ਨਵੀਂ ਦਿੱਲੀ — ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਵਾਈ.ਵੀ. ਰੈੱਡੀ ਨੇ ਕਈ ਕਰੋੜਾਂ ਦੇ ਪੰਜਾਬ ਨੈਸ਼ਨਲ ਬੈਂਕ ਘਪਲੇ ਨੂੰ ਲੈ ਕੇ ਸਰਕਾਰ ਨੂੰ ਝਾੜ ਲਗਾਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਨਤਕ ਬੈਂਕਾਂ ਦੇ ਮਾਲਕ ਹੋਣ ਦੇ ਨਾਤੇ ਇਸ ਤਰ੍ਹਾਂ ਦੇ ਘਪਲੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਾਅਦ ਟੈਕਸਦਾਤਾਵਾਂ ਦੇ ਸਵਾਲਾਂ ਦੇ ਪ੍ਰਤੀ ਸਰਕਾਰ ਜਵਾਬਦੇਹ ਹੈ।
ਸ਼ਿਵਾਜੀ ਯੂਨੀਵਰਸਿਟੀ 'ਚ ਦਿੱਤਾ ਭਾਸ਼ਣ
ਰੈੱਡੀ ਨੇ ਸ਼ਨੀਵਾਰ ਨੂੰ ਸ਼ਿਵਾਜੀ ਯੂਨੀਵਰਸਿਟੀ ਵਿਚ 'ਬੈਂਕਾਂ ਨੂੰ ਸੁਰੱਖਿਅਤ ਰਖਣਾ' ਵਿਸ਼ੇ ਬਾਰੇ ਇਕ ਭਾਸ਼ਣ ਵਿਚ ਕਿਹਾ,'ਹਾਲ ਹੀ ਦੇ ਮਹੀਨੇ 'ਚ ਇਕੋ ਇਕ ਬੈਂਕ ਨਾਲ ਸਬੰਧਤ ਵੱਡਾ ਘਪਲਾ ਸਾਹਮਣੇ ਆਇਆ ਜਿਸ ਵਿਚ ਬੈਂਕ ਨੂੰ ਹਜ਼ਾਰਾਂ ਕਰੋੜਾਂ ਦਾ ਚੂਨਾ ਲੱਗਾ। ਇਹ ਸਪੱਸ਼ਟ ਹੈ ਕਿ ਇਹ ਧੋਖਾਧੜੀ ਹੈ। ਕਿਸ ਨੂੰ ਇਨ੍ਹਾਂ ਧੋਖਾਧੜੀਆਂ ਦੇ ਬਾਰੇ 'ਚ ਸਭ ਤੋਂ ਵਧ ਚਿੰਤਾ ਕਰਨੀ ਚਾਹੀਦੀ ਹੈ।' ਉਨ੍ਹਾਂ ਨੇ ਕਿਹਾ,' ਜਿਨ੍ਹਾਂ ਨੂੰ ਸਭ ਤੋਂ ਵਧ ਚਿੰਤਾ ਕਰਨੀ ਚਾਹੀਦੀ ਹੈ ਉਹ ਬੈਂਕਾਂ ਦੇ ਮਾਲਕ ਹਨ ਅਤੇ ਇਨ੍ਹਾਂ ਬੈਂਕਾਂ ਦੀ ਮਾਲਕ ਸਰਕਾਰ ਹੈ। ਉਸੇ ਦਾ ਨੁਕਸਾਨ ਹੁੰਦਾ ਹੈ।'
ਰੈੱਡੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਬੈਂਕਿੰਗ ਘਪਲਿਆਂ 'ਚ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਰਦਾਤਾ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਘਪਲਾ ਇੰਨਾ ਵੱਡਾ ਹੈ ਕਿ ਇਸ ਨਾਲ ਭਾਰਤੀ ਬੈਂਕ ਦੀ ਭਰੋਸੇਯੋਗਤਾ ਨੂੰ ਠੇਸ ਲੱਗੀ ਹੈ। ਬੈਂਕਾਂ ਵਿਚ ਜਨਤਾ ਦੇ ਵਿਸ਼ਵਾਸ ਦੀ ਸਥਾਪਨਾ ਕਰਨਾ ਰਿਜ਼ਰਵ ਬੈਂਕ ਦੀ ਜ਼ਿੰਮੇਵਾਰੀ ਹੁੰਦੀ ਹੈ। ਅਜਿਹੇ 'ਚ ਰਿਜ਼ਰਵ ਬੈਂਕ ਨੂੰ ਆਪਣੀ ਨਿਗਰਾਨ ਪ੍ਰਣਾਲੀ ਦੀ ਸਮੀਖਿਆ ਕਰਨੀ ਚਾਹੀਦੀ ਹੈ। ਸਰਕਾਰ ਦੇ ਕਦਮ ਅਤੇ ਸਰਕਾਰੀ ਬਿਆਨ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ਜਿਨ੍ਹਾਂ ਕਰਕੇ ਇਸ ਮੌਜੂਦਾ ਸਮੇਂ ਵਿਚ ਰਿਜ਼ਰਵ ਬੈਂਕ 'ਚ ਲੋਕਾਂ ਦਾ ਭਰੋਸਾ ਮਜ਼ਬੂਤ ਹੋਏ। ਉਨ੍ਹਾਂ ਨੇ ਕਿਹਾ ਕਿ ਸੀ.ਬੀ.ਆਈ. ਨੇ ਬੈਂਕਾਂ ਵਿਚ ਘਪਲਿਆਂ ਦੇ ਖਿਲਾਫ ਕੁਝ ਠੋਸ ਕਦਮ ਚੁੱਕੇ ਹਨ। ਕੀ ਮੁਕੱਦਮੇ ਵਿਚ ਅਸਲ ਅਪਰਾਧੀ ਸ਼ਾਮਲ ਹਨ? ਕੀ ਉਨ੍ਹਾਂ ਨੂੰ ਸਜ਼ਾ ਮਿਲੇਗੀ? ਕੀ ਇਸ ਤਰ੍ਹਾਂ ਕਰਨ ਨਾਲ ਹੋਰ ਦੂਜੇ ਲੋਕ ਇਸ ਤਰ੍ਹਾਂ ਦੇ ਘਪਲੇ ਕਰਨ ਤੋਂ ਡਰਨਗੇ? ਇਨ੍ਹਾਂ ਸਵਾਲਾਂ ਦੇ ਜਵਾਬ ਅਜੇ ਨਹੀਂ ਹਨ ਪਰ ਇਕ ਗੱਲ ਪੱਕੀ ਹੈ ਕਿ ਬੈਂਕਿੰਗ ਸਿਸਟਮ ਦੇ ਭਰੋਸੇ ਨੂੰ ਠੇਸ ਲੱਗੀ ਹੈ।
ਵਾਲਮਾਰਟ-ਫਲਿੱਪਕਾਰਟ ਦੀ ਡੀਲ ਖਿਲਾਫ ਹੜਤਾਲ ਦੀ ਤਿਆਰੀ 'ਚ ਵਪਾਰੀ
NEXT STORY