ਮੈਲਬੌਰਨ (ਮਨਦੀਪ ਸਿੰਘ ਸੈਣੀ): ਇੱਥੋਂ ਦੇ ਉੱਤਰ ਪੱਛਮ ਵਿੱਚ ਸਥਿਤ ਗੁਰੂਦੁਆਰਾ ਸਾਹਿਬ ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ ਵਿਖੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਹਿਲਾ ਮਿੰਨੀ ਬਾਸਕਟਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਇਸ ਟੂਰਨਾਮੈਂਟ ਦੀ ਖ਼ਾਸੀਅਤ ਇਹ ਸੀ ਕਿ ਇਸ ਵਿੱਚ ਇੱਥੋ ਦੇ ਜੰਮਪਲ ਬੱਚਿਆਂ ਨੇ ਭਾਗ ਲਿਆ। ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਸੰਤ ਗਿਆਨੀ ਰਾਮ ਸਿੰਘ ਜੀ ਸੰਗਰਾਵਾਂ ਵਾਲਿਆਂ ਵੱਲੋਂ ਕਥਾ ਦੁਆਰਾ ਨਿਹਾਲ ਕੀਤਾ ਗਿਆ ਅਤੇ ਗੁਰਬਾਣੀ ਕੀਰਤਨ ਉਪਰੰਤ ਟੂਰਨਾਮੈਂਟ ਦੀ ਆਰੰਭਤਾ ਕੀਤੀ ਗਈ।


ਇਸ ਖੇਡ ਮੇਲੇ ਵਿੱਚ ਸ਼ਾਮਲ ਹੋਣ ਲਈ ਆਲੇ ਦੁਆਲੇ ਦੇ ਇਲਾਕਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਸੰਗਤਾਂ ਪਰਿਵਾਰਾਂ ਸਮੇਤ ਪੁੱਜੀਆਂ ਹੋਈਆਂ ਸਨ। ਇਸ ਟੂਰਨਾਮੈਂਟ ਵਿੱਚ ਛੇ ਟੀਮਾਂ ਨੇ ਭਾਗ ਲਿਆ, ਜਿਸ ਦੌਰਾਨ ਇੱਕ ਵਧੀਆ ਖੇਡ ਦੇਖਣ ਨੂੰ ਮਿਲੀ। ਇਸ ਟੂਰਨਾਮੈਂਟ ਵਿੱਚ ਅੰਡਰ-10 ਉਮਰ ਵਰਗ ਵਿੱਚ “ਨੇਸਟ ਕਿੰਗਜ਼”ਨੇ “ਕੇ.ਐਸ. ਲਾਇਨਜ਼” ਨੂੰ ਸਖ਼ਤ ਮੁਕਾਬਲੇ ’ਚ ਹਰਾਇਆ। ਇਸੇ ਤਰਾਂ ਅੰਡਰ 12 ਉਮਰ ਵਰਗ ਵਿੱਚ “ਕੇ.ਐਸ.ਲਾਇਨਜ਼” ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਅੰਡਰ 14 ਲੜਕੀਆਂ ਦੀ “ਕੇ.ਐਸ. ਲਾਇਨਜ਼”ਦੀ ਕੁੜੀਆਂ ਦੀ ਟੀਮ ਨੇ “ਨੇਸਟ ਕਿੰਗਜ਼” ਦੀ ਟੀਮ ਨੂੰ ਹਰਾਇਆ। ਅੰਡਰ 16 (2.2) ਉਮਰ ਵਰਗ ਵਿੱਚ “ਨੇਸਟ ਕਿੰਗਜ਼”ਨੇ ਜਿੱਤ ਹਾਸਲ ਕੀਤੀ। ਅੰਡਰ-16 (1.1) ਵਿੱਚ “ਪੰਜਾਬ ਪੈਂਥਰਜ਼” ਨੇ ਮਜ਼ਬੂਤ ਖੇਡ ਨਾਲ ਫਾਈਨਲ ਵਿੱਚ ਆਪਣੀ ਜਗ੍ਹਾ ਬਣਾਈ। ਅੰਡਰ-16 ਗ੍ਰੈਂਡ ਫਾਈਨਲ ਸਮਾਪਤੀ ਮੈਚ ਵਿੱਚ “ਪੰਜਾਬ ਪੈਂਥਰਜ਼” ਨੇ ਨੇਸਟ ਕਿੰਗਜ਼ ਨੂੰ “70-57” ਦੇ ਫਰਕ ਨਾਲ ਹਰਾ ਕੇ ਖਿਤਾਬ ਜਿੱਤਿਆ।

ਪੜ੍ਹੋ ਇਹ ਅਹਿਮ ਖ਼ਬਰ-18 ਪ੍ਰਾਪਰਟੀਆਂ ਫਿਰ ਵੀ ਭਾਰਤੀ ਜੋੜਾ ਰਹਿੰਦਾ ਹੈ ਕਿਰਾਏ ਦੇ ਘਰ 'ਚ
ਇਸ ਮੌਕੇ ਰੈਫਰੀ ਵਜੋ ਗੁਨੀਤ ਕੌਰ, ਨੇਕਬੀਰ ਸਿੰਘ, ਐਸ਼ ਕੌਰ ਤੇ ਫਰਨੈਂਡੋ ਨੇ ਬਾਖੂਬੀ ਸੇਵਾਵਾਂ ਦਿੱਤੀਆਂ ਸਨ ਤੇ ਇਸ ਦੌਰਾਨ ਸੰਗਤਾਂ ਦਾ ਇਕੱਠ ਸਮਾਗਮ ਪ੍ਰਤੀ ਉਨ੍ਹਾਂ ਦੀ ਸ਼ਰਧਾ ਅਤੇ ਲਗਨ ਨੂੰ ਦਰਸਾ ਰਿਹਾ ਸੀ। ਜ਼ਿਕਰਯੋਗ ਹੈ ਕਿ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12 ਵੇਂ ਜਾਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲਿਆਂ ਦੀ ਰਹਿਨੁਮਾਈ ਹੇਠ ਖੇਡਾਂ ਦੇ ਪ੍ਰਸਾਰ ਲਈ ਖਾਲਸਾ ਛਾਉਣੀ ਸਪੋਰਟਸ ਕਲੱਬ ਹੋਂਦ ਵਿੱਚ ਆਇਆ ਹੈ ਤਾਂ ਜੋ ਆਉਂਦੇ ਸਮੇ ਵਿੱਚ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਕੇ ਭਵਿੱਖ ਵਿੱਚ ਉੱਚ ਕੋਟੀ ਦੇ ਖਿਡਾਰੀ ਤਿਆਰ ਕਰ ਸਕਣ। ਇਸ ਖੇਡ ਮੇਲੇ ਨੂੰ ਸਫਲ ਬਨਾਉਣ ਲਈ ਸੰਗਤਾਂ ਅਤੇ ਖਾਲਸਾ ਛਾਉਣੀ ਦੇ ਵਲੰਟੀਅਰਜ਼ ਦੇ ਨਾਲ-ਨਾਲ ਸਥਾਨਕ ਭਾਈਚਾਰੇ ਦਾ ਬਹੁਤ ਸਹਿਯੋਗ ਰਿਹਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਮੋਰਟਾਰ ਧਮਾਕੇ 'ਚ ਦੋ ਮਾਸੂਮਾਂ ਨੇ ਗੁਆਈ ਜਾਨ
NEXT STORY