ਨਵੀਂ ਦਿੱਲੀ— ਜਿੱਥੇ ਕੰਪਨੀਆਂ ਆਪਣੇ ਸਟਾਫ ਦੀ ਤਨਖਾਹ 'ਚ ਕੋਰੋਨਾ ਦੇ ਬਹਾਨੇ ਵੱਡੀ ਕਟੌਤੀ ਕਰ ਰਹੀਆਂ ਹਨ, ਉੱਥੇ ਹੀ ਨਿੱਜੀ ਖੇਤਰ ਦੇ ਦੂਜੇ ਸਭ ਤੋਂ ਵੱਡੇ ਬੈਂਕ ਆਈ. ਸੀ. ਆਈ. ਸੀ. ਆਈ ਬੈਂਕ ਨੇ ਕੋਰੋਨਾ ਕਾਲ 'ਚ ਕੰਮ ਕਰ ਰਹੇ ਆਪਣੇ 80,000 ਫਰੰਟਲਾਈਨ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ।
ਬੈਂਕ ਨੇ ਆਪਣੇ ਫਰੰਟਲਾਈਨ ਕਰਮਚਾਰੀਆਂ ਦੀ ਤਨਖਾਹ 'ਚ 8 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਇਹ ਫੈਸਲਾ ਕੋਵਿਡ-19 ਮਹਾਮਾਰੀ ਦੌਰਾਨ ਦਿੱਤੀਆਂ ਗਈਆਂ ਸੇਵਾਵਾਂ ਦੇ ਸਨਮਾਨ 'ਚ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ 8 ਫੀਸਦੀ ਤੱਕ ਦਾ ਵਾਧਾ ਵਿੱਤੀ ਵਰ੍ਹੇ 2020-21 ਲਈ ਹੈ ਅਤੇ ਜੁਲਾਈ ਤੋਂ ਲਾਗੂ ਹੋਵੇਗਾ। ਇਹ ਕਰਮਚਾਰੀ ਬੈਂਕ ਦੇ ਕੁੱਲ ਕਾਰਜਬਲ ਦੇ 80 ਫੀਸਦੀ ਤੋਂ ਵੱਧ ਹਨ।
ਸੂਤਰਾਂ ਨੇ ਕਿਹਾ ਕਿ ਇਹ ਕਰਮਚਾਰੀ ਐੱਮ-1 ਅਤੇ ਹੇਠਾਂ ਗਰੇਡ ਦੇ ਹਨ, ਜੋ ਕਿ ਜ਼ਿਆਦਾਤਰ ਗਾਹਕਾਂ ਨਾਲ ਫਰੰਟਲਾਈਨ ਸਟਾਫ ਦੇ ਤੌਰ 'ਤੇ ਕੰਮ ਕਰ ਰਹੇ ਹਨ।
ਸੋਨੇ ਦੀ ਕੀਮਤ 'ਚ ਇੰਨਾ ਉਛਾਲ, ਚਾਂਦੀ ਹੋਈ ਸਸਤੀ, ਜਾਣੋ ਰੇਟ
NEXT STORY