ਨਵੀਂ ਦਿੱਲੀ (ਇੰਟ)- ਦੁਨੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਐਲਨ ਮਸਕ ਦੀ ਜਾਇਦਾਦ ’ਚ ਪਿਛਲੇ ਡੇਢ ਮਹੀਨੇ ਦੇ ਦੌਰਾਨ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਹੈ। 16 ਜੂਨ ਨੂੰ ਉਹਨਾਂ ਦੀ ਕੁੱਲ ਜਾਇਦਾਦ ਲੱਗਭਗ 1. 32 ਟ੍ਰਿਲੀਅਨ ਡਾਲਰ ਦੇ ਸਿਖਰ ’ਤੇ ਸੀ, ਪਰ ਹੁਣ ਇਹ ਘਟ ਕੇ ਲੱਗਭਗ 676 ਅਰਬ ਡਾਲਰ ਰਹਿ ਗਈ ਹੈ। ਯਾਨੀ ਬਹੁਤ ਘੱਟ ਸਮੇਂ ’ਚ ਉਹਨਾਂ ਦੀ ਦੌਲਤ ਲੱਗਭਗ ਅੱਧੀ ਹੋ ਗਈ ਅਤੇ ਉਹਨਾਂ ਨੂੰ ਲੱਗਭਗ 600 ਅਰਬ ਡਾਲਰ ਦਾ ਨੁਕਸਾਨ ਉਠਾਉਣਾ ਪਿਆ।
ਇਹ ਵੀ ਪੜ੍ਹੋ: ਸਲਮਾਨ ਖਾਨ ਨੇ ਘਟਾਇਆ 16 ਕਿੱਲੋ ਭਾਰ, ਅਦਾਕਾਰ ਨੇ ਹੈਲਥ ਨੂੰ ਲੈ ਕੇ ਦਿੱਤੀ ਅਪਡੇਟ
ਬਲੂਮਬਰਗ ਬਿਲੀਅਨੇਅਰਜ਼ ਇੰਡੇਕਸ ਦੇ ਅਨੁਸਾਰ ਇਹ ਹਾਲ ਦੇ ਸਾਲਾਂ ’ਚ ਸਭ ਤੋਂ ਵੱਡੀ ਜਾਇਦਾਦ ਗਿਰਾਵਟ ’ਚੋਂ ਇੱਕ ਮੰਨੀ ਜਾ ਰਹੀ ਹੈ। ਮਾਹਰਾਂ ਦੇ ਅਨੁਸਾਰ ਇਸ ਗਿਰਾਵਟ ਦੀ ਸਭ ਤੋਂ ਵੱਡੀ ਵਜ੍ਹਾ ਟੈਸਲਾ ਦੇ ਸ਼ੇਅਰਾਂ ’ਚ ਆਈ ਤੇਜ਼ ਕਮਜ਼ੋਰੀ ਅਤੇ ਕੰਪਨੀ ਦੇ ਨਿਰਾਸ਼ਾਜਨਕ ਤਿਮਾਹੀ ਨਤੀਜੇ ਹਨ। ਦੂਜੀ ਤਿਮਾਹੀ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਟੈਸਲਾ ਦੇ ਸ਼ੇਅਰਾਂ ’ਚ ਲੱਗਭਗ 17 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਕੰਪਨੀ ਦੋ ਸਾਲਾਂ ’ਚ ਪਹਿਲੀ ਵਾਰ ਮੁਨਾਫੇ ਦੇ ਅਨੁਮਾਨ ’ਤੇ ਖਰੀ ਨਹੀਂ ਉਤਰ ਸਕੀ।
ਇਹ ਵੀ ਪੜ੍ਹੋ: 'ਮੈਨੂੰ ਬਚਾਓ...'; ਮੌਤ ਤੋਂ 24 ਘੰਟੇ ਪਹਿਲਾਂ ਦਿਵਿਆ ਭਾਰਤੀ ਨੇ ਲਗਾਈ ਸੀ ਗੁਹਾਰ
ਰਿਪੋਰਟ ਦੇ ਅਨੁਸਾਰ ਮਸਕ ਦੀ ਐੱਮ. ਆਈ. ਕੰਪਨੀ ਐਕਸ. ਏ. ਆਈ. ਦੇ ਇਨੀਸ਼ੀਅਲ ਪਬਲਿਕ ਆਫਰ ਨੂੰ ਸ਼ੁਰੂਆਤ ’ਚ ਨਿਵੇਸ਼ਕਾਂ ਦਾ ਚੰਗਾ ਸਮਰਥਨ ਮਿਲਿਆ ਸੀ। ਜੂਨ ’ਚ ਕੰਪਨੀ ਦਾ ਕਾਰੋਬਾਰ 150 ਡਾਲਰ ਪ੍ਰਤੀ ਸ਼ੇਅਰ ਦੇ ਭਾਵ ’ਤੇ ਸ਼ੁਰੂ ਹੋਇਆ, ਜੋ ਸ਼ੁਰੂਆਤੀ ਮੁੱਲ ਤੋਂ ਵੱਧ ਸੀ। ਹਾਲਾਂਕਿ ਬਾਅਦ ’ਚ ਬਾਜ਼ਾਰ ਦਾ ਰੁਖ ਬਦਲਣ ਦੇ ਨਾਲ ਸ਼ੇਅਰਾਂ ’ਚ ਤੇਜ਼ ਗਿਰਾਵਟ ਆਈ। ਟੈਸਲਾ ਦੇ ਸ਼ੇਅਰ ਵੀ ਆਪਣੇ ਉੱਚ ਪੱਧਰ ਤੋਂ ਲੱਗਭਗ 46 ਫੀਸਦੀ ਤੱਕ ਫਿਸਲ ਗਏ, ਜਿਸ ਨਾਲ ਮਸਕ ਦੀ ਕੁੱਲ ਜਾਇਦਾਦ ’ਤੇ ਸਿੱਧਾ ਅਸਰ ਪਿਆ। ਭਾਰੀ ਗਿਰਾਵਟ ਦੇ ਬਾਵਜੂਦ ਐਲਨ ਮਸਕ ਅਜੇ ਵੀ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ। ਉਹਨਾਂ ਤੋਂ ਬਾਅਦ ਲੈਰੀ ਪੇਜ, ਸਰਗੇਈ ਬ੍ਰਿਨ, ਜੈਫ ਬੇਜ਼ੋਸ ਅਤੇ ਲੈਰੀ ਐਲਿਸਨ ਦਾ ਸਥਾਨ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਨੇ 20 ਸਾਲ ਦੀ ਉਮਰ 'ਚ ਛੱਡੀ ਦੁਨੀਆ, ਥਾਈ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੈਨੂਫੈਕਚਰਿੰਗ ਪੀ. ਐੱਮ. ਆਈ. ਡਿੱਗਾ, ਲੱਗਭਗ 5 ਸਾਲ ਦੇ ਹੇਠਲੇ ਪੱਧਰ ’ਤੇ ਪਹੁੰਚੀਆਂ ਫੈਕਟਰੀ ਸਰਗਰਮੀਆਂ
NEXT STORY