ਬਿਜ਼ਨੈੱਸ ਡੈਸਕ : ਪੱਛਮੀ ਏਸ਼ੀਆ (West Asia) ਵਿੱਚ ਵਧਦੇ ਤਣਾਅ ਅਤੇ ਜੰਗੀ ਹਾਲਾਤ ਦਾ ਸਿੱਧਾ ਅਸਰ ਹੁਣ ਭਾਰਤ ਦੇ ਬਾਜ਼ਾਰਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਦੇ ਮਸ਼ਹੂਰ ਖਾਰੀ ਬੌਲੀ ਬਾਜ਼ਾਰ, ਜੋ ਕਿ ਡਰਾਈ ਫਰੂਟਸ ਦੀ ਏਸ਼ੀਆ ਦੀ ਸਭ ਤੋਂ ਵੱਡੀ ਹੋਲਸੇਲ ਮਾਰਕੀਟ ਹੈ, ਵਿੱਚ ਸੁੱਕੇ ਮੇਵਿਆਂ ਦੀਆਂ ਕੀਮਤਾਂ ਵਿੱਚ 30 ਫੀਸਦੀ ਤੱਕ ਦਾ ਭਾਰੀ ਵਾਧਾ ਹੋ ਗਿਆ ਹੈ। ਈਦ ਅਤੇ ਨਵਰਾਤਰਿਆਂ ਵਰਗੇ ਵੱਡੇ ਤਿਉਹਾਰਾਂ ਦੇ ਬਾਵਜੂਦ, ਵਧੀਆਂ ਕੀਮਤਾਂ ਕਾਰਨ ਬਾਜ਼ਾਰਾਂ ਵਿੱਚੋਂ ਰੌਣਕ ਗਾਇਬ ਹੈ।
ਇਹ ਵੀ ਪੜ੍ਹੋ : LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ
ਬਾਦਾਮ ਅਤੇ ਹੋਰ ਮੇਵਿਆਂ ਦੇ ਭਾਅ ਅਸਮਾਨੀ ਚੜ੍ਹੇ
ਬਾਜ਼ਾਰ ਦੇ ਵਪਾਰੀਆਂ ਅਨੁਸਾਰ, ਈਰਾਨ ਅਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਡਰਾਈ ਫਰੂਟਸ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਕੀਮਤਾਂ ਵਧੀਆਂ ਹਨ। ਖਾਸ ਕਰਕੇ ਈਰਾਨੀ ਮਾਮਰਾ ਬਾਦਾਮ, ਜੋ ਪਹਿਲਾਂ 2,000 ਰੁਪਏ ਪ੍ਰਤੀ ਕਿਲੋ ਵਿਕਦਾ ਸੀ, ਹੁਣ 2,800 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਜੇਕਰ ਜੰਗ ਅੱਜ ਵੀ ਖਤਮ ਹੋ ਜਾਂਦੀ ਹੈ, ਤਾਂ ਵੀ ਵਪਾਰ ਨੂੰ ਪਟੜੀ 'ਤੇ ਆਉਣ ਲਈ ਘੱਟੋ-ਘੱਟ 60 ਤੋਂ 70 ਦਿਨ ਲੱਗ ਸਕਦੇ ਹਨ।
ਇਹ ਵੀ ਪੜ੍ਹੋ : ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ
ਵਪਾਰੀਆਂ ਦੀ ਚਿੰਤਾ: ਵਿਕਰੀ ਹੋਈ ਅੱਧੀ
ਤਿਉਹਾਰਾਂ ਦੇ ਇਸ ਸੀਜ਼ਨ ਵਿੱਚ ਜਿੱਥੇ ਵਪਾਰੀ ਵੱਧ ਮੁਨਾਫੇ ਦੀ ਉਮੀਦ ਕਰਦੇ ਹਨ, ਉੱਥੇ ਹੀ ਇਸ ਵਾਰ ਮੰਦੀ ਦਾ ਆਲਮ ਹੈ। ਇਕ ਵਪਾਰੀ ਨਿਸਾਰ ਅਹਿਮਦ ਨੇ ਦੱਸਿਆ ਕਿ ਪਹਿਲਾਂ ਜਿੱਥੇ ਰੋਜ਼ਾਨਾ ਦੀ ਵਿਕਰੀ 50,000 ਰੁਪਏ ਦੇ ਕਰੀਬ ਹੁੰਦੀ ਸੀ, ਉਹ ਹੁਣ ਘਟ ਕੇ ਸਿਰਫ 20,000 ਰੁਪਏ ਰਹਿ ਗਈ ਹੈ। ਵਧਦੀਆਂ ਕੀਮਤਾਂ ਕਾਰਨ ਗਾਹਕ ਬਹੁਤ ਘੱਟ ਮਾਤਰਾ ਵਿੱਚ ਸਮਾਨ ਖਰੀਦ ਰਹੇ ਹਨ।
ਇਹ ਵੀ ਪੜ੍ਹੋ : 22 ਰੁਪਏ ਮਹਿੰਗਾ ਹੋ ਗਿਆ Diesel, ਨਵੀਂਆਂ ਦਰਾਂ ਅੱਜ ਤੋਂ ਲਾਗੂ
ਗਾਹਕਾਂ ਦਾ ਬਜਟ ਵਿਗੜਿਆ
ਬਾਜ਼ਾਰ ਵਿੱਚ ਖਰੀਦਦਾਰੀ ਕਰਨ ਆਏ ਲੋਕਾਂ ਦਾ ਕਹਿਣਾ ਹੈ ਕਿ ਉਹ ਹੋਲਸੇਲ ਰੇਟਾਂ 'ਤੇ ਸਮਾਨ ਲੈਣ ਆਏ ਸਨ, ਪਰ ਇੱਥੇ ਵੀ ਕੀਮਤਾਂ ਵਿੱਚ ਕੋਈ ਖਾਸ ਫਰਕ ਨਹੀਂ ਹੈ। ਸ਼ਾਹੀਨ ਸਿੱਦੀਕੀ ਨਾਮ ਦੀ ਇੱਕ ਗਾਹਕ ਨੇ ਦੱਸਿਆ ਕਿ ਰਮਜ਼ਾਨ ਦੌਰਾਨ ਖਜੂਰ ਅਤੇ ਡਰਾਈ ਫਰੂਟਸ ਜ਼ਰੂਰੀ ਹੁੰਦੇ ਹਨ, ਇਸ ਲਈ ਮਜਬੂਰੀ ਵਿੱਚ ਉਨ੍ਹਾਂ ਨੂੰ ਘੱਟ ਕੁਆਲਿਟੀ ਦੇ ਮੇਵੇ ਖਰੀਦਣੇ ਪੈ ਰਹੇ ਹਨ।
ਇਹ ਵੀ ਪੜ੍ਹੋ : IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼
ਸਪਲਾਈ 'ਚ ਵੱਡੀ ਗਿਰਾਵਟ
ਨਟਸ ਐਂਡ ਡਰਾਈ ਫਰੂਟਸ ਕੌਂਸਲ (ਇੰਡੀਆ) ਦੇ ਪ੍ਰਧਾਨ ਗੁੰਜਨ ਵਿਜੇ ਜੈਨ ਅਨੁਸਾਰ, ਪੱਛਮੀ ਏਸ਼ੀਆ ਦੇ ਸੰਕਟ ਕਾਰਨ ਬਾਹਰੋਂ ਆਉਣ ਵਾਲੀ ਸਪਲਾਈ ਵਿੱਚ 30-40% ਦੀ ਕਮੀ ਆਈ ਹੈ। ਇਸ ਕਮੀ ਕਾਰਨ ਹੁਣ ਹੌਲੀ-ਹੌਲੀ ਲੋਕ ਘਰੇਲੂ ਉਤਪਾਦਾਂ ਵੱਲ ਮੁੜ ਰਹੇ ਹਨ।
ਇਹ ਵੀ ਪੜ੍ਹੋ : ਡਿੱਗਣ ਵਾਲਾ ਹੈ ਸੋਨਾ, ਲਗਭਗ 25,000 ਰੁਪਏ ਤੱਕ ਟੁੱਟ ਸਕਦੈ ਭਾਅ, ਮਾਹਰਾਂ ਨੇ ਦਿੱਤੇ ਸੰਕੇਤ
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ : ਇਸ ਸ਼ਹਿਰ 'ਚ ਵਧੇ ਭਾਅ, ਜਾਣੋ ਅੱਜ ਕਿੰਨੇ ਹੋਏ ਰੇਟ
NEXT STORY