Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, NOV 02, 2026

    5:41:55 AM

  • halloween weekend in the us

    ਅਮਰੀਕਾ 'ਚ ਖ਼ੂਨੀ ਹੈਲੋਵੀਨ ਵੀਕੈਂਡ: ਡਲਾਸ ਤੋਂ...

  • holiday in punjab

    ਪੰਜਾਬ 'ਚ ਸੋਮਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ!...

  • punjab girls milk

    ਪੰਜਾਬ 'ਚ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲੀ ਘਟਨਾ!...

  • sangruru incident

    ਪੰਜਾਬ: ਮਾਸੂਮ ਭੈਣ-ਭਰਾਵਾਂ ਨਾਲ ਵਾਪਰੀ ਅਣਹੋਣੀ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਕੀ ਭਾਰਤ ਨੂੰ ਮਿਲੇਗਾ ਨਵਾਂ ਜੇ. ਪੀ.

BLOG News Punjabi(ਬਲਾਗ)

ਕੀ ਭਾਰਤ ਨੂੰ ਮਿਲੇਗਾ ਨਵਾਂ ਜੇ. ਪੀ.

  • Updated: 01 Dec, 2019 04:33 AM
Blog
will india get new j p
  • Share
    • Facebook
    • Tumblr
    • Linkedin
    • Twitter
  • Comment

ਅਭਿਸ਼ੇਕ ਰਾਜਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ 2014 ’ਚ ਸੱਤਾ ਵਿਚ ਆਉਣ ਤੋਂ ਪਹਿਲਾਂ 2019 ’ਚ ਭਾਰੀ ਬਹੁਮਤ ਨਾਲ ਸੱਤਾ ’ਚ ਪਰਤੀ। ਇਸ ਲਈ ਇਹ ਸੁਰੱਖਿਅਤ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਮੋਦੀ ਮੌਜੂਦਾ ਸਮੇਂ ’ਚ ਭਾਰਤ ਵਿਚ ਸਭ ਤੋਂ ਲੋਕਪ੍ਰਿਯ ਨੇਤਾ ਹਨ ਪਰ ਇਤਿਹਾਸ ’ਚ ਕੁਝ ਸਮਾਨਤਾਵਾਂ ਹਨ। ਸਵ. ਇੰਦਰਾ ਗਾਂਧੀ ਨੂੰ ਆਜ਼ਾਦ ਭਾਰਤ ਦੇ ਸਭ ਤੋਂ ਲੋਕਪ੍ਰਿਯ ਅਤੇ ਸਮਰੱਥ ਨੇਤਾਵਾਂ ’ਚੋਂ ਇਕ ਮੰਨਿਆ ਜਾਂਦਾ ਸੀ, ਫਿਰ ਵੀ ਉਨ੍ਹਾਂ ਦਾ ਕਾਰਜਕਾਲ ਉਥਲ-ਪੁਥਲ ਨਾਲ ਭਰਿਆ ਸੀ। ਸਵ. ਜੈਪ੍ਰਕਾਸ਼ ਨਾਰਾਇਣ (ਜੇ. ਪੀ.) ਨੇ ਉਨ੍ਹਾਂ ਵਿਰੁੱਧ ਇਕ ਕ੍ਰਾਂਤੀ ਸ਼ੁਰੂ ਕੀਤੀ, ਜਿਸ ਨੇ ਐਮਰਜੈਂਸੀ ਦਾ ਰਾਹ ਬਣਾਇਆ। ਦੇਸ਼ ’ਚ ਮੌਜੂਦਾ ਘਟਨਾਵਾਂ 1971-1977 ’ਚ ਇੰਦਰਾ ਦੇ ਨਾਲ ਹੋਈਆਂ ਘਟਨਾਵਾਂ ਦੇ ਵਾਂਗ ਹਨ ਅਤੇ ਸਰਕਾਰ ਵਿਰੁੱਧ ਅੰਦੋਲਨ ਨੂੰ ਭੜਕਾ ਸਕਦੀਆਂ ਹਨ।

ਆਰਥਿਕ ਸੰਦਰਭ

1971 ਦੀਆਂ ਚੋਣਾਂ ਦੌਰਾਨ ਕਾਂਗਰਸ ਨੇ ‘ਗਰੀਬੀ ਹਟਾਓ’ ਦਾ ਨਾਅਰਾ ਦਿੱਤਾ ਸੀ। ਹਾਲਾਂਕਿ 1971-72 ਤੋਂ ਬਾਅਦ ਦੇਸ਼ ’ਚ ਸਮਾਜਿਕ ਅਤੇ ਆਰਥਿਕ ਸਥਿਤੀ ’ਚ ਬਹੁਤਾ ਸੁਧਾਰ ਨਹੀਂ ਹੋਇਆ। ਬੰਗਲਾਦੇਸ਼ ਸੰਕਟ ਨੇ ਭਾਰਤ ਦੀ ਅਰਥ ਵਿਵਸਥਾ ’ਤੇ ਭਾਰੀ ਦਬਾਅ ਪਾਇਆ ਸੀ ਅਤੇ ਉਸ ਤੋਂ ਬਾਅਦ ਪਾਕਿਸਤਾਨ ਨਾਲ ਜੰਗ ਹੋਈ ਸੀ। ਜੰਗ ਤੋਂ ਬਾਅਦ ਅਮਰੀਕੀ ਸਰਕਾਰ ਨੇ ਭਾਰਤ ਨੂੰ ਸਾਰੀ ਸਹਾਇਤਾ ਬੰਦ ਕਰ ਦਿੱਤੀ ਅਤੇ 1973 ’ਚ ਕੀਮਤਾਂ ਵਿਚ 23 ਫੀਸਦੀ ਅਤੇ 1974 ’ਚ 30 ਫੀਸਦੀ ਦਾ ਵਾਧਾ ਹੋਇਆ। ਉਦਯੋਗਿਕ ਵਿਕਾਸ ਘੱਟ ਸੀ ਅਤੇ ਬੇਰੋਜ਼ਗਾਰੀ ਬਹੁਤ ਜ਼ਿਆਦਾ ਸੀ, ਖਾਸ ਤੌਰ ’ਤੇ ਦਿਹਾਤੀ ਇਲਾਕਿਆਂ ’ਚ।

ਦੇਸ਼ ਹੁਣ ਇਕ ਅਜਿਹੀ ਹੀ ਸਥਿਤੀ ’ਚੋਂ ਲੰਘ ਰਿਹਾ ਹੈ ਅਤੇ ਮੌਜੂਦਾ ਬੇਰੋਜ਼ਗਾਰੀ ਦਰ ਪਿਛਲੇ 45 ਵਰ੍ਹਿਆਂ ’ਚ ਸਭ ਤੋਂ ਵੱਧ ਦੇਖੀ ਗਈ ਹੈ। 8 ਪ੍ਰਮੁੱਖ ਉਦਯੋਗਾਂ ਦੇ ਸੂਚਕਅੰਕ ’ਤੇ ਸਰਕਾਰ ਵਲੋਂ ਪ੍ਰਕਾਸ਼ਿਤ ਅੰਕੜਿਆਂ ਤੋਂ ਅਰਥ ਵਿਵਸਥਾ ਦੀ ਮਾੜੀ ਹਾਲਤ ਦਾ ਪਤਾ ਲੱਗਦਾ ਹੈ। ਰੀਅਲ ਅਸਟੇਟ ਨਾਂਹ-ਪੱਖੀ ਵਿਕਾਸ ’ਚ ਹੈ ਅਤੇ ਆਟੋ ਉਦਯੋਗ ਵੀ ਇਕ ਅਜਿਹੇ ਪੱਧਰ ’ਤੇ ਪਹੁੰਚ ਗਿਆ ਹੈ, ਜਿਥੇ ਸਿਰਫ ਬੁਨਿਆਦੀ ਸੁਧਾਰ ਹੀ ਇਸ ਨੂੰ ਬਚਾ ਸਕਦੇ ਹਨ। ਦੂਰਸੰਚਾਰ ਉਦਯੋਗ ਵੀ ਲਾਲ ਹਾਸ਼ੀਏ ’ਚ ਹੈ ਅਤੇ ਹਵਾਬਾਜ਼ੀ ਖੇਤਰ ਵੀ ਅਜਿਹਾ ਹੀ ਹੈ। ਬੈਂਕਿੰਗ ਖੇਤਰ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (ਐੱਨ. ਬੀ. ਐੱਫ. ਸੀ.) ਨੂੰ ਭਾਰੀ ਨੁਕਸਾਨ ਹੋਇਆ ਹੈ ਕਿਉਂਕਿ ਉਨ੍ਹਾਂ ਦੇ ਐੱਨ. ਪੀ. ਏ. ਤੇਜ਼ੀ ਨਾਲ ਵਧ ਰਹੇ ਹਨ। ਰਾਸ਼ਟਰੀ ਅੰਕੜਾ ਦਫਤਰ (ਐੱਨ. ਐੱਸ. ਓ.) ਦੀ ਇਕ ਰਿਪੋਰਟ ਦੱਸਦੀ ਹੈ ਕਿ 40 ਵਰ੍ਹਿਆਂ ’ਚ ਪਹਿਲੀ ਵਾਰ ਔਸਤ ਖਪਤਕਾਰ ਖਰਚ ’ਚ ਗਿਰਾਵਟ ਆਈ ਹੈ। ਇਸ ਲਈ ਐਮਰਜੈਂਸੀ ਤੋਂ ਪਹਿਲਾਂ ਦੇ ਯੁੱਗ ’ਚ ਪ੍ਰਚੱਲਿਤ ਆਰਥਿਕ ਹਾਲਾਤ ਦੇ ਨਾਲ ਕਈ ਸਮਾਨਤਾਵਾਂ ਹਨ।

ਇਤਿਹਾਸਕ ਤੌਰ ’ਤੇ ਬੇਰੋਜ਼ਗਾਰ ਨੌਜਵਾਨ ਸਰਕਾਰ ’ਤੇ ਸਵਾਲ ਉਠਾਉਣ ਲੱਗਦੇ ਹਨ ਅਤੇ ਜਦ ਕੋਈ ਸੰਤੋਖਜਨਕ ਜਵਾਬ ਨਹੀਂ ਮਿਲਦਾ ਹੈ ਤਾਂ ਉਹ ਇਨ੍ਹਾਂ ਕਮਜ਼ੋਰ ਸਮੱਸਿਆਵਾਂ ਦੇ ਵਿਰੋਧ ’ਚ ਅੰਦੋਲਨ ਸ਼ੁਰੂ ਕਰਦੇ ਹਨ। ਭਾਰਤ ਕੁਝ ਵਰ੍ਹਿਆਂ ’ਚ ਇਸ ਦਾ ਗਵਾਹ ਹੋਵੇਗਾ।

ਕੌਮੀ ਸਿਆਸੀ ਦ੍ਰਿਸ਼

ਇੰਦਰਾ ਨੇ ਉਨ੍ਹਾਂ ਦਿਨਾਂ ਦੀ ਸ਼ਾਨਦਾਰ ਲੋਕਪ੍ਰਿਯਤਾ ਦਾ ਮਜ਼ਾ ਲਿਆ, ਜਿਵੇਂ ਕਿ ਮੋਦੀ ਹੁਣ ਲੈ ਰਹੇ ਹਨ। ਪਾਰਟੀ ਪਿੱਛੇ ਰਹਿ ਗਈ ਅਤੇ ਚੋਣਾਂ ਜਿੱਤੀਆਂ ਗਈਆਂ ਜਾਂ ਵੱਡੇ ਨੇਤਾਵਾਂ ਦੀ ਭਾਫ ’ਤੇ ਹਾਰ ਗਏ ਪਰ ਉਨ੍ਹਾਂ ਦਿਨਾਂ ਨੇ ਇਹ ਦੇਖਿਆ ਕਿ ਇੰਦਰਾ ਦਾ ਵਿਰੋਧ ਕਰਨ ਵਾਲੇ ਨੇਤਾ ਦੇਸ਼ ਦੀ ਤਰੱਕੀ ਦੇ ਵਿਰੁੱਧ ਸਨ, ਜਿਵੇਂ ਕਿ ਹੁਣ ਮੋਦੀ ਰਾਜ ਦੇ ਦੌਰਾਨ ਹਨ। ਇੰਦਰਾ ਵਾਂਗ ਮੋਦੀ ਦਾ ਸਰਕਾਰ ’ਤੇ ਪੂਰਾ ਕੰਟਰੋਲ ਹੈ ਅਤੇ ਨਾਲ ਹੀ ਸੰਸਦ ’ਚ ਵੀ ਭਾਰੀ ਬਹੁਮਤ ਹੈ। ਭਾਜਪਾ ਕਿਸੇ ਸਹਿਯੋਗੀ ਪਾਰਟੀ ’ਤੇ ਨਿਰਭਰ ਨਹੀਂ ਹੈ।

ਵਿਦਿਆਰਥੀ ਅੰਦੋਲਨ

ਚਿਮਨ ਭਾਈ ਪਟੇਲ ਜੁਲਾਈ 1973 ’ਚ ਗੁਜਰਾਤ ਦੇ ਮੁੱਖ ਮੰਤਰੀ ਬਣੇ। ਦਸੰਬਰ 1973 ’ਚ ਐੱਲ. ਡੀ. ਕਾਲਜ ਆਫ ਇੰਜੀਨੀਅਰਿੰਗ ਅਹਿਮਦਾਬਾਦ ਦੇ ਵਿਦਿਆਰਥੀ ਹੋਸਟਲ ਦੀ ਭੋਜਨ ਫੀਸ ’ਚ 20 ਫੀਸਦੀ ਦੇ ਵਾਧੇ ਦੇ ਵਿਰੋਧ ’ਚ ਹੜਤਾਲ ’ਤੇ ਚਲੇ ਗਏ ਸਨ। ਗੁਜਰਾਤ ਯੂਨੀਵਰਸਿਟੀ ’ਚ ਜਨਵਰੀ 1974 ’ਚ ਇਸੇ ਤਰ੍ਹਾਂ ਦੀ ਹੜਤਾਲ ਦੇ ਨਤੀਜੇ ਵਜੋਂ ਪੁਲਸ ਅਤੇ ਵਿਦਿਆਰਥੀਆਂ ਵਿਚਾਲੇ ਝੜਪਾਂ ਹੋਈਆਂ। ਆਖਿਰਕਾਰ ਵਿਦਿਆਰਥੀਆਂ, ਵਕੀਲਾਂ ਅਤੇ ਪ੍ਰੋਫੈਸਰਾਂ ਨੇ ਇਕ ਕਮੇਟੀ ਬਣਾਈ, ਜਿਸ ਨੂੰ ਬਾਅਦ ’ਚ ਨਵ-ਨਿਰਮਾਣ ਯੁਵਾ ਕਮੇਟੀ ਦੇ ਰੂਪ ’ਚ ਜਾਣਿਆ ਜਾਂਦਾ ਹੈ ਤਾਂ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਹੱਲ ਕੀਤਾ ਜਾ ਸਕੇ। ਉਨ੍ਹਾਂ ਨੇ ਪਟੇਲ ਦੇ ਅਸਤੀਫੇ ਦੀ ਮੰਗ ਕੀਤੀ ਅਤੇ ਜਿਵੇਂ ਹੀ ਸੂਬੇ ’ਚ ਅੰਦੋਲਨ ਫੈਲ ਗਿਆ, ਇੰਦਰਾ ਨੇ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਿਹਾ, ਜੋ ਉਨ੍ਹਾਂ ਨੇ ਦਿੱਤਾ। ਇਸ ਅੰਦੋਲਨ ਨੂੰ ਨਵ-ਨਿਰਮਾਣ ਅੰਦੋਲਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ ਨੂੰ ਬਾਅਦ ’ਚ ਜੇ. ਪੀ. ਦੀ ਅਗਵਾਈ ’ਚ ਲੜਿਆ ਗਿਆ। ਅੱਜ ਅਸੀਂ ਕਈ ਵਿਦਿਆਰਥੀ ਅੰਦੋਲਨ ਦੇਖ ਰਹੇ ਹਾਂ, ਜੋ ਜ਼ਿਆਦਾਤਰ ਆਈ. ਆਈ. ਟੀ., ਉੱਤਰਾਖੰਡ ’ਚ ਆਯੁਰਵੇਦ ਮੈਡੀਕਲ ਕਾਲਜਾਂ ਅਤੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ’ਚ ਫੀਸ ਵਾਧੇ ਨਾਲ ਸਬੰਧਤ ਹਨ।

ਵਿਦਿਆਰਥੀ ਇਹ ਵੀ ਕਹਿ ਰਹੇ ਹਨ ਕਿ ਇਸ ਤਰ੍ਹਾਂ ਦਾ ਵਾਧਾ ਮੰਨਣਯੋਗ ਨਹੀਂ ਹੈ ਕਿਉਂਕਿ ਦੇਸ਼ ’ਚ ਨੌਕਰੀਆਂ ਦੇ ਵੱਡੇ ਸੰਕਟ ਕਾਰਣ ਉਨ੍ਹਾਂ ਦੇ ਭਵਿੱਖ ਬਾਰੇ ਸਪੱਸ਼ਟਤਾ ਦੀ ਕਮੀ ਹੈ।

70 ਦੇ ਦਹਾਕੇ ਦਾ ਨਕਸਲੀ ਅਤੇ ਅੱਜ ਦਾ ਸ਼ਹਿਰੀ ਨਕਸਲੀ

70 ਦੇ ਦਹਾਕੇ ’ਚ ਪੱਛਮੀ ਬੰਗਾਲ ’ਚ ਸ਼ੁਰੂ ਹੋਇਆ ‘ਕਿਸਾਨ ਅੰਦੋਲਨ’ ਕਈ ਸੂਬਿਆਂ ’ਚ ਫੈਲਿਆ ਅਤੇ ਮੋਟੇ ਤੌਰ ’ਤੇ ‘ਨਕਸਲੀ ਅੰਦੋਲਨ’ ਦੇ ਰੂਪ ’ਚ ਜਾਣਿਆ ਜਾਣ ਲੱਗਾ। ਬਾਅਦ ’ਚ ਉਹ ਮਾਕਪਾ ਨਾਲੋਂ ਵੱਖ ਹੋ ਗਏ ਅਤੇ ਇਕ ਨਵੀਂ ਪਾਰਟੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਦਾ ਗਠਨ ਕੀਤਾ। ਇਹ ਤਰਕ ਦਿੱਤਾ ਕਿ ਭਾਰਤ ’ਚ ਲੋਕਤੰਤਰ ਇਕ ਦਿਖਾਵਾ ਸੀ ਅਤੇ ਕ੍ਰਾਂਤੀ ਦੀ ਅਗਵਾਈ ਕਰਨ ਲਈ ਪ੍ਰਚੱਲਿਤ ਗੁਰਿੱਲਾ ਜੰਗ ਦੀ ਰਣਨੀਤੀ ਅਪਣਾਉਣ ਦਾ ਫੈਸਲਾ ਕੀਤਾ। ‘ਨਕਸਲੀ ਅੰਦੋਲਨ’ ਦੀ ਵਰਤੋਂ ਜਬਰੀ ਅਮੀਰ ਜ਼ਿਮੀਂਦਾਰਾਂ ਤੋਂ ਜ਼ਮੀਨ ਖੋਹਣ ਅਤੇ ਗਰੀਬਾਂ ਅਤੇ ਬੇਜ਼ਮੀਨਿਆਂ ਨੂੰ ਦੇਣ ਲਈ ਕੀਤੀ ਗਈ। ਇਸ ਦੇ ਸਮਰਥਕਾਂ ਨੇ ਆਪਣੇ ਸਿਆਸੀ ਟੀਚਿਆਂ ਨੂੰ ਹਾਸਲ ਕਰਨ ਲਈ ਹਿੰਸਕ ਸਰੋਤਾਂ ਦੀ ਵਰਤੋਂ ਦੀ ਵਕਾਲਤ ਕੀਤੀ। ਪੱਛਮੀ ਬੰਗਾਲ ਸਰਕਾਰ ਵਲੋਂ ਕਾਂਗਰਸ ਵਲੋਂ ਚਲਾਏ ਜਾ ਰਹੇ ਨਿਵਾਰਕ ਨਿਰੋਧ ਅਤੇ ਹੋਰ ਮਜ਼ਬੂਤ ਉਪਾਵਾਂ ਦੀ ਵਰਤੋਂ ਦੇ ਬਾਵਜੂਦ ਨਕਸਲੀ ਅੰਦੋਲਨ ਖਤਮ ਨਹੀਂ ਹੋਇਆ। ਬਾਅਦ ਦੇ ਸਾਲਾਂ ’ਚ ਇਹ ਦੇਸ਼ ਦੇ ਕਈ ਹਿੱਸਿਆਂ ’ਚ ਫੈਲ ਗਿਆ।

ਅੱਜ ਅਸੀਂ ‘ਸ਼ਹਿਰੀ ਨਕਸਲੀਆਂ’ ਬਾਰੇ ਸੁਣਦੇ ਹਾਂ। ਭੀਮਾ-ਕੋਰੇਗਾਓਂ ਦੰਗਿਆਂ ਦੀ ਜਾਂਚ ਦੇ ਸਬੰਧ ’ਚ ਕੁਝ ਲੋਕਾਂ ਦੀ 2018 ਦੀ ਗ੍ਰਿਫਤਾਰੀ ਨੇ ‘ਸ਼ਹਿਰੀ ਨਕਸਲਵਾਦ’ ਦੀ ਧਾਰਨਾ ’ਤੇ ਬਹਿਸ ਨੂੰ ਜਨਮ ਦਿੱਤਾ। 2004 ਦਾ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦਸਤਾਵੇਜ਼, ਜਿਸ ਦਾ ਸਿਰਲੇਖ ਸ਼ਹਿਰੀ ਸਬੰਧ ਹੈ, ਇਸ ਰਣਨੀਤੀ ’ਤੇ ਵਿਸਥਾਰਤ ਤੌਰ ’ਤੇ ਧਿਆਨ ਦਿੰਦਾ ਹੈ, ਜਿਸ ’ਚ ਸ਼ਹਿਰੀ ਖੇਤਰਾਂ ਤੋਂ ਲੀਡਰਸ਼ਿਪ ਹਾਸਲ ਕਰਨ ’ਤੇ ਧਿਆਨ ਦਿੱਤਾ ਜਾਂਦਾ ਹੈ। ਸੁਰੱਖਿਆ ਸੰਸਥਾਨਾਂ ਦਾ ਮੰਨਣਾ ਹੈ ਕਿ ਉਮਰ ਵਧਣ ਦੇ ਨਾਲ ਮਾਓਵਾਦੀ ਲੀਡਰਸ਼ਿਪ ਨਵੇਂ ਨੇਤਾਵਾਂ ਲਈ ਸ਼ਹਿਰਾਂ ਅਤੇ ਕਸਬਿਆਂ ਨੂੰ ਦੇਖ ਰਹੀ ਹੈ। ਅਜਿਹਾ ਲੱਗਦਾ ਹੈ ਕਿ ਉਹ ਇਸ ਪ੍ਰੰਪਰਾ ਨੂੰ ਧਿਆਨ ’ਚ ਰੱਖ ਰਹੇ ਹਨ ਕਿ ਉਨ੍ਹਾਂ ਦੇ ਜ਼ਿਆਦਾਤਰ ਵੱਡੇ ਨੇਤਾ ਯੂਨੀਵਰਸਿਟੀਆਂ ਦੇ ਪੜ੍ਹੇ-ਲਿਖੇ ਲੋਕ ਹਨ।

ਜੇ. ਪੀ. ਦੀ ਕੁਲ ਕ੍ਰਾਂਤੀ

ਜੇ. ਪੀ. ਇਕ ਕੱਟੜ ਗਾਂਧੀਵਾਦੀ, ਆਜ਼ਾਦੀ ਘੁਲਾਟੀਏ ਅਤੇ ਇਕ ਅਨੁਭਵੀ ਸਮਾਜਵਾਦੀ ਸਨ ਪਰ ਇੰਦਰਾ ਦੇ ਸ਼ਾਸਨ ਦੌਰਾਨ ਦੇਸ਼ ਜਿਥੇ ਸੀ, ਉਸ ਤੋਂ ਨਾਖੁਸ਼ ਸਨ। ਗੁਜਰਾਤ ਨੇ ਨਵ-ਨਿਰਮਾਣ ਅੰਦੋਲਨ ਨਾਲ ਜੁੜੇ ਲੋਕਾਂ ਨੇ ਜੇ. ਪੀ. ਨੂੰ ਸ਼ਾਂਤੀਪੂਰਨ ਅੰਦੋਲਨ ਦੀ ਅਗਵਾਈ ਕਰਨ ਲਈ ਕਿਹਾ, ਜਿਸ ਨੂੰ ਸਮਰਥਨ ਮਿਲਿਆ। ਲੱਗਭਗ ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਉਨ੍ਹਾਂ ਦੀ ਅਗਵਾਈ ’ਚ ਲੜਾਈ ਲਈ। ਅੰਦੋਲਨ ’ਚ ਸ਼ਾਮਲ ਹੋਣ ਲਈ ਜੇ. ਪੀ. ਨੇ ਕਾਲਜਾਂ ਅਤੇ ਨੌਕਰੀਆਂ ਨੂੰ ਛੱਡ ਕੇ, ਵਿਦਿਆਰਥੀਆਂ ਅਤੇ ਆਮ ਲੋਕਾਂ ਸਮੇਤ ਲੱਖਾਂ ਪ੍ਰਦਰਸ਼ਨਕਾਰੀਆਂ ਨੂੰ ਪ੍ਰੇਰਿਤ ਕੀਤਾ। ਜੇ. ਪੀ. ਨੇ ਭ੍ਰਿਸ਼ਟਾਚਾਰ ਵਿਰੋਧੀ ਭਾਸ਼ਣਾਂ ਰਾਹੀਂ ਲੋਕਾਂ ਦੀਆਂ ਭਾਵਨਾਵਾਂ ’ਤੇ ਕਬਜ਼ਾ ਕਰ ਕੇ ਕਾਂਗਰਸ ਵਿਰੁੱਧ ਜਨਤਾ ਨੂੰ ਲਾਮਬੰਦ ਕਰਨ ਲਈ ਪੂਰੇ ਭਾਰਤ ਦੀ ਯਾਤਰਾ ਕੀਤੀ।

ਨਤੀਜਾ 12 ਜੂਨ 1975 ਨੂੰ ਇਲਾਹਾਬਾਦ ਹਾਈਕੋਰਟ ਨੇ ਇੰਦਰਾ ਨੂੰ ਚੋਣ ਬਦਲੇ ਦੀ ਭਾਵਨਾ ਲਈ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਦੀ ਚੋਣ ਨੂੰ ਸਿਫਰ ਅਤੇ ਸਿਫਰ ਐਲਾਨ ਦਿੱਤਾ, ਜਿਸ ਨੂੰ 24 ਜੂਨ 1975 ਨੂੰ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ। 25 ਜੂਨ ਨੂੰ ਜੇ. ਪੀ. ਨੇ ਦੇਸ਼ ਪੱਧਰੀ ਅੰਦੋਲਨ ਦਾ ਐਲਾਨ ਕੀਤਾ। ਇੰਦਰਾ ਦਾ ਅਸਤੀਫਾ ਅਤੇ ਅੰਦਰੂਨੀ ਐਮਰਜੈਂਸੀ 25 ਜੂਨ ਨੂੰ ਲਾਈ ਗਈ ਸੀ। ਜੇ. ਪੀ., ਮੋਰਾਰਜੀ ਦੇਸਾਈ, ਅਟਲ ਬਿਹਾਰੀ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਵਰਗੇ ਜ਼ਿਆਦਾਤਰ ਵੱਡੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪ੍ਰੈੱਸ ਨੂੰ ਸੈਂਸਰ ਕਰ ਦਿੱਤਾ ਗਿਆ ਸੀ ਅਤੇ ਸਾਰੀਆਂ ਖਬਰਾਂ, ਲੇਖਾਂ ਨੂੰ ਛਪਣ ਤੋਂ ਪਹਿਲਾਂ ਸਿਫਾਰਿਸ਼ ਲਈ ਸਰਕਾਰ ਨੂੰ ਭੇਜਣਾ ਸੀ।

ਅੱਜ ਅਸੀਂ ਉਸੇ ਤਰ੍ਹਾਂ ਦੀ ਸੈਂਸਰਸ਼ਿਪ ਦੇਖ ਰਹੇ ਹਾਂ। ਅਸੀਂ ਟੀ. ਵੀ. ਪੱਤਰਕਾਰਾਂ ਨੂੰ ਸਰਕਾਰ ਦੀ ਆਲੋਚਨਾ ਲਈ ਆਪਣੀ ਨੌਕਰੀ ਗੁਆਉਂਦੇ ਦੇਖਿਆ ਹੈ ਅਤੇ ਉਨ੍ਹਾਂ ’ਚੋਂ ਜ਼ਿਆਦਾਤਰ ਨਵੇਂ ਲੋਕਾਂ ਨੂੰ ਲੱਭਣ ’ਚ ਨਾਕਾਮ ਰਹੇ ਹਾਂ। ਉਹ ਮੌਜੂਦਾ ਸਮੇਂ ’ਚ ਸੋਸ਼ਲ ਮੀਡੀਆ ਰਾਹੀਂ ਆਪਣੇ ਵਿਚਾਰਾਂ ਨੂੰ ਪ੍ਰਸਾਰਿਤ ਕਰ ਰਹੇ ਹਨ। ਅਸੀਂ ਇਕ ਨਵੀਂ ਤਰ੍ਹਾਂ ਦੀ ਪੱਤਰਕਾਰਿਤਾ ਵੀ ਦੇਖੀ ਹੈ, ਜਿਥੇ ਟੀ. ਵੀ. ਡਿਬੇਟ ਦੌਰਾਨ ਐਂਕਰ ਵਿਰੋਧੀ ਧਿਰ ਤੋਂ ਸਰਕਾਰ ਲਈ ਸਵਾਲ ਪੁੱਛ ਰਹੇ ਹਨ।

ਜਿਥੋਂ ਤਕ ਸੱਚੀ ਪੱਤਰਕਾਰਿਤਾ ਦੀ ਗੱਲ ਹੈ ਤਾਂ ਅਖਬਾਰ ਟੀ. ਵੀ. ਨਾਲੋਂ ਬਿਹਤਰ ਕੰਮ ਕਰ ਰਹੇ ਹਨ। ਹਾਲ ਹੀ ’ਚ ਸ਼੍ਰੀਨਗਰ ’ਚ, ਵਾਦੀ ’ਚ ਲਾਕਡਾਊਨ ਅਤੇ ਇੰਟਰਨੈੱਟ ਦੀ ਕਮੀ ਵਿਰੁੱਧ ਲੇਖਕਾਂ ਨੇ ਵਿਰੋਧ ਕੀਤਾ। ਸਰਕਾਰ ਅੱਜ ਨਾ ਸਿਰਫ ਅਖਬਾਰ ਅਤੇ ਟੀ. ਵੀ. ਮੀਡੀਆ ’ਤੇ ਸਗੋਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਜ਼ ’ਤੇ ਵੀ ਸਖਤ ਨਜ਼ਰ ਰੱਖਦੀ ਹੈ।

ਇਗਨੀਸ਼ਨ ਪੁਆਇੰਟਸ

ਗੁੱਡਜ਼ ਐਂਡ ਸਰਵਿਸ ਟੈਕਸ (ਜੀ. ਐੱਸ. ਟੀ.) ਜੁਲਾਈ 2017 ’ਚ ਲਾਗੂ ਕੀਤਾ ਗਿਆ ਸੀ ਪਰ ਇਹ ਖਾਮੀ ਭਰਿਆ ਨਹੀਂ ਸੀ। ਜੀ. ਐੱਸ. ਟੀ. ਪਾਲਣਾ ਦੇ ਨਾਲ ਵੱਖ-ਵੱਖ ਮੁੱਦੇ ਅਤੇ ਅੰਦਰੂਨੀ ਸਮੱਸਿਆਵਾਂ ਹਨ ਅਤੇ ਵਪਾਰੀ ਇਸ ਤੋਂ ਖੁਸ਼ ਨਹੀਂ ਹਨ। ਸੋਚਿਆ ਇਹ ਕਦੇ ਵੀ ਆਪਣੇ ਆਪ ’ਚ ਇਕ ਵੱਡਾ ਅੰਦੋਲਨ ਨਹੀਂ ਬਣ ਸਕਦਾ ਹੈ। ਇਹ ਕਿਸੇ ਵੀ ਵੱਡੇ ਵਿਰੋਧ ਦਾ ਹਿੱਸਾ ਬਣ ਸਕਦਾ ਹੈ। ਆਜ਼ਾਦੀ ਤੋਂ 70 ਸਾਲ ਬਾਅਦ ਵੀ ਹਵਾ ਅਤੇ ਪਾਣੀ ਦੀ ਗੁਣਵੱਤਾ ਦਾ ਨਿਸ਼ਾਨ ਤਕ ਨਹੀਂ ਹੈ ਅਤੇ ਇਹ ਮੁੱਦੇ ਕਿਸੇ ਵੀ ਅੰਦੋਲਨ ਦਾ ਹਿੱਸਾ ਹੋ ਸਕਦੇ ਹਨ। ਕਿਸਾਨ ਆਤਮ-ਹੱਤਿਆ ਇਕ ਅਜਿਹਾ ਖੇਤਰ ਹੈ, ਜਿਸ ਬਾਰੇ ਹਰ ਸਿਆਸੀ ਪਾਰਟੀ ਗੱਲ ਕਰਦੀ ਹੈ ਪਰ ਸ਼ਾਇਦ ਹੀ ਕੋਈ ਮਦਦ ਲਈ ਠੋਸ ਗੱਲ ਕਰਦਾ ਹੈ। ਇਸ ਨਾਲ ਜਨ-ਅੰਦੋਲਨ ਖੜ੍ਹਾ ਹੋ ਸਕਦਾ ਸੀ।

ਇਤਿਹਾਸ ਦੇ ਨਾਲ ਸਮੱਸਿਆ ਇਹ ਹੈ ਕਿ ਇਹ ਖੁਦ ਨੂੰ ਦੁਹਰਾਉਂਦਾ ਹੈ। ਮੌਜੂਦਾ ਸਮਾਜਿਕ, ਆਰਥਿਕ, ਸਿਆਸੀ ਹਾਲਾਤ 70 ਦੇ ਦਹਾਕੇ ਦੇ ਨਾਲ ਕਾਫੀ ਮਿਲਦੇ-ਜੁਲਦੇ ਹਨ ਅਤੇ ਦੇਸ਼ ਕੁਝ ਹੀ ਵਰ੍ਹਿਆਂ ’ਚ ਜੇ. ਪੀ. ਵਰਗਾ ਅੰਦੋਲਨ ਦੇਖ ਸਕਦਾ ਹੈ, ਜੇ ਹਾਲਾਤ ਜਲਦੀ ਨਾ ਸੁਧਰੇ।

ਅਗਲਾ ਜੇ. ਪੀ. ਕੌਣ ਹੋਵੇਗਾ, ਇਹ ਤਾਂ ਸਮਾਂ ਹੀ ਦੱਸੇਗਾ ਪਰ ਸਰਕਾਰ ਅਤੀਤ ਤੋਂ ਸਿੱਖਣ ਅਤੇ ਦੇਸ਼ ਨੂੰ ਮੌਜੂਦਾ ਹਾਲਾਤ ’ਚੋਂ ਬਾਹਰ ਕੱਢਣ ਲਈ ਸੁਧਾਰ-ਪੱਖੀ ਉਪਾਅ ਕਰੇਗੀ। (ਲੇਖਕ ਜੀ. ਐੱਸ. ਟੀ. ਅਤੇ ਅਰਥ ਸ਼ਾਸਤਰ ਦੇ ਮਾਹਿਰ ਹਨ)।

  • ਭਾਰਤ
  • ਜੇ. ਪੀ.
  • India

ਫਿਰਕੂ ਸਿਆਸਤ ਦੇ ਦੋ ਕਿਨਾਰੇ ਧਰਮ ਨਿਰਪੱਖ ਕਾਂਗਰਸ ਦੇ ਗਲੇ ਮਿਲ ਰਹੇ

NEXT STORY

Stories You May Like

  • economic partnership between india and norway
    ਭਾਰਤ ਅਤੇ ਨਾਰਵੇ ਵਿਚਕਾਰ ਆਰਥਿਕ ਸਾਂਝੇਦਾਰੀ ਨਾਲ ਵਪਾਰ ਅਤੇ ਨਵੀਨਤਾ ਨੂੰ ਮਿਲੇਗਾ ਨਵਾਂ ਹੁਲਾਰਾ
  • new annual pass to be available at toll plazas starting
    Toll Plaza 'ਤੇ 1 ਨਵੰਬਰ ਤੋਂ ਮਿਲੇਗਾ ਨਵਾਂ ਸਾਲਾਨਾ ਪਾਸ ! ਇਨ੍ਹਾਂ ਲੋਕਾਂ ਨੂੰ ਮਿਲੇਗੀ ਵਿਸ਼ੇਸ਼ ਰਾਹਤ
  • big news for iphone users
    iPhone ਯੂਜ਼ਰਸ ਲਈ ਵੱਡੀ ਖ਼ਬਰ ; ਜੇ ਆ ਰਹੀ ਹੈ ਇਹ ਦਿੱਕਤ ਤਾਂ ਨਵਾਂ ਫ਼ੋਨ ਦੇਵੇਗੀ ਕੰਪਨੀ
  • the biggest change is coming to whatsapp
    Whatsapp 'ਚ ਹੋਣ ਜਾ ਰਿਹਾ ਸਭ ਤੋਂ ਵੱਡਾ ਬਦਲਾਅ ! ਮਿਲੇਗਾ ਬਿਲਕੁਲ ਨਵਾਂ Experience
  • exporters  msmes take advantage of opportunities under india new zealand fta
    ਬਰਾਮਦਕਾਰਾਂ, MSME ਨੂੰ ਭਾਰਤ-ਨਿਊਜ਼ੀਲੈਂਡ ਮੁਫਤ ਵਪਾਰ ਸਮਝੌਤੇ ਤਹਿਤ ਮੌਕਿਆਂ ਦਾ ਲਾਭ ਉਠਾਉਣ ਦੀ ਅਪੀਲ
  • india s new agricultural story a decade of change
    ਭਾਰਤ ਦੀ ਖੇਤੀਬਾੜੀ ਗਾਥਾ ਦਾ ਨਵਾਂ ਰੂਪ : ਪਰਿਵਰਤਨ ਦਾ ਇਕ ਦਹਾਕਾ
  • new bailable warrant issued against dhruv rathi
    ਮਾਣਹਾਨੀ ਦਾ ਮਾਮਲਾ : ਧਰੁਵ ਰਾਠੀ ਵਿਰੁੱਧ ਨਵਾਂ ਜ਼ਮਾਨਤੀ ਵਾਰੰਟ ਜਾਰੀ
  • player sent to india could face a lifetime ban
    ਕਥਿਤ ਬਦਸਲੂਕੀ ਦੇ ਦੋਸ਼ ’ਚ ਭਾਰਤ ਭੇਜੇ ਗਏ ਖਿਡਾਰੀ ’ਤੇ ਲੱਗ ਸਕਦੀ ਉਮਰ ਭਰ ਦੀ ਪਾਬੰਦੀ : ਪੀ. ਸੀ. ਬੀ.
  • major incident in jalandhar
    ਜਲੰਧਰ 'ਚ ਵੱਡੀ ਵਾਰਦਾਤ: ਸੇਵਾਮੁਕਤ AIG 'ਤੇ ਗੁਆਂਢੀ ਨੇ ਸਾਥੀਆਂ ਨਾਲ ਮਿਲ ਕੇ...
  • speed records owner s son dead on road accident
    ਬੀਨੂੰ ਢਿੱਲੋਂ ਨੇ 'ਸਪੀਡ ਰਿਕਾਰਡਸ' ਦੇ ਮਾਲਕ ਦੇ ਪੁੱਤਰ ਦੇ ਦਿਹਾਂਤ 'ਤੇ...
  • pargat singh met the dera beas chief
    ਪਰਗਟ ਸਿੰਘ ਨੇ ਡੇਰਾ ਬਿਆਸ ਮੁਖੀ ਨਾਲ ਕੀਤੀ ਮੁਲਾਕਾਤ, ਪੰਜਾਬ ਦੀ ਖ਼ੁਸ਼ਹਾਲੀ ਦੀ...
  • son of speed records owner
    Speed Records ਦੇ ਮਾਲਕ ਦੇ ਪੁੱਤ ਦੀ ਸੜਕ ਹਾਦਸੇ 'ਚ ਮੌਤ ! ਪੰਜਾਬੀ ਮਿਊਜ਼ਿਕ...
  • wallet and mobile phone looted after assaulting a soldier
    ਰੇਲਵੇ ਸਟੇਸ਼ਨ ਰੋਡ 'ਤੇ ਛੁੱਟੀ 'ਤੇ ਆਏ ਫ਼ੌਜੀ ਨਾਲ ਕੁੱਟਮਾਰ ਕਰਕੇ ਪਰਸ ਤੇ...
  • person who tore down posters for nagar kirtan arrested
    ਨਗਰ ਕੀਰਤਨ ਦੇ ਲੱਗੇ ਪੋਸਟਰ ਫਾੜਨ ਵਾਲਾ ਗ੍ਰਿਫ਼ਤਾਰ
  • man dies in accident on track near platform
    ਪਲੇਟਫਾਰਮ ਨੇੜੇ ਟ੍ਰੈਕ ’ਤੇ ਹੋਏ ਹਾਦਸੇ ’ਚ ਵਿਅਕਤੀ ਦੀ ਮੌਤ
  • special police drive in jalandhar schools and colleges
    ਜਲੰਧਰ ਦੇ ਸਕੂਲਾਂ ਤੇ ਕਾਲਜਾਂ ’ਚ ਪੁਲਸ ਦੀ ਵਿਸ਼ੇਸ਼ ਮੁਹਿੰਮ, ਸਨਿਫਰ ਡਾਗ ਸਕੁਐਡ...
Trending
Ek Nazar
a picture on a hoarding turned the girl into a bollywood star

ਹੋਰਡਿੰਗ 'ਤੇ ਲੱਗੀ ਤਸਵੀਰ ਨੇ ਕੁੜੀ ਨੂੰ ਬਣਾ'ਤਾ ਬਾਲੀਵੁੱਡ ਸਟਾਰ ! ਇੰਝ ਮਿਲਿਆ...

indian fishermen

ਸ਼੍ਰੀਲੰਕਾਈ ਜਲ ਸੈਨਾ ਨੇ ਫੜੇ ਸੱਤ ਭਾਰਤੀ ਮਛੇਰੇ, ਕਿਸ਼ਤੀ ਵੀ ਕੀਤੀ ਜ਼ਬਤ

air services

ਭਾਰਤ ਅਤੇ ਸਾਊਦੀ ਅਰਬ ਵਿਚਾਲੇ ਹਵਾਈ ਆਵਾਜਾਈ ਨੂੰ ਲੈ ਕੇ ਅਹਿਮ ਖ਼ਬਰ

jaishankar met with his counterparts

ਜੈਸ਼ੰਕਰ ਨੇ ਰੂਸ, ਪੋਲੈਂਡ ਅਤੇ ਦੱਖਣੀ ਕੋਰੀਆ ਦੇ ਹਮਰੁਤਬਾ ਨਾਲ ਕੀਤੀ ਮੁਲਾਕਾਤ...

yo yo honey singh expresses grief over the death of his nephew  divit auluck

ਯੋ-ਯੋ ਹਨੀ ਸਿੰਘ ਨੇ ਭਤੀਜੇ ਦਿਵਿਤ ਓਲਕ ਦੀ ਮੌਤ 'ਤੇ ਜਤਾਇਆ ਦੁੱਖ ! ਦੱਸਿਆ...

canada visa processing

ਕੈਨੇਡਾ ਜਾਣ ਦੀ ਤਿਆਰੀ 'ਚ ਬੈਠੇ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ

famous fitness influencer

ਮਸ਼ਹੂਰ ਫਿਟਨੈੱਸ ਇਨਫਲੂਐਂਸਰ ਦੀ ਭਿਆਨਕ ਸੜਕ ਹਾਦਸੇ 'ਚ ਮੌਤ, 29 ਸਾਲ ਦੀ ਉਮਰ 'ਚ...

g20 foreign ministers   meeting

G20 ਵਿਦੇਸ਼ ਮੰਤਰੀਆਂ ਦੀ ਅਟਲਾਂਟਾ ਮੀਟਿੰਗ ਮੁੱਖ ਮੁੱਦਿਆਂ 'ਤੇ ਸਹਿਮਤੀ ਤੋਂ...

gold  silver  price

13,000 ਰੁਪਏ ਸਸਤੀ ਹੋਈ ਚਾਂਦੀ ! Gold ਦਾ ਵੀ ਡਿੱਗਾ ਭਾਅ, ਜਾਣੋ ਕੀ ਹੈ ਤਾਜ਼ਾ...

h 1b visa holders

H-1B ਵੀਜ਼ਾ ਧਾਰਕਾਂ ਨੂੰ ਨਿਸ਼ਾਨਾ ਬਣਾਉਣਾ ਨਾਲ ਪ੍ਰਭਾਵਿਤ ਹੋਵੇਗੀ ਅਮਰੀਕੀ...

veteran director who gave bollywood many superhit films passes away

ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਦਿੱਗਜ ਨਿਰਦੇਸ਼ਕ ਦਾ ਦਿਹਾਂਤ,...

salman khan blasts scout on bigg boss  weekend ka vaar

"ਤੁਹਾਡੇ ਤੋਂ ਘਟੀਆ ਆਦਮੀ ਕੋਈ ਨਹੀਂ": ਲਵ ਗਿੱਲ ਮਾਮਲੇ 'ਚ ਸਲਮਾਨ ਖਾਨ ਨੇ ਸਕਾਊਟ...

ind vs pak cricket

IND vs PAK: ਪਾਕਿਸਤਾਨ ਹੱਥੋਂ ਹਾਰੀ TEAM INDIA! ਕਪਤਾਨ ਪੰਡਯਾ ਨੂੰ ਇੱਕੋ ਓਵਰ...

arshdeep singh sets a world record in a losing match

ਹਾਰੇ ਮੈਚ 'ਚ ਅਰਸ਼ਦੀਪ ਸਿੰਘ ਨੇ ਬਣਾ 'ਤਾ World Record ! ਅਜਿਹਾ ਕਰਨ ਵਾਲੇ...

namesake candidate

ਮਥੁਰਾ ਦੀ ਹੇਮਾ ਮਾਲਿਨੀ ਵਾਂਗ ਅਲਾਸਕਾ 'ਚ ਵੀ ਉੱਤਰੇ ਇੱਕੋ ਨਾਂ ਦੇ ਉਮੀਦਵਾਰ ;...

veteran actress passes away

400 ਤੋਂ ਵਧੇਰੇ ਫਿਲਮਾਂ 'ਚ ਨਜ਼ਰ ਆ ਚੁੱਕੀ ਦਿੱਗਜ ਅਦਾਕਾਰਾ ਦਾ ਦਿਹਾਂਤ,...

punjabi woman in america

ਅਮਰੀਕਾ 'ਚ ਲਾਪਤਾ ਪੰਜਾਬਣ ਦੀ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ

vladimir putin statement

ਯੂਰਪ ਨਾਲ ਜੰਗ ਨਹੀਂ ਚਾਹੁੰਦਾ ਰੂਸ : ਪੁਤਿਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • a test for imran khan s pti in khyber pakhtunkhwa
      ਖ਼ੈਬਰ ਪਖ਼ਤੂਨਖ਼ਵਾ ’ਚ ਇਮਰਾਨ ਖ਼ਾਨ ਦੀ ਪੀ. ਟੀ. ਆਈ. ਲਈ ਪ੍ਰੀਖਿਆ
    • khalistan referendum
      ਐਡਮੰਟਨ ਖਾਲਿਸਤਾਨ ਰੈਫਰੈਂਡਮ : ਭਾਰੀ ਪ੍ਰਚਾਰ, ਹਾਜ਼ਰੀ ’ਤੇ ਸਵਾਲ
    • punjab vidhan sabha elections
      ਪੰਜਾਬ ਵਿਧਾਨ ਸਭਾ ਚੋਣਾਂ : ਨਸ਼ਾ, ਕਾਨੂੰਨ-ਵਿਵਸਥਾ ਅਤੇ ਕਰਜ਼ਾ ਹੋਣਗੇ ਮੁੱਖ ਮੁੱਦੇ
    • vidhan parishad
      ਵਿਧਾਨ ਪ੍ਰੀਸ਼ਦ ਦੇ ਨਤੀਜੇ ਭਵਿੱਖ ਦੀ ਇਮਾਰਤ ਦੇ ਸੰਕੇਤ ?
    • dpdp
      ਡਿਜੀਟਲ ਨਿੱਜੀ ਡਾਟਾ ਸੁਰੱਖਿਆ ਐਕਟ : ਪੱਤਰਕਾਰੀ ਦੀ ਆਜ਼ਾਦੀ ’ਤੇ ਸਵਾਲ!
    • rahul gandhi s delhi march
      ਰਾਹੁਲ ਦਾ ‘ਦਿੱਲੀ ਮਾਰਚ’ ’ਚ ਸ਼ਾਮਲ ਹੋਣ ਦਾ ਸੱਦਾ
    • sardar patel
      ਸਰਦਾਰ ਪਟੇਲ ਦੀ ਵਿਰਾਸਤ ਅਤੇ ਰਾਸ਼ਟਰੀ ਏਕਤਾ ਦੀ ਸਮਕਾਲੀ ਚੁਣੌਤੀ
    • atrocities against minorities continue in pakistan
      ‘ਪਾਕਿਸਤਾਨ ’ਚ’ ਘੱਟ ਗਿਣਤੀਆਂ ’ਤੇ ਅੱਤਿਆਚਾਰ ਜਾਰੀ!
    • misdeeds of some police personnel are bringing bad name to department
      ‘ਕੁਝ ਪੁਲਸ ਮੁਲਾਜ਼ਮਾਂ ਦੀਆਂ ਕਰਤੂਤਾਂ ਕਰ ਰਹੀਆਂ’ ਵਿਭਾਗ ਨੂੰ ਬਦਨਾਮ!
    • br ambedkar jalandhar
      ਇਤਿਹਾਸ ਦਾ ਇਕ ਅੰਸ਼ : 1951 ’ਚ ਬਾਬਾ ਸਾਹਿਬ ਅੰਬੇਡਕਰ ਦੀ ਜਲੰਧਰ ਯਾਤਰਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +