(ਕੁਝ ਜਾਣਕਾਰੀਆਂ ਪਰੇਸ਼ਾਨ ਕਰ ਸਕਦੀਆਂ )
ਮੁੰਬਈ ਦੇ ਨਾਲ ਲੱਗਦੇ ਮੀਰਾ ਭਾਇੰਦਰ ਇਲਾਕੇ ''ਚ ਕਤਲ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
ਇੱਥੇ ਇੱਕ ਵਿਅਕਤੀ ''ਤੇ ਇਲਜ਼ਾਮ ਹੈ ਕਿ ਉਸ ਨੇ ਆਪਣੇ ਲਿਵ-ਇਨ ਪਾਰਟਨਰ ਦਾ ਕਤਲ ਕਰਨ ਦਿੱਤਾ ਹੈ ਅਤੇ ਫਿਰ ਲਾਸ਼ ਦੇ ਟੁਕੜੇ ਕਰ ਦਿੱਤੇ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਔਰਤ ਦੀ ਲਾਸ਼ ਮੀਰਾ ਭਾਇੰਦਰ ਇਲਾਕੇ ਵਿੱਚ ਬੁੱਧਵਾਰ ਰਾਤ ਨੂੰ ਮਿਲੀ ਸੀ।
ਪੁਲਿਸ ਨੇ ਮੁਲਜ਼ਮ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਦਾ ਕਹਿਣਾ ਹੈ ਕਿ ਬੁੱਧਵਾਰ ਸ਼ਾਮ ਨੂੰ ਗੀਤਾ-ਆਕਾਸ਼ਦੀਪ ਸੁਸਾਇਟੀ ਦੇ ਨਿਵਾਸੀਆਂ ਨੇ ਇੱਕ ਫਲੈਟ ''ਚੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ ਸੀ।
ਮੌਕੇ ''ਤੇ ਜਦੋਂ ਪੁਲਿਸ ਦੀ ਟੀਮ ਪਹੁੰਚੀ ਤਾਂ ਜਾਂਚ ਦੌਰਾਨ ਫਲੈਟ ''ਚੋਂ ਇਕ ਔਰਤ ਦੀ ਲਾਸ਼ ਟੁਕੜਿਆਂ ''ਚ ਮਿਲੀ।
ਡੀਸੀਪੀ ਜਯੰਤ ਬਜਬਲੇ ਨੇ ਪੱਤਰਕਾਰਾਂ ਨੂੰ ਦੱਸਿਆ, "ਮਨੋਜ ਸਾਨੇ ਅਤੇ ਸਰਸਵਤੀ ਵੈਦਿਆ ਪਿਛਲੇ ਤਿੰਨ ਸਾਲਾਂ ਤੋਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਸਨ।"
"ਹੁਣ ਜਾਂਚ ''ਚ ਪਤਾ ਲੱਗਾ ਹੈ ਕਿ ਮਨੋਜ ਨੇ ਸਰਸਵਤੀ ਵੈਦਿਆ ਦਾ ਕਤਲ ਕਰ ਦਿੱਤਾ ਅਤੇ ਫਿਰ ਲਾਸ਼ ਨੂੰ ਟਿਕਾਣੇ ਲਗਾਉਣ ਲਈ ਉਸ ਦੇ ਟੁਕੜੇ ਕਰ ਦਿੱਤੇ। ਫਿਲਹਾਲ ਥਾਣਾ ਨਿਆਨਗਰ ਵਿਖੇ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।"
ਪੁਲਿਸ ਅਜੇ ਵੀ ਕਤਲ ਦੇ ਪਿੱਛੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਘਟਨਾ ''ਤੇ ਕੌਮੀ ਮਹਿਲਾ ਕਮਿਸ਼ਨ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਹੈ।
ਕੌਮੀ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਕਿਹਾ, "ਹਾਲ ਦੇ ਸਮੇਂ ''ਚ ਅਜਿਹੇ ਮਾਮਲੇ ਵਧੇ ਹਨ। ਅਸੀਂ ਖ਼ੁਦ ਇਸ ਦਾ ਨੋਟਿਸ ਲਿਆ ਹੈ ਅਤੇ ਮਾਮਲੇ ਦੀ ਜਾਂਚ ਲਈ ਸੂਬੇ ਦੇ ਡੀਜੀਪੀ ਨੂੰ ਪੱਤਰ ਲਿਖਾਂਗੇ।"
"ਪਿਛਲੇ ਕੁਝ ਸਮੇਂ ਵਿੱਚ ਲਿਵ-ਇਨ ਪਾਰਟਨਰ ਦੇ ਖ਼ਿਲਾਫ਼ ਅਜਿਹੇ ਅਪਰਾਧਾਂ ਵਿੱਚ ਵਾਧਾ ਹੋਇਆ ਹੈ। ਮੈਂ ਦੇਖਿਆ ਹੈ ਕਿ ਅਤੀਤ ਵਿੱਚ ਅਜਿਹੀਆਂ ਘਟਨਾਵਾਂ ਨੂੰ ਦੇਖ ਕੇ ਲੋਕ ਅਪਰਾਧ ਕਰ ਰਹੇ ਹਨ, ਜੋ ਕਿ ਬਹੁਤ ਡਰਾਉਣੀ ਗੱਲ ਹੈ। ਇਸ ਲਈ ਸਮਾਜ ਨੂੰ ਸੋਚਣ ਦੀ ਲੋੜ ਹੈ ਕਿ ਇਸ ਤਰ੍ਹਾਂ ਦੇ ਅਪਰਾਧ ਨੂੰ ਕਿਵੇਂ ਰੋਕਿਆ ਜਾਵੇ।"
ਲਿਵ ਇਨ ਰਿਲੇਸ਼ਨਸ਼ਿਪ ਬਾਰੇ ਕਾਨੂੰਨ ਕੀ ਕਹਿੰਦਾ
- ਲਿਵ ਇਨ ਰਿਲੇਸ਼ਨਸ਼ਿਪ ਗ਼ੈਰ-ਕਾਨੂੰਨੀ ਨਹੀਂ ਹੈ
- ਪਰ ਕਾਨੂੰਨ ਵਿੱਚ ਇਸ ਨੂੰ ਕਿਤੇ ਵੀ ਪਰਿਭਾਸ਼ਤ ਵੀ ਨਹੀਂ ਕੀਤਾ ਗਿਆ ਹੈ
- ਸਮਾਜ ਵਿੱਚ ਨੈਤਿਕ ਤੌਰ ''ਤੇ ਇਸ ਦੀ ਕੋਈ ਮਾਨਤਾ ਨਹੀਂ ਹੈ
- ਸੰਵਿਧਾਨ ਦੇ ਆਰਟੀਕਲ 21 ਤਹਿਤ ਕਿਸੇ ਵਿਅਕਤੀ ਨੂੰ ਉਸ ਦੇ ਜੀਵਨ ਅਤੇ ਨਿੱਜੀ ਸੁਤੰਤਰਤਾ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਹੈ
- ਇਸ ਵਿੱਚ ਕਿਸੇ ਵੀ, ਔਰਤ ਜਾਂ ਮਰਦ ਵਾਸਤੇ ਕੋਈ ਕਾਨੂੰਨੀ ਹੱਕ ਨਹੀਂ ਹੈ।
ਸ਼੍ਰਧਾ ਕਤਲ ਕੇਸ ਨਾਲ ਤੁਲਨਾ
ਇਸ ਘਟਨਾ ਦੀ ਤੁਲਨਾ ਸ਼੍ਰਧਾ ਕਤਲ ਕਾਂਡ ਨਾਲ ਵੀ ਕੀਤੀ ਜਾ ਰਹੀ ਹੈ।
ਦਿੱਲੀ ਦਾ ਇਹ ਮਾਮਲਾ ਪਿਛਲੇ ਸਾਲ ਨਵੰਬਰ ਵਿੱਚ ਸਾਹਮਣੇ ਆਇਆ ਸੀ।
ਦਿੱਲੀ ਪੁਲਿਸ ਮੁਤਾਬਕ ਪਿਛਲੇ ਸਾਲ ਮਈ ''ਚ 27 ਸਾਲਾ ਸ਼ਰਧਾ ਵਾਲਕਰ ਦਾ ਆਫ਼ਤਾਬ ਪੂਨਾਵਾਲਾ ਨੇ ਕਤਲ ਕਰ ਦਿੱਤਾ ਸੀ ਅਤੇ ਫਿਰ ਉਸ ਦੇ ਟੁਕੜੇ ਕਰ ਕੇ ਜੰਗਲ ਦੇ ਵੱਖ-ਵੱਖ ਇਲਾਕਿਆਂ ''ਚ ਸੁੱਟ ਦਿੱਤਾ ਸੀ।
ਦੋਵੇਂ ਲਿਵ-ਇਨ ਰਿਲੇਸ਼ਨਸ਼ਿਪ ''ਚ ਸਨ। ਘਟਨਾ ਤੋਂ ਬਾਅਦ ਪੁਲਿਸ ਨੇ ਆਫ਼ਤਾਬ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਸ਼੍ਰਧਾ ਮਹਾਰਾਸ਼ਟਰ ਦੇ ਪਾਲਘਰ ਦੀ ਰਹਿਣ ਵਾਲੀ ਸੀ ਅਤੇ ਕੁੜੀ ਦਾ ਪਰਿਵਾਰ ਇਸ ਰਿਸ਼ਤੇ ਤੋਂ ਖੁਸ਼ ਨਹੀਂ ਸੀ।
ਇਸ ਕਾਰਨ ਦੋਵਾਂ ਨੇ ਦਿੱਲੀ ਆਉਣ ਦਾ ਫ਼ੈਸਲਾ ਲਿਆ ਅਤੇ ਇਕੱਠੇ ਰਹਿਣ ਲੱਗੇ ਸਨ। ਐੱਫਆਈਆਰ ਮੁਤਾਬਕ ਕੁਝ ਦਿਨਾਂ ਬਾਅਦ ਸ਼੍ਰਧਾ ਨੇ ਆਪਣੀ ਮਾਂ ਨੂੰ ਦੱਸਿਆ ਕਿ ਆਫ਼ਤਾਬ ਉਸ ਨਾਲ ਕੁੱਟਮਾਰ ਕਰਦਾ ਹੈ।
ਪੁਲਿਸ ਮੁਤਾਬਕ ਆਫਤਾਬ ਨੇ ਕਤਲ ਵਾਲੇ ਦਿਨ ਤੋਂ ਪਹਿਲਾਂ ਵੀ ਆਪਣੀ ਸ਼੍ਰਧਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ।
ਦੋਵਾਂ ਵਿਚਾਲੇ ਵਿਆਹ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ। ਇਸ ਦੇ ਨਾਲ ਹੀ ਆਫ਼ਤਾਬ ਅਤੇ ਸ਼੍ਰਧਾ ਦੀ ਹੱਤਿਆ ਵਾਲੇ ਦਿਨ ਵੀ ਲੜਾਈ ਹੋਈ ਸੀ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)
ਬਨਵਾਰੀ ਲਾਲ ਪ੍ਰੋਹਿਤ : ''ਪਾਕਿਸਤਾਨ ਉੱਤੇ 1-2 ਵਾਰ ਸਰਜੀਕਲ ਸਟਰਾਇਕ ਹੋਵੇ''
NEXT STORY