ਨੈਸ਼ਨਲ ਡੈਸਕ : ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਸੋਮਵਾਰ 10 ਨਵੰਬਰ ਦੀ ਸ਼ਾਮ ਨੂੰ ਇੱਕ ਵੱਡਾ ਧਮਾਕਾ ਹੋਇਆ। ਇਹ ਧਮਾਕਾ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ ਹੋਇਆ, ਜਿਸ ਵਿੱਚ 13 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਲਾਜ ਐਲਐਨਜੇਪੀ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਉੱਚ ਪੱਧਰ 'ਤੇ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਜਾਂਚ ਏਜੰਸੀਆਂ ਦੇ ਹੱਥ ਵਿਚ ਇਕ ਮਹੱਤਵਪੂਰਨ ਸੀਸੀਟੀਵੀ ਫੁਟੇਜ ਲੱਗੀ ਹੈ, ਜੋ ਧਮਾਕਾ ਹੋਣ ਤੋਂ ਠੀਕ ਪਹਿਲਾਂ ਦੀ ਦੱਸੀ ਜਾ ਰਹੀ ਹੈ। ਇਸ ਫੁਟੇਜ ਵਿੱਚ ਇੱਕ ਚਿੱਟੀ ਹੁੰਡਈ ਆਈ20 ਕਾਰ ਭੀੜ-ਭੜੱਕੇ ਵਾਲੇ ਟ੍ਰੈਫਿਕ ਵਿੱਚੋਂ ਲੰਘਦੀ ਦਿਖਾਈ ਦੇ ਰਹੀ ਹੈ। ਕਾਰ ਦੇ ਅੰਦਰ ਕਾਲਾ ਮਾਸਕ ਪਹਿਨੇ ਇੱਕ ਵਿਅਕਤੀ ਬੈਠਾ ਦਿਖਾਈ ਦੇ ਰਿਹਾ ਹੈ।
ਪੜ੍ਹੋ ਇਹ ਵੀ : ਵੱਡਾ ਝਟਕਾ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਜ਼ਬਰਦਸਤ ਵਾਧਾ, ਜਾਣੋ ਨਵਾਂ ਰੇਟ
ਪੁਲਸ ਸੂਤਰਾਂ ਅਨੁਸਾਰ ਕਾਰ ਚਲਾ ਰਿਹਾ ਵਿਅਕਤੀ ਅੱਤਵਾਦੀ ਡਾਕਟਰ ਮੁਹੰਮਦ ਉਮਰ ਹੋ ਸਕਦਾ ਹੈ, ਜੋ ਫਰੀਦਾਬਾਦ ਮਾਡਿਊਲ ਨਾਲ ਜੁੜਿਆ ਹੋਇਆ ਹੈ। ਜਾਂਚ ਅਧਿਕਾਰੀਆਂ ਮੁਤਾਬਕ ਇਹ ਫੁਟੇਜ ਧਮਾਕੇ ਦੀ ਜਾਂਚ ਵਿੱਚ ਮਹੱਤਵਪੂਰਨ ਸਬੂਤ ਸਾਬਤ ਹੋ ਸਕਦੀ ਹੈ, ਕਿਉਂਕਿ ਇਸ ਵਿੱਚ ਕਾਰ ਅਤੇ ਸ਼ੱਕੀ ਡਰਾਈਵਰ ਦੋਵੇਂ ਸਾਫ਼ ਦਿਖਾਈ ਦੇ ਰਹੇ ਹਨ। ਦਰਅਸਲ, ਹਰਿਆਣਾ ਦੇ ਫਰੀਦਾਬਾਦ ਵਿੱਚ ਇੱਕ ਕਸ਼ਮੀਰੀ ਡਾਕਟਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦੇ ਘਰੋਂ ਲਗਭਗ 360 ਕਿਲੋਗ੍ਰਾਮ ਵਿਸਫੋਟਕ, ਜਿਵੇਂ ਅਮੋਨੀਅਮ ਨਾਈਟ੍ਰੇਟ, ਅਤੇ ਹਥਿਆਰ ਬਰਾਮਦ ਕੀਤੇ ਸਨ। ਇਸ ਤੋਂ ਇਲਾਵਾ, ਫਰੀਦਾਬਾਦ ਦੇ ਇੱਕ ਹੋਰ ਸਥਾਨ ਤੋਂ 2,563 ਕਿਲੋਗ੍ਰਾਮ ਸ਼ੱਕੀ ਵਿਸਫੋਟਕ ਬਰਾਮਦ ਕੀਤੇ ਗਏ ਹਨ। ਮੁਜ਼ਮਿਲ ਨੇ ਇਹ ਘਰ ਕਿਰਾਏ 'ਤੇ ਲਿਆ ਸੀ। ਡਾਕਟਰ ਨੂੰ ਹਰਿਆਣਾ ਅਤੇ ਜੰਮੂ-ਕਸ਼ਮੀਰ ਪੁਲਸ ਦੁਆਰਾ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਪੜ੍ਹੋ ਇਹ ਵੀ : ਰਾਤੋ-ਰਾਤ ਚਮਕੀ ਕਿਸਾਨਾਂ ਦੀ ਕਿਸਮਤ, ਖੇਤਾਂ 'ਚੋਂ ਮਿਲੇ 5 ਕੀਮਤੀ ਹੀਰੇ, ਬਣੇ ਲੱਖਪਤੀ
ਜਾਣੋ ਕਿਸ ਦੀ ਸੀ ਕਾਰ
ਬੰਬ ਧਮਾਕੇ ਵਿੱਚ ਵਰਤੀ ਗਈ ਹੁੰਡਈ ਆਈ20 ਦੀ ਕਹਾਣੀ ਵੀ ਹੁਣ ਸਾਹਮਣੇ ਆ ਚੁੱਕੀ ਹੈ। ਇਹ ਕਾਰ ਅਸਲ ਵਿੱਚ ਮੁਹੰਮਦ ਸਲਮਾਨ ਦੇ ਨਾਮ 'ਤੇ ਸੀ। ਸਲਮਾਨ ਨੇ ਕਾਰ ਨਦੀਮ ਨੂੰ ਵੇਚ ਦਿੱਤੀ, ਜਿਸਨੇ ਫਿਰ ਇਸਨੂੰ ਫਰੀਦਾਬਾਦ ਦੇ ਇੱਕ ਵਰਤੇ ਹੋਏ ਕਾਰ ਡੀਲਰ ਰਾਇਲ ਕਾਰ ਜ਼ੋਨ ਨੂੰ ਵੇਚ ਦਿੱਤਾ। ਇਸ ਤੋਂ ਬਾਅਦ ਇਹ ਕਾਰ ਤਾਰਿਕ ਨਾਮ ਦੇ ਇੱਕ ਵਿਅਕਤੀ ਨੇ ਖਰੀਦੀ ਅਤੇ ਅੰਤ ਵਿੱਚ ਇਹ ਮੁਹੰਮਦ ਉਮਰ - ਜੋ ਕਿ ਹੁਣ ਹਮਲੇ ਦਾ ਮੁੱਖ ਸ਼ੱਕੀ ਹੈ, ਕੋਲ ਪਹੁੰਚ ਗਈ।
ਪੜ੍ਹੋ ਇਹ ਵੀ : Train 'ਚ ਸ਼ਰਾਬ ਲਿਜਾਉਣ ਵਾਲਿਆਂ ਲਈ ਖ਼ਾਸ ਖ਼ਬਰ, ਯਾਤਰਾ ਤੋਂ ਪਹਿਲਾਂ ਜਾਣੋ ਰੇਲਵੇ ਦੇ ਨਿਯਮ
ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 'ਤੇ ਹੋਇਆ ਧਮਾਕਾ
ਦਿੱਲੀ ਪੁਲਸ ਅਤੇ ਸੁਰੱਖਿਆ ਏਜੰਸੀਆਂ ਦੇ ਅਨੁਸਾਰ ਇਹ ਧਮਾਕਾ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ ਹੋਇਆ। ਕਾਰ ਵਿਸਫੋਟਕਾਂ ਨਾਲ ਭਰੀ ਹੋਈ ਸੀ ਅਤੇ ਜਾਪਦਾ ਹੈ ਕਿ ਜਾਣਬੁੱਝ ਕੇ ਭੀੜ ਵਾਲੇ ਖੇਤਰ ਵਿੱਚ ਧਮਾਕਾ ਕੀਤਾ ਗਿਆ ਸੀ। ਉੱਚ ਖੁਫੀਆ ਸੂਤਰਾਂ ਦਾ ਕਹਿਣਾ ਹੈ ਕਿ ਇਹ ਇੱਕ ਫਿਦਾਇਨ (ਆਤਮਘਾਤੀ) ਹਮਲਾ ਹੋ ਸਕਦਾ ਹੈ। ਧਮਾਕੇ ਵਿੱਚ ਸ਼ਾਮਲ ਕਾਰ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਦੇ ਨਿਵਾਸੀ ਤਾਰਿਕ ਨੇ ਖਰੀਦੀ ਸੀ। ਹੁਣ ਪੁਲਸ ਫਰੀਦਾਬਾਦ ਵਿੱਚ ਫੜੇ ਗਏ ਅੱਤਵਾਦੀ ਮਾਡਿਊਲ ਨਾਲ ਉਸਦੇ ਸਬੰਧਾਂ ਦੀ ਜਾਂਚ ਕਰ ਰਹੀ ਹੈ, ਕਿਉਂਕਿ ਸ਼ੱਕ ਹੈ ਕਿ ਇਸ ਧਮਾਕੇ ਦੀ ਸਾਜ਼ਿਸ਼ ਪਿੱਛੇ ਇਹ ਮਾਡਿਊਲ ਸੀ।
ਪੜ੍ਹੋ ਇਹ ਵੀ : ਵਾਹਨ ਚਲਾਉਣ ਵਾਲੇ ਲੋਕਾਂ ਲਈ ਵੱਡੀ ਖ਼ਬਰ: 1 ਦਸੰਬਰ ਤੋਂ ਬਦਲ ਜਾਣਗੇ ਟ੍ਰੈਫਿਕ ਦੇ ਨਿਯਮ!
ਸ਼ਾਮ 6:52 ਵਜੇ ਹੋਇਆ ਧਮਾਕਾ, ਮਚੀ ਹਫ਼ੜਾ-ਦਫ਼ੜੀ
ਜਾਂਚ ਤੋਂ ਪਤਾ ਲੱਗਾ ਹੈ ਕਿ ਕਾਰ ਵਿੱਚ ਸ਼ਾਮ 6:52 ਵਜੇ ਧਮਾਕਾ ਹੋਇਆ। ਧਮਾਕੇ ਕਾਰਨ ਕਾਰ ਵਿੱਚ ਅੱਗ ਲੱਗ ਗਈ, ਜਿਸ ਨਾਲ ਨੇੜਲੇ ਕਈ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਗਿਆ। ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਇਸਨੇ ਨੇੜਲੀਆਂ ਸਟਰੀਟ ਲਾਈਟਾਂ ਵੀ ਬੰਦ ਹੋ ਗਈਆਂ ਅਤੇ ਅੱਗ ਦੀਆਂ ਲਪਟਾਂ ਕਈ ਫੁੱਟ ਉੱਚੀਆਂ ਉੱਠੀਆਂ। ਚਸ਼ਮਦੀਦਾਂ ਦੇ ਅਨੁਸਾਰ ਧਮਾਕੇ ਦੀ ਆਵਾਜ਼ ਅੱਧੇ ਕਿਲੋਮੀਟਰ ਤੱਕ ਸੁਣਾਈ ਦਿੱਤੀ ਅਤੇ ਕੁਝ ਸਕਿੰਟਾਂ ਵਿੱਚ ਹੀ ਪੂਰਾ ਇਲਾਕਾ ਧੂੰਏਂ ਨਾਲ ਭਰ ਗਿਆ। ਸਥਾਨਕ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਜ਼ਖਮੀਆਂ ਨੂੰ ਕੱਢਣ ਵਿੱਚ ਮਦਦ ਕੀਤੀ।
ਪੜ੍ਹੋ ਇਹ ਵੀ : ਫੇਰਿਆਂ ਦੇ 2 ਘੰਟਿਆਂ ਮਗਰੋਂ ਟੁੱਟਿਆ ਵਿਆਹ, ਮੌਕੇ 'ਤੇ ਹੀ ਤਲਾਕ, ਅਜੀਬੋ-ਗਰੀਬ ਹੈ ਪੂਰਾ ਮਾਮਲਾ
ਦਿੱਲੀ ਪੁਲਸ ਦੀ ਸਪੈਸ਼ਲ ਸੈੱਲ, ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਅਤੇ ਖੁਫੀਆ ਬਿਊਰੋ ਧਮਾਕੇ ਦੀ ਜਾਂਚ ਕਰ ਰਹੇ ਹਨ। ਸੁਰੱਖਿਆ ਏਜੰਸੀਆਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਕਾਰ ਵਿੱਚ ਵਿਸਫੋਟਕ ਕਿਸਨੇ ਭਰੇ ਸਨ, ਮੁਹੰਮਦ ਉਮਰ ਕਿਸ ਅੱਤਵਾਦੀ ਨਾਲ ਜੁੜਿਆ ਹੋਇਆ ਹੈ ਅਤੇ ਫਰੀਦਾਬਾਦ ਅੱਤਵਾਦੀ ਮਾਡਿਊਲ ਨਾਲ ਉਸਦੇ ਕਿੰਨੇ ਡੂੰਘੇ ਸਬੰਧ ਹਨ। ਅਧਿਕਾਰੀਆਂ ਦੇ ਅਨੁਸਾਰ, ਸ਼ੁਰੂਆਤੀ ਖੁਫੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕਾਰ ਵਿਸਫੋਟਕਾਂ ਨਾਲ ਭਰੀ ਹੋਈ ਸੀ ਅਤੇ ਜਾਣਬੁੱਝ ਕੇ ਲਾਲ ਕਿਲ੍ਹੇ ਦੇ ਖੇਤਰ ਵਿੱਚ ਪਾਰਕ ਕੀਤੀ ਗਈ ਸੀ ਤਾਂ ਜੋ ਵੱਧ ਤੋਂ ਵੱਧ ਨੁਕਸਾਨ ਹੋ ਸਕੇ।
ਦਿੱਲੀ ਧਮਾਕੇ ਮਗਰੋਂ ਹਾਈ ਅਲਰਟ 'ਤੇ ਬਿਹਾਰ, ਦੂਜੇ ਪੜਾਅ ਦੀ ਵੋਟਾਂ ਦੌਰਾਨ ਸੁਰੱਖਿਆ ਏਜੰਸੀਆਂ ਅਲਰਟ 'ਤੇ
NEXT STORY