ਜਲੰਧਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਰੀਅਲ ਅਸਟੇਟ ਸੈਕਟਰ ਦੀ ਮੁੱਖ ਕੰਪਨੀ ਭੂਟਾਨੀ ਗਰੁੱਪ ਅਤੇ ਉਸ ਦੇ ਨਿਰਦੇਸ਼ਕਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਈ. ਡੀ. ਦੀ ਰੇਡ ਤੋਂ ਪਤਾ ਚਲਿਆ ਹੈ ਕਿ ਪ੍ਰਮੋਟਰਾਂ ਨੇ ਨਿਵੇਸ਼ਕਾਂ ਤੋਂ 3,500 ਕਰੋੜ ਰੁਪਏ ਤੋਂ ਜ਼ਿਆਦਾ ਪੈਸੇ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਵਾਅਦੇ ਦੇ ਅਨੁਸਾਰ ਪਲਾਟ ਨਹੀਂ ਦਿੱਤੇ। ਦੋਸ਼ ਹੈ ਕਿ ਕੰਪਨੀ ਨੇ ਕਥਿਤ ਤੌਰ ’ਤੇ ਸਿੰਗਾਪੁਰ ਅਤੇ ਅਮਰੀਕਾ ’ਚ 200 ਕਰੋੜ ਰੁਪਏ ਦੀ ਪਰਸਨਲ ਪ੍ਰਾਪਰਟੀ ਖਰੀਦਣ ਲਈ ਨਿਵੇਸ਼ਕਾਂ ਦੇ ਪੈਸਿਆਂ ਨੂੰ ਹੜੱਪ ਕੀਤਾ।
ਈ. ਡੀ. ਨੇ ਕਈ ਪ੍ਰਾਪਰਟੀ ਜ਼ ਦੇ ਪੇਪਰਜ਼ ਜ਼ਬਤ ਕੀਤੇ ਹਨ । ਇੰਨਾ ਹੀ ਨਹੀਂ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਫਰੀਜ਼ ਕਰ ਦਿੱਤਾ ਗਿਆ ਹੈ। ਈ. ਡੀ. ਮੁਤਾਬਕ ਤਲਾਸ਼ੀ ਮੁਹਿੰਮ ਦੌਰਾਨ ਦਿੱਲੀ ਅਤੇ ਐੱਨ. ਸੀ. ਆਰ. ’ਚ 15 ਪ੍ਰਾਜੈਕਟਸ ਲਈ ਕਈ ਨਿਵੇਸ਼ਕਾਂ ਵੱਲੋਂ 3,500 ਕਰੋੜ ਰੁਪਏ ਤੋਂ ਜ਼ਿਆਦਾ ਦੇ ਫੰਡਜ਼ ਕੁਲੈਕਸ਼ਨ ਨਾਲ ਜੁਡ਼ੇ ਦਸਤਾਵੇਜ਼ ਪਾਏ ਗਏ ਹਨ। ਈ. ਡੀ. ਨੇ ਕਿਹਾ ਕਿ 15 ਮੁੱਖ ਪ੍ਰਾਜੈਕਟਸ ’ਚੋਂ ਬਹੁਤ ਘੱਟ ਪ੍ਰਾਜੈਕਟਸ ’ਚ ਹੀ ਡਲਿਵਰੀ ਕੀਤੀ ਗਈ ਹੈ, ਜੋ ਇਕ ਵੈੱਲ ਪਲੈਂਡ ਪੋਂਜੀ ਸਕੀਮ ਅਤੇ ਵਿਦੇਸ਼ਾਂ ’ਚ ਪੈਸੇ ਦੀ ਹੇਰਾ-ਫੇਰੀ ਕਰਨ ਲਈ ਸ਼ੈੱਲ ਕੰਪਨੀਆਂ ਦੇ ਨਾਂ ’ਤੇ ਜਾਇਦਾਦ ਬਣਾਉਣ ਦਾ ਸੰਕੇਤ ਦਿੰਦੀਆਂ ਹਨ।
12 ਥਾਵਾਂ ’ਤੇ ਕੀਤੀ ਸੀ ਰੇਡ
ਈ. ਡੀ. ਨੇ ਕਿਹਾ ਹੈ ਕਿ ਛਾਪੇਮਾਰੀ ’ਚ ਪਾਇਆ ਗਿਆ ਹੈ ਕਿ 200 ਕਰੋੜ ਰੁਪਏ ਤੋਂ ਜ਼ਿਆਦਾ ਸਿੰਗਾਪੁਰ ਅਤੇ ਅਮਰੀਕਾ ਲਿਜਾਏ ਗਏ ਹਨ, ਜੋ ਵਿਦੇਸ਼ੀ ਜਾਇਦਾਦ ਹਾਸਲ ਕਰਨ ਲਈ ਨਿਵੇਸ਼ ਦਾ ਸੰਕੇਤ ਦਿੰਦੇ ਹਨ। ਈ. ਡੀ. ਦੇ ਗੁਰੂਗ੍ਰਾਮ ਜ਼ੋਨਲ ਆਫਿਸ ਨੇ ਫਰੀਦਾਬਾਦ ਅਤੇ ਦਿੱਲੀ ’ਚ ਦਰਜ ਕੀਤੀਆਂ ਦਰਜਨਾਂ ਐੱਫ. ਆਈ. ਆਰਜ਼ ਦੇ ਆਧਾਰ ’ਤੇ ਭੂਟਾਨੀ ਗਰੁੱਪ ਅਤੇ ਉਸ ਦੇ ਪ੍ਰਮੋਟਰਾਂ ਅਸ਼ੀਸ਼ ਭੂਟਾਨੀ ਅਤੇ ਆਸ਼ੀਸ਼ ਭੱਲਾ ਖਿਲਾਫ ਮਣੀ ਲਾਂਡਰਿੰਗ ਕੇਸ ਸ਼ੁਰੂ ਕੀਤਾ ਸੀ। ਡਬਲਯੂ. ਟੀ. ਸੀ. ਗਰੁੱਪ ਅਤੇ ਉਸ ਦੇ ਪ੍ਰਮੋਟਰਾਂ ਖਿਲਾਫ 27 ਫਰਵਰੀ ਨੂੰ ਦਿੱਲੀ, ਫਰੀਦਾਬਾਦ ਅਤੇ ਕੁਝ ਹੋਰ ਸ਼ਹਿਰਾਂ ’ਚ ਕੁਲ 12 ਥਾਵਾਂ ਦੀ ਤਲਾਸ਼ੀ ਲਈ ਗਈ ਸੀ।
‘ਵਿਕਸਤ ਭਾਰਤ ਲਈ 2047 ਤੱਕ ਕਿਰਤਬਲ ’ਚ 70 ਫੀਸਦੀ ਔਰਤਾਂ ਦੀ ਹਿੱਸੇਦਾਰੀ ਮਹੱਤਵਪੂਰਨ’
NEXT STORY