ਬਿਜ਼ਨੈੱਸ ਡੈਸਕ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸੰਜੇ ਮਲਹੋਤਰਾ ਨੇ ਬੈਂਕਾਂ ਨੂੰ ਕਿਹਾ ਕਿ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਆਧਾਰਤ ਮਾਡਲ ਵਿਕਸਤ ਕਰਦੇ ਸਮੇਂ ਫੈਸਲਿਆਂ ਦੀ ਪ੍ਰਕਿਰਿਆ ’ਚ ਸਾਰਥਕ ਮਨੁੱਖੀ ਨਿਗਰਾਨੀ ਨੂੰ ਲਾਜ਼ਮੀ ਸਿਧਾਂਤ ਵਜੋਂ ਸ਼ਾਮਲ ਕਰਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਏ. ਆਈ. ਉਪਕਰਣਾਂ ਤੋਂ ਹੋਈਆਂ ਗਲਤੀਆਂ ਲਈ ਸਿਰਫ ਤਕਨਾਲੋਜੀ ਨੂੰ ਜ਼ਿੰਮੇਵਾਰ ਠਹਿਰਾਉਣਾ ਰੈਗੂਲੇਟਰ ਨੂੰ ਪ੍ਰਵਾਨ ਨਹੀਂ ਹੋਵੇਗਾ।
ਇਹ ਵੀ ਪੜ੍ਹੋ : Gold Price ਸੰਬੰਧੀ ਦੋ ਵੱਡੀਆਂ ਭਵਿੱਖਬਾਣੀਆਂ, 1.30 ਲੱਖ ਤੱਕ ਡਿੱਗ ਸਕਦਾ ਹੈ ਸੋਨਾ ਜਾਂ ਜਾਵੇਗਾ 2 ਲੱਖ ਦੇ ਪਾਰ
ਇੱਥੇ ਉਦਯੋਗ ਮੰਡਲ ਫਿੱਕੀ ਅਤੇ ਆਈ. ਬੀ. ਏ. (ਭਾਰਤੀ ਬੈਂਕ ਐਸੋਸੀਏਸ਼ਨ) ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮਲਹੋਤਰਾ ਨੇ ਕਿਹਾ ਕਿ ਏ. ਆਈ. ਦੀ ਵਰਤੋਂ ਮਨੁੱਖੀ ਫੈਸਲਾ ਲੈਣ ਦੀ ਸਮਰੱਥਾ ਦੀ ਥਾਂ ਲੈਣ ਦੀ ਬਜਾਏ ਉਸ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ’ਚ ਰੋਜ਼ਗਾਰ ’ਤੇ ਏ. ਆਈ. ਦੇ ਪ੍ਰਭਾਵ ਨੂੰ ਲੈ ਕੇ ਵਿਆਪਕ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਚਾਂਦੀ ਦੇ ਗਹਿਣਿਆਂ ਦੀ ਸ਼ੁੱਧਤਾ ਦੀ ਜਾਂਚ ਹੋਵੇਗੀ ਆਸਾਨ, ਨਕਲੀ ਗਹਿਣਿਆਂ ਦੀ ਤੁਰੰਤ ਦਰਜ ਹੋਵੇਗੀ ਸ਼ਿਕਾਇਤ
ਕਿਸੇ ਫੈਸਲੇ ਦੀ ਅੰਤਿਮ ਜ਼ਿੰਮੇਵਾਰੀ ਬੈਂਕ ਦੀ
ਕੇਂਦਰੀ ਬੈਂਕ ਦੇ ਗਵਰਨਰ ਨੇ ਕਿਹਾ ਕਿ ਆਰ. ਬੀ. ਆਈ. ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਅਜਿਹੇ ਜੋਖਮ ਵਜੋਂ ਨਹੀਂ ਦੇਖਦਾ, ਜਿਸ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ, ਸਗੋਂ ਅਜਿਹੀ ਸਮਰੱਥਾ ਦੇ ਤੌਰ ’ਤੇ ਦੇਖਦਾ ਹੈ ਜਿਸ ਦੀ ਜ਼ਿੰਮੇਵਾਰੀ ਨਾਲ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ, ਮਲਹੋਤਰਾ ਨੇ ਚਿਤਾਵਨੀ ਦਿੱਤੀ ਕਿ ਬੈਂਕਿੰਗ ਪ੍ਰਣਾਲੀ ’ਚ ਏ. ਆਈ. ਨੂੰ ਅਪਣਾਉਣ ਨਾਲ ਸਮੇਂ ਦੇ ਨਾਲ ਮਨੁੱਖੀ ਫੈਸਲਾ ਲੈਣ ਦੀ ਸਮਰੱਥਾ ਅਤੇ ਜਵਾਬਦੇਹੀ ਘੱਟ ਹੋ ਸਕਦੀ ਹੈ।
ਇਹ ਵੀ ਪੜ੍ਹੋ : ਮਸ਼ਹੂਰ ਡਾਇਰੈਕਟਰ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਗ੍ਰਿਫ਼ਤਾਰ, 33 ਸਾਲ ਦੀ ਅਦਾਕਾਰਾ ਨੇ ਲਗਾਏ ਗੰਭੀਰ ਦੋਸ਼
ਉਨ੍ਹਾਂ ਕਿਹਾ, ‘‘ਕਿਸੇ ਬੈਂਕ ਦੇ ਫੈਸਲੇ ਦੀ ਅੰਤਿਮ ਜ਼ਿੰਮੇਵਾਰੀ ਬੈਂਕ ਦੀ ਹੋਣੀ ਚਾਹੀਦੀ ਹੈ, ਨਾ ਕਿ ਸੇਵਾਦਾਤਾ ਜਾਂ ‘ਐਲਗੋਰਿਦਮ’ ਦੀ। ਅਸੀਂ ਇਹ ਨਹੀਂ ਕਹਿ ਸਕਦੇ ਕਿ ਫੈਸਲਾ ਮਾਡਲ ਨੇ ਕੀਤਾ। ਭਾਵੇਂ ਬੈਂਕ ਲਈ ਹੋਵੇ, ਗਾਹਕ ਲਈ ਜਾਂ ਰੈਗੂਲੇਟਰ ਲਈ, ਇਹ ਕਦੇ ਪ੍ਰਵਾਨਯੋਗ ਜਵਾਬ ਨਹੀਂ ਹੋ ਸਕਦਾ।’’ ਜ਼ਿਕਰਯੋਗ ਹੈ ਕਿ ਕਈ ਭਾਰਤੀ ਬੈਂਕ ਕਰਜ਼ਾ ਮਨਜ਼ੂਰੀ ਅਤੇ ਗਾਹਕ ਸੇਵਾ ਸਮੇਤ ਵੱਖ-ਵੱਖ ਕੰਮਾਂ ’ਚ ਏ. ਆਈ. ਦੀ ਵੱਡੇ ਪੱਧਰ ’ਚ ਵਰਤੋਂ ਕਰ ਰਹੇ ਹਨ। ਇਨ੍ਹਾਂ ’ਚੋਂ ਕੁਝ ਨੂੰ ਉਮੀਦ ਹੈ ਕਿ ਸਮੇਂ ਦੇ ਨਾਲ ਮਨੁੱਖੀ ਸਰੋਤਾਂ ’ਤੇ ਉਨ੍ਹਾਂ ਦੀ ਨਿਰਭਰਤਾ ਘੱਟ ਹੋਵੇਗੀ।
ਇਹ ਵੀ ਪੜ੍ਹੋ : Demat ਤੇ MF ਖ਼ਾਤਾਧਾਰਕਾਂ ਲਈ ਅਹਿਮ ਖ਼ਬਰ, 1 ਸਤੰਬਰ ਤੋਂ ਬਦਲ ਜਾਣਗੇ Nominee ਦੇ ਨਿਯਮ
ਆਰ. ਬੀ. ਆਈ. ਦੀ ਏ. ਆਈ. ਮਾਡਲ ’ਤੇ ਨਜ਼ਰ, ਬੈਂਕਾਂ ਨੂੰ ਜਵਾਬਦੇਹੀ ਤੈਅ ਕਰਨ ਦੇ ਹੁਕਮ
ਉਨ੍ਹਾਂ ਬੈਂਕਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਤੋਂ ਅੱਗੇ ਵਧ ਕੇ ਅੰਕੜਿਆਂ ਦੀ ਗੁਪਤਤਾ ’ਤੇ ਧਿਆਨ ਦੇਣ, ਬਾਹਰੀ ਭਾਈਵਾਲਾਂ ਨਾਲ ਕੰਮ ਕਰਦੇ ਸਮੇਂ ਏ. ਆਈ. ਨਾਲ ਜੁੜੇ ਜੋਖਮਾਂ ਦਾ ਬਿਹਤਰ ਪ੍ਰਬੰਧਨ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਏ. ਆਈ. ਮੰਚ ਇਹ ਸਮਝਾਉਣ ’ਚ ਸਮਰੱਥ ਹੋਣ ਕਿ ਕਿਸੇ ਪ੍ਰਸਤਾਵ ’ਤੇ ਉਸ ਨੇ ਕੋਈ ਵਿਸ਼ੇਸ਼ ਫੈਸਲਾ ਕਿਉਂ ਸੁਝਾਇਆ।
ਮਲਹੋਤਰਾ ਨੇ ਕਿਹਾ ਕਿ ਆਰ. ਬੀ. ਆਈ. ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਬੈਂਕਾਂ ’ਚ ਅਸਲ ’ਚ ਕਿਹੜੇ ਮਾਡਲ ਵਰਤੋਂ ਕੀਤੇ ਜਾ ਰਹੇ ਹਨ। ਉਨ੍ਹਾਂ ਬੈਂਕਾਂ ਨੂੰ ਅਜਿਹੇ ਸਾਰੇ ਮਾਡਲਾਂ ਦੀ ਪੂਰੀ ਸੂਚੀ ਰੱਖਣ ਲਈ ਕਿਹਾ। ਗਵਰਨਰ ਨੇ ਕਿਹਾ ਕਿ ਬੈਂਕਾਂ ਨੂੰ ਸਪੱਸ਼ਟ ਜਵਾਬਦੇਹੀ ਨਾਲ ਨਿਰਦੇਸ਼ਕ ਮੰਡਲ ਤੋਂ ਮਨਜ਼ੂਰ ਏ. ਆਈ. ਸੰਚਾਲਨ ਨੀਤੀ ਬਣਾਉਣੀ ਚਾਹੀਦੀ ਹੈ। ਇਹ ਜਵਾਬਦੇਹੀ ਸਿਰਫ ਤਕਨਾਲੋਜੀ ਖਰੀਦ ਤੱਕ ਸੀਮਤ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ : ਆਪਣੀ ਜਾਨ ਦੇਣ ਵਾਲੇ ਸਨ Govinda, ਪਰ ਇੱਕ ਹਾਦਸੇ ਨੇ ਬਦਲ ਦਿੱਤੀ ਅਦਾਕਾਰ ਦੀ ਜ਼ਿੰਦਗੀ
ਇਹ ਵੀ ਪੜ੍ਹੋ : Credit Card ਯੂਜ਼ਰਸ ਨੂੰ ਇੱਕ ਛੋਟੀ ਜਿਹੀ ਗਲਤੀ ਪੈ ਸਕਦੀ ਹੈ ਭਾਰੀ, ਵਿਗੜ ਸਕਦਾ ਹੈ ਕ੍ਰੈਡਿਟ ਰਿਕਾਰਡ
ਇਹ ਵੀ ਪੜ੍ਹੋ : 37% ਤੱਕ ਟੁੱਟ ਸਕਦਾ ਹੈ ਸੋਨਾ, Gold ਦੀਆਂ ਕੀਮਤਾਂ ਨੂੰ ਲੈ ਕੇ ਹੈਰਾਨ ਕਰਦੀ ਰਿਪੋਰਟ ਆਈ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਵਿਦੇਸ਼ 'ਚ ਚੱਲੇਗੀ ਪੰਜਾਬ ਦੀ ਕਪੂਰਥਲਾ ਫੈਕਟਰੀ 'ਚ ਤਿਆਰ ਕੀਤੀ ਗਈ ਟ੍ਰੇਨ, ਜਾਣੋ ਕੀ ਹੈ ਖ਼ਾਸਿਅਤ
NEXT STORY