ਬਿਜ਼ਨੈੱਸ ਡੈਸਕ - ਸੁਪਰੀਮ ਕੋਰਟ ਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (ਐੱਫ. ਐੱਸ. ਐੱਸ. ਏ.) ਕੋਲੋਂ ਖਾਣ-ਪੀਣ ਵਾਲੀਆਂ ਪੈਕਡ ਵਸਤਾਂ ’ਤੇ ਲੱਗੇ ਲੇਬਲਾਂ ਬਾਰੇ ਸਪੱਸ਼ਟੀਕਰਨ ਮੰਗਿਆ ਹੈ। ਸੁਪਰੀਮ ਕੋਰਟ ਦਾ ਇਸ ਸਬੰਧੀ ਹੁਕਮ ਵੀਰਵਾਰ ਦੇਰ ਰਾਤ ਅਪਲੋਡ ਕੀਤਾ ਗਿਆ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਸੀਜ਼ਨ ਦਰਮਿਆਨ ਦਿੱਲੀ 'ਚ 56 ਗਹਿਣਿਆਂ ਦੀਆਂ ਦੁਕਾਨਾਂ ਸੀਲ, ਕਾਰੋਬਾਰੀਆਂ 'ਚ ਵਧਿਆ ਰੋਸ
ਜਸਟਿਸ ਜੇ. ਬੀ. ਪਾਰਦੀਵਾਲਾ ਤੇ ਕੇ. ਵਿਨੋਦ ਚੰਦਰਨ ਦੇ ਬੈਂਚ ਨੇ ਕਿਹਾ ਹੈ ਕਿ ਖਾਣ-ਪੀਣ ਵਾਲੀਆਂ ਪੈਕਡ ਵਸਤਾਂ ਬਾਰੇ ਪੈਕਟ ਦੇ ‘ਫਰੰਟ ਆਫ ਪੈਕੇਜ ਲੇਬਲਿੰਗ ’ ਭਾਾਵ ਐੱਫ. ਓ. ਪੀ. ਐੱਲ. ਨੂੰ ਪੜਾਅਵਾਰ ਢੰਗ ਨਾਲ ਲਾਗੂ ਕਰਨ ਦੇ ਪ੍ਰਸਤਾਵ ਦੇ ਹਿੱਸੇ ਵਜੋਂ ਚਿੰਤਾ ਵਾਲੇ ਪੌਸ਼ਟਿਕ ਤੱਤਾਂ ਜਿਵੇਂ ਕਿ ਚਰਬੀ, ਖੰਡ ਤੇ ਲੂਣ ਲਈ ਪ੍ਰਸਤਾਵਿਤ ਚਿਤਾਵਨੀ ਲੇਬਲਾਂ ’ਤੇ ਵਧੇਰੇ ਸਪੱਸ਼ਟਤਾ ਦਰਸਾਈ ਜਾਏ।
ਇਹ ਵੀ ਪੜ੍ਹੋ : ਜਲਦ ਸਸਤੀ ਹੋਵੇਗੀ ਖੰਡ, ਜਾਣੋ ਤਿਉਹਾਰਾਂ ਤੋਂ ਪਹਿਲਾਂ ਕੀ ਹੈ ਸਰਕਾਰ ਦੀ ਯੋਜਨਾ
ਫਰੰਟ ਆਫ ਪੈਕੇਜ ਲੇਬਲਿੰਗ ਖਾਣ-ਪੀਣ ਵਾਲੀਆਂ ਵਸਤਾਂ ਦੀ ਪੈਕਿੰਗ ’ਤੇ ਸਮੱਗਰੀ ਸੰਬੰਧੀ ਜਾਣਕਾਰੀ ਦਾ ਇੱਕ ਗ੍ਰਾਫਿਕ ਪ੍ਰਦਰਸ਼ਨ ਹੈ ਜੋ ਖਪਤਕਾਰਾਂ ਨੂੰ ਇਸ ਦੀ ਖਰੀਦਦਾਰੀ ਬਾਰੇ ਕੋਈ ਫੈਸਲਾ ਲੈਣ ਅਤੇ ਸਿਹਤਮੰਦ ਖੁਰਾਕ ਚੁਣਨ ’ਚ ਮਦਦ ਕਰ ਸਕਦਾ ਹੈ।
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਇਹ ਵੀ ਪੁੱਛਿਆ ਕਿ ਉਹ ਸਕੂਲਾਂ ’ਚ ਪੋਸ਼ਣ ਜਾਗਰੂਕਤਾ ਵਧਾਉਣ ਦੀ ਯੋਜਨਾ ਕਿਵੇਂ ਬਣਾਉਂਦੀ ਹੈ? ਬੱਚਿਆਂ ’ਚ ਗੈਰ-ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਵਿਕਸਤ ਹੋਣ ਦਾ ਗੰਭੀਰ ਖਤਰਾ ਹੈ। ਮਾਮਲੇ ਦੀ ਅਗਲੀ ਸੁਣਵਾਈ 28 ਸਤੰਬਰ ਨੂੰ ਹੋਵੇਗੀ।
ਇਹ ਵੀ ਪੜ੍ਹੋ : Toll Plaza 'ਤੇ ਕਰੋੜਾਂ ਦੀ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਮਾਮਲਾ ਜਾਣ ਉੱਡਣਗੇ ਹੋਸ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਅਗਲੇ ਹਫ਼ਤੇ ਖੁੱਲ੍ਹੇਗਾ NSE ਦਾ IPO , ਜਾਣੋ ਕਿੰਨੀ ਹੋਵੇਗੀ ਪ੍ਰਤੀ ਸ਼ੇਅਰ ਕੀਮਤ
NEXT STORY