾ ਆਪਣੇ ਪਿਤਾ ਦੀ ਡਿਗਰੀ ਪ੍ਰਾਪਤ ਕਰਨ ਲਈ ਵਿਸ਼ੇਸ਼ ਤੌਰ ''ਤੇ ਆਇਆ ਸੀ।
"ਅਸੀਂ ਬਹੁਤ ਖੁਸ਼ ਹਾਂ ਕਿ ਮੇਰੇ ਪੁੱਤਰ ਦੀ ਪੀਐੱਚਡੀ ਦੀ ਡਿਗਰੀ ਸਾਡੇ ਘਰ ਆਈ ਹੈ ਪਰ ਦੁੱਖ ਇਸ ਗੱਲ ਦਾ ਹੈ ਕਿ ਇਹ ਉਸਦੀ ਮੌਤ ਤੋਂ ਬਾਅਦ ਆਈ ਹੈ।”
ਇਹ ਸ਼ਬਦ ਪਰਵੀਨ ਚੰਦਰ ਦੀ ਮਾਤਾ, ਸੱਤਿਆ ਰਾਣੀ ਦੇ ਹਨ। ਜਿਸ ਦੇ ਪੁੱਤਰ ਦੀ ਤੋਂ ਮੌਤ ਤੋਂ ਬਾਅਦ ਉਸ ਦੀ ਡਿਗਰੀ ਆਈ ਹੈ।
ਆਪਣੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋਏ ਸੱਤਿਆ ਰਾਣੀ ਕਹਿੰਦੇ ਹਨ, “ਹਾਲਾਂਕਿ, ਜੇ ਮੇਰੇ ਪੁੱਤਰ ਨੇ ਜਿਉਂਦੇ ਜੀਅ ਇਹ ਡਿਗਰੀ ਪ੍ਰਾਪਤ ਕੀਤੀ ਹੁੰਦੀ ਤਾਂ ਜਸ਼ਨ ਕੁਝ ਹੋਰ ਹੀ ਹੁੰਦੇ। ਮੇਰੇ ਬੇਟੇ ਨੂੰ ਸਾਰੀ ਉਮਰ ਪੜ੍ਹਾਈ ਦਾ ਜਨੂੰਨ ਰਿਹਾ ਅਤੇ ਕੈਂਸਰ ਵਰਗੀ ਘਾਤਕ ਬਿਮਾਰੀ ਵੀ ਉਸ ਨੂੰ ਆਪਣੀ ਆਖਰੀ ਡਿਗਰੀ ਦਾ ਥੀਸਿਸ ਪੂਰਾ ਕਰਨ ਤੋਂ ਨਹੀਂ ਰੋਕ ਸਕੀ।"
ਪਰਵੀਨ ਦੀ ਫਰਵਰੀ 2021 ਵਿੱਚ ਜਿਗਰ ਦੇ ਕੈਂਸਰ ਕਾਰਨ 54 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।
ਇੱਕ ਵਿਲੱਖਣ ਮਾਮਲੇ ਵਿੱਚ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ ਨੇ ਮਰਨ ਉਪਰੰਤ ਇਕ ਵਿਦਿਆਰਥੀ ਨੂੰ 29 ਮਈ ਨੂੰ ਪੀਐਚਡੀ ਦੀ ਡਿਗਰੀ ਨਾਲ ਸਨਮਾਨਿਤ ਕੀਤਾ ਸੀ।
ਪਰਵੀਨ ਚੰਦਰ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵਿੱਚ ਖੋਜਾਰਥੀ ਸਨ।
ਉਹ ਪੰਜਾਬ ਦੇ ਬਠਿੰਡਾ ਸ਼ਹਿਰ ਦੇ ਵਸਨੀਕ ਸੀ। ਪਰਵੀਨ ਦੀ ਫਰਵਰੀ 2021 ਵਿੱਚ ਜਿਗਰ ਦੇ ਕੈਂਸਰ ਕਾਰਨ 54 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ।
ਚੰਦਰ ਨੇ 2013 ਵਿੱਚ ਪੀਐਚਡੀ ਸ਼ੁਰੂ ਕੀਤੀ ਸੀ
ਖੋਜ਼ ਦੀ ਵਿਸ਼ਾ ਕੀ ਸੀ?
ਚੰਦਰ ਨੇ 2013 ਵਿੱਚ ਪੀਐਚਡੀ ਪ੍ਰੋਗਰਾਮ ਵਿੱਚ ਦਾਖਲਾ ਲਿਆ ਸੀ।
ਪਰਵੀਨ ਚੰਦਰ ਨੇ ਸਿਵਲ ਇੰਜਨੀਅਰਿੰਗ ਦੇ ਮਹੱਤਵਪੂਰਨ ਵਿਸ਼ੇ ਵਿੱਚ "ਪੰਜਾਬ ਰਾਜ ਦੇ ਮਿੱਟੀ ਦੀ ਜਾਂਚ ਦੇ ਅੰਕੜਿਆਂ ਅਤੇ ਮਿੱਟੀ ਦੇ ਡਿਜ਼ਾਈਨ ਚਾਰਟਾਂ ਦੇ ਵਿਕਾਸ ਦਾ ਵਿਸ਼ਲੇਸ਼ਣ" ਸਿਰਲੇਖ ਹੇਠ ਖੋਜ ਕੀਤੀ ਸੀ।
ਰਾਜੇਸ਼ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਨੇ ਮਿੱਟੀ ਦੇ ਵੱਖ-ਵੱਖ ਪਹਿਲੂਆਂ ਦੀ ਖੋਜ ਕੀਤੀ, ਜੋ ਕਿ ਕਿਸੇ ਵੀ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਲਈ ਮਹੱਤਵਪੂਰਨ ਹਨ ਅਤੇ ਪੰਜਾਬ ਦੀ ਮਿੱਟੀ ਬਾਰੇ ਭੂਗੋਲਿਕ ਜਾਣਕਾਰੀ ਤਿਆਰ ਕੀਤੀ।
ਇਹ ਜਾਣਕਾਰੀ ਸਿਵਲ ਇੰਜੀਨੀਅਰਾਂ ਨੂੰ ਪ੍ਰੋਜੈਕਟਾਂ ਦੇ ਬੁਨਿਆਦੀ ਢਾਂਚਾ ਨੂੰ ਡਿਜ਼ਾਈਨ ਕਰਨ ਵਿੱਚ ਸਹਾਇਤਾ ਕਰੇਗੀ।
ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਤਕਾਲੀ ਵਾਈਸ-ਚਾਂਸਲਰ ਰਾਹੁਲ ਭੰਡਾਰੀ ਨੇ ਬੇਨਤੀ ਨੂੰ ਮੰਨ ਲਿਆ ਸੀ।
ਪਰਿਵਾਰ ਲਈ ਇੱਕ ਭਾਵਨਾਤਮਕ ਪਲ਼
ਪਰਵੀਨ ਚੰਦਰ ਦੀ ਪਤਨੀ ਵਿਜੇ ਰਾਣੀ ਨੇ ਦੱਸਿਆ ਕਿ ਉਸਦੇ ਪਤੀ ਨੇ 1990 ਵਿੱਚ ਸਿਵਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਪੂਰਾ ਕੀਤਾ ਸੀ ਅਤੇ 1993 ਤੋਂ 2021 ਤੱਕ ਬਠਿੰਡਾ ਦੇ ਗਿਆਨੀ ਜ਼ੈਲ ਸਿੰਘ ਇੰਜੀਨੀਅਰਿੰਗ ਕਾਲਜ ਵਿੱਚ ਸਿਵਲ ਇੰਜੀਨੀਅਰਿੰਗ ਵਿਭਾਗ ਵਿੱਚ ਉਹ ਸੀਨੀਅਰ ਟੈਕਨੀਸ਼ੀਅਨ ਵਜੋਂ ਸੇਵਾਵਾਂ ਨਿਭਾ ਰਹੇ ਸਨ ।
ਉਹਨਾਂ ਅੱਗੇ ਕਿਹਾ, "ਪਰਵੀਨ ਚੰਦਰ ਆਪਣੀ ਪੜ੍ਹਾਈ ਪ੍ਰਤੀ ਹਮੇਸ਼ਾ ਭਾਵੁਕ ਅਤੇ ਦ੍ਰਿੜ ਸਨ। ਉਸਨੇ ਆਪਣੀ ਬੈਚੂਲਰ ਆਫ਼ ਟੈਕਨਾਲੋਜੀ (ਬੀ.ਟੈਕ) ਨੂੰ ਸਾਲ 2000 ਵਿੱਚ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ, ਉਹਨਾਂ ਨੇ ਮਾਸਟਰ ਆਫ਼ ਟੈਕਨਾਲੋਜੀ (ਐੱਮ.ਟੈਕ) ਦੀ ਡਿਗਰੀ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਲੁਧਿਆਣਾ ਤੋਂ 2009 ਵਿੱਚ ਪ੍ਰਾਪਤ ਕੀਤੀ।"
ਉਸਨੇ ਅੱਗੇ ਕਿਹਾ ਕਿ ਉਸਦੇ ਪਤੀ ਨੇ ਆਪਣੀ ਖੋਜ ਲਈ ਬਹੁਤ ਸਖਤ ਮਿਹਨਤ ਕੀਤੀ ਤੇ ਤੱਥ ਇਕੱਠਾ ਕਰਨ ਅਤੇ ਹੋਰ ਅਕਾਦਮਿਕ ਕੰਮ ਕਰਨ ਲਈ ਪੰਜਾਬ ਭਰ ਵਿੱਚ ਯਾਤਰਾ ਕੀਤੀ।
“ਮੇਰੇ ਪਤੀ 2020 ਵਿੱਚ ਕੈਂਸਰ ਨਾਲ ਜੂਝਣ ਅਤੇ ਬਾਅਦ ਵਿੱਚ ਕੋਵਿਡ-19 ਤੋਂ ਪੀੜਤ ਹੋਣ ਦੇ ਬਾਵਜੂਦ, ਆਪਣੀ ਪੜ੍ਹਾਈ ਲਈ ਵਚਨਬੱਧ ਰਹੇ ਅਤੇ ਆਪਣੀ ਮੌਤ ਤੋਂ ਪਹਿਲਾਂ ਆਪਣਾ ਥੀਸਿਸ ਪੂਰਾ ਕਰਨ ਵਿੱਚ ਕਾਮਯਾਬ ਹੋਏ।”
ਮਰਨ ਤੋਂ ਬਾਅਦ ਮਿਲੀ ਡਿਗਰੀ ਬਾਰੇ ਖਾਸ ਗੱਲਾਂ
- ਪਰਵੀਨ ਚੰਦਰ ਨੇ 2013 ਵਿੱਚ ਪੀਐਚਡੀ ਪ੍ਰੋਗਰਾਮ ਵਿੱਚ ਦਾਖਲਾ ਲਿਆ ਸੀ
- ਪਰਵੀਨ ਦੀ ਫਰਵਰੀ 2021 ਵਿੱਚ ਜਿਗਰ ਦੇ ਕੈਂਸਰ ਕਾਰਨ 54 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ
- ਉਹ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵਿੱਚ ਖੋਜਾਰਥੀ ਸਨ
- ਯੂਨੀਵਰਸਿਟੀ ਨੇ ਨਿਯਮਾਂ ’ਚ ਸੋਧ ਕੀਤੀ ਅਤੇ ਉਸ ਦਾ ਵਾਇਵਾ ਪੂਰੇ ਕਰਵਾ ਕੇ ਡਿਗਰੀ ਦਿੱਤੀ
ਉਸਨੇ ਆਪਣੇ ਪਤੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪੰਜਾਬ ਟੈਕਨੀਕਲ ਯੂਨੀਵਰਸਿਟੀ ਦਾ ਧੰਨਵਾਦ ਕੀਤਾ ਅਤੇ ਇਸ ਨੂੰ ਉਨ੍ਹਾਂ ਦੇ ਪਰਿਵਾਰ ਲਈ ਇੱਕ ਭਾਵਨਾਤਮਕ ਪਲ ਦੱਸਿਆ।
ਪਰਵੀਨ ਚੰਦਰ ਦਾ ਪੁੱਤਰ ਮਹਿਕਾਂਸ਼ ਸ਼ਰਮਾ ਜੋ ਕੈਨੇਡਾ ਵਿੱਚ ਇੱਕ ਪ੍ਰੋਜੈਕਟ ਇੰਜੀਨੀਅਰ ਹਨ, ਉਹ ਆਪਣੇ ਪਿਤਾ ਦੀ ਡਿਗਰੀ ਪ੍ਰਾਪਤ ਕਰਨ ਲਈ ਵਿਸ਼ੇਸ਼ ਤੌਰ ''ਤੇ ਆਏ ਸਨ।
ਮਹਿਕਾਂਸ਼ ਸ਼ਰਮਾ ਨੇ ਦੱਸਿਆ ਕਿ ਉਸਨੇ ਅਪ੍ਰੈਲ 2021 ਵਿੱਚ ਯੂਨੀਵਰਸਿਟੀ ਨਾਲ ਸੰਪਰਕ ਕੀਤਾ ਅਤੇ ਉਹਨਾਂ ਨੂੰ ਆਪਣੇ ਪਿਤਾ ਨੂੰ ਡਿਗਰੀ ਪ੍ਰਦਾਨ ਕਰਨ ਲਈ ਬੇਨਤੀ ਕੀਤੀ ਕਿਉਂਕਿ ਉਹ ਪਹਿਲਾਂ ਹੀ ਆਪਣਾ ਅੰਤਿਮ ਥੀਸਿਸ ਸੌੰਪ ਚੁੱਕੇ ਸਨ ਅਤੇ ਸਿਰਫ ਵਾਈਵਾ ਬਾਕੀ ਸੀ।
ਉਸਨੇ ਹੋਰ ਯੂਨੀਵਰਸਿਟੀਆਂ ਦੀਆਂ ਉਦਾਹਰਣਾਂ ਦਾ ਹਵਾਲਾ ਵੀ ਦਿੱਤਾ, ਜਿੱਥੇ ਅਜਿਹੀਆਂ ਸਥਿਤੀਆਂ ਵਿੱਚ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਸਨ ।
ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਯੂਨੀਵਰਸਿਟੀ ਵੱਲੋਂ ਇੱਕ ਈਮੇਲ ਮਿਲੀ, ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਮਾਮਲੇ ਤੇ ਵਿਚਾਰ ਕੀਤਾ ਜਾਵੇਗਾ ।
ਪਰਵੀਨ ਚੰਦਰ ਦੇ ਪੀਐਚਡੀ ਲਈ ਗਾਈਡ ਸਨ ਪ੍ਰੋਫੈਸਰ ਰਾਜੀਵ ਚੌਹਾਨ ਨੇ ਪਰਿਵਾਰ ਨੂੰ ਦੱਸਿਆ ਕਿ ਯੂਨੀਵਰਸਿਟੀ ਨੇ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ।
ਡੇਢ ਸਾਲ ਦੇ ਸਮੇਂ ਲੱਗਾ
ਮਹਿਕਾਂਸ਼ ਸ਼ਰਮਾ ਨੇ ਕਿਹਾ ਕਿ ਇਸ ਪ੍ਰਕਿਰਿਆ ਨੂੰ ਲਗਭਗ ਡੇਢ ਸਾਲ ਲੱਗ ਗਿਆ।
ਪਰਵੀਨ ਚੰਦਰ ਦੇ ਪੀਐਚਡੀ ਲਈ ਗਾਈਡ ਪ੍ਰੋਫੈਸਰ ਰਾਜੀਵ ਚੌਹਾਨ ਨੇ ਪਰਿਵਾਰ ਨੂੰ ਦੱਸਿਆ ਕਿ ਯੂਨੀਵਰਸਿਟੀ ਨੇ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ।
ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਤਕਾਲੀ ਵਾਈਸ-ਚਾਂਸਲਰ ਰਾਹੁਲ ਭੰਡਾਰੀ ਨੇ ਬੇਨਤੀ ਨੂੰ ਮੰਨ ਲਿਆ ਸੀ।
ਆਪਣੇ ਪਿਤਾ ਦੀ ਡਿਗਰੀ ਪ੍ਰਾਪਤ ਕਰਨ ''ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਮਹਿਕਾਂਸ਼ ਸ਼ਰਮਾ ਨੇ ਇਸ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਦਿਨ ਦੱਸਿਆ।
ਉਨ੍ਹਾਂ ਕਿਹਾ ਕਿ ਉਹ ਆਪਣੇ ਪਿਤਾ ਨੂੰ ਲਗਭਗ 8 ਸਾਲਾਂ ਤੋਂ ਅਣਥੱਕ ਮਿਹਨਤ ਕਰਦਿਆਂ ਦੇਖਿਆ ਸੀ ਅਤੇ ਇੱਕ ਸੰਤੁਸ਼ਟੀ ਦੀ ਭਾਵਨਾ ਮਹਿਸੂਸ ਕਰ ਰਹੇ ਹਨ ਕਿ ਉਸਨੇ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ।
ਪਰਵੀਨ ਚੰਦਰ, ਜੋ ਮੌਤ ਤੋਂ ਬਾਅਦ ਡਾਕਟਰ ਬਣੇ
‘ਨਾਮ ਨਾਲ ਡਾਕਟਰ ਲਗਾਉਣ ਦਾ ਸੁਪਨਾ ਸੀ’
ਸਿਵਲ ਇੰਜਨੀਅਰਿੰਗ ਵਿਭਾਗ ਦੇ ਮੁਖੀ ਅਤੇ ਪਰਵੀਨ ਚੰਦਰ ਦੇ ਗਾਈਡ, ਪ੍ਰੋਫੈਸਰ ਰਾਜੇਸ਼ ਚੌਹਾਨ ਨੇ ਦੱਸਿਆ ਕਿ ਜਦੋਂ ਉਹ ਪਰਵੀਨ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਤਾਂ ਪਰਵੀਨ ਦੇ ਚਾਚਾ ਨੇ ਉਨ੍ਹਾਂ ਨੂੰ ਦੱਸਿਆ ਕਿ ਪਰਵੀਨ ਦਾ ਆਪਣੇ ਨਾਮ ਦੇ ਨਾਲ "ਡਾ." ਦੀ ਉਪਾਧੀ ਲਗਾਉਣ ਦਾ ਸੁਪਨਾ ਸੀ।
ਉਹਨਾਂ ਅੱਗੇ ਕਿਹਾ ਕਿ ਉਸਨੇ ਅਜਿਹੇ ਮਾਮਲਿਆਂ ਵਿੱਚ ਪੱਛਮੀ ਯੂਨੀਵਰਸਿਟੀਆਂ ਦੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਇੱਕ ਕੇਸ ਫਾਈਲ ਤਿਆਰ ਕੀਤਾ ਸੀ ਅਤੇ ਯੂਨੀਵਰਸਿਟੀ ਦੇ ਪ੍ਰਸ਼ਾਸ਼ਨ ਦੇ ਅੱਗੇ ਪੇਸ਼ ਕੀਤੀ।
ਰਾਜੇਸ ਨੇ ਦੱਸਿਆ ਕਿ ਪਰਵੀਨ ਨੇ ਆਪਣਾ ਸਫ਼ਰ ਇਕ ਟੈਕਨੀਸ਼ੀਅਨ ਦੀ ਭੂਮਿਕਾ ਤੋਂ ਸ਼ੁਰੂ ਕੀਤਾ, ਫਿਰ ਉਸਨੇ ਆਪਣੀ ਗ੍ਰੈਜੂਏਸ਼ਨ ਅਤੇ ਪੋਸਟ-ਗ੍ਰੈਜੂਏਸ਼ਨ ਨੂੰ ਪੂਰਾ ਕੀਤਾ ਜੋ ਆਪਣੇ ਆਪ ਵਿੱਚ ਪ੍ਰੇਰਨਾਦਾਇਕ ਹੈ।
ਪਰਵੀਨ ਚੰਦਰ ਦੇ ਕੇਸ ਨੂੰ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਵਿੱਚ ਵਿਚਾਰਿਆ
ਯੂਨੀਵਰਸਿਟੀ ਨੇ ਨਿਯਮਾਂ ’ਚ ਸੋਧ ਕੀਤੀ
ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਐੱਸਕੇ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਵਿਲੱਖਣ ਪਹਿਲ ਕੀਤੀ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਪਰਵੀਨ ਚੰਦਰ ਦੀ ਖੋਜ ਵਿਅਰਥ ਜਾਵੇ। ਸਗੋਂ ਇਸਦਾ ਸਮਾਜ ਨੂੰ ਲਾਭ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪਰਵੀਨ ਚੰਦਰ ਦੇ ਕੇਸ ਨੂੰ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਵਿੱਚ ਵਿਚਾਰਿਆ ਅਤੇ ਇੱਕ ਮਾਹਰ ਕਮੇਟੀ ਨੇ ਇਸ ਦਾ ਅਧਿਐਨ ਕੀਤਾ। ਨਤੀਜੇ ਵਜੋਂ, ਯੂਨੀਵਰਸਿਟੀ ਨੇ ਮਰਨ ਉਪਰੰਤ ਡਿਗਰੀਆਂ ਪ੍ਰਦਾਨ ਕਰਨ ਦੀ ਆਗਿਆ ਦੇਣ ਲਈ ਆਪਣੇ ਨਿਯਮਾਂ ਵਿੱਚ ਸੋਧ ਕੀਤੀ।
ਮਰਨ ਉਪਰੰਤ ਡਿਗਰੀ ਕੀ ਹੈ?
ਮਰਨ ਉਪਰੰਤ ਡਿਗਰੀ ਕਿਸੇ ਮ੍ਰਿਤਕ ਵਿਦਿਆਰਥੀ ਨੂੰ ਉਸ ਕਾਲਜ ਜਾਂ ਯੂਨੀਵਰਿਸਟੀ ਦੀ ਮਨਜ਼ੂਰੀ ਨਾਲ ਦਿੱਤੀ ਜਾ ਸਕਦੀ ਹੈ।
ਮਰਨ ਤੋਂ ਬਾਅਦ ਡਿਗਰੀ ਲੈਣ ਲਈ ਮ੍ਰਿਤਕ ਦਾ ਪਰਿਵਾਰਕ ਮੈਂਬਰ ਉਚਿਤ ਡੀਨ ਨਾਲ ਸੰਪਰਕ ਕਰ ਸਕਦਾ ਹੈ ਅਤੇ ਫਿਰ ਇਸ ਪ੍ਰਕਿਰਿਆ ਸ਼ੁਰੂ ਕਰ ਸਕਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਓਡੀਸ਼ਾ ਰੇਲ ਹਾਦਸਾ: ਸੈਂਕੜੇ ਜਾਨਾਂ ਲੈਣ ਵਾਲਾ ਹਾਦਸਾ ਕਿਵੇਂ ਵਾਪਰਿਆ, ਹਾਦਸੇ ਵੇਲੇ ਕੀ ਕੁਝ ਹੋਇਆ
NEXT STORY