ਨਵੀਂ ਦਿੱਲੀ— ਨਿੱਜੀ ਖੇਤਰ ਦੇ ਦਿੱਗਜ ਐਕਸਿਸ ਬੈਂਕ ਨੇ ਫਿਕਸਡ ਡਿਪਾਜ਼ਿਟ (ਐੱਫ. ਡੀ.) ਦਰਾਂ 'ਚ ਤਬਦੀਲੀ ਕਰ ਦਿੱਤੀ ਹੈ, ਜੋ 13 ਨਵੰਬਰ ਤੋਂ ਪ੍ਰਭਾਵੀ ਹੋ ਚੁੱਕੀ ਹੈ।
ਨਿੱਜੀ ਖੇਤਰ ਦਾ ਇਹ ਬੈਂਕ 7 ਦਿਨਾਂ ਤੋਂ 10 ਸਾਲ ਤੱਕ ਦੀ ਐੱਫ. ਡੀ. ਪੇਸ਼ ਕਰਦਾ ਹੈ। ਇਨ੍ਹਾਂ 'ਤੇ ਵਿਆਜ ਦਰਾਂ 'ਚ ਕੀਤੀ ਗਈ ਤਾਜ਼ਾ ਤਬਦੀਲੀ ਪਿੱਛੋਂ ਐਕਸਿਸ ਬੈਂਕ ਹੁਣ 7 ਦਿਨਾਂ ਅਤੇ 29 ਦਿਨਾਂ ਵਿਚਕਾਰ ਦੀ ਐੱਫ. ਡੀ. 'ਤੇ 2.50 ਫ਼ੀਸਦੀ ਵਿਆਜ ਦੇ ਰਿਹਾ ਹੈ।
ਇਸ ਤੋਂ ਇਲਾਵਾ 30 ਦਿਨਾਂ ਤੋਂ ਲੈ ਕੇ 3 ਮਹੀਨਿਆਂ ਵਿਚਕਾਰ ਦੀ ਐੱਫ. ਡੀ. 'ਤੇ ਵਿਆਜ ਦਰ 3 ਫ਼ੀਸਦੀ ਹੈ, ਜਦੋਂ ਕਿ 3 ਮਹੀਨਿਆਂ 'ਚ ਅਤੇ 6 ਮਹੀਨਿਆਂ ਤੋਂ ਘੱਟ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਬੈਂਕ ਹੁਣ 3.50 ਫ਼ੀਸਦੀ ਦੀ ਦਰ ਨਾਲ ਵਿਆਜ ਦੇ ਰਿਹਾ ਹੈ।
6 ਮਹੀਨਿਆਂ ਤੋਂ 11 ਮਹੀਨਿਆਂ ਅਤੇ 25 ਦਿਨਾਂ ਵਿਚਕਾਰ ਦੀ ਐੱਫ. ਡੀ. 'ਤੇ 4.40 ਫ਼ੀਸਦੀ ਵਿਆਜ ਪੇਸ਼ ਕੀਤਾ ਜਾ ਰਿਹਾ ਹੈ। ਜੇਕਰ ਐੱਫ. ਡੀ. 11 ਮਹੀਨਿਆਂ ਅਤੇ 25 ਦਿਨਾਂ ਤੋਂ ਵੱਧ ਸਮੇਂ ਦੀ ਅਤੇ 1 ਸਾਲ 5 ਦਿਨਾਂ ਤੋਂ ਘੱਟ ਦੀ ਹੈ ਤਾਂ ਵਿਆਜ 5.15 ਫ਼ੀਸਦੀ ਮਿਲੇਗਾ। ਉੱਥੇ ਹੀ, 1 ਸਾਲ ਅਤੇ 5 ਦਿਨਾਂ ਤੋਂ 18 ਮਹੀਨਿਆਂ ਵਿਚਕਾਰ ਦੀ ਐੱਫ. ਡੀ. ਕਰਾਉਣ 'ਤੇ ਵਿਆਜ ਦਰ 5.10 ਫ਼ੀਸਦੀ ਦਿੱਤੀ ਜਾ ਰਹੀ ਹੈ। 18 ਮਹੀਨਿਆਂ ਤੋਂ 2 ਸਾਲ ਤੋਂ ਘੱਟ ਮਿਆਦ ਦੀ ਐੱਫ. ਡੀ. 'ਤੇ ਐਕਸਿਸ ਬੈਂਕ 5.25 ਫ਼ੀਸਦੀ ਵਿਆਜ ਦੇ ਰਿਹਾ ਹੈ। ਦੋ ਸਾਲਾਂ ਦੀ ਐੱਫ. ਡੀ. ਤੋਂ 5 ਸਾਲ ਵਿਚਕਾਰ ਦੀ ਐੱਫ. ਡੀ. 'ਤੇ 5.40 ਫ਼ੀਸਦੀ ਵਿਆਜ ਹੈ। ਪੰਜ ਸਾਲਾਂ ਦੀ ਐੱਫ. ਡੀ. ਤੋਂ 10 ਸਾਲ ਤੱਕ ਦੀ ਐੱਫ. ਡੀ. 'ਤੇ ਵਿਆਜ ਦਰ 5.50 ਫ਼ੀਸਦੀ ਹੈ।
8 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚੀ ਥੋਕ ਮਹਿੰਗਾਈ ਦਰ, ਅਕਤੂਬਰ 'ਚ 1.48 ਫ਼ੀਸਦੀ ਰਹੀ
NEXT STORY