ਨਵੀਂ ਦਿੱਲੀ (ਏਜੰਸੀ)- ਪ੍ਰਾਜੈਕਟ ਪੀ-17ਏ ਤਹਿਤ ਬਣਾਇਆ ਗਿਆ ਨੀਲਗਿਰੀ ਸ਼੍ਰੇਣੀ ਦਾ 7ਵਾਂ ਅਤੇ ਆਖ਼ਰੀ ਸਟੀਲਥ ਫ੍ਰੀਗੇਟ ‘ਵਿੰਧਿਆਗਿਰੀ’ ਸ਼ੁੱਕਰਵਾਰ ਨੂੰ ਸਮੁੰਦਰੀ ਫੌਜ ਦੇ ਬੇੜੇ ਵਿਚ ਸ਼ਾਮਲ ਹੋ ਗਿਆ। ਕੋਲਕਾਤਾ ਵਿਚ ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜੀਨੀਅਰਜ਼ ਲਿਮਟਿਡ (ਜੀ. ਆਰ. ਐੱਸ. ਈ.) ਨੇ ਇਸ ਜੰਗੀ ਬੇੜੇ ਨੂੰ ਸਮੁੰਦਰੀ ਫੌਜ ਨੂੰ ਸੌਂਪਿਆ। ਇਸ ਦੇ ਨਾਲ ਹੀ ਪ੍ਰਾਜੈਕਟ ਤਹਿਤ ਸਾਰੇ 7 ਜੰਗੀ ਬੇੜਿਆਂ ਦੀ ਸਪਲਾਈ ਪੂਰੀ ਹੋ ਗਈ ਹੈ। ਇਸ ਨੂੰ ਜੰਗੀ ਬੇੜਿਆਂ ਦੇ ਸਵਦੇਸ਼ੀ ਡਿਜ਼ਾਈਨ ਅਤੇ ਨਿਰਮਾਣ ਵਿਚ ਆਤਮਨਿਰਭਰਤਾ ਦੀ ਦਿਸ਼ਾ ਵਿਚ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ।
ਪੀ-17ਏ ਸ਼੍ਰੇਣੀ ਦੇ ਜੰਗੀ ਜਹਾਜ਼ਾਂ ਵਿਚ ਆਧੁਨਿਕ ਹਥਿਆਰ ਅਤੇ ਸੈਂਸਰ ਲਗਾਏ ਗਏ ਹਨ। ਇਨ੍ਹਾਂ ਵਿਚ ਦੁਸ਼ਮਣ ਦੇ ਜੰਗੀ ਬੇੜਿਆਂ, ਹਵਾਈ ਹਮਲਿਆਂ ਅਤੇ ਪਣਡੁੱਬੀਆਂ ਨਾਲ ਨਜਿੱਠਣ ਦੀ ਸਮਰੱਥਾ ਹੈ। ਇਨ੍ਹਾਂ ਦਾ ਪ੍ਰੋਪਲਸ਼ਨ ਸਿਸਟਮ ਡੀਜ਼ਲ ਇੰਜਣ ਅਤੇ ਗੈਸ ਟਰਬਾਈਨ ’ਤੇ ਆਧਾਰਿਤ ਹੈ। ਇਸ ਦੇ ਨਾਲ ਹੀ ਇਨ੍ਹਾਂ ਵਿਚ ਆਧੁਨਿਕ ਏਕੀਕ੍ਰਿਤ ਪਲੇਟਫਾਰਮ ਪ੍ਰਬੰਧਨ ਪ੍ਰਣਾਲੀ ਵੀ ਲੱਗੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਬਾਰਾਮੂਲਾ 'ਚ ਭਿਆਨਕ ਹਾਦਸਾ: ਖਾਈ 'ਚ ਡਿੱਗੀ SUV, ਇਕੋਂ ਪਰਿਵਾਰ ਦੇ 4 ਜੀਆਂ ਦੀ ਮੌਤ
NEXT STORY