ਬਿਜ਼ਨੈੱਸ ਡੈਸਕ - ਡਿਜੀਟਲ ਭੁਗਤਾਨ ਕੰਪਨੀ ਫੋਨਪੇ ਨੇ ਸ਼ੁਰੂਆਤੀ ਜਨਤਕ ਇਸ਼ੂ (ਆਈ. ਪੀ. ਓ.) ਲਿਆਉਣ ਦੀ ਯੋਜਨਾ ਮੁੜ ਸ਼ੁਰੂ ਕਰ ਦਿੱਤੀ ਹੈ। ਕੰਪਨੀ ਫਰਵਰੀ-ਮਾਰਚ ’ਚ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋਣ ਦਾ ਟੀਚਾ ਲੈ ਕੇ ਚੱਲ ਰਹੀ ਹੈ। ਇਸ ਦੌਰਾਨ ਕੰਪਨੀ ਦਾ ਮੁਲਾਂਕਣ 1,200-1,500 ਕਰੋੜ ਡਾਲਰ (ਲੱਗਭਗ 1.2 ਲੱਖ ਕਰੋੜ ਰੁਪਏ ਤੋਂ 1.5 ਲੱਖ ਕਰੋੜ ਰੁਪਏ) ਰਹਿਣ ਦਾ ਅੰਦਾਜ਼ਾ ਹੈ। ਘਟਨਾਕ੍ਰਮ ਨਾਲ ਜੁੜੇ ਮਰਚੈਂਟ ਬੈਂਕਰਾਂ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਕੰਪਨੀ ਜਲਦੀ ਹੀ ਸੋਧਿਆ ਖਰੜਾ ਦਸਤਾਵੇਜ਼ (ਡੀ. ਆਰ. ਐੱਚ. ਪੀ.) ਦਾਖ਼ਲ ਕਰ ਸਕਦੀ ਹੈ। ਪ੍ਰਸਤਾਵਿਤ ਆਈ. ਪੀ. ਓ. ਤੋਂ 12,000-14,000 ਕਰੋੜ ਰੁਪਏ ਜੁਟਾਏ ਜਾਣ ਦੀ ਉਮੀਦ ਹੈ ਅਤੇ ਇਹ ਪੂਰੀ ਤਰ੍ਹਾਂ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਦੇ ਰੂਪ ’ਚ ਹੋਵੇਗਾ। ਫੋਨਪੇ ਨੇ ਇਸ ਤੋਂ ਪਹਿਲਾਂ ਗਲੋਬਲ ਬੇਯਕੀਨੀਆਂ, ਕਮਜ਼ੋਰ ਵਿਆਪਕ ਆਰਥਿਕ ਹਾਲਾਤ ਅਤੇ ਸ਼ੇਅਰ ਬਾਜ਼ਾਰਾਂ ’ਚ ਵਧਦੀ ਉਥਲ-ਪੁਥਲ ਦਰਮਿਆਨ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋਣ ਦੀ ਯੋਜਨਾ ਟਾਲ ਦਿੱਤੀ ਸੀ।
Royal Enfield ਨੇ ਇਲੈਕਟ੍ਰਿਕ ਵਾਹਨ ਕਾਰੋਬਾਰ ਦੇ ਵਿਸਥਾਰ ਲਈ ਤਾਮਿਲਨਾਡੂ ਸਰਕਾਰ ਨਾਲ ਕੀਤਾ ਸਮਝੌਤਾ
NEXT STORY