Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 24, 2026

    3:07:36 AM

  • gangster himanshu bhau arrested in the us

    ਹਰਿਆਣਾ ਦਾ ਮੋਸਟ ਵਾਂਟੇਡ ਗੈਂਗਸਟਰ ਹਿਮਾਂਸ਼ੂ ਭਾਊ...

  • murder in faridkot

    ਫ਼ਰੀਦਕੋਟ 'ਚ 24 ਸਾਲਾ ਮੁੰਡੇ ਦਾ ਤੇਜ਼ਧਾਰ ਹਥਿਆਰ...

  • big news for jalandhar residents court stays setting up of firecracker market

    ਜਲੰਧਰ ਵਾਸੀਆਂ ਲਈ ਵੱਡੀ ਖ਼ਬਰ! ਹੁਣ ਇਸ ਥਾਂ 'ਤੇ...

  • akali dal delegation meets punjab governor regarding parvinder jhota case

    ਪਰਵਿੰਦਰ ਝੋਟਾ ਮਾਮਲੇ 'ਤੇ ਅਕਾਲੀ ਦਲ ਦੇ ਵਫ਼ਦ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਵਨ ਨੇਸ਼ਨ-ਵਨ ਇਲੈਕਸ਼ਨ ਦੇ ਫੈਸਲੇ ਨਾਲ ਫਿਰ ਬਦਲੇਗਾ ਇਤਿਹਾਸ

BLOG News Punjabi(ਬਲਾਗ)

ਵਨ ਨੇਸ਼ਨ-ਵਨ ਇਲੈਕਸ਼ਨ ਦੇ ਫੈਸਲੇ ਨਾਲ ਫਿਰ ਬਦਲੇਗਾ ਇਤਿਹਾਸ

  • Edited By Anmol Tagra,
  • Updated: 26 Sep, 2024 09:27 AM
Blog
one nation one election will change history
  • Share
    • Facebook
    • Tumblr
    • Linkedin
    • Twitter
  • Comment

ਭਾਰਤ ਦਾ ਇਤਿਹਾਸ ਵਨ ਨੇਸ਼ਨ-ਵਨ ਇਲੈਕਸ਼ਨ (ਓ. ਐੱਨ.-ਓ. ਈ.) ਦੇ ਫੈਸਲੇ ਦੇ ਮੱਦੇਨਜ਼ਰ ਫਿਰ ਤੋਂ ਬਦਲਣ ਵਾਲਾ ਹੈ। ਸਾਲ 2029 ਦੀਆਂ ਆਮ ਚੋਣਾਂ ਵਿਚ ਇਸ ਨੂੰ ਲਾਗੂ ਕਰਨ ਦੀਆਂ ਪੂਰੀਆਂ ਤਿਆਰੀਆਂ ਹਨ, ਪਰ ਇਸ ਦੇ ਬਦਲਾਅ ਦਾ ਰਾਹ ਸੌਖਾ ਨਹੀਂ ਹੈ। ਜਦੋਂ ਇਹ ਫੈਸਲਾ ਸਾਰੀਆਂ 18 ਸੰਵਿਧਾਨਕ ਸੋਧਾਂ ਤੋਂ ਬਾਅਦ ਜ਼ਮੀਨ ’ਤੇ ਆਵੇਗਾ, ਤਾਂ ਬਿਨਾਂ ਸ਼ੱਕ ਭਾਰਤ ਦੁਨੀਆ ਦਾ ਪਹਿਲਾ ਸਭ ਤੋਂ ਵੱਡਾ ਲੋਕਤੰਤਰ ਹੋਵੇਗਾ, ਜਿਸ ਦੇ 96.88 (ਹੁਣ ਤੱਕ ਦੇ) ਕਰੋੜ ਵੋਟਰ ਇਕੋ ਸਮੇਂ ਲੋਕ ਸਭਾ ਅਤੇ ਵਿਧਾਨ ਸਭਾ ਲਈ ਆਪਣੇ ਨੁਮਾਇੰਦਿਆਂ ਦਾ ਫੈਸਲਾ ਕਰਨਗੇ।

ਤਕਰੀਬਨ 12 ਲੱਖ ਤੋਂ ਵੱਧ ਪੋਲਿੰਗ ਬੂਥ ਹੋਣਗੇ ਅਤੇ ਡੇਢ ਕਰੋੜ ਪੋਲਿੰਗ ਅਫਸਰ 100 ਦਿਨਾਂ ’ਚ ਇਹ ਪ੍ਰਕਿਰਿਆ ਇਕੱਠੀ ਪੂਰੀ ਕਰਨਗੇ ਪਰ ਧਰਾਤਲ ’ਤੇ ਉਤਾਰਨ ਲਈ ਕੇਂਦਰ ਨੂੰ ਸਾਰਿਆਂ ਦੇ ਨਾਲ-ਨਾਲ ਹੀ 18 ਵੱਡੀਆਂ ਸੋਧਾਂ ਦੀ ਅਗਨੀ ਪ੍ਰੀਖਿਆ ’ਚੋਂ ਲੰਘਣਾ ਪਵੇਗਾੋ।

ਇਸ ਸਮੇਂ ਐੱਨ. ਡੀ. ਏ. ਅਤੇ ਇਸ ਤੋਂ ਪਹਿਲਾਂ, ਭਾਜਪਾ ਦੀ ਮੋਦੀ ਸਰਕਾਰ ਦਾ ਇਹ ਫੈਸਲਾ ਲਗਭਗ 10 ਸਾਲ ਪਹਿਲਾਂ ਲਿਆ ਗਿਆ ਸੀ ਜਦੋਂ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ 2017 ਵਿਚ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ ਸੀ। ਹਾਲਾਂਕਿ ਚੋਣ ਸੁਧਾਰਾਂ ਦੇ ਮੱਦੇਨਜ਼ਰ ਇਹ ਇਕ ਸਾਰਥਕ ਫੈਸਲਾ ਹੈ।

ਇਸ ਬਹੁਤ ਜ਼ਿਆਦਾ ਆਬਾਦੀ ਵਾਲੇ ਦੇਸ਼ ਵਿਚ ਚੋਣ ਖਰਚੇ ਨੂੰ ਘਟਾਉਣਾ ਲਾਹੇਵੰਦ ਹੋਵੇਗਾ ਪਰ ਇਸ ਨੂੰ ਲਾਗੂ ਕਰਨ ਵਿਚ ਕਈ ਚੁਣੌਤੀਆਂ ਨੂੰ ਪਾਰ ਕਰਨਾ ਪਵੇਗਾ। ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਕਮੇਟੀ ਵਲੋਂ ਵਨ ਨੇਸ਼ਨ-ਵਨ ਇਲੈਕਸ਼ਨ (ਓ. ਐੱਨ.-ਓ. ਈ.) ਦੀ ਸਿਫਾਰਿਸ਼ ਕੀਤੀ ਗਈ ਹੈ ਅਤੇ ਕੈਬਨਿਟ ਦੀ ਮਨਜ਼ੂਰੀ ਨਾਲ ਹੌਲੀ-ਹੌਲੀ ਅੱਗੇ ਵਧ ਰਹੀ ਹੈ।

ਲੋਕ ਸਭਾ ਅਤੇ ਵਿਧਾਨ ਸਭਾਵਾਂ ਲਈ ਸਮਾਨਾਂਤਰ ਚੋਣਾਂ ਕਰਵਾਉਣ ਦਾ ਸੰਕਲਪ ਭਾਰਤ ਵਿਚ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਚੌਥੀ ਲੋਕ ਸਭਾ ਭਾਵ 1967 ਤੱਕ ਵੀ ਇਹੀ ਪ੍ਰਣਾਲੀ ਲਾਗੂ ਸੀ ਪਰ ਜਦੋਂ ਕੇਰਲਾ ਰਾਜ ਵਿਚ ਕਮਿਊਨਿਸਟ ਪਾਰਟੀ ਦੀ ਸਰਕਾਰ ਹਟਾ ਦਿੱਤੀ ਗਈ ਤਾਂ ਉਸ ਰਾਜ ਵਿਚ 3 ਸਾਲ ਹੋਰ ਸ਼ਾਸਨ ਰਹਿ ਗਿਆ ਸੀ। ਇਸ ਤੋਂ ਬਾਅਦ ਰਾਜਾਂ ਵਿਚ ਸਰਕਾਰਾਂ ਬਰਖਾਸਤ ਹੁੰਦੀਆਂ ਰਹੀਆਂ ਅਤੇ ਬਹੁਮਤ ਵੀ ਗੁਆਉਂਦੀਆਂ ਰਹੀਆਂ।

ਇਸ ਤਰ੍ਹਾਂ ਵਿਧਾਨ ਸਭਾ ਲਈ ਜੋ ਚੋਣਾਂ ਹੋਣੀਆਂ ਸਨ, ਉਹ ਨਹੀਂ ਹੋਈਆਂ। ਹੌਲੀ-ਹੌਲੀ 18ਵੀਂ ਲੋਕ ਸਭਾ ਦੀਆਂ ਚੋਣਾਂ ਜੋ ਹੋਣੀਆਂ ਸਨ, ਨਹੀਂ ਹੋਈਆਂ। 18ਵੀਂ ਲੋਕ ਸਭਾ 2024 ਤੱਕ ਅਜਿਹਾ ਹੋਣ ਲੱਗਾ ਕਿ ਹਰ ਸਾਲ ਕੋਈ ਨਾ ਕੋਈ ਚੋਣ ਹੁੰਦੀ ਰਹਿੰਦੀ ਹੈ ਅਤੇ ਕੇਂਦਰ ਸਰਕਾਰ ਅਤੇ ਸਿਆਸਤਦਾਨ ਇਨ੍ਹਾਂ ਚੋਣਾਂ ਵਿਚ ਸ਼ਾਮਲ ਹੋਣ ਕਾਰਨ ਲੋੜੀਂਦੇ ਸੁਧਾਰ ਨਹੀਂ ਲਿਆ ਸਕੇ। ਪੈਸੇ ਵੀ ਜ਼ਿਆਦਾ ਖਰਚ ਹੋਣ ਲੱਗੇ।

ਇਕ ਤਾਜ਼ਾ ਉਦਾਹਰਣ ਲੈਂਦੇ ਹੋਏ ਸਾਲ 2024 ਵਿਚ ਲੋਕ ਸਭਾ ਦੇ ਨਾਲ-ਨਾਲ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਵਿਚ ਵੀ ਚੋਣਾਂ ਹੋਈਆਂ। ਇਹ ਚੋਣਾਂ ਲੰਘਦਿਆਂ ਹੀ ਉਹ ਹਰਿਆਣਾ ਅਤੇ ਜੰਮੂ-ਕਸ਼ਮੀਰ ’ਚ ਆ ਗਈਆਂ। ਕੁਝ ਮਹੀਨਿਆਂ ਬਾਅਦ ਦਿੱਲੀ ਸਮੇਤ ਹੋਰ ਰਾਜ ਵੀ ਹਨ। ਇਹ ਨਵਾਂ ਸਿਸਟਮ ਬਣਾਉਣ ਦੀ ਲੋੜ ਕਿਉਂ ਪਈ, ਕੀ ਪੇਚੀਦਗੀਆਂ ਹਨ, ਵੱਖ-ਵੱਖ ਧਿਰਾਂ ਦੀਆਂ ਦਲੀਲਾਂ ਕੀ ਹਨ?

ਕਾਨੂੰਨੀ ਮੁੱਦਾ ਕੀ ਹੈ, ਇਸ ਲੇਖ ਵਿਚ ਇਨ੍ਹਾਂ ਸਾਰੇ ਨੁਕਤਿਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ, ਜੋ ਚੋਣ ਕਮਿਸ਼ਨ ਦੀ ਵੈੱਬਸਾਈਟ ਕਮੇਟੀ ਦੀ ਰਿਪੋਰਟ ਅਤੇ ਪੀ. ਆਈ. ਬੀ. ਲੇਖਾਂ ਦੇ ਨਾਲ-ਨਾਲ ਮੀਡੀਆ ਰਿਪੋਰਟਾਂ ’ਤੇ ਆਧਾਰਿਤ ਹੈ।

ਓ. ਐੱਨ.-ਓ. ਈ. ’ਤੇ ਹੱਕ ਅਤੇ ਵਿਰੋਧ ਵਿਚ ਦਲੀਲਾਂ ਵੱਖਰੀਆਂ-ਵੱਖਰੀਆਂ ਹਨ। ਇਸ ਦੇ ਹੱਕ ਵਾਲੀ ਧਿਰ ਦੀ ਦਲੀਲ ਹੈ ਕਿ ਖਰਚੇ ਬਚਣਗੇ, ਸਰਕਾਰੀ ਮਸ਼ੀਨਰੀ ਦੀ ਬੱਚਤ ਹੋਵੇਗੀ ਅਤੇ ਆਮ ਆਦਮੀ ਨੂੰ ਸਹੂਲਤ ਹੋਵੇਗੀ। ਚੋਣ ਜ਼ਾਬਤੇ ਕਾਰਨ ਵਾਰ-ਵਾਰ ਸਰਕਾਰੀ ਕੰਮ ਨਹੀਂ ਰੁਕਣਗੇ। ਵਿਰੋਧੀ ਧੜੇ ਦੀ ਦਲੀਲ ਹੈ ਕਿ ਅਜਿਹਾ ਕਰਨ ਨਾਲ ਸੰਵਿਧਾਨ ਦਾ ਮੂਲ ਸੁਭਾਅ ਵਿਗੜੇਗਾ। ਰਾਸ਼ਟਰੀ ਮੁੱਦਿਆਂ ਦੇ ਅੱਗੇ ਖੇਤਰੀ ਮੁੱਦੇ ਕਮਜ਼ੋਰ ਹੋ ਜਾਣਗੇ।

ਹੁਣ ਭਾਜਪਾ ਨੇ ਆਪਣੇ 2024 ਦੇ ਚੋਣ ਮੈਨੀਫੈਸਟੋ ਵਿਚ ਓ. ਐੱਨ.-ਓ. ਈ. ਲਿਆਉਣ ਦਾ ਵਾਅਦਾ ਕੀਤਾ ਹੈ ਅਤੇ ਭਾਰਤ ਦਾ ਲਾਅ ਕਮਿਸ਼ਨ ਜਲਦ ਹੀ ਇਸ ਬਾਰੇ ਰਿਪੋਰਟ ਦੇਵੇਗਾ। ਨੀਤੀ ਆਯੋਗ ਨੇ 2017 ਵਿਚ ਸਪੱਸ਼ਟ ਕੀਤਾ ਸੀ ਕਿ ਇਸ ਨੂੰ ਮਜ਼ਬੂਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਕੇਂਦਰ ਸਰਕਾਰ ਵੱਲੋਂ ਸਤੰਬਰ 2023 ਵਿਚ ਜਿਸ ਉੱਚ ਪੱਧਰੀ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ, ਉਸ ਵਿਚ ਸਾਬਕਾ ਰਾਸ਼ਟਰਪਤੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਸਾਬਕਾ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ, ਸਾਬਕਾ ਵਿੱਤ ਕਮਿਸ਼ਨ ਦੇ ਚੇਅਰਮੈਨ ਐੱਨ. ਕੇ. ਸਿੰਘ ਆਦਿ ਸਨ। ਇਹ ਬਹੁਤ ਖਾਸ ਸੀ। ਇਸ ਦੇ ਖਰੜੇ ਸਬੰਧੀ 65 ਮੀਟਿੰਗਾਂ ਹੋਈਆਂ, ਫਿਰ ਇਸ ਨੂੰ ਕੈਬਨਿਟ ਵਿਚ ਰੱਖਿਆ ਗਿਆ।

ਇਸ ਰਿਪੋਰਟ ’ਚ ਕਮੇਟੀ ਕਹਿੰਦੀ ਹੈ ਕਿ ਸਮਾਨਾਂਤਰ ਚੋਣਾਂ ’ਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਹੋਣਗੀਆਂ। ਇਸ ਪਿੱਛੋਂ 100 ਦਿਨਾਂ ਦੇ ਅੰਦਰ ਲੋਕਲ ਬਾਡੀਜ਼ ਦੀਆਂ ਚੋਣਾਂ ਹੋਣਗੀਆਂ। ਦੂਜਾ, ਈ. ਸੀ. ਆਈ. ਨੂੰ ਹਰ ਇਕ ਨਾਗਰਿਕ ਦਾ ਇਕ ਹੀ ਇਲੈਕਟੋਰਲ ਅਤੇ ਐਪਿਕ ਕਾਰਡ ਬਣਾਉਣਾ ਪਵੇਗਾ।

ਅਸਲ ਵਿਚ ਅਜਿਹਾ ਹੁੰਦਾ ਹੈ ਕਿ ਜੇਕਰ ਕਿਸੇ ਦੂਜੇ ਦੇਸ਼ ਤੋਂ ਆਏ ਸ਼ਰਨਾਰਥੀ ਜਾਂ ਇਕੋ ਵਿਅਕਤੀ ਦੇ 2-3 ਕਾਰਡ ਬਣਾਏ ਜਾਣ ਤਾਂ ਇਸ ਨਾਲ ਚੋਣਾਂ ਵਿਚ ਡੁਪਲੀਕੇਸੀ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਤੀਸਰਾ, ਜੇਕਰ ਕਿਸੇ ਸੂਬੇ ਜਾਂ ਸਰਕਾਰ ’ਤੇ ‘ਹੰਗ’ ਜਾਂ ਬੇਭਰੋਸਗੀ ਹੈ ਤਾਂ ਚੋਣਾਂ ਦੁਬਾਰਾ ਕਰਵਾਈਆਂ ਜਾਣਗੀਆਂ ਪਰ ਉਨ੍ਹਾਂ ਦੀ ਸੱਤਾ ਦੀ ਮਿਆਦ ਨਹੀਂ ਵਧੇਗੀ।

ਸਾਰੇ ਦੇਸ਼ਾਂ ਦੀ ਲੋਕਤੰਤਰੀ ਪ੍ਰਣਾਲੀ ਵੱਖਰੀ ਹੁੰਦੀ ਹੈ। ਭਾਰਤ ਵਿਚ 96.98 ਕਰੋੜ ਵੋਟਰ ਹਨ। 28 ਰਾਜ ਹਨ, ਜਦੋਂ ਕਿ 9 ਯੂ. ਟੀ. ਅਤੇ ਲੋਕ ਸਭਾ ਦੀਆਂ 543 ਸੀਟਾਂ ਹਨ। ਇੱਥੇ ਚੋਣਾਂ ’ਤੇ 45,000 ਕਰੋੜ ਰੁਪਏ ਖਰਚ ਆਉਂਦਾ ਹੈ। ਚੋਣਾਂ ਦੀ ਮਿਆਦ 5 ਸਾਲ ਹੋਣ ਕਾਰਨ ਮੱਧਕਾਲੀ ਚੋਣਾਂ ਨਾਲ ਗਣਿਤ ਗੜਬੜਾ ਜਾਂਦਾ ਹੈ। ਇਸ ਲਈ ਹੁਣ ਨਵੇਂ ਪ੍ਰਸਤਾਵ ’ਚ ਸੰਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਵਿਚ ਹੀ ਸੋਧ ਹੋਵੇਗੀ, ਉਦੋਂ ਤੱਕ ਨਵੀਂ ਤਜਵੀਜ਼ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ।

ਹੁਣ ਐੱਨ. ਡੀ. ਏ. ਲਈ ਇਨ੍ਹਾਂ ਨੂੰ ਬਦਲਣਾ ਹੀ ਇਕ ਵੱਡੀ ਚੁਣੌਤੀ ਹੋਵੇਗੀ ਕਿਉਂਕਿ ਵਿਰੋਧੀ ਪਾਰਟੀਆਂ ਇਸ ਨੂੰ ਸੰਵਿਧਾਨ ਦੀ ਮੂਲ ਧਾਰਨਾ ਨਾਲ ਛੇੜਛਾੜ ਕਰਾਰ ਦੇ ਸਕਦੀਆਂ ਹਨ। ਇੰਨਾ ਹੀ ਨਹੀਂ, ਅਗਲੀਆਂ ਲੋਕ ਸਭਾ ਚੋਣਾਂ ਭਾਵ 2029 ’ਚ ਓ. ਐੱਨ.-ਓ. ਈ. ਲਾਗੂ ਹੋਣ ’ਤੇ 15 ਵਿਧਾਨ ਸਭਾਵਾਂ ਦਾ ਪੰਜ ਸਾਲ ਦਾ ਕਾਰਜਕਾਲ ਪਹਿਲਾਂ ਹੀ ਖਤਮ ਕਰਨਾ ਪਵੇਗਾ। ਮੰਨ ਲਓ ਕਿ ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ 2027 ਵਿਚ ਹਨ, ਤਾਂ 2027 ਵਿਚ ਬਣੀ ਸਰਕਾਰ 2029 ਤੱਕ ਹੀ ਚੱਲੇਗੀ। ਇਸ ਤੋਂ ਬਾਅਦ ਓ. ਐੱਨ.-ਓ. ਈ. ਹੋ ਜਾਵੇਗਾ।

ਇਸ ਤਰ੍ਹਾਂ ਕੇਂਦਰ ਸਰਕਾਰ ਨੂੰ ਪੂਰੀ ਨਵੀਂ ਪ੍ਰਣਾਲੀ ਵਿਚ ਮੁੱਖ ਤੌਰ ’ਤੇ 18 ਸੋਧਾਂ ਦੀ ਲੋੜ ਹੋਵੇਗੀ। ਇਨ੍ਹਾਂ ਵਿਚੋਂ ਜ਼ਿਆਦਾਤਰ ਵਿਚ ਰਾਜ ਸਰਕਾਰਾਂ ਦੀ ਸਹਿਮਤੀ ਦੀ ਲੋੜ ਨਹੀਂ ਹੁੰਦੀ। ਇਹ ਨਵੀਆਂ ਸੋਧਾਂ ਕੀ ਹਨ ਅਤੇ ਇਸ ਵਿਚ ਕੀ ਬਦਲਾਅ ਹੋਣਗੇ, ਅਸੀਂ ਅਗਲੀ ਲੜੀ ਵਿਚ ਦੱਸਾਂਗੇ-ਪਰ ਜਿਸ ਰਫ਼ਤਾਰ ਨਾਲ ਓ. ਐੱਨ.-ਓ. ਈ. ’ਤੇ ਦੇਸ਼ ਦਾ ਪ੍ਰਸ਼ਾਸਨ ਕੰਮ ਕਰ ਰਿਹਾ ਹੈ, ਜਲਦੀ ਹੀ ਚੋਣ ਪ੍ਰਕਿਰਿਆ ਦਾ ਨਵਾਂ ਰੂਪ ਸਾਹਮਣੇ ਆਵੇਗਾ।

ਡਾ. ਰਚਨਾ ਗੁਪਤਾ

(ਲੇਖਿਕਾ ਅਤੇ ਸਾਬਕਾ ਮੈਂਬਰ ਹਿਮਾਚਲ ਪ੍ਰਦੇਸ਼ ਰਾਜ ਲੋਕ ਸੇਵਾ ਕਮਿਸ਼ਨ)

  • One Nation One Election
  • Article
  • History
  • ਵਨ ਨੇਸ਼ਨ ਵਨ ਇਲੈਕਸ਼ਨ
  • ਭਾਰਤ
  • ਇਤਿਹਾਸ

ਸੁਰੱਖਿਆ ਬਲਾਂ ਦੇ ਵਾਹਨਾਂ ਤੇ ਐਂਬੂਲੈਂਸਾਂ ’ਚ ਨਸ਼ਾ ਸਮੱਗਲਿੰਗ ਦਾ ਸਾਮਾਨ ਇਧਰ-ਓਧਰ

NEXT STORY

Stories You May Like

  • bhuvneshwar kumar sets a unique record upon his return
    ਭੁਵਨੇਸ਼ਵਰ ਕੁਮਾਰ ਨੇ ਵਾਪਸੀ ਕਰਦੇ ਹੀ ਬਣਾਇਆ ਅਨੋਖਾ ਰਿਕਾਰਡ, ਇਸ ਲਿਸਟ 'ਚ ਨੰਬਰ ਵਨ ਦੀ ਪੋਜ਼ੀਸ਼ਨ 'ਤੇ ਪੁੱਜੇ
  • punjab s 9 year old mehardeep singh creates history
    ਪੰਜਾਬ ਦੇ 9 ਸਾਲਾ ਮਿਹਰਦੀਪ ਸਿੰਘ ਨੇ ਰਚਿਆ ਇਤਿਹਾਸ, ਛੋਟੀ ਉਮਰੇ ਬਣਾਇਆ ਵਰਲਡ ਰਿਕਾਰਡ
  • jio  s ipo creates history  sets world record with 1 crore applications
    JIO ਦੇ IPO ਨੇ ਰਚਿਆ ਇਤਿਹਾਸ, 1 ਕਰੋੜ ਅਰਜ਼ੀਆਂ ਨਾਲ ਬਣਾਇਆ ਵਿਸ਼ਵ ਰਿਕਾਰਡ
  • young indian athlete ateeka mir has joined kart republic
    ਭਾਰਤ ਦੀ ਨੌਜਵਾਨ ਖਿਡਾਰੀ ਅਤੀਕਾ ਮੀਰ ਕਾਰਟ ਰਿਪਬਲਿਕ ਨਾਲ ਜੁੜੀ
  • gavaskar questions the decision not to give the ball to mayank yadav
    ਨਾਜ਼ੁਕ ਮੋੜ 'ਤੇ ਮਯੰਕ ਯਾਦਵ ਨੂੰ ਗੇਂਦ ਨਾ ਦੇਣ ਦੇ ਫੈਸਲੇ 'ਤੇ ਗਾਵਸਕਰ ਨੇ ਚੁੱਕੇ ਸਵਾਲ
  • sikandar raza will stick to his decision to retire after the 2027 world cup
    2027 ਵਿਸ਼ਵ ਕੱਪ ਤੋਂ ਬਾਅਦ ਸੰਨਿਆਸ ਦੇ ਫੈਸਲੇ 'ਤੇ ਕਾਇਮ ਰਹਿਣਗੇ ਸਿਕੰਦਰ ਰਜ਼ਾ
  • amazon lays off again  1000 employees  india us
    ਐਮਾਜ਼ੋਨ ’ਚ ਫਿਰ ਛਾਂਟੀ, 1000 ਮੁਲਾਜ਼ਮਾਂ ਦੀ ਗਈ ਨੌਕਰੀ, ਭਾਰਤ-ਅਮਰੀਕਾ ਸਮੇਤ ਕਈ ਦੇਸ਼ਾਂ ’ਤੇ ਅਸਰ
  • india  s trade deficit with china crosses  100 billion in first nine months
    ਭਾਰਤ ਦਾ ਚੀਨ ਨਾਲ ਵਪਾਰ ਘਾਟਾ ਚਾਲੂ ਸਾਲ ਦੇ ਪਹਿਲੇ ਨੌਂ ਮਹੀਨਿਆਂ 'ਚ 100 ਅਰਬ ਡਾਲਰ ਦੇ ਪਾਰ
  • big news for jalandhar residents court stays setting up of firecracker market
    ਜਲੰਧਰ ਵਾਸੀਆਂ ਲਈ ਵੱਡੀ ਖ਼ਬਰ! ਹੁਣ ਇਸ ਥਾਂ 'ਤੇ ਨਹੀਂ ਲੱਗੇਗੀ ਪਟਾਕਾ ਮਾਰਕਿਟ,...
  • route diversions jalandhar occasion of valmiki jayanti traffic police route plan
    ਵਾਲਮੀਕਿ ਜਯੰਤੀ ਮੌਕੇ ਜਲੰਧਰ 'ਚ ਰੂਟ ਡਾਇਵਰਸ਼ਨ, ਟ੍ਰੈਫਿਕ ਪੁਲਸ ਵੱਲੋਂ ਰੂਟ...
  • half day government holiday on saturday 24 october in jalandhar
    ਸ਼ਨੀਵਾਰ ਨੂੰ ਅੱਧੇ ਦਿਨ ਦੀ ਰਹੇਗੀ ਸਰਕਾਰੀ ਛੁੱਟੀ! ਬੰਦ ਰਹਿਣਗੇ ਜਲੰਧਰ ਦੇ...
  • punjab waqf board transfer of officials
    ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
  • punjab weather raining
    ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ Alert! 2 ਦਿਨ ਪਵੇਗਾ ਮੀਂਹ, ਮੌਸਮ ਵਿਭਾਗ ਵੱਲੋਂ...
  • sachin pilot
    ਕਪੂਰਥਲਾ ਦੇ ਵੀਡੀਓ ਨੇ ਪੰਜਾਬ ’ਚ ਨਸ਼ੇ ਦੀ ਭਿਆਨਕ ਸਥਿਤੀ ਕੀਤੀ ਉਜਾਗਰ: ਸਚਿਨ...
  • women caught stealing a purse at the bus stand
    ਜਲੰਧਰ ਦੇ ਬੱਸ ਸਟੈਂਡ 'ਤੇ ਪਰਸ ਚੋਰੀ ਕਰਦੀਆਂ ਔਰਤਾਂ ਕਾਬੂ, ਜੰਮ ਕੇ ਕੀਤੀ ਛਿੱਤਰ...
  • young man found drunk on his shoulder with a pole
    ਜਲੰਧਰ ਵਿਖੇ ਨੌਜਵਾਨ ਦੀ ਨਸ਼ੇ 'ਚ ਝੂਲਦੇ ਦੀ ਵੀਡੀਓ ਹੋਈ ਵਾਇਰਲ
Trending
Ek Nazar
emotional message

ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਨੇ ਜੇਲ੍ਹ 'ਚ ਬੰਦ ਪੁੱਤਰ...

most polluted city

ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ , 410 'ਤੇ ਪਹੁੰਚਿਆ ਹਵਾ ਗੁਣਵੱਤਾ...

ban imposed on a mexican

ਮੈਕਸੀਕਨ ਸ਼ਖਸ  37 ਜ਼ਹਿਰੀਲੇ ਸੱਪਾਂ ਤੇ 55 ਕਿਰਲੀਆਂ ਨਾਲ ਕਾਬੂ , ਜਰਮਨੀ 'ਚ...

shutdown west bank

ਨੇਤਨਯਾਹੂ ਦੇ ਦਫ਼ਤਰ ਨੇ ਵੈਸਟ ਬੈਂਕ ਨੂੰ ਬੰਦ ਕਰਨ ਦਾ ਦੇ'ਤਾ ਹੁਕਮ

pope leo xiv cancelled his visit

ਸਰਜਰੀ ਮਗਰੋਂ ਠੀਕ ਹੋ ਰਹੇ ਪੋਪ ਲੀਓ XIV ਨੇ ਅਸੀਸੀ ਯਾਤਰਾ ਕਰ'ਤੀ ਰੱਦ

indians in yemen

ਰਾਹਤ ਦੀ ਖ਼ਬਰ, ਯਮਨ ਤੱਟ 'ਤੇ ਕਿਸ਼ਤੀ 'ਤੇ ਸਵਾਰ 14 ਭਾਰਤੀ ਸੁਰੱਖਿਅਤ

deadbody of a woman shehnaaz from jammu discovered at oval hut hotel

ਜਲੰਧਰ ਦੇ ਹੋਟਲ 'ਚੋਂ ਸ਼ਹਿਨਾਜ਼ ਦੀ ਮਿਲੀ ਲਾਸ਼, ਹਾਲਾਤ ਵੇਖ ਉੱਡੇ ਪੁਲਸ ਦੇ ਵੀ ਹੋਸ਼

arshad sharif wait for justice

4 ਸਾਲ ਬਾਅਦ ਵੀ ਪਾਕਿ ਪੱਤਰਕਾਰ ਅਰਸ਼ਦ ਸ਼ਰੀਫ਼ ਇਨਸਾਫ਼ ਮਿਲਣ ਦੇ ਇੰਤਜ਼ਾਰ 'ਚ

trump s oil refining policy

ਟਰੰਪ ਨੇ ਅਮਰੀਕੀ ਤੇਲ ਅਤੇ ਰਿਫਾਇਨਿੰਗ ਨੂੰ ਹੁਲਾਰਾ ਦੇਣ ਲਈ ਸ਼ੀਤ ਯੁੱਧ ਦੇ ਸਮੇਂ...

ajay malik seriously injured

ਬ੍ਰਿਸਬੇਨ 'ਚ ਕੁੱਤਿਆਂ ਦੇ ਹਮਲੇ ’ਚ ਅਜੇ ਮਲਿਕ ਹੋਏ ਗੰਭੀਰ ਜ਼ਖ਼ਮੀ

court cancels non bailable warrant against rakhi sawant

ਰਾਖੀ ਸਾਵੰਤ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ, ਰੱਦ ਹੋਇਆ ਗੈਰ-ਜ਼ਮਾਨਤੀ ਵਾਰੰਟ

playback singer krishnaraj passes away at 75

300 ਤੋਂ ਵੱਧ ਗੀਤ ਗਾ ਚੁੱਕੇ ਦਿੱਗਜ ਗਾਇਕ ਦਾ ਦਿਹਾਂਤ, CM ਵਿਜੇ ਨੇ ਜਤਾਇਆ ਦੁੱਖ

new twist young man suicide at girlfriend  s house  sister major revelations

ਗਰਲਫਰੈਂਡ ਦੇ ਘਰ ਜਾ ਕੇ ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ!...

famous punjabi actor ties the knot

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਪੰਜਾਬੀ ਅਦਾਕਾਰ, ਸਾਹਮਣੇ ਆਈਆਂ ਖੂਬਸੂਰਤ...

toronto temple to host indian consular camp

ਟੋਰਾਂਟੋ ਸਥਿਤ ਮੰਦਰ 'ਚ ਮੁੜ ਲੱਗੇਗਾ ਭਾਰਤੀ ਕੌਂਸਲੇਟ ਕੈਂਪ ! 15 ਥਾਵਾਂ 'ਤੇ...

trump claim about iran

ਟਰੰਪ ਨੇ ਈਰਾਨ ਨੂੰ 'ਹਰਾ' ਦੇਣ ਦਾ ਕੀਤਾ ਵੱਡਾ ਦਾਅਵਾ

female mp s office

ਆਸਟ੍ਰੇਲੀਆ : ਮਹਿਲਾ ਸੰਸਦ ਮੈਂਬਰ ਦੇ ਦਫ਼ਤਰ 'ਚ ਰਥਿਆਰ ਸਣੇ ਦਾਖਲ ਹੋਇਆ ਵਿਅਕਤੀ

indians arrested

ਸ਼੍ਰੀਲੰਕਾ : ਕੇਂਦੂ ਪੱਤਿਆਂ ਦੀ ਤਸਕਰੀ ਦੀ ਕੋਸ਼ਿਸ਼ 'ਚ ਸੱਤ ਭਾਰਤੀ ਗ੍ਰਿਫ਼ਤਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • the influx of counterfeit currency  weapons  and drugs from pakistan
      ‘ਪਾਕਿਸਤਾਨ ਤੋਂ ਡਰੋਨਾਂ ਰਾਹੀਂ’ ਨਕਲੀ ਕਰੰਸੀ, ਹਥਿਆਰ ਅਤੇ ਨਸ਼ੇ ਆਉਣਾ ਲਗਾਤਾਰ...
    • 75 years of the jana sangh
      ਇਕ ਦੀਵੇ ਤੋਂ ਕਮਲ ਤੱਕ, ਰਾਸ਼ਟਰਵਾਦ ਦੀ ਅਖੰਡ ਯਾਤਰਾ: ਤਰੁਣ ਚੁੱਘ
    • rahul gandhi akhilesh
      ਰਾਹੁਲ ਗਾਂਧੀ ਨਾਲ ਵਧਦੇ ਸਬੰਧ ਅਖਿਲੇਸ਼ ਦੀ ਮਦਦ ਕਰ ਸਕਦੇ ਹਨ
    • excessive mining threatens rivers
      ਬਹੁਤ ਜ਼ਿਆਦਾ ਖਨਨ ਕਾਰਨ ਨਦੀਆਂ ’ਤੇ ਸੰਕਟ
    • economical treatment
      ਸਸਤੇ ਇਲਾਜ ਲਈ ਸਿਰਫ ਸਖ਼ਤ ਨਿਯਮ ਅਤੇ ਕੀਮਤਾਂ ’ਤੇ ਲਗਾਮ ਕਾਫ਼ੀ ਨਹੀਂ
    • detain and protest
      ਪ੍ਰਦਰਸ਼ਨ, ਹਿਰਾਸਤ, ਰਿਹਾਈ ਅਤੇ ਫਿਰ ਪ੍ਰਦਰਸ਼ਨ : ਵਿਰੋਧ ਦੇ...
    • some traitors are putting india s security at risk
      ‘ਭਾਰਤ ਦੀ ਸੁਰੱਖਿਆ ਨੂੰ’ ਖਤਰੇ ’ਚ ਪਾ ਰਹੇ ਕੁਝ ਗੱਦਾਰ!
    • india us
      ਵਾਸ਼ਿੰਗਟਨ ਦਾ ਰੂਸ ਪ੍ਰਤੀ ਬਦਲਦਾ ਰੁਖ਼ ਭਾਰਤ-ਅਮਰੀਕਾ ਸਮਝੌਤੇ ਲਈ ਇਕ ਸੁਨੇਹਾ
    • when anarchy challenges democracy
      ਜਦੋਂ ਅਰਾਜਕਤਾ ਦਿੰਦੀ ਹੈ ਲੋਕਤੰਤਰ ਨੂੰ ਚੁਣੌਤੀ
    • kerala government for elders
      ਬਜ਼ੁਰਗਾਂ ਲਈ ਕੇਰਲਮ ਦੀ ਚੰਗੀ ਪਹਿਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +