ਜਲੰਧਰ/ਚੰਡੀਗੜ੍ਹ (ਵੈੱਬ ਡੈਸਕ)- ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਕੇਸਰੀ ਗਰੁੱਪ ਦੇ ਦਫ਼ਤਰਾਂ 'ਤੇ ਪੰਜਾਬ ਸਰਕਾਰ ਜੀ. ਐੱਸ. ਟੀ (GST) ਟੀਮਾਂ ਵੱਲੋਂ ਕੀਤੀ ਗਈ ਛਾਪੇਮਾਰੀ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪ੍ਰਸ਼ਾਸਨ ਨੂੰ ਬਦਲੇ ਦੀ ਮਸ਼ੀਨ ਬਣਾ ਦਿੱਤਾ ਹੈ ਅਤੇ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਮਾਨ ਸਰਕਾਰ ਘਟੀਆ ਤੋਂ ਘਟੀਆ ਹੱਥਕੰਡੇ ਅਪਣਾ ਰਹੀ ਹੈ।
ਇਹ ਵੀ ਪੜ੍ਹੋ: ਲੋਕਤੰਤਰ 'ਚ ਸਵਾਲ ਪੁੱਛਣ ਵਾਲਿਆਂ ਨੂੰ ਦਬਾਇਆ ਨਹੀਂ ਜਾ ਸਕਦਾ, 'ਆਪ' ਦੱਸੇ ਕੀ ਸੱਚ ਬੋਲਣਾ ਅਪਰਾਧ : ਸੁਭਾਸ਼ ਸ਼ਰਮਾ

ਜੋ ਮੀਡੀਆ ਸੱਚ ਬੋਲਦਾ ਹੈ, ਉਸ ‘ਤੇ ਰੇਡਾਂ ਅਤੇ ਦਬਾਅ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ 'ਤੇ ਸੂਬਾ GST ਵੱਲੋਂ ਕਾਰਵਾਈ ਸੱਚਾਈ ਨੂੰ ਚੁੱਪ ਕਰਵਾਉਣ ਦੀ ਨਾਕਾਮ ਕੋਸ਼ਿਸ਼ ਹੈ। ਇਹ ਲੋਕਤੰਤਰ ਨਹੀਂ, ਡਰ ਅਤੇ ਦਬਾਅ ਦੀ ਰਾਜਨੀਤੀ ਹੈ ਅਤੇ ਸ਼੍ਰੇਅਸ ਲੋਕਤੰਤਰ ਦਾ ਘਾਣ ਹੈ, ਜਿਸ ਦਾ ਭਾਜਪਾ ਖੁੱਲ੍ਹ ਕੇ ਮੁਕਾਬਲਾ ਕਰੇਗੀ।
ਇਹ ਵੀ ਪੜ੍ਹੋ: ਪੰਜਾਬ ਕੇਸਰੀ ਗਰੁੱਪ 'ਤੇ ਮੁੜ ਛਾਪੇ! 'ਆਪ' ਸਰਕਾਰ ਬੰਦ ਕਰਨਾ ਚਾਹੁੰਦੀ ਹੈ ਮੀਡੀਆ ਦੀ ਆਵਾਜ਼: ਬਾਜਵਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
"ਟੈਕਸ ਅੱਤਵਾਦ ਦਾ ਸਹਾਰਾ ਲੈ ਰਹੀ 'ਆਪ' ਸਰਕਾਰ", ਪੰਜਾਬ ਕੇਸਰੀ 'ਤੇ GST ਰੇਡ 'ਤੇ ਭੜਕੇ ਭਾਰਤ ਭੂਸ਼ਣ ਆਸ਼ੂ
NEXT STORY