ਨਵੀਂ ਦਿੱਲੀ—ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਵਲੋਂ ਯੈੱਸ ਬੈਂਕ ਦੇ ਬੋਰਡ ਨੂੰ ਮੁਅੱਤਲ ਕਰਨ ਅਤੇ ਭਾਰਤ 'ਚ ਕੋਰੋਨਾ ਵਾਇਰਸ ਨਾਲ ਮਚੇ ਹਾਹਾਕਾਰ ਦਾ ਅਸਰ ਸ਼ੇਅਰ ਬਾਜ਼ਾਰ 'ਤੇ ਦੇਖਣ ਨੂੰ ਮਿਲਿਆ ਹੈ | ਕਾਰੋਬਾਰ ਦੇ ਅੰਤਿਮ ਦਿਨ ਸ਼ੇਅਰ ਬਾਜ਼ਾਰ ਗਿਰਾਵਟ ਦੇ ਨਾਲ ਬੰਦ ਹੋਇਆ ਹੈ | ਸ਼ੁੱਕਰਵਾਰ ਨੂੰ ਸੈਂਸੈਕਸ 893.99 ਅੰਕਾਂ ਦੀ ਗਿਰਾਵਟ ਦੇ ਨਾਲ 37576.62 ਅੰਕ ਅਤੇ ਨਿਫਟੀ 279.55 ਅੰਕ ਡਿੱਗ ਕੇ 10989.45 ਅੰਕ 'ਤੇ ਬੰਦ ਹੋਇਆ |
ਦੱਸ ਦੇਈਏ ਕਿ ਵੀਰਵਾਰ ਨੂੰ ਆਰ.ਬੀ.ਆਈ. ਨੇ ਯੈੱਸ ਬੈਂਕ ਦੇ ਬੋਰਡ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਇਸ ਬੈਂਕ ਨਾਲ ਇਕ ਮਹੀਨੇ 'ਚ 50 ਹਜ਼ਾਰ ਰੁਪਏ ਤੱਕ ਨਿਕਾਸੀ ਸੀਮਾ ਤੈਅ ਕੀਤੀ | 50 ਹਜ਼ਾਰ ਤੋਂ ਜ਼ਿਆਦਾ ਰੁਪਏ ਨਿਕਲਣ 'ਤੇ ਉਪਭੋਕਤਾਵਾਂ ਨੂੰ ਆਰ.ਬੀ.ਆਈ. ਤੋਂ ਆਗਿਆ ਲੈਣੀ ਹੋਵੇਗੀ | ਬੈਂਕ 'ਤੇ ਪ੍ਰਤੀਬੰਧ ਤਿੰਨ ਅਪ੍ਰੈਲ ਤੱਕ ਲਾਗੂ ਰਹੇਗਾ | ਆਰ.ਬੀ.ਆਈ. ਨੇ ਨਾਲ ਹੀ ਕਿਹਾ ਕਿ ਯੈੱਸ ਬੈਂਕ ਦੇ ਬੋਰਡ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਵ ਕਰ ਰਹੇ ਹਨ | ਭਾਰਤੀ ਸਟੇਟ ਬੈਂਕ ਦੇ ਸਾਬਕਾ ਸੀ.ਐੱਫ.ਓ. ਪ੍ਰਸ਼ਾਂਤ ਕੁਮਾਰ ਨੂੰ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ | ਆਰ.ਬੀ.ਆਈ. ਵਲੋਂ ਇਕ ਸੂਚਨਾ ਮੁਤਾਬਕ ਯੈੱਸ ਬੈਂਕ ਦੇ ਜਮ੍ਹਾਕਰਤਾਵਾਂ ਨੂੰ ਬਚਤ ਖਾਤਾ, ਚਾਲੂ ਖਾਤਾ ਜਾਂ ਹੋਰ ਜਮ੍ਹਾ ਖਾਤਾ ਤੋਂ 50 ਹਜ਼ਾਰ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਦਾ ਭੁਗਤਾਨ ਕਰਨ ਦਾ ਆਗਿਆ ਨਹੀਂ ਹੋਵੇਗੀ |
ਦੱਸ ਦੇਈਏ ਕਿ ਇਸ ਤੋਂ ਪਹਿਲਾਂ 28 ਫਰਵਰੀ ਨੂੰ ਸੈਂਸੈਕਸ 1448.37 ਅੰਕ ਟੁੱਟਿਆ ਸੀ, ਇਹ ਇਸ ਸਾਲ ਦੀ ਸਭ ਤੋਂ ਵੱਡੀ ਗਿਰਾਵਟ ਹੈ | ਉੱਧਰ ਉਸ ਤੋਂ ਪਹਿਲਾਂ ਇਸ ਸਾਲ ਇਕ ਫਰਵਰੀ ਨੂੰ ਬਜਟ ਦੇ ਦਿਨ ਸੈਂਸੈਕਸ ਨੇ 10 ਸਾਲ ਦੀ ਸਭ ਤੋਂ ਵੱਡੀ ਗਿਰਾਵਟ ਦੇਖੀ ਗਈ ਸੀ | ਕਾਰੋਬਾਰ ਦੇ ਅੰਤ 'ਚ ਸੈਂਸੈਕਸ 987.96 ਅੰਕ ਜਾਂ 2.43 ਫੀਸਦੀ ਦੇ ਨੁਕਸਾਨ ਨਾਲ 39,735.53 ਅੰਕ 'ਤੇ ਬੰਦ ਹੋਇਆ ਸੀ |
ਸੋਨਾ ਪਹੁੰਚਿਆ 45,600 ਦੇ ਰਿਕਾਰਡ ਪੱਧਰ 'ਤੇ, ਚਾਂਦੀ ਵੀ ਜ਼ੋਰਦਾਰ ਚਮਕੀ
NEXT STORY