ਨਵੀਂ ਦਿੱਲੀ— ਸਟਾਕਸ ਬਾਜ਼ਾਰ ਦੀ ਚਾਲ ਇਸ ਹਫਤੇ ਆਰਥਿਕ ਅੰਕੜਿਆਂ ਦੇ ਨਾਲ-ਨਾਲ ਸਰਕਾਰ ਵੱਲੋਂ ਸੁਸਤ ਵਿਕਾਸ ਰਫਤਾਰ ਨੂੰ ਗਤੀ ਦੇਣ ਦੇ ਕਦਮਾਂ ਤੇ ਸਰਚਾਰਜ ਨੂੰ ਲੈ ਕੇ ਵਿਦੇਸ਼ੀ ਨਿਵੇਸ਼ਕਾਂ ਲਈ ਚੁੱਕੇ ਜਾਣ ਵਾਲੇ ਕਦਮਾਂ 'ਤੇ ਨਿਰਭਰ ਕਰੇਗੀ। ਸੋਮਵਾਰ ਨੂੰ ਬਕਰੀਦ ਤੇ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਬੀ. ਐੱਸ. ਈ. ਤੇ ਐੱਨ. ਐੱਸ. ਈ. ਬੰਦ ਰਹਿਣਗੇ।
ਉੱਥੇ ਹੀ ਮੰਗਲਵਾਰ ਨੂੰ ਬਾਜ਼ਾਰ 'ਤੇ ਉਦਯੋਗਿਕ ਉਤਪਾਦਨ ਦੇ ਅੰਕੜਿਆਂ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਹ ਅੰਕੜਾ ਸ਼ੁੱਕਰਵਾਰ ਨੂੰ ਬਾਜ਼ਾਰ ਬੰਦ ਹੋਣ ਤੋਂ ਬਾਅਦ ਜਾਰੀ ਕੀਤਾ ਗਿਆ ਸੀ। ਪ੍ਰਮੁੱਖ ਤੌਰ 'ਤੇ ਖਣਨ ਤੇ ਨਿਰਮਾਣ ਖੇਤਰਾਂ ਦੇ ਕਮਜ਼ੋਰ ਪ੍ਰਦਰਸ਼ਨ ਕਾਰਨ ਦੇਸ਼ ਦੀ ਉਦਯੋਗਿਕ ਉਤਪਾਦਨ ਵਿਕਾਸ ਦਰ ਜੂਮ ਮਹੀਨੇ 'ਚ 2 ਫੀਸਦੀ ਰਹੀ, ਜੋ ਚਾਰ ਮਹੀਨੇ ਦਾ ਹੇਠਲਾ ਪੱਧਰ ਹੈ।
ਬਾਜ਼ਾਰ ਮਾਹਰਾਂ ਮੁਤਾਬਕ, ਨਿਵੇਸ਼ਕਾਂ ਦੀ ਧਾਰਨਾ ਨਾਲ ਬਾਜ਼ਾਰ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇਗਾ ਪਰ ਨਾਲ ਹੀ ਇਸ ਗੱਲ 'ਤੇ ਨਜ਼ਰ ਹੋਵੇਗੀ ਕਿ ਸਰਕਾਰ ਮੰਗ 'ਚ ਨਰਮੀ ਨਾਲ ਨਜਿੱਠਣ ਲਈ ਕੀ ਕਦਮ ਚੁੱਕਦੀ ਹੈ। ਸਰਕਾਰ ਨੇ ਸੰਕੇਤ ਦਿੱਤਾ ਹੈ ਕਿ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) 'ਤੇ ਲੱਗੇ ਸਰਚਾਰਜ ਲਈ ਕੋਈ ਰਸਤਾ ਕੱਢਿਆ ਜਾ ਸਕਦਾ ਹੈ। ਇਸ ਖਬਰ ਨਾਲ ਵੀਰਵਾਰ ਤੇ ਸ਼ੁੱਕਰਵਾਰ ਬਾਜ਼ਾਰ 'ਚ ਤੇਜ਼ੀ ਦਿਸੀ ਸੀ। ਸ਼ੁੱਕਰਵਾਰ ਸੈਂਸੈਕਸ 254.55 ਅੰਕ ਵੱਧ ਕੇ 37,581.91 'ਤੇ, ਜਦੋਂ ਕਿ ਨਿਫਟੀ 77.20 ਅੰਕ ਚੜ੍ਹ ਕੇ 11,109.65 'ਤੇ ਬੰਦ ਹੋਏ ਸਨ। ਵਿਸ਼ਲੇਸ਼ਕਾਂ ਮੁਤਾਬਕ, ਬਾਜ਼ਾਰ ਧਾਰਨਾ 'ਤੇ ਰੁਪਏ, ਤੇਲ ਦੀ ਕੀਮਤ ਅਤੇ ਵਿਦੇਸ਼ੀ ਨਿਵੇਸ਼ਕਾਂ ਦੀ ਨਿਵੇਸ਼ ਨੂੰ ਲੈ ਕੇ ਮੂਡ ਦਾ ਵੀ ਅਸਰ ਦਿਸੇਗਾ।
AUDI ਨੇ ਛੱਡੀ ਡੀਜ਼ਲ ਕਾਰਾਂ ਦੀ ਜਿੱਦ, ਹੁਣ ਸਿਰਫ ਇਨ੍ਹਾਂ ਇੰਜਣਾਂ 'ਤੇ ਫੋਕਸ
NEXT STORY