ਬਿਜ਼ਨੈੱਸ ਡੈਸਕ - ਸ਼੍ਰੀਲੰਕਾ ’ਚ ਜਨਵਰੀ ’ਚ ਨਵੇਂ ਵਾਹਨਾਂ ਦੀ ਰਜਿਸਟ੍ਰੇਸ਼ਨ ਵਧ ਕੇ 55,000 ਯੂਨਿਟ ਹੋ ਗਈ, ਜੋ ਦਸੰਬਰ ’ਚ 48,000 ਯੂਨਿਟ ਸੀ। ਇਸ ਦੌਰਾਨ ਭਾਰਤ ਤੋਂ ਦਰਾਮਦ ’ਚ 15 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਵਿਸ਼ਲੇਸ਼ਕ ਸੰਸਥਾ ਜੇਬੀ ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : 100 ਰੁਪਏ ਦਾ ਨੋਟ ਰਾਤੋਂ-ਰਾਤ ਬਣਾ ਸਕਦੈ ਕਰੋੜਪਤੀ; ਜਾਣੋ ਇਸ ਦਾ ਖ਼ਾਸ ਇਤਿਹਾਸਕ ਮਹੱਤਵ
ਭਾਰਤ ਤੋਂ ਦਰਾਮਦ ਜਨਵਰੀ ’ਚ ਵਧ ਕੇ 30,766 ਇਕਾਈਆਂ ਹੋ ਗਈ, ਜੋ ਦਸੰਬਰ ’ਚ 26,631 ਇਕਾਈਆਂ ਸੀ। ਜੇਬੀ ਸਕਿਓਰਿਟੀਜ਼ ਨੇ ਪ੍ਰੈੱਸ ਰਿਲੀਜ਼ ’ਚ ਕਿਹਾ ਕਿ ਨਵੀਂ ਰਜਿਸਟ੍ਰੇਸ਼ਨ ’ਚ ਦੋਪਹੀਆ ਵਾਹਨਾਂ ਦੀ ਹਿੱਸੇਦਾਰੀ 24,163 ਵਾਹਨਾਂ ਦੇ ਨਾਲ ਸਭ ਤੋਂ ਵੱਧ ਰਹੀ। ਇਸ ਤੋਂ ਬਾਅਦ ਤਿੰਨ-ਪਹੀਆ ਵਾਹਨ (3,441 ਇਕਾਈਆਂ), ਐੱਸ. ਯੂ. ਵੀ. (2,100 ਇਕਾਈਆਂ) ਅਤੇ ਟਰੱਕ (237 ਇਕਾਈਆਂ) ਦਾ ਸਥਾਨ ਰਿਹਾ। ਕਾਰਾਂ ਦੀ ਰਜਿਸਟ੍ਰੇਸ਼ਨ ਮਹੀਨਾਵਾਰ ਆਧਾਰ ’ਤੇ ਘਟ ਕੇ ਜਨਵਰੀ ’ਚ 4,648 ਇਕਾਈਆਂ ਰਹਿ ਗਈ, ਜੋ ਦਸੰਬਰ ’ਚ 5,007 ਇਕਾਈਆਂ ਸੀ। ਤਿੰਨ-ਪਹੀਆ ਵਾਹਨਾਂ ਦੀ ਰਜਿਸਟ੍ਰੇਸ਼ਨ ਵਧ ਕੇ 3,448 ਇਕਾਈਆਂ ਹੋ ਗਈ, ਜੋ ਪਿਛਲੇ ਮਹੀਨੇ 3,007 ਇਕਾਈਆਂ ਸੀ।
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਕੀ ਨਿਵੇਸ਼ ਦਾ ਇਹ ਸਹੀ ਸਮਾਂ ਹੈ ਜਾਂ ਅਜੇ ਹੋਰ ਡਿੱਗਣਗੇ ਭਾਅ?
ਭਾਰਤ ਦੀ ਬਜਾਜ 2,852 ਇਕਾਈਆਂ ਨਾਲ ਬਾਜ਼ਾਰ ’ਚ ਮੋਹਰੀ ਬਣੀ ਰਹੀ। ਇਸ ਤੋਂ ਬਾਅਦ ਟੀ. ਵੀ. ਐੱਸ. 400 ਇਕਾਈਆਂ ਦੇ ਨਾਲ ਦੂਜੇ ਸਥਾਨ ’ਤੇ ਰਹੀ। ਇਸ ਦੌਰਾਨ ਭਾਰਤ ਤੋਂ ਦਰਾਮਦ ’ਚ 15 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਲੈਕਟ੍ਰਿਕ ਤਿੰਨ-ਪਹੀਆ ਵਾਹਨ ਹੁਣ ਵੀ ਸੀਮਤ ਰਹੇ, ਜਿਨ੍ਹਾਂ ਦੀ ਰਜਿਸਟ੍ਰੇਸ਼ਨ ਮਾਤਰ 29 ਇਕਾਈਆਂ ਰਹੀ। ਚੀਨ ਦੀ ਬੀ. ਵਾਈ. ਡੀ. ਕਾਰ ਦੀ ਰਜਿਸਟ੍ਰੇਸ਼ਨ ਜਨਵਰੀ ’ਚ ਘਟ ਕੇ 758 ਇਕਾਈਆਂ ਰਹਿ ਗਈ, ਜੋ ਦਸੰਬਰ ’ਚ 850 ਇਕਾਈਆਂ ਸੀ। ਸ਼੍ਰੀਲੰਕਾ ਦੁਆਰਾ 2025 ਦੀ ਸ਼ੁਰੂਆਤ ’ਚ ਕਾਰ ਦਰਾਮਦ ਪਾਬੰਦੀ ਹਟਾਉਣ ਤੋਂ ਬਾਅਦ ਬੀ. ਵਾਈ. ਡੀ. ਟਾਪ ਸੈਲਰ ਬਣ ਗਈ ਸੀ।
ਇਹ ਵੀ ਪੜ੍ਹੋ : ਹੋਰ ਡਿੱਗਣਗੀਆਂ ਸੋਨੇ ਦੀਆਂ ਕੀਮਤਾਂ, 1 ਲੱਖ ਤੋਂ ਹੇਠਾਂ ਜਾਏਗਾ ਭਾਅ, ਮਾਹਰਾਂ ਦੀ ਵੱਡੀ ਭਵਿੱਖਬਾਣੀ
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦਾ ਖ਼ਦਸ਼ਾ, 80 ਹਜ਼ਾਰ ਰੁਪਏ ਤੱਕ ਟੁੱਟੇਗਾ ਭਾਅ!
ਇਹ ਵੀ ਪੜ੍ਹੋ : ਸਰਕਾਰੀ ਬੈਂਕ ਦੇ Assistant Manager ਦੀ ਧੋਖਾਧੜੀ, ਲਾਕਰ 'ਚੋਂ ਚੋਰੀ ਕੀਤਾ 3 ਕਿਲੋ ਸੋਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Gold-Silver ਦੀਆਂ ਕੀਮਤਾਂ 'ਚ ਵਾਧਾ ਜਾਰੀ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ ਦੇ ਰੇਟ
NEXT STORY