ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਬੋਲਡ ਸੀਨ ਹੁਣ ਆਮ ਹੋ ਗਏ ਹਨ। ਇੰਡਸਟਰੀ ਵਿੱਚ ਬਹੁਤ ਸਾਰੇ ਅਦਾਕਾਰਾਂ ਨੂੰ ਪਰਦੇ 'ਤੇ ਅਜਿਹੇ ਕਿਰਦਾਰ ਨਿਭਾਉਂਦੇ ਦੇਖਿਆ ਗਿਆ ਹੈ, ਪਰ ਅੱਜ ਅਸੀਂ ਇੱਕ ਅਜਿਹੇ ਅਦਾਕਾਰ ਬਾਰੇ ਗੱਲ ਕਰ ਰਹੇ ਹਾਂ ਜਿਸਨੇ ਆਪਣੇ ਕਰੀਅਰ ਦੌਰਾਨ ਸੀ-ਗ੍ਰੇਡ ਫਿਲਮਾਂ ਵਿੱਚ ਮਜ਼ਬੂਰੀ ਕਾਰਨ ਕੰਮ ਕੀਤਾ ਸੀ।
ਇਹ ਵੀ ਪੜ੍ਹੋ: 4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ ਦਿੱਗਜ Actress ਦੀ ਮੌਤ ਦਾ ਰਾਜ਼

ਅੰਨੂ ਕਪੂਰ ਨੇ ਕਰਵਾਇਆ ਸੀ ਨਿਊਡ ਫੋਟੋਸ਼ੂਟ
ਦਰਅਸਲ, ਅਸੀਂ ਇੱਥੇ ਗੱਲ ਕਰ ਰਹੇ ਹਾਂ ਅਦਾਕਾਰ ਅੰਨੂ ਕਪੂਰ ਬਾਰੇ, ਜੋ ਆਪਣੇ ਸਪੱਸ਼ਟ ਵਿਚਾਰਾਂ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੇ ਬਿਆਨਾਂ ਕਾਰਨ ਕਈ ਵਾਰ ਵਿਵਾਦ ਵੀ ਖੜ੍ਹੇ ਹੋਏ। ਹਾਲ ਹੀ ਵਿੱਚ, ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਕੀਤੇ ਗਏ ਇੰਟੀਮੇਟ ਸੀਨਜ਼ ਅਤੇ ਸੀ-ਗ੍ਰੇਡ ਫਿਲਮਾਂ ਵਿੱਚ ਕੰਮ ਕਰਨ ਦੇ ਆਪਣੇ ਅਨੁਭਵ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੰਨਿਆ ਕਿ 90 ਦੇ ਦਹਾਕੇ ਵਿੱਚ ਉਨ੍ਹਾਂ ਦੇ ਨਿਊਡ ਫੋਟੋਸ਼ੂਟ ਕਰਵਾਇਆ ਸੀ।
ਇਹ ਵੀ ਪੜ੍ਹੋ: ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ ਗਿਆ 3 ਲੱਖ

ਇੱਕ ਪੋਡਕਾਸਟ ਦੌਰਾਨ, ਅੰਨੂ ਕਪੂਰ ਨੇ ਆਪਣੇ ਕਰੀਅਰ ਦੇ ਕਈ ਪਹਿਲੂਆਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਵਿੱਤੀ ਤੰਗੀਆਂ ਕਾਰਨ ਉਨ੍ਹਾਂ ਨੂੰ ਸੀ-ਗ੍ਰੇਡ ਫਿਲਮਾਂ ਵਿੱਚ ਕੰਮ ਕਰਨਾ ਪਿਆ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਆਪਣੇ ਕਿਸੇ ਵੀ ਫੈਸਲੇ 'ਤੇ ਪਛਤਾਵਾ ਹੈ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਕਰੀਅਰ ਦੇ ਕਿਸੇ ਵੀ ਫੈਸਲੇ ਦਾ ਪਛਤਾਵਾ ਨਹੀਂ ਹੈ। ਉਨ੍ਹਾਂ ਸਪਸ਼ਟ ਤੌਰ 'ਤੇ ਕਿਹਾ ਕਿ ਪਰਿਵਾਰ ਦੀਆਂ ਜ਼ਿੰਮੇਦਾਰੀਆਂ ਨਿਭਾਉਣ ਲਈ ਅਤੇ ਆਪਣੀ ਪਤਨੀ ਅਤੇ ਬੱਚਿਆਂ ਦਾ ਪੇਟ ਪਾਲਣ ਉਨ੍ਹਾਂ ਕਈ ਵਾਰ ਮਜ਼ਬੂਰੀ ਵਿੱਚ ਅਜਿਹੇ ਕੰਮ ਕਰਨੇ ਪਏ। ਉਨ੍ਹਾਂ ਅਨੁਸਾਰ, ਘਰ ਚਲਾਉਣ ਲਈ ਜੋ ਕੰਮ ਮਿਲਦਾ ਹੈ, ਉਹ ਕਰਨਾ ਪੈਂਦਾ ਹੈ, ਕਿਉਂਕਿ ਕੰਮ ਨਹੀਂ ਕਰੋਗੇ ਤਾਂ ਪੈਸੇ ਨਹੀਂ ਮਿਲਣਗੇ। ਉਨ੍ਹਾਂ ਨੇ ਆਪਣੀ ਕਿਸਮਤ ਅਤੇ ਹਾਲਾਤਾਂ ਨੂੰ ਆਪਣੀ ਸਥਿਤੀ ਨਾਲ ਜੋੜਦੇ ਹੋਏ ਕਿਹਾ ਕਿ ਉਸ ਸਮੇਂ ਉਨ੍ਹਾਂ ਦੇ ਕੋਲ ਕੋਈ ਹੋਰ ਵਿਕਲਪ ਨਹੀਂ ਸੀ।
ਇਹ ਵੀ ਪੜ੍ਹੋ: ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ ਛੱਡੀ ਦੁਨੀਆ

ਅੱਜ-ਕੱਲ੍ਹ ਦੇ ਕਲਾਕਾਰਾਂ ਦੇ 'ਪੈਸ਼ਨ' ਵਾਲੇ ਬਿਆਨਾਂ 'ਤੇ ਚੋਟ ਕਰਦਿਆਂ ਅੰਨੂ ਕਪੂਰ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਪੈਸ਼ਨ ਨਹੀਂ ਹੈ, ਸਗੋਂ ਇਹ ਸਭ ਕਰਨਾ ਉਨ੍ਹਾਂ ਦੀ ਮਜਬੂਰੀ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੁਝ ਪਛਤਾਵੇ ਹਨ, ਪਰ ਉਹ ਕਰੀਅਰ ਨਾਲ ਨਹੀਂ ਸਗੋਂ ਨਿੱਜੀ ਤੌਰ 'ਤੇ ਔਰਤਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦੀਆਂ ਗੱਲਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਅਜਿਹੀਆਂ ਫਿਲਮਾਂ ਉਨ੍ਹਾਂ ਨੇ ਮਜਬੂਰੀ ਵਿੱਚ ਕੀਤੀਆਂ ਹਨ।
ਇਹ ਵੀ ਪੜ੍ਹੋ: ਯੂਟਿਊਬਰ ਪਤੀ ਨੂੰ ਛੱਡ ਬੱਸ ਕੰਡਕਟਰ ਨਾਲ ਫਰਾਰ ਹੋਈ ਪਤਨੀ, ਮਸ਼ਹੂਰ ਵਲੌਗਰ ਦੀ ਜ਼ਿੰਦਗੀ 'ਚ ਆਇਆ ਭੂਚਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੁਲਕਰ ਤੇ ਰਿਸ਼ਭ ਸ਼ੈੱਟੀ ਨੇ ਕੀਤੀ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ ਦੀ ਸ਼ੁਰੂਆਤ
NEXT STORY