ਬਿਜ਼ਨੈੱਸ ਡੈਸਕ - ਭਾਰਤੀ ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਅਤੇ ਵਿਸ਼ੇਸ਼ ਕਰ ਕੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐੱਫ. ਪੀ. ਆਈ.) ਲਈ ਇਕ ਵੱਡੀ ਖ਼ਬਰ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਆਗਾਮੀ 12 ਅਗਸਤ ਤੋਂ ‘ਨਿਫਟੀ ਇੰਡੀਆ ਐੱਫ. ਪੀ. ਆਈ. 150’ ਸੂਚਕ ਅੰਕ ’ਤੇ ਵਾਅਦਾ ਅਤੇ ਵਿਕਲਪ (ਐੱਫ. ਐਂਡ ਓ.) ਕਾਰੋਬਾਰ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਐੱਨ. ਐੱਸ. ਈ. ਨੂੰ ਇਸ ਨਵੇਂ ਡੈਰੀਵੇਟਿਵ ਉਤਪਾਦ ਨੂੰ ਲਾਂਚ ਕਰਨ ਲਈ ਪੂੰਜੀ ਬਾਜ਼ਾਰ ਰੈਗੂਲੇਟਰ (ਸੇਬੀ) ਤੋਂ ਮਨਜ਼ੂਰੀ ਮਿਲ ਗਈ ਹੈ। ਐਕਸਚੇਂਜ ਅਨੁਸਾਰ ਇਹ ਨਵੇਂ ਕੰਟਰੈਕਟਸ ‘ਇਕੁਇਟੀ ਡੈਰੀਵੇਟਿਵ ਸੈਗਮੈਂਟ’ ’ਚ ਉਪਲਬਧ ਹੋਣਗੇ।
ਇਹ ਵੀ ਪੜ੍ਹੋ : ਪਿਆਕੜਾਂ ਲਈ ਖ਼ੁਸ਼ਖ਼ਬਰੀ, ਹੁਣ ਸਸਤੀ ਮਿਲੇਗੀ ਸ਼ਰਾਬ; ਵਧਣਗੇ ਨੌਕਰੀਆਂ ਦੇ ਮੌਕੇ
ਤਿੰਨ ਮਹੀਨਿਆਂ ਦੇ ਕਾਂਟਰੈਕਟਸ, ਆਖਰੀ ਮੰਗਲਵਾਰ ਨੂੰ ਹੋਵੇਗੀ ਸਮਾਪਤੀ
ਐੱਨ. ਐੱਸ. ਈ. ਨੇ ਦੱਸਿਆ ਕਿ ਇਸ ਸੂਚਕ ਅੰਕ ’ਤੇ ਵਾਅਦਾ (ਫਿਊਚਰਜ਼) ਅਤੇ ਵਿਕਲਪ (ਆਪਸ਼ਨਜ਼) ਕਾਂਟਰੈਕਟ ਪੇਸ਼ ਕੀਤੇ ਜਾਣਗੇ। ਸ਼ੁਰੂਆਤ ’ਚ ਤਿੰਨ ਕ੍ਰਮਵਾਰ ਮਾਸਿਕ ਵਾਅਦਾ ਅਤੇ ਵਿਕਲਪ ਕਾਂਟਰੈਕਟਸ ਉਪਲਬਧ ਹੋਣਗੇ। ਇਹ ਸਾਰੇ ਨਕਦ ਨਿਪਟਾਰੇ (ਕੈਸ਼ ਸੈਟਲਮੈਂਟ) ਵਾਲੇ ਕਾਂਟਰੈਕਟਸ ਹੋਣਗੇ ਅਤੇ ਇਨ੍ਹਾਂ ਦੀ ਸਮਾਪਤੀ ਸਬੰਧਤ ਮਹੀਨੇ ਦੇ ਆਖਰੀ ਮੰਗਲਵਾਰ ਨੂੰ ਹੋਵੇਗੀ।
ਇਹ ਵੀ ਪੜ੍ਹੋ : ਹੁਣ ਬਿਨਾਂ LPG ਕਨੈਕਸ਼ਨ ਦੇ ਵੀ ਮਿਲੇਗਾ ਗੈਸ ਸਿਲੰਡਰ, ਸ਼ੁਰੂ ਹੋਈ ਨਵੀਂ ਸਹੂਲਤ, ਜਾਣੋ ਨਿਯਮ
ਨਿਫਟੀ 500 ਦੇ ਚੋਟੀ ਦੇ 150 ਸ਼ੇਅਰਾਂ ’ਤੇ ਆਧਾਰਿਤ ਹੈ ਸੂਚਕ ਅੰਕ
ਨਿਫਟੀ ਇੰਡੀਆ ਐੱਫ. ਪੀ. ਆਈ. 150 ਸੂਚਕ ਅੰਕ 6 ਮਹੀਨਿਆਂ ਦੀ ਔਸਤ ਵਿਦੇਸ਼ੀ ਨਿਵੇਸ਼ ਯੋਗ ਮੁਕਤ-ਪ੍ਰਵਾਹ ਬਾਜ਼ਾਰ ਪੂੰਜੀਕਰਨ ਦੇ ਆਧਾਰ ’ਤੇ ਨਿਫਟੀ 500 ’ਚ ਸ਼ਾਮਲ ਚੋਟੀ ਦੇ 150 ਸ਼ੇਅਰਾਂ ਦੇ ਪ੍ਰਦਰਸ਼ਨ ਨੂੰ ਦਰਸਾਉਂਦਾ ਹੈ। ਇਸ ਨੂੰ ਵਿਸ਼ੇਸ਼ ਤੌਰ ’ਤੇ ਵਿਦੇਸ਼ੀ ਨਿਵੇਸ਼ਕਾਂ ਲਈ ਨਿਵੇਸ਼ ਦੀ ਸੁਗਮਤਾ ਅਤੇ ਨਿਵੇਸ਼-ਯੋਗਤਾ ਨੂੰ ਧਿਆਨ ’ਚ ਰੱਖਦੇ ਹੋਏ ਤਿਆਰ ਕੀਤਾ ਗਿਆ ਹੈ। ਸੂਚਕ ਅੰਕ ’ਚ ਹਰੇਕ ਸ਼ੇਅਰ ਦਾ ਭਾਰ ਉਸ ਦੇ ਵਿਦੇਸ਼ੀ ਨਿਵੇਸ਼ ਯੋਗ ਮੁਕਤ-ਪ੍ਰਵਾਹ ਬਾਜ਼ਾਰ ਪੂੰਜੀਕਰਨ ਦੇ ਆਧਾਰ ’ਤੇ ਤੈਅ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਸਰਕਾਰ ਨੂੰ ਛੇ ਗੁਣਾ ਵਧ ਕੀਮਤ 'ਤੇ ਵੇਚ'ਤਾ ਸਰਕਾਰੀ ਚੌਲ, 242 ਕੁਇੰਟਲ ਦੀ ਹੇਰਾਫੇਰੀ ਲਈ ਸ਼ੁਰੂ ਹੋਈ ਜਾਂਚ
ਵਿੱਤੀ ਸੇਵਾ ਖੇਤਰ ਦੀ ਸਭ ਤੋਂ ਵੱਧ ਹਿੱਸੇਦਾਰੀ
ਜੂਨ 2026 ਤੱਕ ਇਸ ਸੂਚਕ ਅੰਕ ’ਚ ਵਿੱਤੀ ਸੇਵਾ ਖੇਤਰ ਦਾ ਭਾਰ ਸਭ ਤੋਂ ਵੱਧ 26.15 ਫੀਸਦੀ ਸੀ। ਇਸ ਤੋਂ ਬਾਅਦ ਤੇਲ, ਗੈਸ ਅਤੇ ਖਪਤਕਾਰ ਈਂਧਨ ਖੇਤਰ ਦੀ ਹਿੱਸੇਦਾਰੀ 10.03 ਫੀਸਦੀ ਅਤੇ ਸਿਹਤ ਸੇਵਾ ਖੇਤਰ ਦੀ ਹਿੱਸੇਦਾਰੀ 7.51 ਫੀਸਦੀ ਰਹੀ, ਜਿਸ ਨਾਲ ਸੂਚਕ ਅੰਕ ’ਚ ਵੱਖ-ਵੱਖ ਪ੍ਰਮੁੱਖ ਖੇਤਰਾਂ ਦੀ ਸੰਤੁਲਿਤ ਪ੍ਰਤੀਨਿਧਤਾ ਮਿਲਦੀ ਹੈ।
ਇਹ ਵੀ ਪੜ੍ਹੋ : 16 ਤੇ 17 ਜੁਲਾਈ ਨੂੰ ਲਗਾਤਾਰ 2 ਦਿਨ ਬੰਦ ਰਹਿਣਗੇ Bank, ਜਾਣੋ ਕਿੱਥੇ ਤੇ ਕਿਉਂ ਹੋਣਗੀਆਂ ਛੁੱਟੀਆਂ
ਹੇਜਿੰਗ ਅਤੇ ਪੋਰਟਫੋਲੀਓ ਵੰਨ-ਸੁਵੰਨਤਾ ’ਚ ਮਿਲੇਗਾ ਫਾਇਦਾ
ਐੱਨ. ਐੱਸ. ਈ. ਦੇ ਮੁੱਖ ਕਾਰੋਬਾਰ ਵਿਕਾਸ ਅਧਿਕਾਰੀ ਸ਼੍ਰੀਰਾਮ ਕ੍ਰਿਸ਼ਨਨ ਨੇ ਕਿਹਾ ਕਿ ਨਿਫਟੀ ਇੰਡੀਆ ਐੱਫ. ਪੀ. ਆਈ. 150 ਸੂਚਕ ਅੰਕ ’ਤੇ ਵਾਅਦਾ-ਵਿਕਲਪ ਕਾਰੋਬਾਰ ਦੀ ਸ਼ੁਰੂਆਤ ਨਾਲ ਐਕਸਚੇਂਜ ਦੇ ਮੌਜੂਦਾ ਸੂਚਕ ਅੰਕ ਡੈਰੀਵੇਟਿਵ ਉਤਪਾਦਾਂ ਦਾ ਘੇਰਾ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸੂਚਕ ਅੰਕ ਭਾਰਤੀ ਸ਼ੇਅਰ ਬਾਜ਼ਾਰ ਦੇ ਵਿਆਪਕ ਅਤੇ ਵੰਨ-ਸੁਵੰਨਤਾ ਭਰੇ ਹਿੱਸੇ ਦੀ ਪ੍ਰਤੀਨਿਧਤਾ ਕਰਦਾ ਹੈ। ਇਸ ’ਚ ਵੱਖ-ਵੱਖ ਖੇਤਰਾਂ ਦੇ 150 ਨਕਦ ਸ਼ੇਅਰ ਸ਼ਾਮਲ ਹਨ ਅਤੇ ਨਕਦੀ ਤੇ ਨਿਵੇਸ਼-ਯੋਗਤਾ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਅਜਿਹੇ ’ਚ ਇਹ ਜੋਖਮ ਤੋਂ ਬਚਾਅ (ਹੇਜਿੰਗ) ਅਤੇ ਪੋਰਟਫੋਲੀਓ ’ਚ ਵੰਨ-ਸੁਵੰਨਤਾ ਲਿਆਉਣ ਲਈ ਇਕ ਢੁਕਵਾਂ ਆਧਾਰ ਸੂਚਕ ਅੰਕ ਸਾਬਤ ਹੋਵੇਗਾ।
ਇਹ ਵੀ ਪੜ੍ਹੋ : Warren Buffett ਨੇ Bill Gates Foundation ਨੂੰ ਸਾਲਾਨਾ ਦਾਨ ਦੇਣਾ ਕੀਤਾ ਬੰਦ, ਵਜ੍ਹਾ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸਾਈਬਰ ਧੋਖਾਧੜੀ ਦੇ ਅਜੀਬ ਤਰੀਕੇ ਨੇ ਉਡਾਏ ਹੋਸ਼, ਬੈਂਕ ਮੈਨੇਜਰ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ
NEXT STORY