ਨਵੀਂ ਦਿੱਲੀ — ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਭਾਰਤੀ ਪ੍ਰਤੀਯੋਗਤਾ ਕਮਿਸ਼ਨ (ਸੀਸੀਆਈ) ਨੂੰ ਨਵੀਂਆਂ ਚੁਣੌਤੀਆਂ ਲਈ ਤਿਆਰ ਰਹਿਣ ਲਈ ਕਿਹਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬਦਲੀ ਹੋਈ ਆਰਥਿਕ ਵਿਵਸਥਾ 'ਚ ਘਰੇਲੂ ਕੰਪਨੀਆਂ ਨੂੰ ਵਿਦੇਸ਼ੀ ਕੰਪਨੀਆਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਦੀ ਲੋੜ ਹੈ। ਸੀਤਾਰਮਣ ਨੇ ਸਰਹੱਦ ਤੋਂ ਪਾਰ ਮੁਕਾਬਲੇ ਅਤੇ ਭਾਰਤੀ ਖਪਤਕਾਰਾਂ 'ਤੇ ਇਸ ਮਾੜੇ ਅਸਰ ਦਾ ਮੁੱਦਾ ਵੀ ਉਠਾਇਆ।
ਸੀ.ਸੀ.ਆਈ. ਦੀ 10 ਵੀਂ ਵਰ੍ਹੇਗਢ ਦੇ ਮੌਕੇ ਇਕ ਪ੍ਰੋਗਰਾਮ ਵਿਚ ਉਨ੍ਹਾਂ ਨੇ ਕਿਹਾ, 'ਹੁਣ ਸਮਾਂ ਆ ਗਿਆ ਹੈ ਕਿ ਮੁਕਾਬਲੇ ਦੇ ਸੰਬੰਧ 'ਚ ਰੈਗੂਲੇਟਰੀ ਨੂੰ ਖੁਦ ਧਿਆਨ ਰੱਖਦੇ ਹੋਏ ਘਰੇਲੂ ਕੰਪਨੀਆਂ 'ਤੇ ਵਿਦੇਸ਼ੀ ਕੰਪਨੀਆਂ ਦੇ ਪ੍ਰਭਾਵ ਦੀ ਜਾਂਚ ਕਰਨੀ ਚਾਹੀਦੀ ਹੈ। ਸੀਤਾਰਮਨ ਨੇ ਇਥੇ ਕਿਹਾ, 'ਤੁਹਾਡਾ ਕੰਮ ਚੁਣੌਤੀਆਂ ਨਾਲ ਭਰਿਆ ਹੈ ਜਿਸ ਵਿਚ ਤੁਹਾਨੂੰ ਭਾਰਤੀ ਖਪਤਕਾਰਾਂ ਦੀ ਰੱਖਿਆ ਕਰਨ ਅਤੇ ਘਰੇਲੂ ਕੰਪਨੀਆਂ ਦੇ ਦੇਸ਼ ਤੋਂ ਬਾਹਰ ਸਥਿਤ ਕੰਪਨੀਆਂ ਦਾ ਸ਼ਿਕਾਰ ਬਣਨ ਤੋਂ ਬਚਾਉਣ 'ਚ ਸਾਡਾ ਮਾਰਗ ਦਰਸ਼ਨ ਕਰਨਾ ਹੈ।'” ਸੀ.ਸੀ.ਆਈ. ਦੇ ਚੇਅਰਮੈਨ ਅਸ਼ੋਕ ਕੁਮਾਰ ਗੁਪਤਾ ਨੇ ਦੱਸਿਆ ਕਿ ਰੈਗੂਲੇਟਰ ਡਿਜੀਟਲ ਮਾਰਕੀਟ ਵਿਚ ਕਥਿਤ ਵਿਰੋਧੀ ਮੁਕਾਬਲੇ ਵਾਲੀਆਂ ਗਤੀਵਿਧੀਆਂ ਦੇ ਸੰਬੰਧ ਵਿਚ ਉਚਿਤ ਤਰੀਕੇ ਨਾਲ ਕੰਮ ਕਰ ਰਿਹਾ ਹੈ। ਇਸ ਸਮਾਗਮ ਨੂੰ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਵੀ ਸੰਬੋਧਨ ਕੀਤਾ।
ਮੂਡੀਜ਼ ਨੇ 2019 ਦੇ ਲਈ ਭਾਰਤ ਦੀ ਵਾਧਾ ਦਰ ਦਾ ਅਨੁਮਾਨ ਘਟਾ ਕੇ ਕੀਤਾ 6.2 ਫੀਸਦੀ
NEXT STORY