ਨਵੀਂ ਦਿੱਲੀ—ਦੇਸ਼ ਦਾ ਕੋਲਾ ਆਯਾਤ ਜੁਲਾਈ 'ਚ 3.7 ਫੀਸਦੀ ਘੱਟ ਕੇ 1.89 ਕਰੋੜ ਟਨ 'ਤੇ ਆ ਗਿਆ ਹੈ। ਇਕ ਸਾਲ ਪਹਿਲਾਂ ਸਮਾਨ ਮਹੀਨੇ 'ਚ ਇਹ 1.96 ਕਰੋੜ ਟਨ ਸੀ। ਐੱਮ.ਜੰਕਸ਼ਨ ਦੇ ਸ਼ੁਰੂਆਤੀ ਅੰਕੜਿਆਂ ਦੇ ਅਨੁਸਾਰ ਜੁਲਾਈ 'ਚ ਕੁੱਲ ਕੋਲਾ ਆਯਾਤ 'ਚ ਗੈਰ ਕੋਕਿੰਗ ਕੋਲੇ ਦਾ ਆਯਾਤ 1.26 ਕਰੋੜ ਟਨ ਅਤੇ ਕੋਕਿੰਗ ਕੋਲੇ ਦਾ ਆਯਾਤ 41.7 ਲੱਖ ਟਨ ਰਿਹਾ ਹੈ। ਐੱਮ.ਜੈਕਸ਼ਨ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਵਿਨੇ ਸ਼ਰਮਾ ਨੇ ਕਿਹਾ ਕਿ ਜੂਨ 'ਚ ਕੋਲਾ ਆਯਾਤ 'ਚ ਮਾਮੂਲੀ ਵਾਧਾ ਹੋਇਆ ਸੀ, ਪਰ ਜੁਲਾਈ 'ਚ ਮਾਨਸੂਨ ਦੇ ਦੌਰਾਨ ਬਿਜਲੀ ਦੀ ਮੰਗ ਘੱਟਣ ਨਾਲ ਇਸ ਦਾ ਆਯਾਤ ਘੱਟ ਹੋਇਆ। ਜੁਲਾਈ 'ਚ ਤਾਪ ਬਿਜਲੀ ਉਤਪਾਦਨ 'ਚ 7.2 ਫੀਸਦੀ ਦੀ ਗਿਰਾਵਟ ਆਈ। ਵਰਮਾ ਨੇ ਕਿਹਾ ਕਿ ਜੁਲਾਈ ਅਤੇ ਅਗਸਤ 'ਚ ਬਿਜਲੀ ਸਟੇਸ਼ਨਾਂ 'ਤੇ ਕੋਲੇ ਦੇ ਭੰਡਾਰ 'ਚ ਕਮੀ ਆਈ ਹੈ। ਇਸ 'ਚ ਅਗਲੇ ਦਿਨਾਂ 'ਚ ਆਯਾਤ ਵਧੇਗਾ।
ਡਾ. ਰੈਡੀਜ਼ ਨੇ ਵਿਸ਼ਵ ਭਰ 'ਚ ਰੋਕੀ 'ਰੈਨੀਟੀਡਾਈਨ' ਦਵਾਈ ਦੀ ਸਪਲਾਈ
NEXT STORY