ਨਵੀਂ ਦਿੱਲੀ- ਈਰਾਨ ’ਚ ਜੰਗ ਕਾਰਨ ਕ੍ਰਿਸਿਲ ਦੀ ਇਕ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਇਸ ਰਿਪੋਰਟ ਮੁਤਾਬਕ, ਮਾਰਚ 2026 ’ਚ ਘਰ ’ਚ ਬਣੀ ਮਾਸਾਹਾਰੀ ਥਾਲੀ ਦੀ ਕੀਮਤ ’ਚ ਪਿਛਲੇ ਸਾਲ ਦੇ ਮੁਕਾਬਲੇ ਇਕ ਫੀਸਦੀ ਦੀ ਗਿਰਾਵਟ ਆਈ ਹੈ, ਜਦਕਿ ਇਸ ਦੌਰਾਨ ਸ਼ਾਕਾਹਾਰੀ ਥਾਲੀ ਦੀਆਂ ਕੀਮਤਾਂ ਸਥਿਰ ਰਹੀਆਂ।
ਦਰਅਸਲ, ਇਸ ਦੌਰਾਨ ਆਲੂ, ਪਿਆਜ਼ ਅਤੇ ਦਾਲ ਦੀ ਕੀਮਤ ’ਚ ਆਈ ਕਮੀ ਨੇ ਟਮਾਟਰ, ਵਨਸਪਤੀ ਤੇਲ ਅਤੇ ਈਂਧਨ ਨਾਲ ਜੁੜੇ ਵਧਦੇ ਖਰਚਿਆਂ ਦੀ ਪੂਰਤੀ ਕਰ ਦਿੱਤੀ ਹੈ, ਜਿਸ ਨਾਲ ਕੀਮਤਾਂ ’ਚ ਫਰਕ ਵੇਖਿਆ ਜਾ ਰਿਹਾ ਹੈ।
ਕ੍ਰਿਸਿਲ ਇੰਟੈਲੀਜੈਂਸ ਦੀ ਹਾਲੀਆ ‘ਰੋਟੀ ਰਾਈਸ ਰੇਟ’ ਰਿਪੋਰਟ ਅਨੁਸਾਰ ਸ਼ਾਕਾਹਾਰੀ ਅਤੇ ਮਾਸਾਹਾਰੀ ਥਾਲੀ ਨੂੰ ਬਣਾਉਣ ਦੀ ਔਸਤ ਲਾਗਤ ਦਾ ਹਿਸਾਬ ਪੂਰੇ ਉੱਤਰ, ਦੱਖਣ, ਪੂਰਬ ਅਤੇ ਪੱਛਮ ਭਾਰਤ ’ਚ ਚੱਲ ਰਹੀਆਂ ਇਨਪੁਟ ਕੀਮਤਾਂ ਦੇ ਆਧਾਰ ’ਤੇ ਲਾਇਆ ਗਿਆ। ਇਸ ਮਹੀਨਾਵਾਰੀ ਰਿਪੋਰਟ ’ਚ ਆਮ ਆਦਮੀ ਦੇ ਖਰਚੇ ’ਤੇ ਇਨ੍ਹਾਂ ਕੀਮਤਾਂ ’ਚ ਬਦਲਾਅ ਦੇ ਅਸਰ ਨੂੰ ਦਿਖਾਇਆ ਗਿਆ ਹੈ ਅਤੇ ਅਨਾਜ, ਬਰਾਇਲਰ ਚਿਕਨ ਅਤੇ ਮਸਾਲਿਆਂ ਵਰਗੀਆਂ ਖ਼ਾਸ ਚੀਜ਼ਾਂ ਨੂੰ ਇਸ ਬਦਲਾਅ ਦਾ ਮੁੱਖ ਕਾਰਨ ਦੱਸਿਆ ਗਿਆ ਹੈ।
ਇਸ ਤਰ੍ਹਾਂ ਨਾਲ ਸੰਤੁਲਿਤ ਹੋਈ ਲਾਗਤ
ਬੇਸ਼ੱਕ ਇਸ ਸਾਲ ਮਾਰਚ ’ਚ ਪੱਛਮੀ ਏਸ਼ੀਆ ’ਚ ਤਣਾਅ ਕਾਰਨ ਖਾਣ ਵਾਲੇ ਤੇਲ (6 ਫੀਸਦੀ), ਕੁਕਿੰਗ ਗੈਸ (14 ਫੀਸਦੀ), ਟਮਾਟਰ ਦੀਆਂ ਕੀਮਤਾਂ (33 ਫੀਸਦੀ) ਵਧੀਆਂ ਪਰ ਇਸੇ ਦੌਰਾਨ ਆਲੂ-ਪਿਆਜ਼ ਦੀ ਘੱਟ ਹੋਈ ਕੀਮਤ ਨੇ ਵਧਦੀ ਹੋਈ ਲਾਗਤ ਨੂੰ ਘੱਟ ਕਰ ਦਿੱਤਾ। ਮਾਸਾਹਾਰੀ ਥਾਲੀ ਵੀ ਮਾਰਚ 2025 ਦੇ ਮੁਕਾਬਲੇ ਮਾਰਚ 2026 ’ਚ 1 ਫੀਸਦੀ ਸਸਤੀ ਇਸ ਲਈ ਰਹੀ ਕਿਉਂਕਿ ਇਸ ਦੌਰਾਨ ਬਰਾਇਲਰ ਦੀਆਂ ਕੀਮਤਾਂ ’ਚ 2 ਫੀਸਦੀ ਤੱਕ ਦੀ ਗਿਰਾਵਟ ਆਈ ਹੈ।
ਬੈਂਕਾਂ ਸਾਹਮਣੇ ਨਵੀਂ ਚੁਣੌਤੀ: ਜਮ੍ਹਾਂ ਪੂੰਜੀ ਵਧਾਉਣ 'ਚ ਨਿੱਜੀ ਬੈਂਕਾਂ ਨੇ ਸਰਕਾਰੀ ਬੈਂਕਾਂ ਨੂੰ ਪਛਾੜਿਆ
NEXT STORY