ਐਂਟਰਟੇਨਮੈਂਟ ਡੈਸਕ - ਸੋਸ਼ਲ ਮੀਡੀਆ ਦੀ ਦੁਨੀਆ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਿਆਮੀ ਦੇ ਰਹਿਣ ਵਾਲੇ 29 ਸਾਲਾ ਮਸ਼ਹੂਰ ਫਿਟਨੈੱਸ ਇਨਫਲੂਐਂਸਰ ਅਤੇ ਮਾਡਲ ਲੀਅਮ ਫਿਟਜ਼ਗੇਰਾਲਡ ਦੀ ਇੱਕ ਭਿਆਨਕ ਮੋਟਰਸਾਈਕਲ ਹਾਦਸੇ ਤੋਂ ਬਾਅਦ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: 13,000 ਰੁਪਏ ਸਸਤੀ ਹੋਈ ਚਾਂਦੀ ! Gold ਦਾ ਵੀ ਡਿੱਗਾ ਭਾਅ, ਜਾਣੋ ਕੀ ਹੈ ਤਾਜ਼ਾ ਕੀਮਤ

ਲੀਅਮ ਦੀ ਪ੍ਰੇਮਿਕਾ, ਜੈਮੀ ਲਿਨ ਰਿਨਾਲਡੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਭਾਵੁਕ ਨੋਟ ਸਾਂਝਾ ਕਰਕੇ ਇਨਫਲੂਐਂਸਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੋਸਟ ਮੁਤਾਬਕ ਲੀਅਮ 30 ਅਕਤੂਬਰ 2026 ਨੂੰ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਸ ਹਾਦਸੇ ਵਿੱਚ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Speed Records ਦੇ ਮਾਲਕ ਦੇ ਪੁੱਤ ਦੀ ਸੜਕ ਹਾਦਸੇ 'ਚ ਮੌਤ ! ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ

ਲੀਅਮ ਦੇ ਇੰਸਟਾਗ੍ਰਾਮ 'ਤੇ 10 ਲੱਖ ਤੋਂ ਵੱਧ ਫਾਲੋਅਰਜ਼ ਸਨ, ਜਿੱਥੇ ਉਹ ਫਿਟਨੈੱਸ, ਲਾਈਫਸਟਾਈਲ ਅਤੇ ਨਿੱਜੀ ਕੋਚਿੰਗ ਨਾਲ ਜੁੜਿਆ ਕੰਟੈਂਟ ਸਾਂਝਾ ਕਰਦੇ ਸਨ। ਉਨ੍ਹਾਂ ਦੀ ਅਚਾਨਕ ਮੌਤ ਤੋਂ ਬਾਅਦ ਪ੍ਰਸ਼ੰਸਕ ਅਤੇ ਹੋਰ ਇਨਫਲੂਐਂਸਰ ਸੋਸ਼ਲ ਮੀਡੀਆ 'ਤੇ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ।

ਇਹ ਵੀ ਪੜ੍ਹੋ: ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦੇਣ ਵਾਲੇ ਦਿੱਗਜ ਨਿਰਦੇਸ਼ਕ ਦਾ ਦਿਹਾਂਤ, ਬਾਥਰੂਮ 'ਚ ਡਿੱਗਣ ਕਾਰਨ ਹੋਈ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਾਣਹਾਨੀ ਦਾ ਮਾਮਲਾ; ਯੂ-ਟਿਊਬਰ ਧਰੁਵ ਰਾਠੀ ਵਿਰੁੱਧ ਨਵਾਂ ਜ਼ਮਾਨਤੀ ਵਾਰੰਟ ਜਾਰੀ
NEXT STORY