ਮੁੰਬਈ - ਅੱਜ ਯਾਨੀ ਕਿ 15 ਅਕਤੂਬਰ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਨਾਲ ਸ਼ੁਰੂਆਤ ਤੋਂ ਬਾਅਦ ਗਿਰਾਵਟ ਨਾਲ ਬੰਦ ਹੋਇਆ ਹੈ। ਸੈਂਸੈਕਸ 152.93 ਅੰਕ ਭਾਵ 0.19 ਫ਼ੀਸਦੀ ਦੀ ਗਿਰਾਵਟ ਨਾਲ 81,820.12 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 30 ਸਟਾਕ ਵਿਚੋਂ 21 ਗਿਰਾਵਟ ਨਾਲ 9 ਸਟਾਕ ਵਾਧੇ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਦੂਜੇ ਪਾਸੇ ਨਿਫਟੀ ਵੀ 70.60 ਅੰਕ ਭਾਵ 0.28 ਫ਼ੀਸਦੀ ਦੀ ਗਿਰਾਵਟ 25,057.35 'ਤੇ ਬੰਦ ਹੋਇਆ ਹੈ। ਨਿਫਟੀ ਦੇ 18 ਸ਼ੇਅਰ ਵਾਧੇ ਨਾਲ, 30 ਸ਼ੇਅਰ ਗਿਰਾਵਟ ਨਾਲ ਅਤੇ 2 ਸ਼ੇਅਰ ਸਥਿਰ ਕਾਰੋਬਾਰ ਕਰਦੇ ਦੇਖੇ ਗਏ ਹਨ।
ਅੱਜ ਆਈਟੀ, ਆਟੋ ਅਤੇ ਬੈਂਕਿੰਗ ਸ਼ੇਅਰਾਂ 'ਚ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਮੈਟਲ ਅਤੇ ਐੱਫਐੱਮਸੀਜੀ ਸ਼ੇਅਰਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ ਦੇ 30 ਸਟਾਕਾਂ 'ਚੋਂ 22 'ਚ ਵਾਧਾ ਅਤੇ 8 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਏਸ਼ੀਆਈ ਬਾਜ਼ਾਰ 'ਚ ਮਿਸ਼ਰਤ ਕਾਰੋਬਾਰ
ਏਸ਼ੀਆਈ ਬਾਜ਼ਾਰ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਹਾਂਗਕਾਂਗ ਦਾ ਹੈਂਗ ਸੇਂਗ 1.27% ਵਧਿਆ ਹੈ। ਜਦੋਂ ਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ 0.52% ਹੇਠਾਂ ਹੈ।
14 ਅਕਤੂਬਰ ਨੂੰ ਅਮਰੀਕਾ ਦਾ ਡਾਓ ਜੋਂਸ 0.47% ਵਧ ਕੇ 43,065 'ਤੇ ਅਤੇ ਨੈਸਡੈਕ 0.87% ਵਧ ਕੇ 18,502 'ਤੇ ਬੰਦ ਹੋਇਆ। SP 500 ਵੀ 0.77% ਵੱਧ ਕੇ 5,859 'ਤੇ ਬੰਦ ਹੋਇਆ।
NSE ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 14 ਅਕਤੂਬਰ ਨੂੰ 3,731 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 2,278 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਅੱਜ ਤੋਂ Hyundai India ਦੇ IPO ਵਿੱਚ ਨਿਵੇਸ਼ ਕਰਨ ਦਾ ਮੌਕਾ
Hyundai India ਦਾ IPO ਅੱਜ ਯਾਨੀ 15 ਅਕਤੂਬਰ ਨੂੰ ਖੁੱਲ੍ਹੇਗਾ। ਨਿਵੇਸ਼ਕ ਇਸ ਇਸ਼ੂ ਲਈ 17 ਅਕਤੂਬਰ ਤੱਕ ਬੋਲੀ ਲਗਾ ਸਕਣਗੇ। ਕੰਪਨੀ ਦੇ ਸ਼ੇਅਰ 22 ਅਕਤੂਬਰ ਨੂੰ ਬਾਜ਼ਾਰ 'ਚ ਲਿਸਟ ਕੀਤੇ ਜਾਣਗੇ। ਕੰਪਨੀ ਨੇ ਇਸਦੀ ਕੀਮਤ ਬੈਂਡ 1,865-1,960 ਰੁਪਏ ਤੈਅ ਕੀਤੀ ਹੈ। ਇਸ ਦੇ ਲਈ ਘੱਟੋ-ਘੱਟ 13,720 ਰੁਪਏ ਦੀ ਬੋਲੀ ਲਗਾਉਣੀ ਪਵੇਗੀ।
ਬੀਤੇ ਦਿਨ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ
ਇਸ ਤੋਂ ਪਹਿਲਾਂ ਕੱਲ ਯਾਨੀ 15 ਅਕਤੂਬਰ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਸੈਂਸੈਕਸ 591 ਅੰਕਾਂ ਦੇ ਵਾਧੇ ਨਾਲ 81,973 'ਤੇ ਬੰਦ ਹੋਇਆ। ਨਿਫਟੀ ਵੀ 163 ਅੰਕ ਵਧ ਕੇ 25,127 'ਤੇ ਬੰਦ ਹੋਇਆ।
ਅੱਜ ਤੋਂ ਖੁੱਲ੍ਹਿਆ ਹੁਣ ਤੱਕ ਦਾ ਸਭ ਤੋਂ ਵੱਡਾ IPO, ਜਾਣੋ ਪੈਸਾ ਲਗਾਉਣ ਵਾਲਿਆਂ ਨੂੰ ਕਿੰਨੀ ਹੋ ਸਕਦੀ ਹੈ ਕਮਾਈ
NEXT STORY