ਕਿਸਾਨ ਇੱਕ ਫਿਰ ਸੜਕਾਂ ''ਤੇ ਹਨ... ਪ੍ਰਦਰਸ਼ਨ ਜਾਰੀ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ''ਗੱਲ ਆਰ-ਪਾਰ ਦੀ'' ਹੋਵੇਗੀ।
ਕਿਸਾਨ ਸੂਰਜਮੁਖੀ ਦੀ ਫਸਲ ਨੂੰ ਐਮਐਸਪੀ ''ਤੇ ਖਰੀਦੇ ਜਾਣ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਹਨ।
ਇਸ ਪ੍ਰਦਰਸ਼ਨ ਕਾਰਨ ਹੀ ਪੁਲਿਸ ਨੇ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਸਮੇਤ ਕੁਝ ਹੋਰ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਵੀ ਲੈ ਲਿਆ ਹੈ।
ਉਨ੍ਹਾਂ ਨੂੰ ਹਿਰਾਸਤ ''ਚ ਲਏ ਜਾਣ ਤੋਂ ਬਾਅਦ ਕਿਸਾਨਾਂ ਨੇ ਸਰਕਾਰ ਨੂੰ 48 ਘੰਟਿਆਂ ਦਾ ਸਮਾਂ ਦਿੱਤਾ ਹੈ ਕਿ ਜਾਂ ਤਾਂ ਉਨ੍ਹਾਂ ਦੇ ਆਗੂਆਂ ਨੂੰ ਛੱਡਿਆ ਜਾਵੇ ਤੇ ਉਨ੍ਹਾਂ ਦੀ ਮੰਗ ਮੰਨ ਲਈ ਜਾਵੇ, ਨਹੀਂ ਤਾਂ ਕਿਸਾਨ ਇੱਕ ਮਹਾਂਰੈਲੀ ਕਰਨਗੇ।
ਕਿਸਾਨਾਂ ਦਾ ਕਹਿਣਾ ਹੈ ਉਨ੍ਹਾਂ ਦਾ ਇਹ ਪ੍ਰਦਰਸ਼ਨ ਅਣਮਿੱਥੇ ਸਮੇਂ ਲਈ ਹੈ।
ਕੀ ਹਨ ਕਿਸਾਨਾਂ ਦੀਆਂ ਮੰਗਾਂ
ਕਿਸਾਨਾਂ ਨੇ ਆਪਣਾ ਇਹ ਪ੍ਰਦਰਸ਼ਨ ਹਰਿਆਣਾ ਦੇ ਸ਼ਾਹਬਾਦ ਤੋਂ ਸ਼ੁਰੂ ਕੀਤਾ। ਦੋ ਦਿਨ ਪਹਿਲਾਂ ਉਨ੍ਹਾਂ ਦਿੱਲੀ-ਅੰਮ੍ਰਿਤਸਰ ਹਾਈਵੇਅ ਨੂੰ ਜਾਮ ਕਰ ਦਿੱਤਾ ਸੀ।
ਉਨ੍ਹਾਂ ਦੀ ਮੰਗ ਹੈ ਕਿ ਸੂਰਜਮੁਖੀ ਦੀ ਫ਼ਸਲ ਦੀ ਖਰੀਦ ਐੱਮਐੱਸਪੀ ਭਾਵ ਘੱਟੋ-ਘੱਟ ਸਮਰਥਨ ਮੁੱਲ ਉੱਤੇ ਕੀਤੀ ਜਾਵੇ।
ਕਿਸਾਨਾਂ ਦਾ ਕਹਿਣਾ ਹੈ ਕਿ ਸੂਰਜਮੁਖੀ ਦੀ ਖਰੀਦ 6,400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੀਤੀ ਜਾਵੇ।
ਭਾਰਤੀ ਕਿਸਾਨ ਯੂਨੀਅਨ (ਚਢੂਨੀ) ਨੇ 6 ਜੂਨ ਨੂੰ ਆਪਣਾ ਇਹ ਪ੍ਰਦਰਸ਼ਨ ਸ਼ੁਰੂ ਕੀਤਾ, ਜਿਸ ਵਿੱਚ ਵੱਡੀ ਸੰਖਿਆ ਵਿੱਚ ਕਿਸਾਨ ਨਜ਼ਰ ਆਏ।
ਉਨ੍ਹਾਂ ਦੀ ਮੰਗ ਹੈ ਸੂਰਜਮੁਖੀ ਦੀ ਫ਼ਸਲ ਦੀ ਖਰੀਦ ਐੱਮਐੱਸਪੀ ਭਾਵ ਘੱਟੋ-ਘੱਟ ਸਮਰਥਨ ਮੁੱਲ ਉੱਤੇ ਕੀਤੀ ਜਾਵੇ।
ਕਿਸਾਨਾਂ ਦਾ ਕਹਿਣਾ ਹੈ ਕਿ ਸੂਰਜਮੁਖੀ ਦੀ ਖਰੀਦ 6,400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੀਤੀ ਜਾਵੇ।
ਭਾਰਤੀ ਕਿਸਾਨ ਯੂਨੀਅਨ (ਚਢੂਨੀ) ਨੇ 6 ਜੂਨ ਨੂੰ ਆਪਣਾ ਇਹ ਪ੍ਰਦਰਸ਼ਨ ਸ਼ੁਰੂ ਕੀਤਾ, ਜਿਸ ਵਿੱਚ ਵੱਡੀ ਸੰਖਿਆ ਵਿੱਚ ਕਿਸਾਨ ਨਜ਼ਰ ਆਏ।
ਇਸ ਦੌਰਾਨ ਪੁਲਿਸ ਨੇ ਲਾਠੀਚਾਰਜ ਵੀ ਕੀਤਾ ਅਤੇ ਕਿਸਾਨਾਂ ''ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ ਅਤੇ ਹਾਈਵੇਅ ਖਾਲੀ ਕਰਵਾ ਲਿਆ ਗਿਆ ਸੀ।
ਇਸੇ ਮੰਗ ਨੂੰ ਲੈ ਕੇ ਲੰਘੀ 2 ਜੂਨ ਨੂੰ ਕਿਸਾਨ ਆਗੂਆਂ ਦੀ ਚੰਡੀਗੜ੍ਹ ਵਿਖੇ ਅਧਿਕਾਰੀਆਂ ਨਾਲ ਬੈਠਕ ਹੋਈ ਸੀ, ਜੋ ਕਿ ਬੇਸਿੱਟਾ ਰਹੀ ਅਤੇ ਭਾਰਤੀ ਕਿਸਾਨ ਯੂਨੀਅਨ (ਚਢੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚਢੂਨੀ ਨੇ 6 ਜੂਨ ਨੂੰ ਇਸ ਜਾਮ ਦਾ ਐਲਾਨ ਕੀਤਾ ਸੀ।
ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਮਿਲਣ ਪਹੁੰਚੇ ਅਤੇ ਕਿਹਾ ਕਿ ਭਾਵੇਂ ਉਨ੍ਹਾਂ ਦੀਆਂ ਵੱਖ-ਵੱਖ ਜਥੇਬੰਦੀਆਂ ਹੋਣ ਪਰ ਮੁੱਦਿਆਂ ਨੂੰ ਲੈ ਕੇ ਉਹ ਸਾਰੇ ਇੱਕ ਹਨ।
ਸਰਕਾਰ ਨੇ ਐੱਮਐੱਸਪੀ ਪਹਿਲਾਂ ਹੀ ਐਲਾਨੀ ਤਾਂ ਫਿਰ ਦਿੱਕਤ ਕਿੱਥੇ
ਸਰਕਾਰ ਨੇ ਸੂਰਜਮੁਖੀ ਦੀ ਖਰੀਦ ''ਤੇ ਪਹਿਲਾਂ ਤੋਂ ਹੀ ਐੱਮਐੱਸਪੀ ਐਲਾਨੀ ਹੋਈ ਹੈ। ਇਸ ਮੁਤਾਬਕ, ਸੂਰਜਮੁਖੀ ਦੀ ਖਰੀਦ ਪ੍ਰਤੀ ਕੁਇੰਟਲ 6,400 ਰੁਪਏ ਦੇ ਹਿਸਾਬ ਨਾਲ ਕੀਤੀ ਜਾਵੇਗੀ।
ਤਾਂ ਹੁਣ ਸਵਾਲ ਉੱਠਦਾ ਹੈ ਕਿ ਕਿਸਾਨ ਫਿਰ ਕਿਉਂ ਪ੍ਰਦਰਸ਼ਨ ਕਰ ਰਹੇ ਹਨ।
ਦਰਅਸਲ, ਇਹ ਸਾਰਾ ਮਾਮਲਾ ਫ਼ਸਲ ਦੀ ਪ੍ਰਾਈਵੇਟ ਖਰੀਦ ਨਾਲ ਜੁੜਿਆ ਹੈ।
ਸਰਕਾਰ ਨੇ ਸੂਰਜਮੁਖੀ ''ਤੇ ਐੱਮਐੱਸਪੀ ਤਾਂ ਐਲਾਨੀ ਹੋਈ ਹੈ ਪਰ ਨਾਲ ਹੀ ਇਹ ਵੀ ਕਹਿ ਦਿੱਤਾ ਹੈ ਫ਼ਸਲ ਨੂੰ ਪ੍ਰਾਈਵੇਟ ਖਰੀਦੋ-ਵੇਚੋ।
ਕਿਸਾਨਾਂ ਦਾ ਕਹਿਣਾ ਹੈ ਕਿ ਸੂਰਜਮੁਖੀ ਦੀ ਨਿੱਜੀ ਖਰੀਦ ''ਤੇ ਉਨ੍ਹਾਂ ਨੂੰ ਉਹ ਮੁੱਲ ਹਾਸਲ ਨਹੀਂ ਹੁੰਦਾ ਜੋ ਸਰਕਾਰ ਨੇ ਐੱਮਐੱਸਪੀ ਤਹਿਤ ਐਲਾਨਿਆ ਹੋਇਆ ਹੈ।
ਨਿੱਜੀ ਵਿੱਕਰੀ ''ਤੇ ਉਨ੍ਹਾਂ ਪ੍ਰਤੀ ਕੁਇੰਟਲ 4000 ਤੋਂ 4800 ਰੁਪਏ ਹੀ ਮਿਲਦੇ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰ ਨੇ ਮਾਮਲੇ ਨੂੰ ਦੇਖਦਿਆਂ ਇੱਕ ਯੋਜਨਾ ਵੀ ਐਲਾਨੀ ਹੋਈ ਹੈ।
ਇਸ ''ਭਵੰਤਰ ਯੋਜਨਾ'' ਤਹਿਤ, ਜਿਹੜੇ ਲੋਕ ਨਿੱਜੀ ਤੌਰ ''ਤੇ ਸੂਰਜਮੁਖੀ ਵੇਚਦੇ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ 1000 ਰੁਪਏ ਦਿੱਤੇ ਜਾਂਦੇ ਹਨ।
ਪਰ ਨਿੱਜੀ ਖਰੀਦ ਦੇ 4800 ਅਤੇ 1000 ਰੁਪਏ ਮਿਲਾ ਕੇ ਵੀ ਕੁੱਲ 5800 ਰੁਪਏ ਹੀ ਬਣਦੇ ਹਨ ਜੋ ਕਿ ਸਰਕਾਰ ਦੁਆਰਾ ਐਲਾਨੀ ਗਈ ਐੱਮਐੱਸਪੀ ਤੋਂ 600 ਰੁਪਏ ਘੱਟ ਹਨ।
ਕਿਸਾਨਾਂ ਦਾ ਇਹੀ ਮੁੱਦਾ ਹੈ ਕਿ ਜਦੋਂ ਸਰਕਾਰ ਨੇ ਪਹਿਲਾਂ ਤੋਂ ਹੀ ਐੱਮਐੱਸਪੀ ਐਲਾਨੀ ਹੋਈ ਹੈ ਤਾਂ ਫਿਰ ਭਾਵੇਂ ਉਹ ਸਰਕਾਰ ਨੂੰ ਵੇਚਣ ਜਾਂ ਨਿੱਜੀ ਟਾਊਟ ''ਤੇ ਵੇਚਣ, ਉਨ੍ਹਾਂ ਨੂੰ ਤੈਅ ਮੁੱਲ ਹੀ ਮਿਲੇ।
ਸੂਰਜਮੁਖੀ ਦੀ ਸਭ ਤੋਂ ਵੱਧ ਕਾਸ਼ਤ ਕੁਰੂਕਸ਼ੇਤਰ ਖੇਤਰ ਜ਼ਿਲ੍ਹੇ ਵਿੱਚ ਕੀਤੀ ਜਾਂਦੀ ਹੈ
ਆਖ਼ਰ ਕਿਸਾਨਾਂ ਦੇ ਅੰਦੋਲਨ ਦਾ ਕੀ ਕਾਰਨ ਹੈ
ਸੂਰਜਮੁਖੀ ਦੀ ਸਭ ਤੋਂ ਵੱਧ ਕਾਸ਼ਤ ਕੁਰੂਕਸ਼ੇਤਰ ਖੇਤਰ ਜ਼ਿਲ੍ਹੇ ਵਿੱਚ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਅੰਬਾਲਾ ਜ਼ਿਲ੍ਹੇ ਵਿੱਚ ਕੁਝ ਕਿਸਾਨ ਵੀ ਸੂਰਜਮੁਖੀ ਦੀ ਖੇਤੀ ਕਰਦੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਸੂਰਜਮੁਖੀ ਦੀ ਖੇਤੀ ''ਤੇ 25,000 ਤੋਂ 30,000 ਪ੍ਰਤੀ ਏਕੜ ਖਰਚ ਹੈ ਤੇ ਸਰਕਾਰ ਨੇ ਸੂਰਜਮੁਖੀ ਲਈ 6400 ਰੁਪਏ ਐੱਮਐੱਸਪੀ ਤੈਅ ਕੀਤੀ ਹੈ।
ਪਰ ਹੁਣ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਹਟ ਗਈ ਹੈ ਅਤੇ ਫ਼ਸਲ ਪ੍ਰਾਈਵੇਟ ਕੰਪਨੀਆਂ ਨੂੰ 4000 ਤੋਂ 4800 ਰੁਪਏ ਵਿੱਚ ਵੇਚਣੀ ਪੈ ਰਹੀ ਹੈ।
ਸਤਵਿੰਦਰ ਸਿੰਘ ਵੀ 50 ਏਕੜ ਵਿੱਚ ਸੂਰਜਮੁਖੀ ਦੀ ਖੇਤੀ ਕਰਦੇ ਹਨ।
ਉਨ੍ਹਾਂ ਦਾ ਕਹਿਣਾ ਹੈ, ''''ਸੂਰਜਮੁਖੀ ਦਾ ਖਰਚਾ ਕਰੀਬ 25,000 ਤੋਂ 30,000 ਰੁਪਏ ਉਸ ਕਿਸਾਨ ਦਾ ਹੈ ਜਿਸ ਕੋਲ ਆਪਣੀ ਜ਼ਮੀਨ ਹੈ। ਇਸ ਸਾਲ ਝਾੜ ਬਹੁਤ ਵਧੀਆ ਰਿਹਾ ਹੈ, ਜਿਸ ਕਾਰਨ ਕਿਸਾਨ ਵੀ ਕਾਫੀ ਖੁਸ਼ ਸੀ।"
"ਜਦੋਂ ਐੱਮਐੱਸਪੀ ਤੈਅ ਹੋਈ ਤਾਂ ਸਰਕਾਰ ਨੇ ਕਿਸਾਨਾਂ ਨਾਲ ਕੋਈ ਗੱਲ ਨਹੀਂ ਕੀਤੀ, ਸਰਕਾਰ ਨੇ ਖੁਦ 6400 ਰੁਪਏ ਐੱਮਐੱਸਪੀ ਤੈਅ ਕਰ ਦਿੱਤੀ ਪਰ ਜਦੋਂ ਖਰੀਦ ਕਰਨ ਦੀ ਗੱਲ ਆਈ ਤਾਂ ਸਰਕਾਰ ਪਿੱਛੇ ਹਟ ਗਈ।"
ਭਾਰਤੀ ਕਿਸਾਨ ਯੂਨੀਅਨ ਚਢੂਨੀ ਦੇ ਅਹੁਦੇਦਾਰ ਬਲਦੇਵ ਸਿੰਘ ਦਾ ਕਹਿਣਾ ਹੈ, "ਉਨ੍ਹਾਂ ਦੀ ਲੜਾਈ ਨਫ਼ੇ-ਨੁਕਸਾਨ ਦੀ ਨਹੀਂ ਹੈ, ਅਸੀਂ ਮੰਗ ਕਰਦੇ ਹਾਂ ਕਿ ਉਨ੍ਹਾਂ ਦੀ ਫ਼ਸਲ ਸਰਕਾਰ ਵੱਲੋਂ ਤੈਅ ਘੱਟੋ-ਘੱਟ ਸਮਰਥਨ ਮੁੱਲ ''ਤੇ ਖਰੀਦੀ ਜਾਵੇ।"
"ਸਰਕਾਰ ਦਾ ਕਹਿਣਾ ਹੈ ਕਿ ਨੁਕਸਾਨ ਸਰਕਾਰ ਦਾ ਹੁੰਦਾ ਹੈ, ਕਿਸਾਨਾਂ ਦਾ ਨਹੀਂ ਸੀ। ਕਿਸਾਨਾਂ ਨੇ ਕਿਹਾ ਸੀ ਕਿ ਘੱਟੋ-ਘੱਟ ਸਮਰਥਨ ਮੁੱਲ 6400 ਰੁਪਏ ਤੈਅ ਕੀਤਾ ਜਾਵੇ। ਸਰਕਾਰ ਨੇ ਖੁਦ ਇਹ ਦਰ ਤੈਅ ਕੀਤੀ ਸੀ।"
ਚਢੂਨੀ ਸਮੇਤ ਹੋਰ ਕਿਸਾਨ ਆਗੂ ਗ੍ਰਿਫ਼ਤਾਰ
ਪ੍ਰਦਰਸ਼ਨ ਦੌਰਾਨ ਹਰਿਆਣਾ ਤੋਂ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਅਤੇ ਹੋਰ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਬੀਤੇ ਦਿਨੀਂ ਅਦਾਲਤ ''ਚ ਪੇਸ਼ ਕੀਤਾ ਗਿਆ।
ਕਿਸਾਨ ਪੱਖ ਦੇ ਵਕੀਲ ਨੇ ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਦੱਸਿਆ ਕਿ ਗੁਰਨਾਮ ਸਿੰਘ ਚਢੂਨੀ ਸਮੇਤ ਹੋਰ 9 ਕਿਸਾਨ ਆਗੂਆਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ''ਚ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਬੜੀਆਂ ਗੰਭੀਰ ਧਰਾਵਾਂ ਲਗਾਈਆਂ ਗਈਆਂ। "ਤੁਸੀਂ ਦੇਖ ਸਕਦੇ ਹੋ ਕਿ ਸਾਰੇ ਕਿਸਾਨ ਬਿਲਕੁਲ ਨਿਹੱਥੇ ਸਨ ਅਤੇ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਨ। 307 ਲਗਾਉਣਾ ਨਹੀਂ ਬਣਦਾ ਸੀ।"
ਹਾਲਾਂਕਿ, ਕਿਸਾਨ ਆਗੂਆਂ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪ ਜ਼ਮਾਨਤ ਨਹੀਂ ਲੈਣਗੇ।
ਹਿਰਾਸਤ ਵਿੱਚ ਲਏ ਜਾਣ ਦੌਰਾਨ ਚਢੂਨੀ ਨੇ ਕਿਹਾ, "ਸਾਥੀਓ, ਅਸੀਂ ਉਦੋਂ ਤੱਕ ਲੜਾਂਗੇ ਜਦੋਂ ਤੱਕ ਅਸੀਂ ਜਿੱਤ ਨਹੀਂ ਜਾਂਦੇ।"
ਉਨ੍ਹਾਂ ਕਿਹਾ, "ਮੇਰੀ ਸਾਰੇ ਦੇਸ਼ ਦੇ ਕਿਸਾਨਾਂ ਨੂੰ ਬੇਨਤੀ ਹੈ ਕਿ ਸਾਰੇ ਦੇਸ਼ ਦੇ ਕਿਸਾਨ ਇਸ ਮੁੱਦੇ ''ਤੇ ਇਕੱਠੇ ਹੋਣ ਅਤੇ ਸਾਡੀ ਲੜਾਈ ਜਾਰੀ ਰਹੇਗੀ।"
"ਇਨ੍ਹਾਂ ਨੇ ਧਾਰਾ 307 ਦੇ ਤਹਿਤ ਮੁਕੱਦਮੇ ਦਰਜ ਕੀਤੇ ਹਨ, ਜੋ ਕਿ ਕਿਸੇ ਤਰ੍ਹਾਂ ਵੀ ਨਹੀਂ ਬਣਦੇ। ਸਾਡੇ ਕਿਸੇ ਸਾਥੀ ਨੇ ਕੋਈ ਸ਼ਰਾਰਤ ਨਹੀਂ ਕੀਤੀ। ਅਸੀਂ ਓਦੋਂ ਤੱਕ ਜੇਲ੍ਹ ''ਚ ਰਹਾਂਗੇ ਜਦੋਂ ਤੱਕ ਸਰਕਾਰ ਨਹੀਂ ਮੰਨਦੀ।"
ਕਿਸਾਨਾਂ ਨੇ ਫ੍ਰੀ ਕਰਵਾਏ ਟੋਲ ਪਲਾਜ਼ੇ
ਹਾਲਾਂਕਿ, ਕਿਸਾਨਾਂ ਨੂੰ ਹੁਣ ਹਾਈਵੇਅ ਤੋਂ ਉਠਾ ਦਿੱਤਾ ਗਿਆ ਹੈ ਅਤੇ ਹੁਣ ਉਹ ਸ਼ਾਹਬਾਦ ਦੀਆਂ ਵੱਖ-ਵੱਖ ਥਾਵਾਂ ''ਤੇ ਧਰਨੇ ਉੱਤੇ ਬੈਠੇ ਹਨ ਪਰ ਕਿਸਾਨਾਂ ਨੇ ਹਰਿਆਣਾ ਦੇ ਕਈ ਟੋਲ ਪਲਾਜ਼ਿਆਂ ਨੂੰ ਫਿਲਹਾਲ ਫ੍ਰੀ ਕਰਵਾ ਦਿੱਤਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗਰਮੀ ਵਿੱਚ ਲੋਕਾਂ ਨੂੰ ਆਉਣ-ਜਾਣ ਵਿੱਚ ਦਿੱਕਤ ਆਉਂਦੀ ਹੈ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਟੋਲ ਪਲਾਜ਼ਿਆਂ ਨੂੰ ਫੀਸ ਇਕੱਠਾ ਨਹੀਂ ਕਰਨ ਦੇਣਗੇ।
ਕਿਸਾਨਾਂ ਅਤੇ ਖਾਪ ਦਾ ਐਲਾਨ
ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਧਾਨ ਅਤੇ ਹੋਰ ਕਿਸਾਨ ਆਗੂਆਂ ਨੂੰ ਸਰਕਾਰ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਕੇਂਦਰੀ ਜੇਲ੍ਹ ਵਿੱਚ ਭੇਜ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਨਾ ਤਾਂ ਕਦੇ ਜ਼ਮਾਨਤ ਲਈ ਹੈ ਨਾ ਹੀ ਲਵਾਂਗੇ।
ਉਨ੍ਹਾਂ ਕਿਹਾ, ''''ਹਰਿਆਣਾ ਦੇ ਕਿਸਾਨ ਸੰਗਠਨ, ਟਰੇਡ ਯੂਨੀਅਨ, ਮਜ਼ਦੂਰ ਸੰਗਠਨ, ਕਰਮਚਾਰੀ ਯੂਨੀਅਨ ਸਾਰੇ ਇੱਥੇ ਪਹੁੰਚੇ ਹਨ ਅਤੇ ਕਿਸਾਨ ਰੈਸਟ ਹਾਊਸ ''ਚ ਸਾਰਿਆਂ ਦੀ ਇੱਕ ਸਾਂਝੀ ਬੈਠਕ ਹੋਈ ਹੈ।''''
''''ਉਸ ''ਚ ਫੈਸਲਾ ਲਿਆ ਗਿਆ ਹੈ ਕਿ ਹੁਣ ਗੱਲ ਇੱਜ਼ਤ ਦੀ ਬਣ ਆਈ ਹੈ, ਰੋਟੀ ਦੀ ਬਣ ਆਈ ਹੈ, ਆਪਣੀ ਫ਼ਸਲ ਦਾ ਐੱਮਐੱਸਪੀ ਬਚਾਉਣ ''ਤੇ ਆ ਗਈ ਹੈ।''''
''''ਅਸੀਂ ਸਰਕਾਰ ਨੂੰ 48 ਘੰਟਿਆਂ ਦਾ ਸਮਾਂ ਦਿੰਦੇ ਹਾਂ ਕਿ ਸਰਕਾਰ ਸਾਡੇ ਫੜ੍ਹੇ ਹੋਏ ਆਗੂਆਂ ਨੂੰ ਛੱਡ ਦੇਵੇ ਅਤੇ ਐੱਮਐੱਸਪੀ ''ਤੇ ਸੂਰਜਮੁਖੀ ਦੀ ਖਰੀਦ ਸ਼ੁਰੂ ਕਰ ਦੇਵੇ।''''
ਉਨ੍ਹਾਂ ਕਿਹਾ ਕਿ ਭਾਵੇਂ ਸਾਡੀ ਫ਼ਸਲ ਘਰੇ ਪਈ ਸੜ ਜਾਵੇ ਪਰ ਅਸੀਂ ਆਪਣੀ ਸੂਰਜਮੁਖੀ ਨੂੰ ਇੱਕ ਰੁਪਏ ਘੱਟ ਕੀਮਤ ''ਤੇ ਵੀ ਨਹੀਂ ਵੇਚਾਂਗੇ।
ਉਨ੍ਹਾਂ ਸਰਕਾਰ ਨੂੰ ਸਪੱਸ਼ਟ ਸ਼ਬਦਾਂ ''ਚ ਸੰਦੇਸ਼ ਦਿੱਤਾ, ''''ਜੇਕਰ 48 ਘੰਟਿਆਂ ਵਿੱਚ ਸਾਡੇ ਪ੍ਰਧਾਨ ਅਤੇ ਹੋਰ ਆਗੂਆਂ ਨੂੰ ਛੱਡਿਆ ਜਾਂਦਾ ਤਾਂ 12 ਤਾਰੀਖ਼, ਸੋਮਵਾਰ ਨੂੰ ਪੀਪਲੀ ਅਨਾਜ ਮੰਡੀ ''ਚ ''ਕਿਸਾਨ ਬਚਾਓ, ਐੱਮਐੱਸਪੀ ਬਚਾਓ'' ਮਹਾਂਰੈਲੀ ਦਾ ਪ੍ਰਬੰਧ ਕੀਤਾ ਕੀਤਾ ਜਾਵੇ ।''''
''''ਉਸ ਰੈਲੀ ''ਚ ਆਰ-ਪਾਰ ਦਾ ਫੈਸਲਾ ਲਿਆ ਜਾਵੇਗਾ, ਜਿਵੇਂ ਕਰਨਾਲ ''ਚ ਲਿਆ ਗਿਆ ਸੀ।''''
ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਅਤੇ ਧਰਨੇ ''ਚ ਸ਼ਾਮਲ ਲੋਕਾਂ ਨੂੰ ਅਪੀਲ ਕੀਤੀ ਕਿ ਵੱਡੀ ਤੋਂ ਵੱਡੀ ਸੰਖਿਆ ਵਿੱਚ ਇਸ ਰੈਲੀ ''ਚ ਆਪਣੇ ਟ੍ਰੈਕਟਰ ਟਰਾਲੀਆਂ ਲੈ ਕੇ ਪਹੁੰਚਣ।
ਪੰਜਾਬ ''ਚ ਕਿੱਥੇ ਹੁੰਦੀ ਸੂਰਜਮੁਖੀ ਦੀ ਖੇਤੀ
ਸੂਰਜਮੁਖੀ ਦੀ ਕਾਸ਼ਤ ਮਾਲਵਾ ਖਿੱਤੇ ਵਿੱਚ 1991 ਵਿੱਚ ਸ਼ੁਰੂ ਹੋਈ ਸੀ ਅਤੇ ਇਹ ਫ਼ਸਲ 1997 ਤੱਕ ਮਾਲਵਾ ਪੱਟੀ ''ਚ ਬੀਜੀ ਗਈ।
ਪੰਜਾਬ ਖੇਤੀਬਾੜੀ ਵਿਭਾਗ ਤੋਂ ਸੇਵਾ ਮੁਕਤ ਜੁਆਇੰਟ ਡਾਇਰੈਕਟਰ ਡਾ. ਹਰਨੇਕ ਸਿੰਘ ਨੇ ਦੱਸਿਆ ਕਿ ਸੂਰਜਮੁਖੀ ਦਾ ਵਾਜਬ ਰੇਟ ਨਾ ਮਿਲਣ ਕਾਰਨ ਮਾਲਵੇ ਦੇ ਕਿਸਾਨਾਂ ਨੇ ਇਸ ਫ਼ਸਲ ਦੀ ਬੀਜਾਈ ਬੰਦ ਕਰ ਦਿੱਤੀ ਸੀ
ਹੁਣ ਸੂਰਜਮੁਖੀ ਦੀ ਕਾਸ਼ਤ ਜਲੰਧਰ, ਕਪੂਰਥਲਾ ਅਤੇ ਖਰੜ ਇਲਾਕੇ ਵਿੱਚ ਹੀ ਕੀਤੀ ਜਾ ਰਹੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਪ੍ਰੀਪੇਡ ਬਿਜਲੀ ਮੀਟਰ ਦਾ ਮਸਲਾ ਕੀ ਹੈ ਜਿਸ ਲਈ ਕਿਸਾਨਾਂ ਨੇ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਦਫ਼ਤਰ ''ਚ...
NEXT STORY