Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, OCT 01, 2026

    1:10:58 AM

  • punjab politics congress high command

    ਵੱਡੀ ਖ਼ਬਰ: ਪੰਜਾਬ ਕਾਂਗਰਸ ਦਾ ਬਦਲਿਆ ਜਾ ਰਿਹਾ...

  • indian team achieved a historic victory by 8 wickets

    406 ਦੌੜਾਂ ਦਾ ਪਹਾੜ ਜਿਹਾ ਟੀਚਾ ਵੀ ਪਿਆ ਛੋਟਾ,...

  • shubman gill hits fastest odi double century

    ਸ਼ੁਭਮਨ ਗਿੱਲ ਨੇ ਰਚਿਆ ਇਤਿਹਾਸ: ਵਨਡੇ 'ਚ ਜੜਿਆ ਸਭ...

  • robbery case solved

    ਬਡਰੁੱਖਾਂ ਗੁਰੂ ਵਿਖੇ ਹੋਈ ਲੁੱਟ-ਖੋਹ ਦੀ ਗੁੱਥੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਭਾਜਪਾ ਦੀ ਹਾਰ ਦਾ ਕਿਸਾਨ ਅੰਦੋਲਨ ਵੀ ਰਿਹਾ ਇਕ ਕਾਰਣ

BLOG News Punjabi(ਬਲਾਗ)

ਭਾਜਪਾ ਦੀ ਹਾਰ ਦਾ ਕਿਸਾਨ ਅੰਦੋਲਨ ਵੀ ਰਿਹਾ ਇਕ ਕਾਰਣ

  • Updated: 04 May, 2021 03:30 AM
Blog
bjp  s defeat was the peasant movement
  • Share
    • Facebook
    • Tumblr
    • Linkedin
    • Twitter
  • Comment

ਅੱਬਾਸ ਧਾਲੀਵਾਲ 
ਪਿਛਲੇ ਦਿਨੀਂ ਪੱਛਮੀ ਬੰਗਾਲ ਸਮੇਤ ਜਿਨ੍ਹਾਂ ਪੰਜ ਸੂਬਿਆਂ ਵਿਚ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਉਪਰੰਤ ਵੋਟਾਂ ਦੀ ਗਿਣਤੀ ਨਿਸ਼ਚਿਤ ਮਿਤੀ 2 ਮਈ ਨੂੰ ਸਵੇਰੇ ਆਰੰਭ ਕਰ ਦਿੱਤੀ ਗਈ। ਜਿਵੇਂ ਹੀ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ ਤਾਂ ਤਮਾਮ ਮੀਡੀਆ ਦਾ ਧਿਆਨ ਕੋਰੋਨਾ ਵਾਇਰਸ ਦੇ ਵਧ ਰਹੇ ਕੇਸਾਂ ਤੋਂ ਪਲਟ ਕੇ ਇਕ ਵਾਰ ਫਿਰ ਵੋਟਾਂ ਦੀ ਗਿਣਤੀ ਵੱਲ ਆਕਰਸ਼ਿਤ ਹੋ ਗਿਆ।

ਹਾਲਾਂਕਿ ਇਸ ਤੋਂ ਪਹਿਲਾਂ ਬੀਤੇ ਦੋ-ਢਾਈ ਮਹੀਨਿਆਂ ਦਰਮਿਆਨ ਅਕਸਰ ਦੇਸ਼ ਦੇ ਲੋਕਾਂ ਦੀ ਚਰਚਾ ਦਾ ਕੇਂਦਰ ਪੱਛਮੀ ਬੰਗਾਲ ਦੀਆਂ ਉਕਤ ਚੋਣਾਂ ਸਨ, ਜਿਨ੍ਹਾਂ ਨੂੰ ਜਿੱਤਣ ਲਈ ਭਾਜਪਾ ਪਿਛਲੇ ਦੋ-ਢਾਈ ਸਾਲ ਤੋਂ ਜੁਟੀ ਹੋਈ ਸੀ ਅਤੇ ਓਧਰ ਸੂਬੇ ਦੀ ਸੱਤਾ ’ਤੇ ਬਿਰਾਜਮਾਨ ਮਮਤਾ ਬੈਨਰਜੀ ਵੀ ਇਸ ਵਾਰੀ ਆਪਣੀ ਪਾਰਟੀ ਨੂੰ ਜਿਤਾ ਕੇ ਹੈਟ੍ਰਿਕ ਲਗਾਉਣ ਦੀ ਕੋਸ਼ਿਸ਼ ਵਿਚ ਸੀ।

ਚੋਣਾਂ ਤਾਂ ਭਾਵੇਂ ਦੂਜੇ ਸੂਬਿਆਂ ਵਿਚ ਵੀ ਹੋ ਰਹੀਆਂ ਸਨ ਪਰ ਅੱਠ ਪੜਾਵਾਂ ਵਿਚ ਹੋਣ ਵਾਲੀਆਂ ਪੱਛਮੀ ਬੰਗਾਲ ਦੀਆਂ ਚੋਣਾਂ ਦਰਅਸਲ ਭਾਜਪਾ ਦੇ ਲੀਡਰਾਂ ਲਈ ਇਕ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਸਨ। ਇਹੋ ਕਾਰਣ ਹੈ ਕਿ ਇਕ ਅੰਦਾਜ਼ੇ ਮੁਤਾਬਿਕ ਪੱਛਮੀ ਬੰਗਾਲ ਦੀਆਂ ਇਨ੍ਹਾਂ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੀਬ 21 ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਭਾਜਪਾ ਲਈ ਵੋਟਾਂ ਮੰਗੀਆਂ।

ਓਧਰ ਅਪ੍ਰੈਲ ਮਹੀਨੇ ’ਚ ਜਦੋਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਆਪਣਾ ਜ਼ੋਰ ਫੜਿਆ ਤਾਂ ਦੇਸ਼ ਦੇ ਵਧੇਰੇ ਲੋਕਾਂ ਦਾ ਧਿਆਨ ਚੋਣਾਂ ਦੀ ਬਜਾਏ ਬੀਮਾਰੀ ਵੱਲ ਹੋ ਗਿਆ ਪਰ ਇਸ ਸਭ ਕਾਸੇ ਦੇ ਬਾਵਜੂਦ ਪੱਛਮੀ ਬੰਗਾਲ ’ਚ ਉਸੇ ਰਫਤਾਰ ਨਾਲ ਚੋਣ ਸਭਾਵਾਂ ਦਾ ਸਿਲਸਿਲਾ ਚਲਦਾ ਰਿਹਾ। ਇਥੋਂ ਤਕ ਕਿ ਪਹਿਲਾਂ ਕਲਕੱਤਾ ਹਾਈਕੋਰਟ ਨੇ ਚੋਣ ਕਮਿਸ਼ਨ ਨੂੰ ਝਾੜ ਪਾਈ ਅਤੇ ਫਿਰ ਮਦਰਾਸ ਹਾਈਕੋਰਟ ਨੇ ਤਾਂ ਆਪਣੀਆਂ ਸਖਤ ਟਿੱਪਣੀਆਂ ਕਰਦਿਆਂ ਇਥੋਂ ਤੱਕ ਕਹਿ ਦਿੱਤਾ ਕਿ ਦੇਸ਼ ਅੰਦਰ ਕੋਰੋਨਾ ਦੀ ਦੂਜੀ ਲਹਿਰ ਫੈਲਾਉਣ ਲਈ ਚੋਣ ਕਮਿਸ਼ਨ ਜ਼ਿੰਮੇਵਾਰ ਹੈ ਅਤੇ ਕਿਉਂ ਨਾ ਇਨ੍ਹਾਂ ਦੇ ਅਧਿਕਾਰੀਆਂ ’ਤੇ ਕੇਸ ਦਰਜ ਕੀਤੇ ਜਾਣ।

ਇਸ ਤੋਂ ਬਾਅਦ ਇਕ ਵਾਰ ਤਾਂ ਇੰਝ ਲੱਗਣ ਲੱਗਾ ਸੀ ਕਿ ਜਿਵੇਂ ਸ਼ਾਇਦ ਚੋਣਾਂ ਦੀ ਇਸ ਪ੍ਰਕਿਰਿਆ ਨੂੰ ਇਥੇ ਹੀ ਰੋਕ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ ਸਗੋਂ ਚੋਣਾਂ ਦਾ ਕਾਰਜ ਮੁਕੰਮਲ ਹੋਇਆ ਅਤੇ ਨਿਸ਼ਚਿਤ ਮਿਤੀ ’ਤੇ ਵੋਟਾਂ ਦੀ ਗਿਣਤੀ ਵੀ ਕਰਨੀ ਆਰੰਭ ਕਰ ਦਿੱਤੀ ਗਈ। ਫਿਰ ਜਿਵੇਂ-ਜਿਵੇਂ ਹੀ ਰੁਝਾਨ ਆਉਣੇ ਸ਼ੁਰੂ ਹੋਏ ਤਿਵੇਂ ਹੀ ਮੀਡੀਆ ਅਤੇ ਲੋਕਾਂ ਦਾ ਸਾਰਾ ਧਿਆਨ ਇਕ ਵਾਰ ਫਿਰ ਕੋਰੋਨਾ ਤੋਂ ਹਟ ਕੇ ਚੋਣ ਨਤੀਜਿਆਂ ਵੱਲ ਖਿੱਚਿਆ ਗਿਆ।

ਵੈਸੇ ਜਿਨ੍ਹਾਂ ਪੰਜ ਰਿਆਸਤਾਂ ’ਚ ਚੋਣਾਂ ਹੋਈਆਂ ਸਨ ਉਨ੍ਹਾਂ ਵਿਚ ਲੋਕਾਂ ਲਈ ਸਭ ਤੋਂ ਵੱਧ ਦਿਲਚਸਪੀ ਤੇ ਉਤਸੁਕਤਾ ਪੱਛਮੀ ਬੰਗਾਲ ਦੇ ਨਤੀਜਿਆਂ ਨੂੰ ਜਾਣਨ ਲਈ ਸੀ। ਫਿਰ 2 ਮਈ ਨੂੰ ਜਿਵੇਂ-ਜਿਵੇਂ ਦੁਪਹਿਰ ਹੁੰਦੀ ਗਈ, ਤਾਂ ਜਿਵੇਂ ਹੀ ਮਮਤਾ ਬੈਨਰਜੀ ਦੀ ਪਾਰਟੀ ਆਪਣੇ ਸਾਰੇ ਵਿਰੋਧੀਆਂ ਨੂੰ ਢਹਿ-ਢੇਰੀ ਕਰਦਿਆਂ ਇਕ ਵੱਡੀ ਲੀਡ ਵਲ ਵਧਦੀ ਦਿਖਾਈ ਦੇਣ ਲੱਗੀ ਅਤੇ ਦੁਪਹਿਰ ਦੇ ਇਕ ਵਜੇ ਦੇ ਕਰੀਬ ਤਾਂ ਜਿਵੇਂ ਮਮਤਾ ਦੀਦੀ ਦਾ ਜਾਦੂ ਹਰ ਇਕ ਦੇ ਸਿਰ ਚੜ੍ਹ ਕੇ ਬੋਲਣ ਲੱਗਾ।

ਦਰਅਸਲ ਪੱਛਮੀ ਬੰਗਾਲ ਜਿੱਥੇ ਕਿ ਭਾਜਪਾ ਮਮਤਾ ਨੂੰ ਸੱਤਾ ਤੋਂ ਬੇਦਖਲ ਕਰ ਕੇ ਸੂਬੇ ਦੀ ਵਾਗਡੋਰ ਆਪ ਸੰਭਾਲਣ ਲਈ ਤਰਲੋ ਮੱਛੀ ਹੋ ਰਹੀ ਸੀ ਤਾਂ ਇਨ੍ਹਾਂ ਨਤੀਜਿਆਂ ਦੀ ਆਮਦ ਨੇ ਉਨ੍ਹਾਂ ਦੀਆਂ ਸਾਰੀਆਂ ਆਸਾਂ ਤੇ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਉਧਰ ਕਾਂਗਰਸ ਵਾਲਾ ਲੈਫਟ ਫਰੰਟ ਸ਼ਾਇਦ ਬੰਗਾਲ ’ਚ ਆਪਣੀ ਖੁੱਸੀ ਹੋਈ ਜ਼ਮੀਨ ਦੀ ਭਾਲ ਵਿਚ ਸੀ ਪਰ ਪੱਛਮੀ ਬੰਗਾਲ ਨਤੀਜਿਆਂ ਨੇ ਜਿਵੇਂ ਮਮਤਾ ਦੇ ਸਾਰੇ ਵਿਰੋਧੀਆਂ ਨੂੰ ਚਾਰੋ-ਖਾਨੇ ਚਿੱਤ ਕਰ ਕੇ ਰੱਖ ਦਿੱਤਾ।

ਚੋਣ ਮੁਹਿੰਮ ਦੌਰਾਨ ਜੋ ਆਗੂ ਮਮਤਾ ਬੈਨਰਜੀ ਨੂੰ ਵਿਅੰਗਾਤਮਈ ਸ਼ੈਲੀ ’ਚ ‘‘ਦੀਦੀ ਓ ਦੀਦੀ’’ ਆਖਦੇ ਸਨ ਉਨ੍ਹਾਂ ਸਭਨਾਂ ਨੂੰ ਬੰਗਾਲ ਦੀ ਜਨਤਾ ਨੇ ਆਪਣਾ ਫਤਵਾ ਦਿੰਦਿਆਂ ਇਕ ਤਰ੍ਹਾਂ ਸਾਫ ਟਕੇ ਵਰਗਾ ਜਵਾਬ ਦੇ ਦਿੱਤਾ।

ਦਰਅਸਲ ਮਮਤਾ ਬੈਨਰਜੀ ਦੀ ਸਾਫ-ਸੁਥਰੀ ਸ਼ਖਸੀਅਤ ਅਤੇ ਅਕਸ ਦੇ ਸਾਹਮਣੇ ਜਿਵੇਂ ਵੱਡੇ-ਵੱਡੇ ਤੀਸ ਮਾਰ ਖਾਂ ਸਿਆਸਤ ਦੇ ਚਾਣੱਕਿਆ ਕਹੇ ਜਾਣ ਵਾਲੇ ਲੋਕ ਵੀ ਢਹਿ-ਢੇਰੀ ਹੁੰਦੇ ਵਿਖਾਈ ਦਿੱਤੇ। ਮਮਤਾ ਨੂੰ ਹਰਾਉਣ ਦੀਆਂ ਹਰ ਤਰ੍ਹਾਂ ਦੀਆਂ ਲੂੰਬੜ ਚਾਲਾਂ ਅਤੇ ਤਰਕੀਬਾਂ ਜਿਵੇਂ ਮੱਕੜੀ ਦੇ ਜਾਲੇ ਵਾਂਗ ਚਕਨਾਚੂਰ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਵੋਟਾਂ ਦੇ ਧਰੁਵੀਕਰਨ ਦੇ ਸਾਰੇ ਮਨਸੂਬੇ ਜਿਵੇਂ ਦਮ ਤੋੜਦੇ ਵਿਖਾਈ ਦਿੱਤੇ।

ਉਧਰ ਤਾਮਿਲਨਾਡੂ ਜਿੱਥੇ ਕਿ ਇਸ ਵਾਰ ਦੋ ਸਿਆਸੀ ਮਹਾਰਥੀਆਂ ਸ਼੍ਰੀਮਤੀ ਜੈਲਲਿਤਾ ਅਤੇ ਕਰੁਣਾਨਿਧੀ ਦੀ ਮੌਜੂਦਗੀ ਦੇ ਬਗੈਰ ਚੋਣਾਂ ਹੋ ਰਹੀਆਂ ਸਨ, ’ਚ ਕਮਲ ਹਾਸਨ ਦੀ ਪਾਰਟੀ ਵੀ ਕਿਸਮਤ ਅਜ਼ਮਾ ਰਹੀ ਸੀ, ਉਥੇ ਵੀ ਪਿਛਲੇ ਦਸ ਸਾਲਾਂ ਤੋਂ ਸੱਤਾ ’ਤੇ ਬਿਰਾਜਮਾਨ ਅੰਨਦ੍ਰਮੁਕ ਨੂੰ ਉਸ ਦੀ ਵਿਰੋਧੀ ਪਾਰਟੀ ਦ੍ਰਮੁਕ ਨੇ ਸੱਤਾ ਤੋਂ ਬੇਦਖਲ ਕਰਦਿਆਂ ਵਾਗਡੋਰ ਆਪਣੇ ਹੱਥ ’ਚ ਕਰਨ ਵਿਚ ਕਾਮਯਾਬੀ ਹਾਸਲ ਕੀਤੀ।

ਜਦਕਿ ਕੇਰਲ ਵਿਚ ਇਕ ਵਾਰ ਫਿਰ ਤੋਂ ਲੋਕਾਂ ਨੇ ਖੱਬੇ-ਪੱਖੀ ਐੱਲ. ਡੀ. ਐੱਫ. ’ਚ ਆਪਣਾ ਵਿਸ਼ਵਾਸ ਪ੍ਰਗਟਾਇਆ। ਜਦਕਿ ਅਸਾਮ ਦੇ ਵੋਟਰਾਂ ਨੇ 2016 ਤੋਂ ਸੱਤਾ ’ਤੇ ਬਿਰਾਜਮਾਨ ਭਾਜਪਾ ਦੇ ਕਮਲ ਨੂੰ ਇਕ ਵਾਰ ਫਿਰ ਖਿੜਾਇਆ। ਉਧਰ ਪੁਡੂਚੇਰੀ ’ਚ ਵੀ ਐੱਨ. ਡੀ. ਏ. ਨੂੰ ਬਹੁਮਤ ਵੱਲ ਵਧਦੇ ਵੇਖਿਆ ਗਿਆ।

ਹੁਣ ਜੇਕਰ ਉਕਤ ਨਤੀਜਿਆਂ ’ਤੇ ਅਸੀਂ ਇਕ ਉਡਦੀ ਝਾਤ ਮਾਰੀਏ ਤਾਂ ਜਾਂ ਉੱਕਾ-ਪੁੱਕਾ ਜਾਇਜ਼ਾ ਲਈਏ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਨ੍ਹਾਂ ਚੋਣਾਂ ਦੌਰਾਨ ਭਾਜਪਾ ਦੇ ਹਿੱਸੇ ਇਕ ਵੱਡੀ ਨਾਕਾਮੀ ਆਈ ਹੈ, ਕਿਉਂਕਿ ਪੱਛਮੀ ਬੰਗਾਲ ’ਚ ਜਿਸ ਤਰ੍ਹਾਂ ਦੀ ਤਿਆਰੀ ਨਾਲ ਉਹ ਚੋਣ ਮੈਦਾਨ ’ਚ ਉਤਰੀ ਸੀ, ਨਤੀਜੇ ਸਾਹਮਣੇ ਆਉਣ ਉਪਰੰਤ ਉਸ ਦੇ ਪੱਲੇ ਵੱਡੀ ਨਿਰਾਸ਼ਾ ਪਈ ਹੈ। ਬੰਗਾਲ ਦੇ ਨਤੀਜਿਆਂ ਨੇ ਦਰਅਸਲ ਪਾਰਟੀ ਨੂੰ ਇਹ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਉਹ ਆਪਣੀ ਪ੍ਰਚੱਲਿਤ ਵਿਚਾਰਧਾਰਾ ਜਿਵੇਂ ਕਿ ਧਾਰਮਿਕ ਵਖਰੇਵਿਆਂ ਆਦਿ ਵਾਲੀਆਂ ਨੀਤੀਆਂ ਨੂੰ ਤਬਦੀਲ ਕਰਨ ਬਾਰੇ ਸੋਚ-ਵਿਚਾਰ ਕਰੇ ਅਤੇ ਨਾਲ ਹੀ ਲੋਕਾਂ ਦੀ ਭਲਾਈ ਦੇ ਕੰਮਾਂ ਲਈ ਜ਼ਮੀਨੀ ਪੱਧਰ ’ਤੇ ਉਤਰ ਕੇ ਆਪਣੇ ਫਰਜ਼ਾਂ ਨੂੰ ਨਿਭਾਉਣਾ ਯਕੀਨੀ ਬਣਾਵੇ। ਇਸ ਦੇ ਇਲਾਵਾ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਜਿਸ ਤਰ੍ਹਾਂ ਨਾਲ ਚੋਣ ਸਭਾਵਾਂ ਵਿਚ ‘‘ਦੀਦੀ ਓ ਦੀਦੀ’’ ਕਹਿ ਕੇ ਵਿਅੰਗ ਕੱਸਿਆ ਗਿਆ ਉਸ ਨੂੰ ਵੀ ਸੂਬੇ ਦੇ ਲੋਕਾਂ ਵਿਸ਼ੇਸ਼ ਤੌਰ ’ਤੇ ਔਰਤਾਂ ਨੇ ਆਪਣੇ ਨਿਰਾਦਰ ਵਜੋਂ ਵੇਖਿਆ ਅਤੇ ਇਸ ਮਾਮਲੇ ਨੂੰ ਲੈ ਕੇ ਵਧੇਰੇ ਲੋਕਾਂ ਦੀ ਹਮਦਰਦੀ ਵੀ ਮਮਤਾ ਬੈਨਰਜੀ ਦੇ ਹਿੱਸੇ ਆਈ ।

ਇਸ ਦੇ ਇਲਾਵਾ ਭਾਜਪਾ ਦੀ ਹਾਰ ਦਾ ਇਕ ਵੱਡਾ ਫੈਕਟਰ ਕਿਸਾਨ ਆਗੂਆਂ ਦੁਆਰਾ ਭਾਜਪਾ ਨੂੰ ਵੋਟ ਨਾ ਪਾਉਣ ਦੀ ਅਪੀਲ ਵੀ ਸੀ। ਕਿਸਾਨਾਂ ਦੀ ਇਸ ਅਪੀਲ ਨੇ ਪਾਰਟੀ ਵਿਰੁੱਧ ਇਕ ਸੰਕੇਤਕ ਵਿਰੋਧੀ ਹਵਾ ਨੂੰ ਹੱਲਾਸ਼ੇਰੀ ਦਿੱਤੀ। ਇਸ ਤੋਂ ਇਲਾਵਾ ਚੋਣਾਂ ਦੌਰਾਨ ਜਿਸ ਤਰ੍ਹਾਂ ਮਮਤਾ ਬੈਨਰਜੀ ਦੇ ਪੈਰ ’ਤੇ ਸੱਟ ਵੱਜੀ ਅਤੇ ਇਸ ਉਪਰੰਤ ਉਹ ਆਪਣੀ ਹਰ ਚੋਣ ਸਭਾ ’ਚ ਪੱਟੀ ਨਾਲ ਲਿਪਟਿਆ ਪੈਰ ਲੈ ਕੇ ਸਟੇਜ ’ਤੇ ਆ ਕੇ ਲੋਕਾਂ ਨੂੰ ਆਪਣੀ ਪਾਰਟੀ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕਰਦੀ ਸੀ ਤਾਂ ਉਸ ਨਾਲ ਵੀ ਉਨ੍ਹਾਂ ਨੂੰ ਲੋਕਾਂ ਦੀ ਵਧੇਰੇ ਹਮਦਰਦੀ ਮਿਲੀ ਤੇ ਬਿਨਾਂ ਸ਼ੱਕ ਇਹ ਹਮਦਰਦੀ ਉਸ ਦੇ ਵੋਟ ਬੈਂਕ ਵਿਚ ਤਬਦੀਲ ਹੁੰਦੀ ਗਈ।

ਬਾਕੀ ਸਿਆਸੀ ਮਾਹਿਰਾਂ ਦੀ ਮੰਨੀਏ ਤਾਂ ਇਸ ਦੇ ਇਲਾਵਾ ਪੱਛਮੀ ਬੰਗਾਲ ’ਚ ਅੱਠ ਪੜਾਵਾਂ ਵਿਚ ਹੋਈ ਚੋਣ ਵੀ ਪਾਰਟੀ ਲਈ ਇਕ ਵੱਡਾ ਘਾਟਾ ਸਿੱਧ ਹੋਇਆ ਹੈ ਕਿਉਂਕਿ ਵੋਟਾਂ ਦੇ ਆਖਰੀ ਦੋ-ਤਿੰਨ ਪੜਾਵਾਂ ਦੌਰਾਨ ਜਿਵੇਂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਜ਼ੋਰ ਫੜਿਆ ਅਤੇ ਇਸ ਤੋਂ ਉਪਰੰਤ ਜਿਸ ਤਰ੍ਹਾਂ ਕੋਰੋਨਾ ਮਹਾਮਾਰੀ ਨਾਲ ਨਿਪਟਣ ਨੂੰ ਲੈ ਕੇ ਮੋਦੀ ਸਰਕਾਰ ਦੀ ਵਿਦੇਸ਼ੀ ਮੀਡੀਆ ਨੇ ਭੰਡੀ ਕੀਤੀ ਉਹ ਵੀ ਪਾਰਟੀ ਦੀ ਹਾਰ ਦਾ ਇਕ ਵੱਡਾ ਫੈਕਟਰ ਮੰਨਿਆ ਜਾ ਰਿਹਾ ਹੈ।

ਭਾਵੇਂ ਭਾਜਪਾ ਅਸਾਮ ਵਿਚ ਆਪਣੀ ਸਰਕਾਰ ਬਣਾਉਣ ਵਿਚ ਕਾਮਯਾਬ ਹੋਈ ਹੈ ਪਰ ਜਿਸ ਤਰ੍ਹਾਂ ਬੰਗਾਲ, ਕੇਰਲਾ ਅਤੇ ਤਾਮਿਲਨਾਡੂ ਵਿਚ ਉਸ ਦੀ ਦੁਰਗਤੀ ਹੋਈ ਹੈ, ਉਹ ਯਕੀਨਨ ਇਕ ਕੌਮੀ ਪਾਰਟੀ ਦੇ ਲਈ ਚਿੰਤਨ-ਮੰਥਨ ਕਰਨ ਦੀ ਮੰਗ ਕਰਦਾ ਹੈ।

ਦੂਜੇ ਪਾਸੇ ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ ਤਾਂ ਉਹ ਵੀ ਇਨ੍ਹਾਂ ਚੋਣਾਂ ’ ਚ ਕਿਸੇ ਇਕ ਵੀ ਸੂਬੇ ਵਿਚ ਆਪਣੇ ਬਲਬੂਤੇ ਸਰਕਾਰ ਬਣਾਉਣ ’ਚ ਅਸਫਲ ਰਹੀ ਹੈ ਭਾਵੇਂ ਕਿ ਉਹ ਕੇਰਲ ਅਤੇ ਅਸਾਮ ਵਿਚ ਵਿਰੋਧੀ ਧਿਰ ਵਜੋਂ ਸਨਮਾਨਜਨਕ ਸੀਟਾਂ ਲੈਣ ’ਚ ਸਫਲ ਹੋਈ ਹੈ ਪਰ ਫਿਰ ਵੀ ਇਕ ਕੌਮੀ ਪਾਰਟੀ ਤੋਂ ਜਿਸ ਤਰ੍ਹਾਂ ਦੀਆਂ ਉਮੀਦਾਂ ਰੱਖੀਆਂ ਜਾਂਦੀਆਂ ਹਨ ਉਨ੍ਹਾਂ ਤੋਂ ਉਹ ਹਾਲੇ ਵੀ ਕਾਫੀ ਦੂਰ ਜਾਪਦੀ ਹੈ।

ਬਾਕੀ ਜਿਥੋਂ ਤੱਕ ਕਮਲ ਹਾਸਨ, ਅਸਦੂਦੀਨ ਓਵੈਸੀ ਵਰਗੇ ਖੇਤਰੀ ਪਾਰਟੀਆਂ ਵਾਲਿਆਂ ਆਗੂਆਂ ਦਾ ਸਵਾਲ ਹੈ ਤਾਂ ਇਹ ਨਤੀਜੇ ਉਨ੍ਹਾਂ ਨੂੰ ਇਹੋ ਸੁਨੇਹਾ ਦਿੰਦੇ ਜਾਪਦੇ ਹਨ ਕਿ ਇਨ੍ਹਾਂ ਖੇਤਰੀ ਪਾਰਟੀਆਂ ਦੇ ਆਗੂਆਂ ਨੂੰ ਜ਼ਮੀਨੀ ਪੱਧਰ ’ਤੇ ਹੋਰ ਵਧੇਰੇ ਸੁਚਾਰੂ ਢੰਗ ਨਾਲ ਲੋਕਾਂ ’ਚ ਵਿਚਰਨ ਦੀ ਲੋੜ ਹੈ।

abbasdhaliwal72@gmail.com

  • peasant movement
  • BJP defeat
  • ਕਿਸਾਨ ਅੰਦੋਲਨ
  • ਭਾਜਪਾ ਹਾਰ

ਭਾਰਤ ਦੀ ਮੁਸੀਬਤ ਸਮੇਂ ਚੀਨ ਦੀ ਨੀਚ ਹਰਕਤ

NEXT STORY

Stories You May Like

  • vote theft protest  congress
    ‘ਵੋਟ ਚੋਰੀ’ ਸਬੰਧੀ ਦੇਸ਼ ਭਰ ’ਚ ਅੰਦੋਲਨ ਚਲਾਏਗੀ ਕਾਂਗਰਸ, ਵਿਰੋਧੀ ਧਿਰਾਂ ਦਾ ਵੀ ਲਿਆ ਜਾਵੇਗਾ ਸਹਿਯੋਗ
  • kewal singh dhillon statement
    ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਭਾਜਪਾ ਨੇ ਸ਼ੁਰੂ ਕੀਤਾ ਜਨ ਅੰਦੋਲਨ : ਕੇਵਲ ਸਿੰਘ ਢਿੱਲੋਂ
  • rail traffic affected by farmers   protest
    ਕਿਸਾਨ ਅੰਦੋਲਨ ਨਾਲ ਰੇਲ ਆਵਾਜਾਈ ਪ੍ਰਭਾਵਿਤ: 1 ਘੰਟਾ ਦੇਰੀ ਨਾਲ ਪਹੁੰਚੀ ਸ਼ਾਨ-ਏ-ਪੰਜਾਬ, ਕਈ ਟ੍ਰੇਨਾਂ ਹੋਈਆਂ ਰੱਦ
  • imprisoned sikhs  release jagdish singh jhinda
    ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਚੋਣਾਂ ਤੋਂ ਪਹਿਲਾਂ ਕੀਤਾ ਜਾਵੇਗਾ 'ਜੇਲ੍ਹ ਭਰੋ ਅੰਦੋਲਨ': ਜਗਦੀਸ਼ ਝੀਂਡਾ
  • paddy procurement  farmers  charuni
    ਝੋਨੇ ਦੀ ਖਰੀਦ ਤੋਂ ਨਾਰਾਜ਼ ਕਿਸਾਨ, ਚੜੂਨੀ ਨੇ ਸ਼ਾਹਬਾਦ 'ਚ ਨੈਸ਼ਨਲ ਹਾਈਵੇਅ ਜਾਮ ਕਰਨ ਦਾ ਕੀਤਾ ਐਲਾਨ
  • stubble burning case
    ਝੋਨੇ ਦੀ ਪਰਾਲੀ ਨੂੰ ਸਾੜਣ ਤੋਂ ਗੁਰੇਜ਼ ਕਰਨ ਕਿਸਾਨ
  • a golden opportunity to buy the iphone 17
    iPhone 17 ਖਰੀਦਣ ਦਾ ਸੁਨਹਿਰੀ ਮੌਕਾ ! ਮਿਲ ਰਿਹਾ 19,000 ਤੋਂ ਵੀ ਵਧ ਦਾ ਡਿਸਕਾਊਂਟ
  • government  sugarcane farmers rakesh tikait
    "ਜੇਕਰ ਸਰਕਾਰ ਨੇ ਗੰਨਾ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਅੰਦੋਲਨ ਕਰਾਂਗੇ": ਰਾਕੇਸ਼ ਟਿਕੈਤ
  • ashok mittal s first statement on lpu controversy
    LPU ਮਾਮਲੇ 'ਤੇ ਅਸ਼ੋਕ ਮਿੱਤਲ ਦਾ ਪਹਿਲਾ ਬਿਆਨ ਆਇਆ ਸਾਹਮਣੇ
  • amit shah rally
    ਭਾਜਪਾ ਸਰਕਾਰ ਬਣੀ ਤਾਂ 31 ਦਸੰਬਰ 2029 ਤੋਂ ਪਹਿਲਾਂ ਪੰਜਾਬ ਹੋਵੇਗਾ ਨਸ਼ਾ ਮੁਕਤ:...
  • punjab weather raining season
    ਪੰਜਾਬ 'ਚੋਂ ਹੋਣ ਲੱਗੀ ਮਾਨਸੂਨ ਦੀ ਵਿਦਾਇਗੀ! ਜਾਣੋ ਅਗਲੇ 5 ਦਿਨਾਂ ਦੀ ਤਾਜ਼ਾ...
  • punjab bjp jalandhar rally
    ਵੱਡੀ ਖ਼ਬਰ: ਜਲੰਧਰ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ ਭਾਜਪਾ ਆਗੂ ਦੀ...
  • amit shah in jalandhar rally
    2027 ਲਈ ਭਾਜਪਾ ਨੇ ਵਜਾਇਆ ਚੋਣ ਬਿਗੁਲ! ਜਲੰਧਰ 'ਚ ਅਮਿਤ ਸ਼ਾਹ ਨੇ ਕੀਤੇ ਵੱਡੇ...
  • kewal singh dhillon speach
    ਭਾਜਪਾ ਨੇ ਯੂ.ਪੀ. ਦਾ ਗੈਂਗਸਟਰਵਾਦ ਖ਼ਤਮ ਕੀਤਾ, ਹੁਣ ਪੰਜਾਬ ਦੇ ਨਸ਼ੇ ਦਾ ਕਰੇਗੀ...
  • amit shah reached house of bjp  s punjab vice president rakesh rathore
    ਭਾਜਪਾ ਦੇ ਪੰਜਾਬ ਉਪ-ਪ੍ਰਧਾਨ ਰਾਕੇਸ਼ ਰਾਠੌਰ ਦੇ ਘਰ ਪਹੁੰਚੇ ਅਮਿਤ ਸ਼ਾਹ, ਇਕੱਠੇ...
  • influencer reveals details about the allegations lpu controversy
    LPU ਮਾਮਲੇ 'ਚ ਇੰਫਲੂਐਂਸਰ ਆਇਆ ਸਾਹਮਣੇ! ਲੱਗੇ ਦੋਸ਼ਾਂ ਬਾਰੇ ਕੀਤੇ ਖ਼ੁਲਾਸੇ, 3...
Trending
Ek Nazar
rebels targeted

ਗੁਆਂਢੀ ਮੁਲਕ ਤੋਂ ਦਾਖਲ ਹੋਣ ਵਾਲੇ 41 ਬਾਗੀ ਕਰ'ਤੇ ਢੇਰ ! ਅਫਗਾਨਿਸਤਾਨ ਦਾ ਵੱਡਾ...

renaming of ai

ਟਰੰਪ ਨੇ AI ਦਾ ਨਾਮ ਬਦਲ ਕੇ "ਸੁਪਰ ਇੰਟੈਲੀਜੈਂਸ" ਰੱਖਣ ਦਾ ਦੇ'ਤਾ ਹੁਕਮ

hiv cases

ਲਹਿੰਦੇ ਪੰਜਾਬ ’ਚ HIV ਦਾ ਕਹਿਰ,  ਇਕੱਲੇ ਲਾਹੌਰ ’ਚ 7,041 ਮਰੀਜ਼

case registered

ਦੋ ਭਾਰਤੀ ਨਾਗਰਿਕਾਂ 'ਤੇ ਅਮਰੀਕਾ 'ਚ ਨਕਲੀ ਓਜ਼ੈਂਪਿਕ ਵੇਚਣ ਦਾ ਦੋਸ਼

rubio addressed meeting

ਰੂਬੀਓ ਨੇ ਨਵੀਂ ਦਿੱਲੀ 'ਚ ਅਮਰੀਕੀ ਰਾਜਦੂਤਾਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ

tanker hijacked

ਸੋਮਾਲੀ ਫੌਜਾਂ ਨੇ ਅਗਵਾ ਕੀਤੇ ਟੈਂਕਰ ਨੂੰ ਮੁੜ ਕਬਜ਼ੇ 'ਚ ਲਿਆ, ਇੱਕ ਭਾਰਤੀ ਸਮੇਤ...

mark carney in headlines

'Nobel' ਅਤੇ 'Person of the Year' ਲਈ ਕੈਨੇਡੀਅਨ ਪੀਐਮ ਕਾਰਨੀ ਦੇ ਨਾਮ 'ਤੇ...

quota reform effect

ਬੰਗਲਾਦੇਸ਼ 'ਚ ਕੋਟਾ ਪ੍ਰਣਾਲੀ ਖ਼ਤਮ, ਸਰਕਾਰੀ ਸੇਵਾਵਾਂ 'ਚ ਘਟੀ ਔਰਤਾਂ ਦੀ ਭਰਤੀ

shipping containers

ਇਸਲਾਮਾਬਾਦ 'ਚ ਸੜਕਾਂ 'ਤੇ ਦਿਸੇ 'ਸ਼ਿਪਿੰਗ ਕੰਟੇਨਰ', ਵਿਰੋਧ ਪ੍ਰਦਰਸ਼ਨਾਂ ਦਾ...

unique tortoise abcd yellow markings video viral

ਅਨੋਖਾ ਕੱਛੂਕੁੰਮਾ; ਪਿੱਠ 'ਤੇ ABCD ਦੇਖ ਹੈਰਾਨ ਹੋਏ ਲੋਕ, ਵੀਡੀਓ ਵਾਇਰਲ

south asian american caucus

ਰੀਪਬਲਕਿਨ ਪਾਰਟੀ ਵੱਲੋਂ ਸਾਊਥ ਏਸ਼ੀਅਨ ਅਮਰੀਕਨ ਕੋਕਸ ਦੀ ਸਥਾਪਨਾ, ਸੰਜੀਵ ਜ਼ਿੰਦਲ...

letter to canadian pm

ਮਨਿੰਦਰ ਗਿੱਲ ਨੇ ਕੈਨੇਡੀਅਨ PM ਨੂੰ ਲਿਖਿਆ ਪੱਤਰ; ਵੱਖਵਾਦੀਆਂ ਦੇ ਵਧਦੇ ਪ੍ਰਭਾਵ...

interest rate hike

ਆਸਟ੍ਰੇਲੀਆ 'ਚ ਵਿਆਜ ਦਰਾਂ 'ਚ ਵਾਧਾ, 15 ਸਾਲਾਂ ਦੇ ਉੱਚ ਪੱਧਰ ’ਤੇ

russia ukrinec conflict

ਰੂਸ ਕੀਵ 'ਤੇ ਬੈਲਿਸਟਿਕ ਮਿਜ਼ਾਈਲਾਂ ਅਤੇ ਜੈੱਟ-ਸੰਚਾਲਿਤ ਡਰੋਨਾਂ ਨਾਲ ਕਰ ਰਿਹੈ...

trump denied claim

ਟਰੰਪ ਨੇ ਅਮਰੀਕੀ ਹਥਿਆਰ ਖਰੀਦਣ ਬਾਰੇ ਸ਼ੀ ਨਾਲ ਗੱਲਬਾਤ ਬਾਰੇ ਦਾਅਵੇ ਨੂੰ ਨਕਾਰਿਆ

falkland oil fields

ਅਰਜਨਟੀਨਾ ਨੇ ਫਾਕਲੈਂਡ ਤੇਲ ਖੇਤਰਾਂ 'ਤੇ ਅੰਤਰਰਾਸ਼ਟਰੀ ਕਾਨੂੰਨੀ ਕਾਰਵਾਈ ਦੀ...

namal rajapaksa

ਸ਼੍ਰੀਲੰਕਾ : ਵਿਰੋਧੀ ਧਿਰ ਦਾ ਆਗੂ ਨਮਲ ਰਾਜਪਕਸੇ ਤੀਜੀ ਵਾਰ ਹਿਰਾਸਤ 'ਚ

rain in thailand

ਥਾਈਲੈਂਡ 'ਚ ਮੀਂਹ ਰੁਕਿਆ, ਪਰ ਹਜ਼ਾਰਾਂ ਲੋਕਾਂ ਨੂੰ ਛੱਡਣਾ ਪਿਆ ਘਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • i ve been voting for three decades why is my sir incomplete
      ‘ਮੈਂ ਤਿੰਨ ਦਹਾਕਿਆਂ ਤੋਂ ਵੋਟ ਪਾ ਰਿਹਾ ਹਾਂ, ਮੇਰਾ ਐੱਸ.ਆਈ.ਆਰ. ਅਧੂਰਾ ਕਿਉਂ?’
    • rising cases of theft by domestic help
      ‘ਘਰੇਲੂ ਨੌਕਰ-ਨੌਕਰਾਣੀਆਂ ਵਲੋਂ ਚੋਰੀ’ ਦੇ ਵਧਦੇ ਮਾਮਲੇ!
    • indian women crimes
      ਭਾਰਤ ’ਚ ਜਬਰ-ਜ਼ਨਾਹ : ਲਾਪਰਵਾਹੀ ਜਾਂ ਚੌਕਸੀ ਦੀ ਅਸਫ਼ਲਤਾ ?
    • need to adopt smart rice policy
      ‘ਸਮਾਰਟ ਰਾਈਸ ਪਾਲਿਸੀ’ ਅਪਨਾਉਣ ਦੀ ਲੋੜ
    • ashok singhal
      ਰਾਸ਼ਟਰ ਨਿਰਮਾਣ ਲਈ ਸਮਰਪਿਤ ਸਨ ਅਸ਼ੋਕ ਸਿੰਘਲ
    • there is no dearth of true saints in india
      ਭਾਰਤ ’ਚ ਸੱਚੇ ਸੰਤਾਂ ਦੀ ਘਾਟ ਨਹੀਂ!
    • election commission
      ਚੋਣ ਕਮਿਸ਼ਨ ’ਚ ਇਕਤਰਫ਼ਾ ਫੈਸਲਿਆਂ ਲਈ ਕੋਈ ਜਗ੍ਹਾ ਨਹੀਂ
    • students education
      ਵਿਦਿਆਰਥੀਆਂ ਨੂੰ ਵਿੱਤੀ ਮੈਨੇਜਮੈਂਟ ਦੀ ਸਿੱਖਿਆ ਦੇਣਾ ਜ਼ਰੂਰੀ
    • india should learn from brazil about the growing threat
      ‘ਆਨਲਾਈਨ ਗੇਮਾਂ ਦਾ ਵਧਦਾ ਖ਼ਤਰਾ’ ਬ੍ਰਾਜ਼ੀਲ ਤੋਂ ਸਿੱਖੇ ਭਾਰਤ!
    • honestleaders
      ਸਮਾਜ ਨੂੰ ਇਮਾਨਦਾਰ ਅਤੇ ਸਵੱਛ ਦਿੱਖ ਵਾਲੇ ਸਿਆਸਤਦਾਨਾਂ ਤੇ ਅਧਿਕਾਰੀਆਂ ਦੀ ਲੋੜ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +