ਬਿਜਨੈਸ ਡੈਸਕ- ਅਕਤੂਬਰ ਅਤੇ ਨਵੰਬਰ ਦੇ ਸ਼ੁਰੂ ਵਿੱਚ ਆਈ ਭਾਰੀ ਗਿਰਾਵਟ ਤੋਂ ਬਾਅਦ ਬੀਤੇ ਹਫ਼ਤੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ (ਸ਼ੁੱਕਰਵਾਰ) ਚਾਂਦੀ ਵਿੱਚ ਚੰਗੀ ਤੇਜ਼ੀ ਰਹੀ ਅਤੇ ਸੋਨੇ ਨੇ ਵੀ ਕੁਝ ਮਜ਼ਬੂਤੀ ਵਿਖਾਈ, ਪਰ ਇਸ ਦੇ ਬਾਵਜੂਦ ਦੋਵੇਂ ਧਾਤਾਂ ਆਪਣੇ ਰਿਕਾਰਡ ਉੱਚ ਪੱਧਰ ਤੋਂ ਕਾਫ਼ੀ ਸਸਤੀਆਂ ਮਿਲ ਰਹੀਆਂ ਹਨ। ਰਿਪੋਰਟਾਂ ਮੁਤਾਬਕ, ਆਪਣੇ ਰਿਕਾਰਡ ਉੱਚ ਪੱਧਰ ਦੇ ਮੁਕਾਬਲੇ ਸੋਨਾ ਲਗਭਗ 68,000 ਰੁਪਏ ਪ੍ਰਤੀ 10 ਗ੍ਰਾਮ ਤੱਕ ਟੁੱਟ ਚੁੱਕਾ ਹੈ, ਜਦਕਿ ਚਾਂਦੀ ਵੀ ਆਪਣੇ ਸਿਖਰ ਤੋਂ ਕਰੀਬ 2.67 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੇਠਾਂ ਆ ਗਈ ਹੈ।
ਇਹ ਵੀ ਪੜ੍ਹੋ: ਵਿਆਹ ਦੇ 3 ਮਹੀਨੇ ਬਾਅਦ ਮਸ਼ਹੂਰ ਪੰਜਾਬੀ ਅਦਾਕਾਰਾ ਨੇ ਸੁਣਾਈ Good News !
4 ਦਸੰਬਰ ਐਕਸਪਾਇਰੀ ਵਾਲੀ ਚਾਂਦੀ ਸ਼ੁੱਕਰਵਾਰ ਨੂੰ 1,52,843 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ। MCX 'ਤੇ ਚਾਂਦੀ ਦਾ ਲਾਈਫ਼ ਟਾਈਮ ਹਾਈ (29 ਜਨਵਰੀ) 4,20,048 ਰੁਪਏ ਪ੍ਰਤੀ ਕਿਲੋ ਦਰਜ ਕੀਤਾ ਗਿਆ ਸੀ। ਇਸ ਹਿਸਾਬ ਨਾਲ ਚਾਂਦੀ ਆਪਣੇ ਸਿਖਰ ਤੋਂ ਅਜੇ ਵੀ 2,67,205 ਰੁਪਏ ਪ੍ਰਤੀ ਕਿਲੋ ਸਸਤੀ ਹੈ। ਇੰਡੀਅਨ ਬੁਲੀਅਨ ਜਿਊਲਰਜ਼ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ, ਚਾਰ ਦਿਨਾਂ ਦੇ ਕਾਰੋਬਾਰ ਦੌਰਾਨ ਚਾਂਦੀ 1,52,528 ਰੁਪਏ ਤੋਂ ਵਧ ਕੇ 1,54,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਬੰਦ ਹੋਈ।
ਇਹ ਵੀ ਪੜ੍ਹੋ: 'ਭਾਵੇਂ ਬੰਬ ਸੁੱਟ ਦਿਓ, ਮੇਰੇ ਦਿਲ ’ਚ...'; ਮੁੰਬਈ ਕੰਸਰਟ 'ਚ ਧਮਕੀ 'ਤੇ ਦਿਲਜੀਤ ਦੋਸਾਂਝ ਦਾ ਜਵਾਬ
ਇਸੇ ਤਰ੍ਹਾਂ 4 ਦਸੰਬਰ ਐਕਸਪਾਇਰੀ ਵਾਲਾ 10 ਗ੍ਰਾਮ 24 ਕੈਰੇਟ ਸੋਨਾ 1,25,350 ਰੁਪਏ 'ਤੇ ਬੰਦ ਹੋਇਆ। ਮਾਮੂਲੀ ਸੁਧਾਰ ਦੇ ਬਾਵਜੂਦ ਇਹ ਆਪਣੇ 1.93 ਲੱਖ ਰੁਪਏ ਦੇ ਉੱਚ ਪੱਧਰ ਤੋਂ ਲਗਭਗ 68,000 ਰੁਪਏ ਪ੍ਰਤੀ 10 ਗ੍ਰਾਮ ਹੇਠਾਂ ਹੈ। 24 ਕੈਰੇਟ ਸੋਨਾ ਚਾਰ ਦਿਨਾਂ ਦੇ ਕਾਰੋਬਾਰ ਦੌਰਾਨ 1,23,893 ਰੁਪਏ ਦੇ ਮੁਕਾਬਲੇ ਸ਼ੁੱਕਰਵਾਰ ਨੂ ₹1,26,299 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ।
ਇਹ ਵੀ ਪੜ੍ਹੋ: “ਕਦੇ ਐਕਟਿੰਗ ਕਰੀਅਰ ਚੁਣਨ ਕਾਰਨ ਮਾਰ ਦੇਣਾ ਚਾਹੁੰਦੇ ਸੀ ਪਿਤਾ…”; ਅੱਜ ਫਿਲਮ ਇੰਡਸਟਰੀ 'ਚ ਬੋਲਦੀ ਹੈ ਤੂਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
EPFO ਕਰਮਚਾਰੀਆਂ ਲਈ ਵੱਡੀ ਖ਼ਬਰ ! ਹੁਣ ਬਿਨਾਂ ਟੈਕਸ ਕਿਸ਼ਤਾਂ 'ਚ ਕਢਵਾ ਸਕੋਗੇ PF ਦਾ ਪੈਸਾ
NEXT STORY