ਨਵੀਂ ਦਿੱਲੀ- ਭਾਰਤ ’ਚ ਸੋਨੇ ਦੀ ਦਰਾਮਦ ’ਤੇ ਨਿਰਭਰਤਾ ਘਟਾਉਣ ਅਤੇ ਘਰੇਲੂ ਉਤਪਾਦਨ ਵਧਾਉਣ ਲਈ ਨੀਤੀ ਆਯੋਗ ਛੇਤੀ ਹੀ ਸੋਨੇ ਦੀ ਖੋਜ ਅਤੇ ਮਾਈਨਿੰਗ ਨੂੰ ਉਤਸ਼ਾਹ ਦੇਣ ਦੀ ਯੋਜਨਾ ਤਿਆਰ ਕਰ ਸਕਦਾ ਹੈ। ਇਸ ਤਹਿਤ ਦੇਸ਼ ’ਚ ਸੋਨੇ ਦੀਆਂ ਖਾਨਾਂ ਦੀ ਖੋਜ ਅਤੇ ਮਾਈਨਿੰਗ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਇਕ ਵਿਸਥਾਰਤ ਬਲੂਪ੍ਰਿੰਟ ਲਿਆਉਣ ਦੀ ਤਿਆਰੀ ਹੈ।
ਰਿਪੋਰਟ ਮੁਤਾਬਕ, ਭਾਰਤ ’ਚ ਲੱਗਭਗ 501 ਤੋਂ 518 ਮਿਲੀਅਨ ਟਨ ਪ੍ਰਾਇਮਰੀ ਗੋਲਡ ਓਰ ਦੇ ਸੋਮੇ ਮੌਜੂਦ ਹਨ। ਇਸ ਤੋਂ ਲੱਗਭਗ 600 ਤੋਂ 607 ਟਨ ਪ੍ਰਾਇਮਰੀ ਸੋਨਾ ਮਿਲਣ ਦਾ ਅੰਦਾਜ਼ਾ ਹੈ। ਇਨ੍ਹਾਂ ’ਚ ਸਭ ਤੋਂ ਵੱਧ ਸੋਮੇ ਬਿਹਾਰ ’ਚ 44-45 ਫੀਸਦੀ ਹਨ। ਇਸ ਤੋਂ ਬਾਅਦ ਰਾਜਸਥਾਨ ’ਚ 25 ਫੀਸਦੀ ਅਤੇ ਕਰਨਾਟਕ ’ਚ 21 ਫੀਸਦੀ ਸੋਮੇ ਹਨ। ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼ ਅਤੇ ਝਾਰਖੰਡ ’ਚ ਵੀ ਸੋਨੇ ਦੇ ਸੋਮੇ ਮੌਜੂਦ ਹਨ।
ਮੀਡੀਆ ਰਿਪੋਰਟ ਮੁਤਾਬਕ, ਇਸ ਪ੍ਰਸਤਾਵਿਤ ਢਾਂਚੇ ’ਚ ਗੋਲਡ ਮਾਈਨਿੰਗ ਪ੍ਰਾਜੈਕਟਾਂ ਲਈ ਵਿੱਤੀ ਇਨਸੈਂਟਿਵ ਦੇਣ ਦੇ ਨਾਲ ਰੈਗੂਲੇਟਰੀ ਪ੍ਰਕਿਰਿਆਵਾਂ ਨੂੰ ਆਸਾਨ ਬਣਾਉਣ ’ਤੇ ਜ਼ੋਰ ਦਿੱਤਾ ਜਾਵੇਗਾ। ਇਸ ’ਚ ਲੰਬੇ ਸਮੇਂ ਲਈ ਮਾਈਨਿੰਗ ਅਧਿਕਾਰ ਦੇਣ, ਕੰਪਨੀਆਂ ਅਤੇ ਬੋਲੀਦਾਤਿਆਂ ਦੀ ਤਕਨੀਕੀ ਸਮਰੱਥਾ ਦੇ ਆਧਾਰ ’ਤੇ ਰੇਟਿੰਗ ਕਰਨ ਅਤੇ ਨਿਵੇਸ਼ ਦੇ ਅਨੁਕੂਲ ਮਾਹੌਲ ਤਿਆਰ ਕਰਨ ਵਰਗੇ ਕਦਮ ਸ਼ਾਮਲ ਹੋ ਸਕਦੇ ਹਨ।
TVS ਪਰਿਵਾਰ ਦੇ ਵਿਵਾਦ ’ਚ ਨਵਾਂ ਮੋੜ, ਲਕਸ਼ਮੀ ਵੇਣੂ ਨੇ ਪਿਤਾ ਨੂੰ ਭੇਜਿਆ ਜਾਇਦਾਦ ਦੀ ਵੰਡ ਦਾ ਨੋਟਿਸ
NEXT STORY