ਜਲੰਧਰ- ਦੁਬਈ 'ਚ ਡਰਾਈਵਿੰਗ ਕਰਨ ਦੇ ਚਾਹਵਾਨ ਪੰਜਾਬੀ ਨੌਜਵਾਨਾਂ ਲਈ JSDC Global ਕੰਪਨੀ ਸੁਨਹਿਰੀ ਮੌਕਾ ਲੈ ਕੇ ਆਈ ਹੈ। ਕੰਪਨੀ ਵੱਲੋਂ ਦੁਬਈ ਦੀ ਸੈਮੀ-ਗਵਰਨਮੈਂਟ ਕੰਪਨੀ DP World ਵੱਲੋਂ ਆਪਣੇ ਪ੍ਰੋਜੈਕਟਾਂ ਲਈ ਟਰਾਲਾ ਡਰਾਈਵਰਾਂ ਦੀ ਭਰਤੀ ਕੀਤੀ ਜਾ ਰਹੀ ਹੈ।
ਇਸ ਭਰਤੀ ਲਈ ਉਹ ਉਮੀਦਵਾਰ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਕੋਲ ਵੈਲਿਡ ਜਾਂ ਐਕਸਪਾਇਰਡ ਯੂ.ਏ.ਈ. ਜਾਂ ਗਲਫ਼ ਲਾਇਸੈਂਸ ਹੈ, ਜਾਂ ਜੋ ਪਹਿਲਾਂ ਦੁਬਈ ਪੋਰਟ 'ਤੇ ਕੰਮ ਕਰ ਚੁੱਕੇ ਹਨ। ਉਮੀਦਵਾਰ ਦੀ ਉਮਰ 23 ਤੋਂ 42 ਸਾਲ ਦੇ ਵਿਚਕਾਰ ਹੋਣਾ ਲਾਜ਼ਮੀ ਹੈ ਅਤੇ ਉਹ ਕਿਸੇ ਵੀ ਗਲਫ਼ ਦੇਸ਼ 'ਚ ਬਲੈਕਲਿਸਟ ਨਹੀਂ ਹੋਣਾ ਚਾਹੀਦਾ।
ਯੂ.ਏ.ਈ. ਲਾਇਸੈਂਸ ਹੋਲਡਰਾਂ ਨੂੰ 2800 AED ਬੇਸਿਕ ਤਨਖ਼ਾਹ+ ਟ੍ਰਿਪ ਅਲਾਊਂਸ, ਜਦਕਿ ਗਲਫ਼ ਲਾਇਸੈਂਸ ਹੋਲਡਰਾਂ ਨੂੰ 2500 AED ਬੇਸਿਕ ਤਨਖ਼ਾਹ+ਟ੍ਰਿਪ ਅਲਾਊਂਸ ਦਿੱਤਾ ਜਾਵੇਗਾ। ਟ੍ਰਿਪ ਅਲਾਊਂਸ, ਬੋਨਸ, ਨਾਈਟ ਡਿਊਟੀ ਅਤੇ ਸੇਫਟੀ ਇਨਸੈਂਟਿਵ ਮਿਲਾ ਕੇ ਉਮੀਦਵਾਰ ਪ੍ਰਤੀ ਮਹੀਨਾ 4,000 ਤੋਂ 5,000 AED ਤੱਕ ਕਮਾ ਸਕਦੇ ਹਨ। ਇਸ ਤੋਂ ਇਲਾਵਾ ਕੰਪਨੀ ਵੱਲੋਂ ਮੁਫ਼ਤ ਰਿਹਾਇਸ਼ ਅਤੇ ਟ੍ਰਾਂਸਪੋਰਟ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ।
ਇਸ ਭਰਤੀ ਲਈ ਕਲਾਇੰਟ ਇੰਟਰਵਿਊ 27 ਤੇ 28 ਨਵੰਬਰ ਨੂੰ JSDC ਦੀ ਟੀਮ ਵੱਲੋਂ ਕਰਵਾਇਆ ਜਾ ਰਿਹਾ ਹੈ। ਇੰਟਰਵਿਊ ਲਈ ਉਮੀਦਵਾਰ ਕੋਲ ਪਾਸਪੋਰਟ, ਇੱਕ ਪਾਸਪੋਰਟ ਸਾਈਜ਼ ਫੋਟੋ ਅਤੇ ICA ਸਟੈਂਡਰਡ ਮੁਤਾਬਕ ਸਟੂਡੀਓ ਤੋਂ ਖਿਚਵਾਈ ਗਈ ਡਿਜੀਟਲ ਫੋਟੋ ਹੋਣਾ ਲਾਜ਼ਮੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਲਈ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਪਲੇਸਮੈਂਟ ਏਜੰਸੀ JSDC Global ਨਾਲ ਹੈਲਪਲਾਈਨ ਨੰਬਰ 98720-49988 ਜਾਂ ਈਮੇਲ jobs@jsdc.global 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੰਪਨੀ ਦੀ ਵੈੱਬਸਾਈਟ www.jsdc.global 'ਤੇ ਵਿਜ਼ਿਟ ਕਰ ਕੇ ਵੀ ਹੋਰ ਜਾਣਕਾਰੀ ਲਈ ਜਾ ਸਕਦੀ ਹੈ।
ਪਾਕਿਸਤਾਨੀ ਨਾਗਰਿਕ ਬਣਿਆ ਚੀਨ ਦੇ ਪੁਲਾੜ ਸਟੇਸ਼ਨ 'ਤੇ ਪਹੁੰਚਣ ਵਾਲਾ ਪਹਿਲਾ ਵਿਦੇਸ਼ੀ ਪੁਲਾੜ ਯਾਤਰੀ
NEXT STORY