ਨਵੀਂ ਦਿੱਲੀ : ਮਹੀਨੇ ਦੀ ਪਹਿਲੀ ਤਾਰੀਖ ਦੇਸ਼ ਦੇ ਵਪਾਰਕ ਜਗਤ, ਹੋਟਲ ਅਤੇ ਰੋਸਟੋਰੇਂਟ ਮਾਲਕਾਂ ਦੇ ਲਈ ਮਹਿੰਗਾਈ ਦਾ ਨਵਾਂ ਝਟਕਾ ਲੈ ਕੇ ਆਈ ਹੈ । ਸਰਕਾਰੀ ਤੇਲ ਕੰਪਨੀਆਂ (OMCs) 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਐਲ.ਪੀ.ਜੀ. ਗੈਸ ਸਿਲੰਡਰ (Commercial LPG Cylinder) ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ ਜੋ ਲਾਗੂ ਹੋ ਚੁੱਕੀ ਹੈ । ਹਾਲਾਂਕਿ ਘਰ ਦੀ ਰਸੋਈ ਸੰਭਾਲਣ ਵਾਲੇ ਆਮ ਗਾਹਕਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਘਰੇਲੂ ਐਲ.ਪੀ.ਜੀ. ਦੀ ਕੀਮਤ ਪੂਰੀ ਤਰ੍ਹਾ ਸਥਿਰ ਹੈ । ਆਓ ਜਾਣਦੇ ਹਾਂ ਕਿ ਦੇਸ਼ ਦੇ ਮੁੱਖ ਸ਼ਹਿਰਾਂ ਵਿੱਚ ਹੁਣ ਗੈਸ ਸਿਲੰਡਰ ਕਿਸ ਭਾਅ ਤੇ ਮਿਲ ਰਿਹਾ ਹੈ ।
ਦਿੱਲੀ ਵਿੱਚ ਕਮਰਸ਼ੀਅਲ ਸਿਲੰਡਰ 42ਰੁਪਏ ਮਹਿੰਗਾ
ਤੇਲ ਕੰਪਨੀਆਂ ਵਲੋਂ ਕੀਤੇ ਗਏ ਇਸ ਨਵੇਂ ਵਾਧਾ ਵਪਾਰਿਕ ਇਸਤੇਮਾਲ ਵਾਲੇ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਹੋਇਆ ਹੈ । ਦੱਸਦਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੀ ਤਾਂ 19 ਕਿਲੋ ਵਾਲੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ 42ਰੁਪਏ ਪ੍ਰਤੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ । ਇਸ ਬਦਲਾਅ ਤੋਂ ਬਾਅਦ ਦਿੱਲੀ ਵਿੱਚ ਕਮਰਸ਼ੀਅਲ ਸਿਲੰਡਰ ਦੀ ਕੀਮਤ 3,071.50. ਤੋਂ ਵਧਾ ਕੇ 3,113.50, ਹੋ ਗਿਆ ਹੈ ।
ਆਮ ਜਨਤਾ ਨੂੰ ਵੱਡੀ ਰਾਹਤ
ਇਸ ਮਹਿੰਗਾਈ ਦੇ ਵਿੱਚ ਰਾਹਤ ਦੀ ਖਬਰ ਇਹ ਹੈ ਕਿ ਘਰਾਂ ਵਿੱਚ ਇਸਤੇਮਾਲ ਹੋਣ ਵਾਲੇ 14.2 ਕਿਲੋਗ੍ਰਾਮ ਦੇ ਘਰੇਲੂ ਰਸੋਈ ਸਿਲੰਡਰ (Domestic LPG Cylinder) ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿ ਹੈ । ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਸਮੇਤ ਦੇਸ਼ ਦੀਆਂ ਸਾਰੀਅਂ ਛੋਟੀਆਂ-ਛੋਟੀਆਂ ਸ਼ਹਿਰਾਂ ਵਿੱਚ ਘਰੇਲੂ ਗੈਸ ਦੀ ਕੀਮਤ ਪਹਿਲਾਂ ਜਿੰਨੀ ਬਣੀ ਹੋਈ ਹੈ ਜਿਸ ਨਾਲ ਆਮ ਪਰਿਵਾਰਾਂ ਦਾ ਮਾਸਿਕ ਬਜ਼ਟ ਵਿਗੜਣ ਤੋਂ ਬਚ ਗਿਆ ਹੈ ।
ਜੇਬ 'ਤੇ ਪਵੇਗਾ ਅਸਰ
ਵਿਆਹਾਂ ਦੇ ਸੀਜ਼ਨ ਅਤੇ ਤਿਓਹਾਰਾਂ ਦੇ ਵਿਚਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਵਧੀ ਕੀਮਤ ਨਾਲ ਹੋਟਲ,ਕੇਫੇ ਅਤੇ ਰੋਸਟੋਰੇਂਟ ਸੰਚਾਲਣਾਂ ਦੀ ਲਾਗਤ (Input Cost) ਵਧ ਜਾਵੇਗੀ । ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਾਧੇ ਦੇ ਕਾਰਨ ਆਉਣ ਵਾਲੇ ਦਿਨਾਂ ਵਿੱਚ ਬਾਹਰ ਦਾ ਖਾਣਾ, ਫਾਸਟ ਫੂਡ, ਚਾਹ, ਕਾਫੀ ਅਤੇ ਨਾਸ਼ਤਾ ਮਹਿੰਗਾ ਹੋ ਸਕਦਾ ਹੈ ਜਿਸ ਦਾ ਸਿੱਧਾ ਅਸਰ ਆਮ ਜਨਤਾ ਦੀ ਜੇਬ 'ਤੇ ਹੀ ਪਵੇਗਾ।
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ 'ਚ ਆਇਆ ਉਛਾਲ, 16 ਪੈਸੇ ਹੋਈ ਮਜ਼ਬੂਤ
NEXT STORY